ਮਿਤੀ 17.02.2023 ਨੂੰ ਵੱਖ- ਵੱਖ ਅਖ਼ਬਾਰਾਂ ਵਿੱਚ ਪ੍ਰਕਾਸ਼ਿਤ ਇਸ਼ਤਿਹਾਰ ਦੀ ਲਗਾਤਾਰਤਾ ਵਿੱਚ ਪੰਜਾਬ ਰਾਜ ਵਿੱਚ 1016 ਆਂਗਣਵਾੜੀ ਵਰਕਰਾਂ (ਮੈਨ),129 ਮਿੰਨੀ ਆਂਗਣਵਾੜੀ ਵਰਕਰਾਂ ਅਤੇ 4569 ਆਂਗਣਵਾੜੀ ਹੈਲਪਰਾਂ ਦੀਆਂ ਖਾਲੀ ਅਸਾਮੀਆਂ ਦੀ ਭਰਤੀ ਲਈ,ਨਿਰੋਲ ਮਾਣਭੱਤੇ ਅਤੇ ਮੈਰਿਟ ਅਧਾਰ 'ਤੇ, ਯੋਗ ਇਸਤਰੀ ਉਮੀਦਵਾਰਾਂ ਤੋਂ ਮਿਤੀ: 17/02/2023 ਤੋਂ ਮਿਤੀ: 09/03/2023, ਸ਼ਾਮ 5:00 ਵਜੇ ਤੱਕ ਆਫ਼ਲਾਈਨ ਵਿਧੀ ਰਾਹੀਂ ਦਰਖਾਸਤਾਂ ਦੀ ਮੰਗ ਕੀਤੀ ਜਾਂਦੀ ਹੈ.
ਇਸ ਸਬੰਧੀ ਮੁਕੰਮਲ ਜਾਣਕਾਰੀ ਵਿਭਾਗ ਦੀ ਵੈਬਸਾਈਟ https://pb.jobsoftoday.in/2023/02/punjab-aanganwadi-recruitment-2023.html ਅਤੇ ਸਬੰਧਤ ਜ਼ਿਲ੍ਹੇ ਦੀ ਵੈਬਸਾਈਟ 'ਤੇ ਉਪਲੱਬਧ ਹੈ. ਇਸ ਵਿੱਚ ਉਮੀਦਵਾਰਾਂ ਦੀ ਸਹਾਇਤਾਂ ਲਈ ਹੈਲਪ-ਲਾਈਨ ਨੰਬਰ ਅਤੇ ਪਤਾ ਮੁਹੱਈਆ ਕਰਵਾਇਆ ਗਿਆ ਹੈ ਇਸ ਤੋਂ ਇਲਾਵਾ ਵਧੇਰੇ ਜਾਣਕਾਰੀ ਲਈ ਸਬੰਧਤ ਜ਼ਿਲ੍ਹਾ ਪ੍ਰੋਗਰਾਮ ਅਫ਼ਸਰਾਂ ਅਤੇ ਸਬੰਧਤ ਬਾਲ ਵਿਕਾਸ ਪ੍ਰੋਜੈਕਟ ਅਫ਼ਸਰਾਂ ਨਾਲ ਸੰਪਰਕ ਕਰ ਸਕਦੇ ਹਨ |
ਇਸ ਭਰਤੀ ਸਬੰਧੀ ਜ਼ਰੂਰੀ ਜਾਣਕਾਰੀ ਅਤੇ ਸ਼ਰਤਾਂ ਹੇਠ ਲਿਖੇ ਅਨੁਸਾਰ ਹਨ :
1. ਅਸਾਮੀਆਂ ਦੀ ਵੰਡ :
ਆਂਗਣਵਾੜੀ ਵਰਕਰਾਂ (ਮੈਨ ), ਆਂਗਣਵਾੜੀ ਵਰਕਰਾਂ ( ਮਿੰਨੀ ) ਅਤੇ ਆਂਗਣਵਾੜੀ ਹੈਲਪਰਾਂ ਦੀਆਂ ਖਾਲੀ ਅਸਾਮੀਆਂ ਦੀ ਵਿਸਥਾਰ ਪੂਰਵਕ ਜਾਣਕਾਰੀ ਅਤੇ ਰਾਖਵੀਂ ਕੈਟਾਗਰੀ ਵਾਇਜ਼ ਸੂਚੀ ਅਨੁਲੱਗ -1 ਵਿੱਚ ਦਰਜ ਹੈ | ਨੋਟ :1 ਉਮੀਦਵਾਰਾਂ ਨੂੰ ਬਿਨਾਂ ਕੋਈ ਅਗਾਊ ਸੂਚਨਾ ਦਿੱਤੇ, ਚੋਣ ਪ੍ਰਕਿਰਿਆ ਪੂਰੀ ਹੋਣ ਤੋਂ ਪਹਿਲਾਂ ਸਰਕਾਰ ਜਾਂ ਵਿਭਾਗ ਦੁਆਰਾ ਅਸਾਮੀਆਂ ਗਿਣਤੀ ਵਿੱਚ ਕਿਸੇ ਵੀ ਸਮੇਂ ਵਾਧਾ ਜਾਂ ਕਮੀ ਕੀਤੀ ਜਾ ਸਕਦੀ ਹੈ |
2. ਵਿਦਿਅਕ ਯੋਗਤਾ ਆਂਗਣਵਾੜੀ ਵਰਕਰ (ਮੇਨ ਅਤੇ ਮਿੰਨੀ) ਲਈ
(i) ਘੱਟੋ-ਘੱਟ 10+2 ਪਾਸ ਕੀਤੀ ਹੋਵੇ; ਅਤੇ
(ii) ਨਿਯੁਕਤੀ ਸਮੇਂ ਉਮੀਦਵਾਰ ਘੱਟੋ -ਘੱਟ ਦਸਵੀਂ ਪੱਧਰ ਦੀ ਪੰਜਾਬੀ ਪਾਸ ਹੋਣਾ ਲਾਜ਼ਮੀ ਹੈ |
ਨੋਟ : ਘੱਟੋ-ਘੱਟ ਵਿੱਦਿਅਕ ਯੋਗਤਾ ਤੋਂ ਇਲਾਵਾ ਉਚੇਰੀ ਸਿੱਖਿਆ ਦੇ, ਮੈਰਿਟ ਕਰਾਇਟੀਰੀਆ ਅਨੁਸਾਰ, ਵਾਧੂ ਅੰਕ ਦਿੱਤੇ ਜਾਣਗੇ |
ਆਂਗਣਵਾੜੀ ਹੈਲਪਰ ਲਈ
(1) ਘੱਟੋ-ਘੱਟ 10ਵੀਂ / ਮੈਟ੍ਰਿਕ ਪਾਸ ਕੀਤੀ ਹੋਵੇ; ਅਤੇ
(ii) ਨਿਯੁਕਤੀ ਸਮੇਂ ਉਮੀਦਵਾਰ ਘੱਟੋ -ਘੱਟ ਦਸਵੀਂ ਪੱਧਰ ਦੀ ਪੰਜਾਬੀ ਪਾਸ ਹੋਣਾ ਲਾਜ਼ਮੀ ਹੈ | ਨੋਟ : ਘੱਟੋ-ਘੱਟ ਵਿੱਦਿਅਕ ਯੋਗਤਾ ਤੋਂ ਇਲਾਵਾ ਉਚੇਰੀ ਸਿੱਖਿਆ ਦੇ, ਮੈਰਿਟ ਕਰਾਇਟੀਰੀਆ ਅਨੁਸਾਰ, ਵਾਧੂ ਅੰਕ ਦਿੱਤੇ ਜਾਣਗੇ |
PROFORMA FOR AANGANWADI HELPER DOWNLOAD HERE
SELF DECLARATION FORM AANGANWADI HELPER DOWNLOAD HERE
PROFORMA FOR AANGANWADI WORKER ( MAIN) DOWNLOAD HERE
SELF DECLARATION FORM AANGANWADI WORKER ( MAIN ) DOWNLOAD HERE
PROFORMA FOR AANGANWADI WORKER ( MINI) DOWNLOAD HERE
SELF DECLARATION FORM AANGANWADI WORKER ( MINI) DOWNLOAD HERE