LUDHIANA WARD WISE VACANCY LIST : ਲੁਧਿਆਣਾ ਜ਼ਿਲ੍ਹੇ ਵਿੱਚ 573 ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਦੀ ਭਰਤੀ, ਇੰਜ ਕਰੋ ਅਪਲਾਈ

LUDHIANA ANGANWADI RECRUITMENT 2023: LUDHIANA WARD WISE ANGANWADI VACANCY DETAILS 2023 , LUDHIANA VILLAGE WISE ANGANWADI VACANCY DETAILS 2023 , LUDHIANA ANGANWADI PROFORMA FOR APPLICATION, LUDHIANA ANGANWADI WORKER HLEPER QUALIFICATION DETAILS 2023  


LUDHIANA WARD WISE ANGANWADI VACANCY LIST  2023:

 ਜ਼ਿਲ੍ਹਾ ਪ੍ਰੋਗਰਾਮ ਅਫਸਰ, ਲੁਧਿਆਣਾ ਵੱਲੋਂ,ਆਂਗਨਵਾੜੀ ਵਰਕਰਾਂ ਅਤੇ ਹੈਲਪਰਾਂ ਦੀਆਂ ਅਸਾਮੀਆਂ ਸਬੰਧੀ ਇਸ਼ਤਿਹਾਰ ਜਾਰੀ ਕਰ ਦਿੱਤਾ ਗਿਆ ਹੈ । 


ਲਈ ਆਂਗਣਵਾੜੀ ਵਰਕਰਾਂ ਦੀ ਭਰਤੀ ਸਬੰਧੀ ਇਸ਼ਤਿਹਾਰ ਨੰ. 1044  ਮਿਤੀ: 17.02.2023 ਨੂੰ ਜਾਰੀ ਕੀਤਾ ਗਿਆ ਹੈ। 

DISTT LUDHIANA ANGANWADI RECRUITMENT 2023 VACANCY DETAILS 

LUDHIANA ANGANWADI BHARTI 2023 VACANCY DETAILS ਪੋਸਟ ਦਾ ਨਾਮ ਪੋਸਟਾਂ ਦੀ ਗਿਣਤੀ
1 ਆਂਗਣਵਾੜੀ ਵਰਕਰ 86
2 ਮਿੰਨੀ ਆਂਗਣਵਾੜੀ ਵਰਕਰ 17
3 ਆਂਗਣਵਾੜੀ ਹੈਲਪਰ 470

ANGANWADI VACANCY LUDHIANA DISTT DETAILS 

ਜ਼ਿਲ੍ਹਾ ਲੁਧਿਆਣਾ ਵਿੱਚ 86 ਆਂਗਨਵਾੜੀ ਵਰਕਰਾਂ (ਮੇਨ), 17 ਮਿੰਨੀ ਆਂਗਨਵਾੜੀ ਵਰਕਰਾਂ ਅਤੇ 470 ਆਂਗਨਵਾੜੀ ਹੈਲਪਰਾਂ ਦੀਆਂ ਖਾਲੀ ਅਸਾਮੀਆਂ ਦੀ ਭਰਤੀ ਲਈ, ਨਿਰੋਲ ਮਾਣਭੱਤੇ ਅਤੇ ਮੈਰਿਟ ਆਧਾਰ ਤੇ ਯੋਗ ਇਸਤਰੀ ਉਮੀਦਵਾਰਾਂ ਤੋਂ ਮਿਤੀ 17.02.2023 ਤੋਂ ਮਿਤੀ 09.03.2023, ਸ਼ਾਮ 05.00 ਵਜੇ ਤੱਕ ਆਫਲਾਈਨ ਵਿਧੀ ਰਾਹੀਂ ਦਰਖਾਸਤਾਂ ਦੀ ਮੰਗ ਕੀਤੀ ਗਈ ਹੈ।

LUDHIANA ANGANWADI RECRUITMENT 2023 IMPORTANT DATES: 

STARTING DATE OF APPLICATION: 17.02.2023

LAST DATE OF APPLICATION: 09.03.2023


ਖਾਲੀ ਅਸਾਮੀਆਂ ਦਾ ਵੇਰਵਾ  ਇਨ੍ਹਾਂ ਅਸਾਮੀਆਂ ਸਬੰਧੀ ਵਿਸਥਾਰਪੂਰਵਕ ਸੂਚਨਾ ਅਤੇ ਸ਼ਰਤਾਂ ਜਿਵੇਂ ਕਿ ਜ਼ਿਲ੍ਹਾਵਾਰ ਅਸਾਮੀਆਂ ਦੀ ਗਿਣਤੀ, ਉਮਰ ਦੀ ਹੱਦ, ਵਿੱਦਿਅਕ ਯੋਗਤਾ, ਰਾਖਵਾਂਕਰਨ, ਚੋਣ ਵਿਧੀ ਨਾਲ ਸਬੰਧਤ ਵੇਰਵਾ ਸਮੇਤ ਅਰਜ਼ੀ ਫਾਰਮ ਹੇਠਾਂ ਦਿੱਤਾ ਗਿਆ ਹੈ 



ਆਂਗਣਵਾੜੀ ਵਰਕਰਾਂ ਭਰਤੀ ਲਈ  ਵਿਦਿਅਕ ਯੋਗਤਾ   (Educational Qualification for Anganwadi Workers Recruitment DISTT LUDHIANA) 

ਵਿਦਿਅਕ ਯੋਗਤਾ ਆਂਗਣਵਾੜੀ ਵਰਕਰ (ਮੇਨ ਅਤੇ ਮਿੰਨੀ) ਲਈ

(i) ਘੱਟੋ-ਘੱਟ 10+2 ਪਾਸ ਕੀਤੀ ਹੋਵੇ; ਅਤੇ

(ii) ਨਿਯੁਕਤੀ ਸਮੇਂ ਉਮੀਦਵਾਰ ਘੱਟੋ -ਘੱਟ ਦਸਵੀਂ ਪੱਧਰ ਦੀ ਪੰਜਾਬੀ ਪਾਸ ਹੋਣਾ ਲਾਜ਼ਮੀ ਹੈ 

ਨੋਟ : ਘੱਟੋ-ਘੱਟ ਵਿੱਦਿਅਕ ਯੋਗਤਾ ਤੋਂ ਇਲਾਵਾ ਉਚੇਰੀ ਸਿੱਖਿਆ ਦੇ, ਮੈਰਿਟ ਕਰਾਇਟੀਰੀਆ ਅਨੁਸਾਰ, ਵਾਧੂ ਅੰਕ ਦਿੱਤੇ ਜਾਣਗੇ |


ਆਂਗਣਵਾੜੀ ਹੈਲਪਰ ਦੀ ਭਰਤੀ ਲਈ ਵਿੱਦਿਅਕ ਯੋਗਤਾ:  Educational Qualification for Anganwadi Helper Recruitment:

ਆਂਗਣਵਾੜੀ ਹੈਲਪਰ ਲਈ
(1) ਘੱਟੋ-ਘੱਟ 10ਵੀਂ / ਮੈਟ੍ਰਿਕ ਪਾਸ ਕੀਤੀ ਹੋਵੇ; ਅਤੇ

(ii) ਨਿਯੁਕਤੀ ਸਮੇਂ ਉਮੀਦਵਾਰ ਘੱਟੋ -ਘੱਟ ਦਸਵੀਂ ਪੱਧਰ ਦੀ ਪੰਜਾਬੀ ਪਾਸ ਹੋਣਾ ਲਾਜ਼ਮੀ ਹੈ | ਨੋਟ : ਘੱਟੋ-ਘੱਟ ਵਿੱਦਿਅਕ ਯੋਗਤਾ ਤੋਂ ਇਲਾਵਾ ਉਚੇਰੀ ਸਿੱਖਿਆ ਦੇ, ਮੈਰਿਟ ਕਰਾਇਟੀਰੀਆ ਅਨੁਸਾਰ, ਵਾਧੂ ਅੰਕ ਦਿੱਤੇ ਜਾਣਗੇ |

ਦਸਵੀਂ ਜਾਂ ਉਸ ਤੋਂ ਉੱਪਰਲੇ ਪੱਧਰ ਤੇ ਪੰਜਾਬੀ ਦਾ ਇਮਤਿਹਾਨ ਪਾਸ ਕੀਤਾ ਹੋਵੇ। 

ਆਂਗਣਵਾੜੀ ਵਰਕਰ/ਹੈਲਪਰ ਦੀ ਭਰਤੀ ਲਈ  ਉਮਰ :   Age for Recruitment of Anganwadi Worker/Helper: 

ਉੁਮਰ ( 01.01.2023 ਤੱਕ )

i. ਆਂਗਣਵਾੜੀ ਵਰਕਰ/ਹੈਲਪਰ ਦੀ ਭਰਤੀ ਲਈ ਘੱਟੋ-ਘੱਟ ਉਮਰ 18 ਸਾਲ ਅਤੇ ਵੱਧ ਤੋਂ ਵੱਧ ਉਮਰ 35 ਸਾਲ ਹੋਵੇਗੀ।

ii. ਅਨੁਸੂਚਿਤ/ਪਿਛੜੀਆਂ ਜਾਤੀਆਂ ਸ਼੍ਰੇਣੀ ਦੇ ਉਮੀਦਵਾਰਾਂ ਲਈ ਉਮਰ ਦੀ ਹੱਦ 40 ਸਾਲ ਹੋਵੇਗੀ।

ਦਿਵਿਆਂਗਜਨ ਸ਼੍ਰੇਣੀ ਦੇ ਬਿਨੈਕਾਰਾਂ ਲਈ ਵੱਧ ਤੋਂ ਵੱਧ ਉਮਰ ਦੀ ਹੱਦ 45 ਸਾਲ ਹੋਵੇਗੀ। ਅਤੇ ਸੰਬਧਤ ਬਿਨੈਕਾਰ ਨੂੰ ਇਸ ਦਾ ਲਾਭ ਲੈਣ ਲਈ ਸਰਕਾਰ ਵੱਲੋ ਜਾਰੀ ਯੂ.ਡੀ.ਆਈ.ਡੀ.(UDID) ਕਾਰਡ ਪੇਸ਼ ਕਰਨਾ ਹੋਵੇਗਾ।

iv. ਵਿਸ਼ੇਸ਼ ਸ਼੍ਰੇਣੀ - ਵਿਧਵਾ, ਤਲਾਕਸ਼ੁਦਾ ਜਾਂ NRI ਤੋਂ ਪੀੜਤ ਉਮੀਦਵਾਰਾਂ ਲਈ ਉਮਰ ਦੀ ਉਪਰਲੀ ਹੱਦ 45 ਸਾਲ ਹੋਵੇਗੀ। 

ਰਿਹਾਇਸ਼

ਅਰਜ਼ੀਆਂ ਮੰਗੇ ਜਾਣ ਸਮੇਂ ਬਿਨੈਕਾਰ ਦੀ ਰਿਹਾਇਸ਼ ਹੇਠ ਲਿਖੇ ਅਨੁਸਾਰ ਹੋਣੀ ਚਾਹੀਦੀ ਹੈ

ਪੇਂਡੂ ਖੇਤਰ ਲਈ :


1. ਸੰਬੰਧਤ ਗ੍ਰਾਮ ਪੰਚਾਇਤ/ਗ੍ਰਾਮ ਸਭਾ ਦੇ ਖੇਤਰ ਦੀ ਵਸਨੀਕ ਹੋਣਾ ਚਾਹੀਦਾ ਹੈ। 

ਸ਼ਹਿਰੀ ਖੇਤਰ ਲਈ :

॥ ਸਾਰੇ ਪ੍ਰਕਾਰ ਦੇ ਸ਼ਹਿਰਾਂ ਵਿੱਚ ਸਬੰਧਤ ਵਾਰਡ ਦਾ ਵਸਨੀਕ ਹੋਣਾ ਚਾਹੀਦਾ ਹੈ।

ਰਿਹਾਇਸ਼ ਨਾਲ ਸਬੰਧਤ ਸਬੂਤ

 (ੳ) ਵੋਟਰ ਸ਼ਨਾਖਤੀ ਕਾਰਡ ਅਤੇ ਤਾਜ਼ਾ ਵੋਟਰ ਸੂਚੀ (ਚੋਣਕਾਰ ਰਜਿਸਟ੍ਰੇਸ਼ਨ ਅਫਸਰ ਵੱਲੋ ਜਾਰੀ) ਵਿੱਚ ਇੰਦਰਾਜ ਹੋਵੇ।

(ਅ)ਅਧਾਰ ਕਾਰਡ 

ਇਸ ਤੋਂ ਇਲਾਵਾ ਇਸ ਜਾਣਕਾਰੀ ਲਈ ਸਬੰਧਤ ਬਾਲ ਵਿਕਾਸ ਪ੍ਰੋਜੈਕਟ ਅਫਸਰ ਦੇ ਦਫਤਰ ਵਿਖੇ ਕਿਸੇ ਵੀ ਕੰਮ ਵਾਲੇ ਦਿਨ ਸਵੇਰੇ 09.00 ਵਜੇ ਤੋਂ ਸ਼ਾਮ 05.00 ਵਜੇ ਤੱਕ ਸੰਪਰਕ ਕੀਤਾ ਜਾ ਸਕਦਾ ਹੈ।


PUNJAB AANGANWADI RECRUITMENT 2023 IMPORTANT LINKS
OFFICIAL WEBSITE FOR Ludhiana ANGANWADI WORKER/ HELPER RECRUITMENT www.sswcd.punjab.gov.in
OFFICIAL ADVERTISEMENT LUDHIANA AANGANWADI BHRTI 2023 DOWNLOAD HERE
OFFICIAL NOTIFICATION LUDHIANA AANGANWADI BHRTI 2023 DOWNLOAD HERE 
PROFORMA FOR APPLICATION ANGANWADI WORKER/HELPER DOWNLOAD HERE 
PUNJAB DISTT WISE ANGANWADI VACANCY DETAILS  SEE HERE ✅
ਆਂਗਣਵਾੜੀ ਭਰਤੀ 2023 ਆਲ ਅਪਡੇਟ  ਜੁਆਇੰਨ ਕਰੋ ਟੈਲੀਗਰਾਮ ਚੈਨਲ Click HERE 

ਲੁਧਿਆਣਾ ਆਂਗਣਵਾੜੀ ਵਰਕਰਾਂ ਦੀ ਭਰਤੀ ਲਈ ਅਪਲਾਈ ਕਿਵੇਂ ਕਰਨਾ ਹੈ? HOW TO APPLY FOR LUDHIANA ANGANWADI WORKER/HELPER POSTS 

ਆਂਗਣਵਾੜੀ ਵਰਕਰਾਂ ਦੀ ਭਰਤੀ ਲਈ ਅਰਜ਼ੀਆਂ ਆਫਲਾਈਨ ਦਿਤੀਆਂ ਜਾਣਗੀਆਂ। ਅਰਜ਼ੀਆਂ ਲਈ ਪ੍ਰੋਫਾਰਮਾ ਹੇਠਾਂ ਦਿੱਤੇ ਲਿੰਕ ਤੋਂ ਡਾਊਨਲੋਡ (  ਕਰ ਆਪਣੇ ਬਲਾਕ / ਪਿੰਡ/ ਵਾਰਡ ਦੇ ਬਾਲ ਵਿਕਾਸ ਪ੍ਰੋਜੈਕਟ ਅਫ਼ਸਰ ( CDPO)  ਕੋਲ ਜਮ੍ਹਾਂ ਕਰਵਾਉਣਾ ਹੈ। ਲੁਧਿਆਣਾ ਜ਼ਿਲ੍ਹੇ ਵਿੱਚ 16 ਬਾਲ ਵਿਕਾਸ ਪ੍ਰੋਜੈਕਟ ਅਫ਼ਸਰ ( CDPO ) ਉਹਨਾਂ ਦੇ ਪਤੇ ਅਤੇ ਮੋਬਾਇਲ ਨੰਬਰ ਹੇਠਾਂ ਦਿੱਤੇ ਗਏ ਹਨ।

ਯੋਗ ਉਮੀਦਵਾਰਾਂ ਵੱਲੋਂ ਬਿਨੈ-ਪੱਤਰ ਕੇਵਲ ਇਲਾਕੇ ਨਾਲ ਸਬੰਧਤ ਬਾਲ ਵਿਕਾਸ ਪ੍ਰੋਜੈਕਟ ਅਫਸਰ (ਸੀ.ਡੀ.ਪੀ.ਓ.) ਨੂੰ ਦਸਤੀ ਜਾਂ ਰਜਿਸਟਰਡ ਪੋਸਟ (ਆਫਲਾਈਨ ਵਿਧੀ) ਰਾਹੀਂ, ਅੰਤਿਮ ਮਿਤੀ 9 ਮਾਰਚ  ਦੇ ਸ਼ਾਮ 05.00 ਵਜੇ ਤੱਕ ਭੇਜੇ ਜਾ ਸਕਦੇ ਹਨ। 

ਲੁਧਿਆਣਾ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਦੀ ਭਰਤੀ ਲਈ ਪ੍ਰੋਫਾਰਮਾ ਡਾਊਨਲੋਡ ਕਰਨ ਲਈ ਲਿੰਕ ਇਥੇ ਕਲਿੱਕ ਕਰੋ 👈

DOCUMENTS REQUIRED TO BE SENT WITH APPLICATION FORM: 

ਆਂਗਣਵਾੜੀ ਵਰਕਰਾਂ ਦੀ ਭਰਤੀ ਲਈ ਅਰਜ਼ੀ ਸਮੇਤ ਭੇਜਣ ਵਾਲੇ ਅਟੈਸਟਡ ਡਾਕੂਮੈਂਟਾਂ ਦੀ ਸੂਚੀ:-

  • 1. ਮੈਟ੍ਰਿਕ ਪਾਸ ਸਰਟੀਫਿਕੇਟ
  • 2. 12 ਵੀਂ ਪਾਸ ਸਰਟੀਫਿਕੇਟ
  • 3. ਗ੍ਰੇਜੂਏਸ਼ਨ ਪਾਸ ਸਰਟੀਫਿਕੇਟ
  • 4. ਬੀਐੱਡ / ਐਨਟੀਟੀ ਪਾਸ ਸਰਟੀਫਿਕੇਟ
  • 5. ਪੋਸਟ ਗ੍ਰੈਜੂਏਸ਼ਨ ਪਾਸ ਸਰਟੀਫਿਕੇਟ
  • 6. ਵਿਧਵਾ ਸਰਟੀਫਿਕੇਟ ( ਜੇਕਰ ਲਾਗੂ ਹੁੰਦਾ ਹੈ ਤਾਂ)
  • 7. ਕੈਟਾਗਰੀ ( SC/BC ) ਸਰਟੀਫਿਕੇਟ (ਜਿਨ੍ਹਾਂ ਲਈ ਲਾਗੂ ਹੁੰਦਾ ਹੈ)
  • 8. ਅਧਾਰ ਕਾਰਡ/ ਵੋਟਰ ਕਾਰਡ 
  • 9. ਰਿਹਾਇਸ ਦਾ ਸਰਟੀਫਿਕੇਟ ( ਰਾਸ਼ਨ ਕਾਰਡ) 

Address of DISTT SOCIAL SECURITY AND WOMEN AND CHILD DEVELOPMENT DEPARTMENT LUDHIANA 

ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ, ਪੰਜਾਬ ਸਮਾਜ ਭਲਾਈ ਕੰਪਲੈਕਸ, ਨੇੜੇ ਗਿੱਲ ਨਹਿਰ, ਗਿੱਲ ਰੋਡ, ਸ਼ਿਮਲਾਪੁਰੀ, ਲੁਧਿਆਣਾ 141003 ਈ-ਮੇਲ: dpoludhiana@rediffmail.com  


Address and Mobile number of Child devolopment  Project Officer Distt Ludhiana 


ਸੀ.ਡੀ.ਪੀ.ਓ. ਡੇਹਲੋਂ 

ਸੀ.ਡੀ.ਪੀ.ਓ. ਦੋਰਾਹਾ

ਸੀ.ਡੀ.ਪੀ.ਓ. ਜਗਰਾਓ

ਸੀ.ਡੀ.ਪੀ.ਓ. ਖੰਨਾ

ਸੀ.ਡੀ.ਪੀ.ਓ. ਮਾਛੀਵਾੜਾ

ਸੀ.ਡੀ.ਪੀ.ਓ. ਮਾਂਗਟ

ਸੀ.ਡੀ.ਪੀ.ਓ. ਪੱਖੋਵਾਲ

ਸੀ.ਡੀ.ਪੀ.ਓ. ਰਾਏਕੋਟ

ਸੀ.ਡੀ.ਪੀ.ਓ. ਲੁਧਿਆਣਾ-1 ਰੂਰਲ

ਸੀ.ਡੀ.ਪੀ.ਓ. ਸਮਰਾਲਾ

ਸੀ.ਡੀ.ਪੀ.ਓ. ਸਿਧਵਾਂ ਬੇਟ

ਸੀ.ਡੀ.ਪੀ.ਓ. ਸੁਧਾਰ

ਸੀ.ਡੀ.ਪੀ.ਓ. ਲੁਧਿਆਣਾ ਅਰਬਨ-1

ਸੀ.ਡੀ.ਪੀ.ਓ. ਲੁਧਿਆਣਾ ਅਰਬਨ-2

ਸੀ.ਡੀ.ਪੀ.ਓ. ਲੁਧਿਆਣਾ ਅਰਬਨ-3

ਸੀ.ਡੀ.ਪੀ.ਓ. ਲੁਧਿਆਣਾ ਅਰਬਨ-4 


JOIN TELEGRAM AANGANWADI BHARTI 2023 ਪੰਜਾਬ ਆਂਗਣਵਾੜੀ ਭਰਤੀ 2023  ALL UPDATE 


ਆਂਗਣਵਾੜੀ ਵਰਕਰ/ਹੈਲਪਰ ਦੀ ਚੋਣ ਪ੍ਰਕ੍ਰਿਆ ਅਤੇ ਵਿਧੀ 


i. ਬਿਨੈ-ਪੱਤਰ ਲੈਣ ਦੀ ਵਿਧੀ: ਆਂਗਣਵਾੜੀ ਵਰਕਰ/ਹੈਲਪਰ ਦੀ ਭਰਤੀ ਲਈ ਨਿਰਧਾਰਿਤ ਕੀਤੇ ਗਏ ਪ੍ਰੋਫਾਰਮੇ ਅਨੁਸਾਰ ਹੀ ਬਿਨੈ-ਪੱਤਰ ਦਸਤੀ ਜਾਂ ਰਿਜਸਟਰਡ ਪੋਸਟ ਰਾਹੀਂ ਲਏ ਜਾਣਗੇ | ਬਿਨੈਕਾਰ ਆਪਣੇ ਬਿਨੈ-ਪੱਤਰ, ਸਬੰਧਤ ਦਸਤਾਵੇਜ਼ਾਂ ਦੀਆਂ ਸਵੈ-ਤਸਦੀਕਸ਼ੁਦਾ ਕਾਪੀਆਂ ਸਮੇਤ, ਨਿਸ਼ਚਿਤ ਸਮੇਂ ਦੌਰਾਨ ਕੇਵਲ ਇਲਾਕੇ ਦੇ ਸਬੰਧਤ ਬਾਲ ਵਿਕਾਸ ਪ੍ਰੋਜੈਕਟ ਅਫਸਰਾਂ (CDPOs) ਨੂੰ ਯੋਗ ਵਿਧੀ ਨਾਲ਼ ਜਮ੍ਹਾਂ ਕਰਵਾਏਗਾ ਅਤੇ ਇਸ ਦੀ ਰਸੀਦ ਪ੍ਰਾਪਤ ਕਰੇਗਾ |

ਆਂਗਣਵਾੜੀ ਵਰਕਰ ਅਤੇ  ਮਿਨੀ ਆਂਗਣਵਾੜੀ ਵਰਕਰ ਲਈ ਇੰਜ ਬਣੇਗੀ ਮੈਰਿਟ DOWNLOAD HERE  

ਲੜੀ ਨੰਬਰ  ਵਿਦਿਅੱਕ ਯੋਗਤਾ (Y)  ਕੁਲ ਅੰਕ  ( X) 
1                 10+2                    70 ਅੰਕ  
(70/100)*Y%)( ਜੇਕਰ ਕਿਸੇ ਬਿਨੈਕਾਰ ਦੇ 68 ਪ੍ਰਤੀਸ਼ਤ ਨੰਬਰ ਹਨ ਤਾਂ (70/100)* 68)= 47.6 ਅੰਕ ਲੱਗਣਗੇ 


2 .        ਗ੍ਰੈਜੁਏਸ਼ਨ ਡਿਗਰੀ :    10 ਅੰਕ 
(10/100)*Y% ਜੇਕਰ ਕਿਸੇ ਬਿਨੈਕਾਰ ਦੇ 75 ਪ੍ਰਤੀਸ਼ਤ ਨੰਬਰ ਹਨ ਤਾਂ ((10/100) X 75)=7.5 ਅੰਕ ਲੱਗਣਗੇ 


3. B.Ed/NTT/ETT :  10 ਅੰਕ  
(10/100)* Y% ਜੇਕਰ ਕਿਸੇ ਬਿਨੈਕਾਰ ਦੇ 5 ਪ੍ਰਤੀਸ਼ਤ ਨੰਬਰ ਹਨ ਤਾਂ (10/100) X 52)=5.20 ਅੰਕ ਲੱਗਣਗੇ 

4 ਪੋਸਟ ਗ੍ਰੈਜੁਏਸ਼ਨ ਡਿਗਰੀ 5 ਅੰਕ 
(5/100)*Y% ਜੇਕਰ ਕਿਸੇ ਬਿਨੈਕਾਰ ਦੇ 70 ਪ੍ਰਤੀਸ਼ਤ ਨੰਬਰ ਹਨ ਤਾਂ ((5/100)* 70)=3.50 ਅੰਕ ਲੱਗਣਗੇ 

5. ਵਿਧਵਾ ਜਾਂ ਤਲਾਕਸ਼ੁਦਾ ਜਾਂ NRI ਦੁਆਰਾ ਛੱਡੀ ਨਿਆਸ਼ਰਿਤ ਔਰਤ : 5 ਅੰਕ  (ਵਿਧਵਾ ਨੂੰ ਪਤੀ ਦੀ ਮੌਤ ਦਾ ਸਰਟੀਫਿਕੇਟ ਦੇਣ ਤੇ, ਤਲਾਕਸ਼ੁਦਾ ਬਿਨੇਕਾਰ ਕੋਲ ਮਾਨਯੋਗ ਅਦਾਲਤ ਦੇ ਆਰਡਰ ਹੋਣ ਅਤੇ NRI ਵਾਲੇ ਮਾਮਲੇ ਵਿੱਚ ਪੁਲਿਸ ਥਾਣੇ ਵੱਲੋਂ ਜਾਰੀ ਕੀਤੀ ਗਈ UID ਦੀ ਕਾਪੀ ਉਪਲਬਧ ਕਰਵਾਉਣ ਤੇ ਨੰਬਰ ਮਿਲਣਯੋਗ ਹੋਣਗੇ।)


ਆਂਗਣਵਾੜੀ ਹੈਲਪਰਾਂ  ਲਈ ਇੰਜ ਬਣੇਗੀ ਮੈਰਿਟ DOWNLOAD HERE  

ਲੜੀ ਨੰਬਰ ਵਿਦਿਅੱਕ ਯੋਗਤਾ (Y) ਕੁਲ ਅੰਕ ( X) 
1.                 10th :               70 ਅੰਕ 
ਉਦਾਹਰਣ 
(70/100) Y%) (ਜੇਕਰ ਕਿਸੇ ਬਿਨੈਕਾਰ ਦੇ 68 ਪ੍ਰਤੀਸ਼ਤ ਨੰਬਰ ਹਨ ਤਾਂ (70/100)* 68)= 47.6 ਅੰਕ ਲੱਗਣਗੇ.
ਮਨ ਲਓ 10 ਵੀਂ ਜਮਾਤ ਵਿੱਚ 80 % ਅੰਕ ਪ੍ਰਾਪਤ ਕੀਤੇ ਗਏ ਹਨ। ਤਾਂ ਉਸ ਉਮੀਦਵਾਰ ਨੂੰ 10 ਵੀਂ ਜਮਾਤ ਦੇ 70 ਅੰਕਾਂ ਵਿੱਚੋਂ  70*80/100 = 56 ਅੰਕ ਮਿਲਣਗੇ।


2 10+2  : 10 ਅੰਕ
  ( (10/100)*Y% ਜੇਕਰ ਕਿਸੇ ਬਿਨੈਕਾਰ ਦੇ 65 ਪ੍ਰਤੀਸ਼ਤ ਨੰਬਰ ਹਨ ਤਾਂ ((10/100) 65) =6.50 ਅੰਕ ਲੱਗਣਗੇ) 

3. ਗ੍ਰੈਜੁਏਸ਼ਨ ਡਿਗਰੀ : 10 ਅੰਕ  
(10/100)*Y% ਜੇਕਰ ਕਿਸੇ ਬਿਨੈਕਾਰ ਦੇ 75 ਪ੍ਰਤੀਸ਼ਤ ਨੰਬਰ ਹਨ ਤਾਂ ((10/100)* 75)=7.50 ਅੰਕ ਲੱਗਣਗੇ 


4 B.Ed/NTT/ETT : 5 ਅੰਕ  
(5/100)*Y% ਜੇਕਰ ਕਿਸੇ ਬਿਨੈਕਾਰ ਦੇ 52 ਪ੍ਰਤੀਸ਼ਤ ਨੰਬਰ ਹਨ ਤਾਂ ((5/100)* 52)=2.60 ਅੰਕ ਲੱਗਣਗੇ

5.ਵਿਧਵਾ ਜਾਂ ਤਲਾਕਸ਼ੁਦਾ ਜਾਂ NRI ਦੁਆਰਾ ਛੱਡੀ ਨਿਆਸ਼ਰਿਤ ਔਰਤ : 5 ਅੰਕ  (ਵਿਧਵਾ ਨੂੰ ਪਤੀ ਦੀ ਮੌਤ ਦਾ ਸਰਟੀਫਿਕੇਟ ਦੇਣ ਤੇ, ਤਲਾਕਸ਼ੁਦਾ ਬਿਨੇਕਾਰ ਕੋਲ ਮਾਨਯੋਗ ਅਦਾਲਤ ਦੇ ਆਰਡਰ ਹੋਣ ਅਤੇ NRI ਵਾਲੇ ਮਾਮਲੇ ਵਿੱਚ ਪੁਲਿਸ ਥਾਣੇ ਵੱਲੋਂ ਜਾਰੀ ਕੀਤੀ ਗਈ UID ਦੀ ਕਾਪੀ ਉਪਲਬਧ ਕਰਵਾਉਣ ਤੇ ਨੰਬਰ ਮਿਲਣਯੋਗ ਹੋਣਗੇ।

ਪੰਜਾਬ ਵਿੱਚ ਆਂਗਣਵਾੜੀ ਹੈਲਪਰ ਦੀਆਂ ਭੂਮਿਕਾਵਾਂ ਅਤੇ ਜਿੰਮੇਵਾਰੀਆਂ

Roles and Responsibilities of Anganwari Helper (AWH) in Punjab : Read here 

ਪੰਜਾਬ ਵਿੱਚ ਆਂਗਣਵਾੜੀ ਵਰਕਰ ਦੀਆਂ ਭੂਮਿਕਾਵਾਂ ਅਤੇ ਜਿੰਮੇਵਾਰੀਆਂ

Roles and Responsibilities of Anganwari Worker (AWW) in Punjab : Read here 


SOME COMMON QUESTIONS PUNJAB AANGANWADI RECRUITMENT 2023 

What is the Salary of Anganwadi Supervisor in Punjab? 

Answer : Salary is not fixed by Punjab government, fixed HONORARIUM will be given.

What is the eligibility criteria for Anganwadi teacher in Punjab? 

Answer: For anganwadi helper 10th pass for Anganwadi worker : 10+2 pass 

What is the last date of Punjab Anganwadi?  : 9 March 2023 

What is the age limit for Anganwadi worker?

Answer: 18-35 years 

What is highest salary in Anganwadi? 15000-20000

What is the full form of ICDS? 

ਪੰਜਾਬ ਵਿੱਚ ਆਂਗਣਵਾੜੀ ਸੁਪਰਵਾਈਜ਼ਰ ਦੀ ਤਨਖਾਹ ਕਿੰਨੀ ਹੈ?

ਜਵਾਬ: ਤਨਖਾਹ ਪੰਜਾਬ ਸਰਕਾਰ ਦੁਆਰਾ ਨਿਰਧਾਰਤ ਨਹੀਂ ਕੀਤੀ ਗਈ ਹੈ, ਨਿਸ਼ਚਤ ਹੋਨਰੀਅਮ ( ਮਾਣਭੇਟਾ)  ਦਿੱਤਾ ਜਾਵੇਗਾ।

ਪੰਜਾਬ ਵਿੱਚ ਆਂਗਣਵਾੜੀ ਅਧਿਆਪਕਾ ਲਈ ਯੋਗਤਾ ਦੇ ਮਾਪਦੰਡ ਕੀ ਹਨ?

ਜਵਾਬ: ਆਂਗਣਵਾੜੀ ਹੈਲਪਰ ਲਈ 10ਵੀਂ ਪਾਸ ਆਂਗਣਵਾੜੀ ਵਰਕਰ ਲਈ: 10+2 ਪਾਸ

ਪੰਜਾਬ ਆਂਗਣਵਾੜੀ ਦੀ ਆਖਰੀ ਮਿਤੀ ਕੀ ਹੈ? : 9 ਮਾਰਚ 2023

ਆਂਗਣਵਾੜੀ ਵਰਕਰ ਦੀ ਉਮਰ ਸੀਮਾ ਕਿੰਨੀ ਹੈ?

ਜਵਾਬ: 18-35 ਸਾਲ

ਆਂਗਣਵਾੜੀ ਵਿੱਚ ਸਭ ਤੋਂ ਵੱਧ ਤਨਖਾਹ ਕਿੰਨੀ ਹੈ? 15000-20000

ICDS ਦਾ ਪੂਰਾ ਰੂਪ ਕੀ ਹੈ?

Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends