ਠੇਕੇ ਤੇ ਭਰਤੀ ਕਰਮਚਾਰੀਆਂ ਦੀਆਂ ਤਨਖਾਹਾਂ ਵਿੱਚ 5000/- ਰੁਪਏ ਤੱਕ ਦਾ ਵਾਧਾ

 ਠੇਕੇ ਤੇ ਭਰਤੀ ਕਰਮਚਾਰੀਆਂ ਦੀਆਂ ਤਨਖਾਹਾਂ ਵਿੱਚ 5000/- ਰੁਪਏ ਤੱਕ ਦਾ ਵਾਧਾ 


ਅਰਥ ਤੇ ਅੰਕੜਾ ਸੰਗਠਨ ਪੰਜਾਬ ਨੇ  ਨੋਟੀਫਿਕੇਸ਼ਨ  ਜਾਰੀ ਕਰਕੇ ਪੰਜਾਬ ਭਰ ਵਿਚ ਅਰਥ ਅਤੇ ਅੰਕੜਾ ਸੰਗਠਨ ਵਿਚ ਠੇਕਾ ਅਧਾਰ ’ਤੇ ਭਰਤੀ ਮੁਲਾਜ਼ਮਾਂ ਦੀਆਂ ਤਨਖਾਹਾਂ ਵਿਚ ਵਾਧਾ ਕੀਤਾ ਹੈ।


 ਮੀਤ ਡਾਇਰੈਕਟਰ ਵੱਲੋਂ ਇਸ ਸਬੰਧੀ ਹੁਕਮ ਵੀ ਜ਼ਾਰੀ ਕੀਤੇ ਗਏ ਹਨ।ਇਨ੍ਹਾਂ ਹੁਕਮਾਂ ਤੋਂ ਬਾਅਦ ਹਬਕਰਮਚਾਰੀਆਂ ਦੀ ਮੌਜੂਦਾ ਤਨਖਾਹ ਵਿਚ ਵੱਧ ਤੋਂ ਵੱਧ 40 ਫੀਸਦ ਤਕ ਵਾਧਾ ਹੋ ਜਾਵੇਗਾ। ਇਸ ਨੋਟੀਫਿਕੇਸ਼ਨ ਅਨੁਸਾਰ ਜਿਹੜੇ ਮੁਲਾਜ਼ਮਾਂ ਦੀ ਮੌਜੂਦਾ ਤਨਖਾਹ 10000 ਰੁਪਏ ਤਕ ਹੈ, ਉਨ੍ਹਾਂ ਦਾ ਵੇਤਨ 40 ਫੀਸਦੀ ਵਾਧੇ ਨਾਲ ਆਵੇਗਾ ਜਦਕਿ 10001 ਤੋ 15000 ਰੁਪਏ ਤਕ ਦੀ ਤਨਖਾਹ ਵਾਲੇ ਮੁਲਾਜ਼ਮਾਂ ਦੀ ਤਨਖਾਹ 30 ਫੀਸਦ ਵਾਧੇ, 15000 ਤੋਂ 20000 ਰੁਪਏ ਤਕ ਦੇ ਮੁਲਾਜ਼ਮਾਂ ਦੀ ਤਨਖਾਹ 25 ਫੀਸਦ ਵਾਧੇ ਤੇ 20000 ਰੁਪਏ ਤੋਂ ਉਪਰ ਵਾਲੀ ਤਨਖਾਹ ਵਾਲੇ ਮੁਲਾਜ਼ਮਾਂ ਦਾ ਵੇਤਨ 15 ਫੀਸਦ ਵਾਧੇ ਨਾਲ ਆਵੇਗਾ

Promoted content

Promoted content
नन्हें सपनों की दुनिया ( ਚੈੱਨਲ ਨੂੰ ਸੁਬਸਕ੍ਰਾਇਬ ਕਰੋ )

Featured post

HOLIDAY ANNOUNCED: ਪੰਜਾਬ ਸਰਕਾਰ ਨੇ ਸ਼੍ਰੀ ਗੁਰੂ ਰਾਮਦਾਸ ਜੀ ਦੇ ਗੁਰਪੂਰਬ ਮੌਕੇ ਸਥਾਨਕ ਛੁੱਟੀ ਦਾ ਐਲਾਨ ਕੀਤਾ

 ਪੰਜਾਬ ਸਰਕਾਰ ਨੇ ਸ਼੍ਰੀ ਗੁਰੂ ਰਾਮਦਾਸ ਜੀ ਦੇ ਗੁਰਪੂਰਬ ਮੌਕੇ ਸਥਾਨਕ ਛੁੱਟੀ ਦਾ ਐਲਾਨ ਕੀਤਾ ਅੰਮ੍ਰਿਤਸਰ, 16 ਅਕਤੂਬਰ 2024 ( ਜਾਬਸ ਆਫ ਟੁਡੇ) ਪੰਜਾਬ ਸਰਕਾਰ ਨੇ ਸ਼੍ਰੀ...

RECENT UPDATES

Trends