PSEB TATKAL CERTIFICATE HELPLINE : ਹੁਣ ਇੱਕ ਦਿਨ ਵਿੱਚ ਘਰ ਮਿਲੇਗਾ ਸਰਟੀਫਿਕੇਟ, ਪੀਐਸਈਬੀ ਨੇ ਜਾਰੀ ਕੀਤੀ ਤਤਕਾਲ ਸੇਵਾ

PSEB TATKAL CERTIFICATE HELPLINE 

ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਿਦਿਆਰਥੀਆਂ ਲਈ ਵੱਡੀ ਖੱਬਰ ਹੈ। ਹੁਣ ਵਿਦਿਆਰਥੀਆਂ ਨੂੰ ਸਰਟੀਫਿਕੇਟ ਪ੍ਰਾਪਤ ਕਰਨ ਲਈ ਖਜਲ ਖੁਆਰ ਨਹੀਂ ਹੋਣਾ ਪਵੇਗਾ। ਸਿੱਖਿਆ ਬੋਰਡ ਵੱਲੋਂ ਵਿਦਿਆਰਥੀਆਂ ਦੇ ਸਰਟੀਫਿਕੇਟ ਲੈਣ ਲਈ ਤਤਕਾਲ ਸੇਵਾ ਸ਼ੁਰੂ ਕੀਤੀ ਗਈ ਹੈ।



ਪੀਐਸਈਬੀ  ਦੇ ਚੇਅਰਪਰਸਨ ਡਾ. ਸਤਬੀਰ ਬੇਦੀ ਨੇ ਦੱਸਿਆ ਕਿ ਸਿੱਖਿਆ ਬੋਰਡ ਦੇ ਪ੍ਰੀਖਿਆਰਥੀਆਂ ਵਾਸਤੇ ਦਫ਼ਤਰੀ ਰਿਕਾਰਡ ਅਨੁਸਾਰ ਸਾਲ 2020 ਤੋਂ ਹੁਣ ਤਕ ਦੀਆਂ ਪ੍ਰੀਖਿਆਵਾਂ ਲਈ ਸਰਟੀਫਿਕੇਟ ਦੀ ਸੈਕਿੰਡ ਕਾਪੀ ਲੈਣ ਲਈ ਤਤਕਾਲ ਸੇਵਾ ਆਰੰਭ ਕੀਤੀ ਗਈ ਹੈ। 

ਆਨਲਾਈਨ ਅਪਲਾਈ ਕਰਨ ਤੇ ਇੱਕ ਦਿਨ ਵਿੱਚ ਮਿਲੇਗਾ ਸਰਟੀਫਿਕੇਟ 

ਚੇਅਰਪਰਸਨ ਡਾ. ਸਤਬੀਰ ਬੇਦੀ  ਨੇ ਦੱਸਿਆ ਕਿ ਜੇਕਰ ਪ੍ਰਾਰਥੀ ਆਨਲਾਈਨ ਤਤਕਾਲ ਸੁਵਿਧਾ ਰਾਹੀਂ ਦਫ਼ਤਰੀ ਸਮੇਂ ਦੌਰਾਨ ਸਰਟੀਫਿਕੇਟ ਲਈ ਅਪਲਾਈ ਕਰਦਾ ਹੋਇਆ ਦਫ਼ਤਰ ਪਹੁੰਚ ਕਰਦਾ ਹੈ ਤਾਂ ਉਸ ਦਾ ਸਰਟੀਫਿਕੇਟ ਮੁੱਖ ਦਫ਼ਤਰ ਦੇ ਸਿੰਗਲ ਵਿੰਡੋ ਰਾਹੀਂ ਉਸੇ ਦਿਨ ਜਾਰੀ ਕਰ ਦਿੱਤਾ ਜਾਵੇਗਾ। 

ਜੇ ਸਰਟੀਫਿਕੇਟ ਲੈਣ ਲਈ ਦਫ਼ਤਰੀ ਸਮੇਂ ਤੋਂ ਬਾਅਦ ਅਪਲਾਈ ਕੀਤਾ ਜਾਂਦਾ ਹੈ ਤਾਂ ਸਰਟੀਫਿਕੇਟ ਅਗਲੇ ਕੰਮ-ਕਾਜ ਵਾਲੇ ਦਿਨ ਜਾਰੀ ਕੀਤਾ ਜਾਵੇਗਾ। 

48 ਘੰਟਿਆਂ ਦੇ ਅੰਦਰ ਭੇਜਿਆ ਜਾਵੇਗਾ ਸਰਟੀਫਿਕੇਟ 

ਚੇਅਰਪਰਸਨ ਨੇ ਦਸਿਆ ਕਿ ਜੇਕਰ ਪ੍ਰੀਖਿਆਰਥੀ ਆਪਣੇ ਘਰ ਤੋਂ ਤਤਕਾਲ ਸੁਵਿਧਾ ਰਾਹੀਂ ਸਰਟੀਫਿਕੇਟ ਲੈਣ ਲਈ ਅਪਲਾਈ ਕਰੇਗਾ ਤਾਂ ਉਸ ਦਾ ਸਰਟੀਫਿਕੇਟ ਕੰਮ-ਕਾਜ ਵਾਲੇ ਦਿਨਾਂ ’ਚ 48 ਘੰਟੇ ਦੇ ਅੰਦਰ ਰਜਿਸਟਰਡ ਡਾਕ ਰਾਹੀਂ ਫਾਰਮ ’ਚ ਭਰੇ ਪਤੇ ’ਤੇ ਭੇਜ ਦਿੱਤਾ ਜਾਵੇਗਾ। 

ਜੇਕਰ ਅਪਲਾਈ ਕਰਦੇ ਸਮੇਂ ਹੋਈ ਗਲਤੀ/ ਤਰੁਟੀ ਤਾਂ ਇੰਜ ਮਿਲੇਗਾ ਸਰਟੀਫਿਕੇਟ 

ਡਾ. ਬੇਦੀ ਨੇ ਦੱਸਿਆ ਕਿ ਜੇ ਤਤਕਾਲ ਸੁਵਿਧਾ ਵਾਲੇ ਕਿਸੇ ਸਰਟੀਫਿਕੇਟ ਵਿਚ ਕੋਈ ਤਰੁਟੀ ਪਾਈ ਗਈ  ਤਾਂ ਉਸ ਦਾ ਸਮਾਂ ਬਦਲਦੇ ਹੋਏ ਰਾਈਟ ਟੂ ਸਰਵਿਸ ਅਧੀਨ ਗਲਤੀ/ ਤਰੁਟੀ ਨੂੰ ਹੱਲ ਕਰਨ ਉਪਰੰਤ ਹੀ ਸਬੰਧਤ ਸਰਟੀਫਿਕੇਟ ਜਾਰੀ ਕੀਤਾ ਜਾਵੇਗਾ।

HOW TO APPLY ONLINE PSEB TATKAL CERTIFICATE: 

ਚਾਹਵਾਨ ਵਿਦਿਆਰਥੀਆਂ ਆਫ ਲਾਈਨ ਅਤੇ ਆਨਲਾਈਨ ਦੋਵੇਂ ਤਰੀਕਿਆਂ ਨਾਲ ਸਰਟੀਫਿਕੇਟ ਲਈ ਅਪਲਾਈ ਕਰ ਸਕਦੇ ਹਨ।

FEES FOR TATKAL PSEB CERTIFICATE 

ਜੇਕਰ ਕਿਸੇ ਉਮੀਦਵਾਰ ਨੂੰ 10 ਵੀਂ ਅਤੇ 12 ਵੀਂ ਜਮਾਤ ਦੇ  ਤੁਰੰਤ ਸਰਟੀਫਿਕੇਟ ਦੀ ਲੋੜ ਹੈ ਤਾਂ ਉਹ 2000 ਰੁਪਏ ਦੀ ਫੀਸ ਭਰ ਕੇ ਆਨਲਾਈਨ ਅਪਲਾਈ ਕਰ ਸਕਦਾ ਹੈ.

ਪ੍ਰੀਖਿਆਰਥੀਆਂ ਦੇ ਸਰਟੀਫਿਕੇਟ ਦੀ ਹਾਰਡ ਕਾਪੀ ਪ੍ਰਾਪਤ ਕਰਨ ਸਬੰਧੀ ਆਨਲਾਈਨ Demand ਦੇਣ ਲਈ ਹਦਾਇਤਾਂ।


1. ਬੋਰਡ ਦੀ ਵੈਬਸਾਈਟ ਤੇ On Demand Certificate ਦੇ ਲਿੰਕ ਤੇ ਕਲਿੱਕ ਕਰੋ।


2. ਵਿਦਿਆਰਥੀ ਆਪਣੇ ਰੋਲ ਨੰਬਰ ਅਤੇ ਰਜਿਸਟ੍ਰੇਸ਼ਨ ਨੰਬਰ Enter ਕਰੇਗਾ ਅਤੇ ਇਸ ਉਪਰੰਤ ਵਿਦਿਆਰਥੀ ਦੇ ਵੇਰਵੇ ਦਿਖਾਈ ਦੇਣਗੇ। ਵਿਦਿਆਰਥੀ ਆਪਣਾ ਘਰ ਦਾ ਪਤਾ ਬਿਲਕੁੱਲ ਸਹੀ ਭਰੇ ਤਾਂ ਜੋ ਸਰਟੀਫਿਕੇਟ ਪ੍ਰਾਪਤੀ ਵਿੱਚ ਕੋਈ ਮੁਸ਼ਕਿਲ ਨਾ ਆਵੇ।


3. Submit ਕਰਨ ਤੋਂ ਬਾਅਦ Payment Option ਦਿਖਾਈ ਦੇਵੇਗੀ।


4. Payment ਕਰਨ ਉਪਰੰਤ ਵਿਦਿਆਰਥੀ ਦੀ Detail ਦਿਖਾਈ ਦੇਵੇਗੀ ਕਿ ਕਿਸ Transaction ID ਰਾਹੀਂ Payment ਆਈ ਹੈ।


5. ਫੀਸ ਵੈਰੀਫਾਈ ਹੋਣ ਉਪਰੰਤ ਬੋਰਡ ਵੱਲੋਂ ਸਰਟੀਫਿਕੇਟ ਤਿਆਰ ਕਰਵਾਕੇ ਵਿਦਿਆਰਥੀਆਂ ਨੂੰ ਭੇਜ ਦਿੱਤੇ ਜਾਣਗੇ।


6. ਵਿਦਿਆਰਥੀ ਆਪਣੇ Certificate ਦੀ ਸਥਿਤੀ ਸਟੇਟਸ ਕਾਲਮ ਵਿੱਚ ਚੈਕ ਕਰ ਸਕਦਾ ਹੈ।


Promoted content

Promoted content
नन्हें सपनों की दुनिया ( ਚੈੱਨਲ ਨੂੰ ਸੁਬਸਕ੍ਰਾਇਬ ਕਰੋ )

Featured post

PSEB 8TH ,10TH AND 12TH DATESHEET 2025 TODAY : ਇਸ ਦਿਨ ਜਾਰੀ ਹੋਵੇਗੀ ਬੋਰਡ ਪ੍ਰੀਖਿਆਵਾਂ ਦੀ ਡੇਟ ਸ਼ੀਟ, 19 ਫਰਵਰੀ ਤੋਂ ਪ੍ਰੀਖਿਆਵਾਂ ਸ਼ੁਰੂ

PSEB 8TH ,10TH AND 12TH DATESHEET 2025 : ਸਿੱਖਿਆ ਬੋਰਡ ਨੇ ਕੀਤਾ ਬੋਰਡ ਪ੍ਰੀਖਿਆਵਾਂ ਦਾ ਸ਼ਡਿਊਲ ਜਾਰੀ, 19 ਫਰਵਰੀ ਤੋਂ ਸ਼ੁਰੂ ਹੋਣਗੀਆਂ ਬੋਰਡ ਪ੍ਰੀਖਿਆਵਾਂ   ਪੰ...

RECENT UPDATES

Trends