7654 AND 3442 REGULARISATION:7654 ਅਤੇ 3442 ਕਰਮਚਾਰੀਆਂ ਦੀਆਂ ਸੇਵਾਵਾਂ ਰੈਗੂਲਰ ਕਰਨ ਸਬੰਧੀ ਸਪਸ਼ਟੀਕਰਨ ਜਾਰੀ

7654 ਅਤੇ 3442 ਕਰਮਚਾਰੀ ਯੂਨੀਅਨ ਵੱਲੋਂ ਦਿੱਤੇ ਮੰਗ ਪੱਤਰ ਵਿੱਚ ਦਰਜ ਮੰਗਾਂ ਨੂੰ ਵਿਚਾਰਨ ਉਪਰੰਤ ਉਕਤ ਭਰਤੀਆਂ ਦੇ ਜਿਹਨਾਂ ਕਰਮਚਾਰੀਆਂ ਦੇ ਰੈਗੂਲੇਰਾਈਜ਼ੇਸ਼ਨ ਹੁਕਮ ਡਾਇਰੈਕਟੋਰੇਟ ਆਫ ਸਕੂਲ ਐਜੂਕੇਸ਼ਨ (ਸੈਕੰਡਰੀ), ਪੰਜਾਬ  ਵੱਲੋਂ ਹੁਣ ਜਾਰੀ ਕੀਤੇ ਗਏ ਹਨ, ਸਬੰਧੀ ਹੇਠ ਲਿਖੇ ਅਨੁਸਾਰ ਸਥਿਤੀ ਸਪਸ਼ਟ ਕੀਤੀ ਗਈ ਹੈ:-

  •  1.0 ਰੈਗੂਲਰ ਕੀਤੇ ਕਰਮਚਾਰੀਆਂ ਵਿੱਚੋਂ ਜਿਹਨਾਂ ਕਰਮਚਾਰੀਆਂ ਦਾ ਮੈਡੀਕਲ ਭਰਤੀ ਸਮੇਂ ਪਹਿਲਾਂ ਹੋ ਚੁੱਕਾ ਹੈ, ਉਹਨਾਂ ਕਰਮਚਾਰੀਆਂ ਦਾ ਪਹਿਲਾਂ ਹੋਇਆ ਮੈਡੀਕਲ ਹੀ ਯੋਗ ਮੰਨਿਆ ਜਾਵੇਗਾ।

  • 2.0 ਰੈਗੂਲਰ ਕੀਤੇ ਕਰਮਚਾਰੀਆਂ ਵਿੱਚੋਂ ਜਿਹਨਾਂ ਕਰਮਚਾਰੀਆਂ ਦੀ ਪੁਲਿਸ ਵੈਰੀਫਿਕੇਸ਼ਨ ਨਿਯਮਾਂ/ਹਦਾਇਤਾਂ ਅਨੁਸਾਰ ਪਹਿਲਾਂ  ' ਕਰਵਾਈ ਜਾ ਚੁੱਕੀ ਹੈ, ਉਹਨਾਂ ਕਰਮਚਾਰੀਆਂ ਦੀ ਪਹਿਲਾਂ ਹੋਈ ਪੁਲਿਸ ਵੈਰੀਫਿਕੇਸ਼ਨ ਹੀ ਯੋਗ ਮੰਨੀ ਜਾਵੇਗੀ।

  • 3.0 ਕਿਉਂਜੋ ਇਹਨਾਂ ਸਾਰੇ ਕਰਮਚਾਰੀਆਂ ਦਾ ਰੈਗੂਲੇਰਾਈਜ਼ੇਸ਼ਨ ਦੀ ਮਿਤੀ ਤੋਂ ਬਾਅਦ 2 ਸਾਲ ਦੇ ਪਰਖ ਕਾਲ ਦਾ ਸਮਾਂ ਪਹਿਲਾਂ ਹੀ ਮੁਕੰਮਲ ਹੋ ਚੁੱਕਾ ਹੈ। ਇਸ ਲਈ ਉਕਤ ਕਰਮਚਾਰੀਆਂ ਦਾ ਪਰਖਕਾਲ ਸਮਾਂ ਨਿਯਮਾਂ/ਹਦਾਇਤਾਂ ਅਨੁਸਾਰ Deemed to be clear ਮੰਨਿਆ ਜਾਵੇਗਾ।


Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends