ਡੀ.ਈ.ਓ. ਲੁਧਿਆਣਾ ਸ. ਬਲਦੇਵ ਸਿੰਘ ਜੋਧਾਂ ਵਿਸ਼ੇਸ਼ ਤੌਰ ਤੇ ਹਾਜਰ ਹੋਏ-
ਲੁਧਿਆਣਾ, 10 ਮਈ 2023
ਡਿਸਟ੍ਰਿਕਟ ਲੀਗਲ ਸਰਵਿਸ ਅਥਾਰਟੀ, ਲੁਧਿਆਣਾ ਵੱਲੋਂ
ਸ਼ਹੀਦ ਕਰਤਾਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸਰਾਭਾ ਦੇ ਗਰੀਬ ਅਤੇ ਲੋੜਵੰਦ ਬੱਚਿਆਂ ਦੇ ਇੱਕ ਸਾਲ ਦੇ ਸਲਾਨਾ ਫੰਡ ਅਤੇ ਪ੍ਰੀਖਿਆ ਫੀਸ ਭਰੀ ਗਈ। ਇਸ ਸਮੇਂ ਸਤਿਕਾਰਯੋਗ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ ਸਿੱਖਿਆ) ਲੁਧਿਆਣਾ ਸ. ਬਲਦੇਵ ਸਿੰਘ ਜੀ ਜੋਧਾਂ ਅਤੇ ਸ. ਹਰਮਿੰਦਰ ਸਿੰਘ ਰੋਮੀ ਵਿਸ਼ੇਸ਼ ਤੌਰ ਤੇ ਹਾਜਰ ਹੋਏ। ਸ. ਬਲਦੇਵ ਸਿੰਘ ਜੀ ਜੋਧਾਂ ਨੇ ਦਾਨੀ ਸੱਜਣਾਂ ਵੱਲੋ ਦਾਨ ਕੀਤੀ ਕੁੱਲ 25260 ਰੁਪਏ ਦੀ ਰਾਸ਼ੀ ਪ੍ਰਿੰਸੀਪਲ ਸ੍ਰੀਮਤੀ ਹਰਪ੍ਰੀਤ ਕੌਰ ਜੀ ਨੂੰ ਭੇਟ ਕੀਤੀ।
ਇਸ ਸਮੇਂ ਸਕੂਲ ਪ੍ਰਿੰਸੀਪਲ ਸ੍ਰੀਮਤੀ ਹਰਪ੍ਰੀਤ ਕੌਰ ਜੀ ਅਤੇ ਸਮੂਹ ਸਟਾਫ਼ ਮੈਂਬਰ ਵੱਲੋਂ ਦਾਨੀ ਸੱਜਣਾਂ ਅਤੇ ਸਤਿਕਾਰਯੋਗ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ ਸਿੱਖਿਆ) ਲੁਧਿਆਣਾ ਸ. ਬਲਦੇਵ ਸਿੰਘ ਜੀ ਜੋਧਾਂ ਅਤੇ ਸ. ਹਰਮਿੰਦਰ ਸਿੰਘ ਰੋਮੀ ਜੀ ਦਾ ਬਹੁਤ ਬਹੁਤ ਧੰਨਵਾਦ ਕੀਤਾ ਗਿਆ।ਇਸ ਸਮੇਂ ਸਕੂਲ ਦੇ ਬੁਲਾਰੇ ਟਹਿਲ ਸਿੰਘ ਸਰਾਭਾ ਵੱਲੋਂ ਇਸ ਨੇਕ ਕਾਰਜ ਲਈ ਸਮੂਹ ਦਾਨੀ ਸੱਜਣਾਂ ਦੀ ਸ਼ਲਾਘਾ ਕੀਤੀ ਗਈ। ਉਹਨਾਂ ਕਿਹਾ ਕਿ ਵਿੱਦਿਆ ਮਨੁੱਖ ਦਾ ਤੀਜਾ ਨੇਤਰ ਹੈ। ਗਰੀਬ ਅਤੇ ਲੋੜਵੰਦ ਬੱਚਿਆਂ ਦੀ ਮਦਦ ਕਰਨਾ ਬਹੁਤ ਹੀ ਨੇਕ ਕੰਮ ਹੈ। ਇਸ ਸਮੇਂ ਟਹਿਲ ਸਿੰਘ ਸਰਾਭਾ, ਮੈਡਮ ਸੇਵਿਕਾ ਮਲਹੋਤਰਾ, ਮਨਪ੍ਰੀਤ ਕੌਰ, ਸਤਵਿੰਦਰ ਕੌਰ, ਲਖਵੀਰ ਕੌਰ, ਜਗਜੀਤ ਸਿੰਘ, ਹਰਜਿੰਦਰ ਸਿੰਘ, ਗੁਰਜੀਤ ਸਿੰਘ, ਤਰਲੋਚਨ ਸਿੰਘ, ਵਿਕਾਸ ਕੁਮਾਰ, ਅਨੁਰਾਧਾ, ਕੁਲਵਿੰਦਰ ਕੌਰ, ਅਮਨਪ੍ਰੀਤ ਕੌਰ,ਸੁਰਿੰਦਰ ਕੌਰ, ਰੁਪਿੰਦਰ ਕੌਰ , ਸੁਖਜੋਤ ਕੌਰ,ਪਵਨਦੀਪ ਕੌਰ, ਹਰਪ੍ਰੀਤ ਕੌਰ, ਕਰਮਜੀਤ ਸਿੰਘ, ਕੁਲਦੀਪ ਸਿੰਘ, ਪਰਦੀਪ ਸਿੰਘ, ਲਵਪ੍ਰੀਤ ਸਿੰਘ, ਵਿਨੋਦ ਕੋਹਲੀ, ਬਲੋਰਾ ਸਿੰਘ, ਹਰਮੇਲ ਸਿੰਘ, ਗੁਰਪ੍ਰੀਤ ਕੌਰ, ਬਲਵੰਤ ਕੌਰ ਸਮੇਤ ਸਮੂਹ ਵਿਦਿਆਰਥੀ ਹਾਜ਼ਰ ਸਨ।