Roles and Responsibilities of Anganwari Worker (AWW) in Punjab

ਪੰਜਾਬ ਵਿੱਚ ਆਂਗਣਵਾੜੀ ਵਰਕਰ ਦੀਆਂ ਭੂਮਿਕਾਵਾਂ ਅਤੇ ਜਿੰਮੇਵਾਰੀਆਂ
Roles and Responsibilities of Anganwari Worker (AWW) in Punjab 

 1. ICDS ਸਕੀਮ ਨੂੰ ਸੁਚਾਰੂ ਢੰਗ ਨਾਲ ਧਰਾਤਲ ਪੱਧਰ ਤੇ ਲਾਗੂ ਕਰਨ ਲਈ ਭਾਈਚਾਰਕ ਸਹਾਇਤਾ, ਸਹਿਯੋਗ ਅਤੇ ਜਨ ਭਾਗੀਦਾਰੀ ਲਈ ਯਤਨਸ਼ੀਲ ਰਹਿਣਾ।


2. ਸਾਲ ਵਿੱਚ ਦੋ ਵਾਰ ਆਂਗਣਵਾੜੀ ਸੈਂਟਰ ਦੇ ਖੇਤਰ ਵਿਚ ਸਮੂਹ ਪਰਿਵਾਰਾਂ ਦਾ ਵਿਸਥਾਰਪੂਰਵਕ ਸਰਵੇ ਕਰਨਾ ਅਤੇ ਇਸ ਸੂਚਨਾ ਨੂੰ ਅਪਡੇਟ ਕਰਦੇ ਰਹਿਣਾ ਤਾਂ ਜੋ 0 ਤੋਂ 6 ਸਾਲ ਤੱਕ ਦੇ ਬੱਚਿਆਂ, ਗਰਭਵਤੀ ਔਰਤਾਂ ਅਤੇ ਨਰਸਿੰਗ ਮਾਵਾਂ ਅਤੇ ਹੋਰ ਜਾਣਕਾਰੀ ਪ੍ਰਾਪਤ ਕਰਕੇ ਆਂਗਣਵਾੜੀ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਸਕਣ।


3. ਹਰ ਮਹੀਨੇ ਬੱਚਿਆਂ ਦਾ ਭਾਰ ਕਰਨਾ (ਬੋਲਾਪਨ, ਦੁਬਲਾ ਪਨ, ਘੱਟ ਭਾਰ, ਵੱਧ ਭਾਰ, ਮੋਟਾਪਾ ਆਦਿ) ਇਸ ਸਬੰਧੀ ਬੱਚਿਆਂ ਦੇ ਮਾਪਿਆਂ


ਨਾਲ ਜਾਣਕਾਰੀ ਸਾਂਝੀ ਕਰਨਾ ਅਤੇ ਮੁਕੰਮਲ ਰਿਕਾਰਡ ਰੱਖਣਾ।


4. 3-6 ਸਾਲ ਦੇ ਬੱਚਿਆਂ ਲਈ ਇਕ ECCE ਅਧੀਨ ਪ੍ਰੀ- ਸਕੂਲ ਗਤਿਵਿਧਿਆਂ ਦਾ ਆਯੋਜਨ ਕਰਨਾ ਅਤੇ ਆਂਗਣਵਾੜੀ ਪੱਧਰ ਤੇ ਖੇਡਣ ਅਤੇ ਸਾਜੋ ਸਾਮਾਨ ਨੂੰ ਤਿਆਰ ਕਰਨਾ।


5. ਗਰਭਵਤੀ ਔਰਤਾਂ, ਦੁੱਧ ਪਿਲਾਓ ਮਾਂਵਾਂ ਅਤੇ 6 ਮਹੀਨੇ ਤੋਂ 6 ਸਾਲ ਦੇ ਬੱਚਿਆਂ, ਲਈ ਮੀਨੂ ਅਨੁਸਾਰ ਪੂਰਨ ਪੋਸ਼ਕ ਆਹਾਰ ਤਿਆਰ ਕਰਵਾਉਣਾ ਅਤੇ ਇਸ ਸਬੰਧੀ ਮੁਕੰਮਲ ਰਿਕਾਰਡ ਰੱਖਣਾ।


6. ਗਰਭਵਤੀ ਔਰਤਾਂ ਅਤੇ ਦੁੱਧ ਪਿਲਾਓ ਮਾਂਵਾਂ ਪੋਸ਼ਣ ਅਤੇ ਸਿਹਤ ਸੰਬੰਧੀ ਸਿੱਖਿਅਤ ਕਰਨ ਲਈ ਅਤੇ ਬੱਚੇ ਦੀ ਸਿਹਤ ਅਤੇ ਵਿਕਾਸ


ਸਬੰਧੀ ਜਾਗਰੂਕ ਕਰਨ ਲਈ ਆਸ਼ਾ ਵਰਕਰ ਨਾਲ ਮਿਲ ਕੇ ਹੋਮ ਵਿਜ਼ਿਟ ਕਰਨਾ ਅਤੇ ਇਸ ਸਬੰਧੀ ਮੁਕੰਮਲ ਰਿਕਾਰਡ ਰੱਖਣਾ।


7. ਆਸ਼ਾ ਵਰਕਰ ਅਤੇ ANM ਦੇ ਸਹਿਯੋਗ ਨਾਲ ਟੀਕਾਕਰਨ, ਸਿਹਤ ਨਿਰੀਖਣ, ਰੈਫਰਲ ਸੇਵਾਵਾਂ ਆਦਿ ਦਾ ਰਿਕਾਰਡ ਮੇਨਟੇਨ ਕਰਨਾ।


8. ਵਿਭਾਗ ਵੱਲੋਂ ਜਾਰੀ ਵੱਖ ਵੱਖ ਸਕੀਮਾਂ ਜਿਵੇਂ ਕਿ ਪੋਸ਼ਣ ਅਭਿਆਨ, ਬੇਟੀ ਬਚਾਓ ਬੇਟੀ ਪੜ੍ਹਾਓ, ਸਕੀਮ ਫਾਰ ਅਡੋਲੋਸੇਂਟ ਗਰਲਜ, ਪ੍ਰਧਾਨ ਮੰਤਰੀ ਮਾਤਰੂ ਵੰਦਨਾ ਯੋਜਨਾ, ਬੁਢਾਪਾ ਪੈਨਸ਼ਨ ਅਤੇ ਦਿਵਿਆਂਗਜਨਾਂ ਦੇ UDID ਕਾਰਡ ਅਤੇ ਹੋਰ ਵਿਤੀ ਸਹਾਇਤਾ ਸਕੀਮਾਂ, ਸੰਗਠਿਤ ਬਾਲ ਸੁਰੱਖਿਆ ਸਕੀਮ, ਆਦਿ ਨੂੰ ਜ਼ਮੀਨੀ ਪੱਧਰ ਤੇ ਲਾਗੂ ਕਰਨਾ ਅਤੇ ਇਸ ਸਬੰਧੀ ਮੁਕੰਮਲ ਰਿਕਾਰਡ ਮੇਨਟੇਨ ਕਰਨਾ।


9. ICDS ਸਕੀਮ ਅਧੀਨ ਛੇ ਸੇਵਾਵਾਂ ਨੂੰ ਲਾਭਪਾਤਰੀਆਂ ਤੱਕ ਸੁਚਾਰੂ ਢੰਗ ਨਾਲ ਪਹੁੰਚਾਉਣਾ ਜਿਵੇਂ ਕਿ ( ਪੂਰਨ ਪੋਸ਼ਕ ਆਹਾਰ, ਪ੍ਰੀ- ਸਕੂਲ ਸਿੱਖਿਆ, ਟੀਕਾਕਰਨ, ਸਿਹਤ ਅਤੇ ਪੋਸ਼ਣ ਸਿੱਖਿਆ, ਸਿਹਤ ਨਿਰੀਖਣ, ਰੈਫਰਲ ਸੇਵਾਵਾਂ)।


10. ਸਿਹਤ ਅਤੇ ਪੋਸ਼ਣ ਸਿੱਖਿਆ ਲਈ ਵੱਖ ਵੱਖ ਗਤਿਵਿਧਿਆਂ ਜਿਵੇਂ ਕਿ VHSND ( Village Health Sanitation and Nutrition Day), ਸਮੁਦਾਇਕ ਗਤਿਵਿਧਿਆਂ ਆਦਿ ਨੂੰ ਵੱਖ ਵੱਖ ਵਿਭਾਗਾਂ ਦੇ ਸਹਿਯੋਗ ਨਾਲ ਜ਼ਮੀਨੀ ਪੱਧਰ ਤੇ ਲਾਗੂ ਕਰਨਾ।


11. ਆਂਗਣਵਾੜੀ ਕੇਂਦਰ ਵਿਚਲੇ ਸਾਜ਼ੋ ਸਮਾਨ ਦੀ ਦੇਖਭਾਲ ਅਤੇ ਸਾਫ਼ ਸਫ਼ਾਈ ਲਈ ਜ਼ਿੰਮੇਵਾਰ ਹੋਣਾ ਅਤੇ ਆਂਗਣਵਾੜੀ ਹੈਲਪਰ ਨੂੰ ਇਸ ਸਬੰਧੀ ਪਾਬੰਦ ਕਰਨਾ।


12. ਵਿਭਾਗ ਵੱਲੋਂ ਮੰਗੀਆਂ ਜਾਂਦੀਆਂ ਰਿਪੋਰਟਾਂ ਨੂੰ ਸਹੀ ਅਤੇ ਸਮੇਂ ਸਿਰ ਤਿਆਰ ਕਰਨਾ ਅਤੇ ਕੰਮ ਸੰਬੰਧੀ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲ ਆਉਣ


ਤੇ ਸਰਕਲ ਸੁਪਰਵਾਈਜਰ/ ਬਾਲ ਵਿਕਾਸ ਪ੍ਰੋਜੈਕਟ ਅਫਸਰ ਨਾਲ ਤਾਲਮੇਲ ਕਰਨਾ।


13. ਸਮੇਂ ਸਮੇਂ ਤੇ ਪਿੰਡ ਦੇ ਵਿਕਾਸ ਕਾਰਜਾਂ ਲਈ ਲੋੜ ਪੈਣ ਤੇ ਵੱਖ ਵੱਖ ਵਿਭਾਗਾਂ ਨੂੰ ਸਹਿਯੋਗ ਦੇਣਾ।


14. Monthly Progress Report ਨੂੰ ਸਮੇਂ ਸਿਰ ਤਿਆਰ ਕਰਨਾ ਅਤੇ ਉਸਦਾ assesment ਕਰਨਾ।


15. ਆਂਗਣਵਾੜੀ ਕੇਂਦਰ ਵਿਚ ਬੱਚਿਆਂ ਦੀ ਸੁਰੱਖਿਆ ਸੰਬੰਧੀ ਜ਼ਿੰਮੇਵਾਰ ਹੋਣਾ। 

AANGANWADI RECRUITMENT PROFORMA FOR APPLICATION  

DOWNLOAD HERE

AANGANWADI RECRUITMENT DISTT WISE DETAILS QUALIFICATION, AGE,  SALARY 

  READ HERE 


ਪੰਜਾਬ ਵਿੱਚ ਆਂਗਣਵਾੜੀ ਹੈਲਪਰ ਦੀਆਂ ਭੂਮਿਕਾਵਾਂ ਅਤੇ ਜਿੰਮੇਵਾਰੀਆਂ
Roles and Responsibilities of Anganwari Helper (AWH) in Punjab


1. ਆਂਗਣਵਾੜੀ ਕੇਂਦਰ ਦੀ ਸਾਫ਼ ਸਫ਼ਾਈ (ਰਸੋਈ, ਟਾਇਲਟ ਆਦਿ) ਅਤੇ ਕੇਂਦਰ ਵਿਚਲੇ ਸਾਜ਼ੋ ਸਾਮਾਨ ਦੀ ਦੇਖਭਾਲ ਲਈ ਪਾਬੰਧ


2. ਆਂਗਣਵਾੜੀ ਕੇਂਦਰ ਵਿਚ ਬੱਚਿਆਂ ਦੀ ਹਾਜ਼ਰੀ ਯਕੀਨੀ ਬਣਾਉਣਾ (ਬੱਚਿਆਂ ਨੂੰ ਘਰ ਤੋਂ ਆਂਗਣਵਾੜੀ ਸੈਂਟਰ ਤੱਕ ਲਿਆਉਣ ਅਤੇ ਛੱਡਣ), ਸਾਂਭ ਸੰਭਾਲ ਕਰਨੀ ਅਤੇ ਬੱਚਿਆਂ ਨਾਲ ਪਿਆਰ ਭਰਿਆ ਵਿਵਹਾਰ ਰੱਖਣਾ।


3. ਗਰਭਵਤੀ ਔਰਤਾਂ, ਦੁੱਧ ਪਿਲਾਓ ਮਾਂਵਾਂ ਅਤੇ 6 ਮਹੀਨੇ ਤੋਂ 6 ਸਾਲ ਦੇ ਬੱਚਿਆਂ, ਲਈ ਮੀਨੂ ਅਨੁਸਾਰ ਪੂਰਨ ਪੋਸ਼ਕ ਆਹਾਰ


ਤਿਆਰ ਕਰਨਾ ਅਤੇ ਸਾਫ਼ ਸੁਥਰੇ ਬਰਤਨਾਂ ਵਿੱਚ ਪਕਾਉਣਾ ਅਤੇ ਪਰੋਸਣਾ।


4. ਪੂਰਨ ਪੋਸ਼ਕ ਆਹਾਰ ਨੂੰ ਸਾਫ ਸੁਥਰੇ ਢੰਗ ਨਾਲ ਸਟੋਰ ਕਰਨਾ।


5. ਆਂਗਣਵਾੜੀ ਕੇਂਦਰ ਵਿਚ ਸਾਫ਼ ਸੁਥਰੇ ਪਾਣੀ ਦਾ ਇੰਤਜ਼ਾਮ ਕਰਨਾ ਅਤੇ ਵਾਟਰ ਕੂਲਰ ਆਦਿ ਨੂੰ ਸਾਫ਼ ਕਰਨਾ।


6. ਆਂਗਣਵਾੜੀ ਕੇਂਦਰ ਪਿੰਡ ਵਿਚ ਇਕ ਅਹਿਮ ਭੂਮਿਕਾ ਨਿਭਾਉਂਦਾ ਹੈ, ਇਸ ਵਿਚੋਂ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ਨੂੰ ਸਹੀ ਢੰਗ ਨਾਲ ਲੋਕਾਂ ਤੱਕ ਪਹੁੰਚਾਉਣ ਲਈ ਆਂਗਣਵਾੜੀ ਵਰਕਰ ਦਾ ਸਹਿਯੋਗ ਕਰਨਾ।

Promoted content

Promoted content
नन्हें सपनों की दुनिया ( ਚੈੱਨਲ ਨੂੰ ਸੁਬਸਕ੍ਰਾਇਬ ਕਰੋ )

Featured post

HOLIDAY ANNOUNCED: ਪੰਜਾਬ ਸਰਕਾਰ ਨੇ ਸ਼੍ਰੀ ਗੁਰੂ ਰਾਮਦਾਸ ਜੀ ਦੇ ਗੁਰਪੂਰਬ ਮੌਕੇ ਸਥਾਨਕ ਛੁੱਟੀ ਦਾ ਐਲਾਨ ਕੀਤਾ

 ਪੰਜਾਬ ਸਰਕਾਰ ਨੇ ਸ਼੍ਰੀ ਗੁਰੂ ਰਾਮਦਾਸ ਜੀ ਦੇ ਗੁਰਪੂਰਬ ਮੌਕੇ ਸਥਾਨਕ ਛੁੱਟੀ ਦਾ ਐਲਾਨ ਕੀਤਾ ਅੰਮ੍ਰਿਤਸਰ, 16 ਅਕਤੂਬਰ 2024 ( ਜਾਬਸ ਆਫ ਟੁਡੇ) ਪੰਜਾਬ ਸਰਕਾਰ ਨੇ ਸ਼੍ਰੀ...

RECENT UPDATES

Trends