PSEB BIG DECISION: ਵਿਦਿਆਰਥੀਆਂ ਲਈ ਅਹਿਮ ਖ਼ਬਰ, ਨਕਲ ਕਰਦੇ ਫੜੇ ਜਾਣ ਤੇ ਫਲਾਇੰਗ ਟੀਮ ਬਣਾਏਗੀ ਵੀਡੀਓ

 


ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਯੂ.ਐਮ.ਸੀ. ਸਬੰਧੀ ਹੇਠਾਂ ਦਿੱਤੇ ਅਨੁਸਾਰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। 



1. ਕੇਂਦਰ ਸੁਪਰਡੰਟ ਵੱਲੋਂ ਅਣ-ਉਚਿਤ ਸਾਧਨਾ ਦੇ ਪਕੜੇ ਗਏ ਸਾਰੇ ਕੇਸ ਹਰ ਰੋਜ਼ ਦੀ ਪਰੀਖਿਆ ਵਾਲੇ ਦਿਨ ਹੀ ਪਰੀਖਿਆ ਖਤਮ ਹੋਣ ਤੇ ਫੋਰਨ ਬਾਅਦ ਬੋਰਡ ਦੀ ਸਾਈਟ ਤੇ ਉਪਲੱਬਧ ਸਲਿੱਪ ਨੰ: ਅ.ੳ.ਸ. -7 ਨੂੰ ਕਿਸੇ ਵੀ ਲਿਫਾਫੇ ਦੇ ਬਾਹਰ ਚਿਪਕਾ ਕੇ ਲਿਫਾਫੇ ਸੀਲ ਕਰਨ ਉਪਰੰਤ ਕੁਲੈਕਸ਼ਨ ਸੈਂਟਰ / ਬੋਰਡ ਦੇ ਡੀਪੂ ਵਿਖੇ ਹਸਤਾਖਰ ਪ੍ਰਾਪਤ ਕਰਕੇ ਜਮ੍ਹਾਂ ਕਰਵਾਏ ਜਾਣ।


2. ਕੇਂਦਰ ਸੁਪਰਡੰਟ ਦੀ ਇਹ ਜਿਮੇਵਾਰੀ ਹੈ ਕਿ ਉਹ ਯੂ.ਐਮ.ਸੀ. ਕੇਸ ਬਨਾਉਣ ਵਾਲੇ ਅਧਿਕਾਰੀ ਤੋਂ ਨਿਰਧਾਰਤ ਰਿਪੋਰਟ ਫਾਰਮ ਅ.ਉ.ਸ.-2 ਦੇ ਮੁੱਖ ਪੰਨੇ ਦੇ ਸਾਰੇ ਕਾਲਮ ਪੂਰੀ ਤਰ੍ਹਾਂ ਭਰਵਾਉਣ ਉਪਰੰਤ ਬਕਾਇਦਾ ਹਸਤਾਖਰ ਕਰਵਾ ਕੇ ਆਪਣੀ ਰਿਪੋਰਟ ਸਹਿਤ ਕੇਸ ਭੇਜਣ।


3. ਰਿਪੋਰਟ ਫਾਰਮ ਦਾ ਕੋਈ ਵੀ ਕਾਲਮ ਖਾਲੀ ਨਾ ਛੱਡਿਆ ਜਾਵੇ। ਰਿਪੋਰਟ ਫਾਰਮ ਅਧੂਰਾ ਹੋਣ ਨਾਲ ਕੇਸਾਂ ਦੇ ਨਿਪਟਾਰੇ ਵਿੱਚ ਬੇਲੋੜੀ ਦੇਰੀ ਲਈ ਕੇਂਦਰ ਸੁਪਰਡੈਂਟ/ ਕੇਸ ਪਕੜਣ ਵਾਲੇ ਅਧਿਕਾਰੀ ਦੀ ਜ਼ਿੰਮੇਵਾਰੀ ਹੋਵੇਗੀ। ਕੇਸ ਪਕੜਣ ਵੇਲੇ ਪਰੀਖਿਆਰਥੀ ਨੂੰ ਜਾਰੀ ਕੀਤੀ ਪਹਿਲੀ ਉੱਤਰ-ਪੱਤਰੀ ਅਤੇ ਬਾਅਦ ਵਿੱਚ ਦਿੱਤੀ ਦੂਜੀ ਉੱਤਰ-ਪੱਤਰੀ ਭਾਵ ਦੋਵੇਂ ਇਕੱਠੀਆਂ ਰਿਪੋਰਟ ਫਾਰਮ ਨਾਲ ਭੇਜੀਆ ਜਾਣ। ਪਰੀਖਿਆਰਥੀ ਦਾ ਪੱਤਰ ਵਿਹਾਰ ਲਈ ਪੂਰਾ ਪਤਾ ਅਤੇ ਮੋਬਾਇਲ ਨਬਰ / ਫੋਨ ਨੰਬਰ ਵੀ ਰਿਪੋਰਟ ਫਾਰਮ ਵਿੱਚ ਦਰਜ ਕੀਤਾ ਜਾਵੇ।


5. ਯੂ.ਐਮ.ਸੀ. ਕੇਸ ਪਕੜਨ ਵਾਲੇ ਅਧਿਕਾਰੀ ਤੋਂ ਪਰੀਖਿਆਰਥੀ ਦੀ ਉੱਤਰ-ਪੱਤਰੀ ਦੇ ਮੁੱਖ ਪੰਨੇ ਤੇ ਹਰ ਹਾਲਤ ਵਿੱਚ ਰਿਪੋਰਟ ਅੰਕਿਤ ਕਰਵਾਈ ਜਾਵੇ ਜਿਸ ਵਿੱਚ ਪਕੜੀ ਗਈ ਇਤਰਾਜ਼ਯੋਗ ਸਮੱਗਰੀ ਦਾ ਵੇਰਵਾ ਦਰਜ ਹੋਵੇ ਤੇ ਸਪਸ਼ਟ ਦੱਸਿਆ ਜਾਵੇ ਕਿ ਪਕੜੀ ਗਈ ਸਮੱਗਰੀ ਉਸ ਦਿਨ ਦੀ ਪਰੀਖਿਆ ਦੇ ਵਿਸ਼ੇ ਨਾਲ ਸਬੰਧਤ ਸੀ ਜਾ ਨਹੀ ? ਪਕੜੀ ਗਈ ਇਤਰਾਜ਼ਯੋਗ ਸਮੱਗਰੀ ਤੇ ਵੀ ਸਬੰਧਤ ਨਿਗਰਾਨ ਅਮਲਾ ਅਤੇ ਕੇਂਦਰ ਸੁਪਰਡੈਂਟ ਦੇ ਹਸਤਾਖਰ ਕਰਵਾਏ ਜਾਣ। ਜੇਕਰ ਪਕੜੀ ਗਈ ਸਮੱਗਰੀ ਵਿਸ਼ੇ ਨਾਲ ਸਬੰਧਤ ਨਹੀਂ ਤਾਂ ਨਕਲ ਕੇਸ ਨਾ ਬਣਾਇਆ ਜਾਵੇ।


6. ਰਿਪੋਰਟ ਫਾਰਮ ਵਿੱਚ ਪਰੀਖਿਆਰਥੀ ਤੋਂ ਪਕੜੀ ਗਈ ਇਤਰਾਜ਼ਯੋਗ ਸਮੱਗਰੀ ਦੀ ਠੀਕ ਥਾਂ ਅਤੇ ਪੱਤਰਿਆਂ ਦੀ ਗਿਣਤੀ ਆਦਿਕ ਬਾਰੇ ਕੋਸ ਪਕੜ ਵਾਲੇ ਨਿਗਰਾਨ ਸਟਾਫ/ਕੇਂਦਰ ਸੁਪਰਡੈਂਟ ਜਾਂ ਫਲਾਇੰਗ ਸਕੂਐਂਡ ਵੱਲੋਂ ਪੂਰੀ ਤਰਾਂ ਜਿਕਰ ਕੀਤਾ ਜਾਵੇ। 

7. ਜਿਸ ਕੇਸ ਵਿਚ ਇਤਰਾਜ਼ਯੋਗ ਸਮੱਗਰੀ ਪਕੜੇ ਜਾਣ ਦੀ ਥਾਂ ਪਰੀਖਿਆਰਥੀ ਦੀ ਸੀਟ ਦੇ ਯੂ.ਐਮ.ਸੀ. ਕੇਸ ਬਨਣ ਤੇ ਸਬੰਧਤ ਪ੍ਰੀਖਿਆਰਥੀ ਦਾ ਬਿਆਨ ਵੀ ਰਿਪੋਰਟ ਫਾਰਮ ਅ ਉ.ਸ-2 ਤੇ ਜਰੂਰ ਲਿਆ ਅਤੇ ਜਿੱਥੇ ਉਹ ਬਿਆਨ ਦੇਣ / ਹਸਤਾਖਰ ਕਰਨ ਤੋਂ ਇਨਕਾਰ ਕਰਦਾ ਹੈ, ਉੱਥੇ ਕੇਂਦਰ ਸੁਪਰਡੈਂਟ / ਉੱਪ-ਸੁਪਰਡੈਂਟ / ਨਿਗਰਾਨ ਜਾਂ ਕੇਸ ਪਕੜਣ ਵਾਲਾ ਅਧਿਕਾਰੀ (ਜੋ ਵੀ ਹੋਵੇ) ਪਰੀਖਿਆਰਥੀ ਦੀ ਇਨਕਾਰੀ ਬਾਰੇ ਆਪਣਾ ਕਥਨ ਰਿਕਾਰਡ ਕਰਨ ।

8. ਇਪਸੋਨੇਸ਼ਨ ਦੇ ਕੇਸ ਵਿੱਚ ਇੰਪਰਸੋਨੇਟਰ ਦੀ ਫੋਟੋ, ਉਸ ਦੇ ਪੂਰੇ ਪਤੇ ਸਮੇਤ ਕੇਸ ਭਿਜਵਾਇਆ ਜਾਵੇ ਅਤੇ ਉਸ ਦਾ ਬਿਆਨ ਜਰੂਰ ਰਿਕਾਰਡ ਕੀਤਾ ਜਾਵੇ। ਜਿਸ ਦੀ ਪੁਸ਼ਟੀ ਕੇਂਦਰ ਸੁਪਰਡੈਂਟ ਅਤੇ ਨਿਗਰਾਨ ਵੱਲੋਂ ਕਰਕੇ ਕੇਸ ਨਾਲ ਭੇਜੀ ਜਾਵੇ। ਇੰਪਸੋਨੇਸ਼ਨ ਦੇ ਕੇਸ ਜਾਂ ਜੇਕਰ ਕਿਸੇ ਵਿਦਿਆਰਥੀ ਦੀ ਥਾਂ ਤੇ ਕੋਈ ਹੋਰ ਵਿਦਿਆਰਥੀ ਪਰੀਖਿਆ ਦੇ ਰਿਹਾ ਹੈ ਤਾਂ ਨੇੜੇ ਦੇ ਪੁਲਿਸ ਸਟੇਸ਼ਨ ਵਿਖੇ ਰਿਪੋਰਟ ਵੀ ਦਰਜ ਕਰਵਾਈ ਜਾਵੇ ਅਤੇ ਐਫ.ਆਈ.ਆਰ. ਦੀ ਕਾਪੀ ਮੁੱਖ ਦਫ਼ਤਰ ਭੇਜੀ ਜਾਵੇ।


9 ਲੜਕੀ ਪਰੀਖਿਆਰਥੀ ਹੋਣ ਦੀ ਸੂਰਤ ਵਿੱਚ ਇਤਰਾਜ਼ਯੋਗ ਸਮੱਗਰੀ ਆਦਿ ਦੀ ਤਲਾਸ਼ੀ ਲੈਣ ਦਾ ਕੰਮ ਇਸਤਰੀ ਕਰਮਚਾਰੀ ਸਮੇਂ ਤੋਂ ਹੀ ਕਰਵਾਇਆ ਜਾਵੇ। ਕੇਸ ਬਨਣ ਦੀ ਸੂਰਤ ਵਿੱਚ ਉਸ ਵੱਲੋਂ ਹੀ ਰਿਪੋਰਟ ਫਾਰਮ ਤੇ ਹਸਤਾਖਰ ਪੂਰੇ ਪਤੇ ਮੋਬਾਇਲ ਨੰਬਰ ਸਹਿਤ ਕੀਤੇ ਜਾਣਗੇ ਅਤੇ ਫਲਾਇੰਗ ਸਕੂਐਂਡ ਵੱਲੋਂ ਪੁਸ਼ਟੀ ਤੇ ਪ੍ਰਤੀ ਹਸਤਾਖਰ ਕੀਤੇ ਜਾਣਗੇ।


10 ਕੇਸ ਪਕੜਣ ਵਾਲੇ ਅਧਿਕਾਰੀ / ਸਬੰਧਤ ਕੇਂਦਰ ਸੁਪਰਡੈਂਟ ਅਤੇ ਨਿਗਰਾਨ ਦਾ ਸਕੂਲ / ਦਫਤਰ /ਘਰ ਆਦਿ ਦੇ ਪਤੇ ਤੇ ਮੋਬਾਇਲ ਨੰਬਰ ਦਫਤਰ ਨੂੰ ਭੇਜਿਆ ਜਾਵੇ ਤਾਂ ਜੋ ਲੋੜ ਪੈਣ ਤੇ ਉਨ੍ਹਾਂ ਨਾਲ ਸੰਪਰਕ ਕੀਤਾ ਜਾ ਸਕੇ। 11. ਬਾਰ੍ਹਵੀਂ ਜਮਾਤ ਦੇ ਸਾਇੰਸ ਕਮਰਸ ਅਤੇ ਹਿਊਮੈਨਟੀਜ਼ ਗਰੁੱਪ ਅਤੇ ਹੋਰ ਸ਼੍ਰੇਣੀਆਂ ਦੇ ਯੂ.ਐਮ.ਸੀ. ਕੇਸ ਵੱਖ-ਵੱਖ ਲਿਫਾਫਿਆਂ ਵਿੱਚ ਭੇਜੇ ਜਾਣ।


(ਅ) ਫਲਾਇੰਗ ਸਕੂਐਡਜ਼ ਲਈ:-

1. ਪਰੀਖਿਆ ਕੇਂਦਰ ਵਿਖੇ ਅਣ-ਉਚਿਤ ਸਾਧਨਾ ਦੇ ਪਕੜੇ ਗਏ ਕੇਸਾਂ ਸਬੰਧੀ ਕੇਂਦਰ ਸੁਪਰਡੈਂਟ ਨੂੰ ਬੋਰਡ ਵੱਲੋਂ ਜਾਰੀ ਕੀਤਾ ਕੇਸ ਭੇਜਣ ਵਾਲਾ ਨਿਰਧਾਰਤ ਪ੍ਰੋਫਾਰਮ ਨੰ: 2 ਅ.ਊ.ਸ. ਦੇ ਮੁੱਖ ਪੰਨੇ ਦੇ ਸਾਰੇ ਕਾਲਮ ਫਲਾਇੰਗ ਸਕੂਐਡ ਵੱਲੋਂ ਗਹੁ ਨਾਲ ਮੁਕੰਮਲ ਕਰਕੇ ਕੇਂਦਰ ਸੁਪਰਡੈਂਟ ਨੂੰ ਸੌਂਪ ਦਿੱਤੇ ਜਾਣ।


2. ਪਕੜੀ ਗਈ ਇਤਰਾਜ਼ਯੋਗ ਸਮੱਗਰੀ ਸਬੰਧੀ ਪਰੀਖਿਆਰਥੀ ਦੀ ਉੱਤਰ-ਪੱਤਰੀ ਦੇ ਮੁੱਖ ਪੰਨੇ ਤੇ ਹਰ ਹਾਲਤ ਵਿੱਚ ਸਪਸ਼ਟ ਰਿਪੋਰਟ ਕਰਦਿਆਂ ਇਤਰਾਜ਼ਯੋਗ ਸਮੱਗਰੀ ਦਾ ਪੂਰਾ ਵੇਰਵਾ ਦਿੱਤਾ ਜਾਵੇ। ਇਹ ਵੀ ਅੰਕਿਤ ਕੀਤਾ ਜਾਵੇ ਕਿ ਇਹ ਸਮੱਗਰੀ ਉਸ ਦਿਨ ਪਰੀਖਿਆ ਦੇ ਵਿਸ਼ੇ ਨਾਲ ਸਬੰਧਤ ਹੈ ਜਾਂ ਨਹੀ ? ਇਸ ਰਿਪੋਰਟ ਤੇ ਆਪਣੇ ਪੂਰੇ ਹਸਤਾਖਰ ਅਤੇ ਸਹਿਤ ਕੀਤੇ ਜਾਣ। ਪਕੜੀ ਗਈ ਇਤਰਾਜ਼ਯੋਗ ਸਮੱਗਰੀ ਤੋਂ ਵੀ ਪੂਰੇ ਹਸਤਾਖਰ ਕੀਤੇ ਜਾਣ ਅਤੇ ਕਿਉ ਜੋ ਕੇਂਦਰ ਸੁਪਰਡੈਂਟ ਅਤੇ ਫਲਾਇੰਗ ਸਕੂਐਡ ਕੋਲ ਫੋਨ ਦੀ ਸੁਵਿਧਾ ਉਪਲਬਧ ਹੈ ਯੂ.ਐਮ.ਸੀ. ਕੇਸ ਦੀ ਸੁਰਤ ਵਿੱਚ ਸਮੱਗਰੀ ਅਤੇ ਵਿਦਿਆਰਥੀ ਦੇ ਬਿਆਨ ਦੀ ਵੀਡਿਓ ਬਣਾ ਲਈ ਜਾਵੇ। 

ਵਿਦਿਆਰਥੀ ਦਾ ਬਿਆਨ ਕਰਵਾਇਆ ਜਾਵੇ:-


ੳ) ਕੀ ਇਹ ਸਮੱਗਰੀ ਤੁਹਾਡੀ ਹੈ? ਜਵਾਬ ਰਿਕਾਰਡ ਕੀਤਾ ਜਾਵੇ।


ਅ) ਕੇਂਦਰ ਸੁਪਰਡੰਟ ਅਤੇ ਨਿਗਰਾਨ ਅਮਲੇ ਨੂੰ ਪੁੱਛਿਆ ਜਾਵੇ ਕਿ ਇਹ ਸਮੱਗਰੀ ਪੇਪਰ ਨਾਲ ਸਬੰਧਤ ਹੈ ? ਜਵਾਬ ਰਿਕਾਰਡ ਕੀਤਾ ਜਾਵੇ।


ੲ) ਵੀਡਿਓ ਵਿੱਚ ਇਹ ਜਿਕਰ ਕੀਤਾ ਜਾਵੇ ਕਿ ਹੁਣ ਇਤਰਾਜ਼ਯੋਗ ਸਮੱਗਰੀ ਅਤੇ ਉੱਤਰ ਪੱਤਰੀ ਦੀ ਵੀਡਿਓ ਬਣ ਰਹੀ ਹੈ। 

ਸ) ਪ੍ਰੀਖਿਆ ਖਤਮ ਹੋਣ ਉਪਰੰਤ ਇਸ ਵੀਡਿਓ ਨੂੰ deoportal2019@gmail.com ਤੇ ਈ-ਮੇਲ ਕੀਤੀ ਜਾਵੇ।

3. ਯੂ.ਐਮ.ਸੀ. ਕਮੇਟੀ ਵੱਲੋਂ ਇਨਾਂ ਕੇਸਾਂ ਦੇ ਸ਼ੀਘਰ ਨਿਪਟਾਰੇ ਲਈ ਰਿਪੋਰਟ ਫਾਰਮ ਵਿੱਚ ਪਕੜੀ ਗਈ ਸਮੱਗਰੀ ਦੀ ਠੀਕ ਥਾਂ ਜਰੂਰ ਦਰਸਾਈ ਜਾਵੇ।


4. ਲਾਜ਼ਮੀ ਹੋਵੇਗਾ ਜੇਕਰ ਫਲਾਇੰਗ ਸਕੂਐਡਸ ਵੱਲੋਂ ਪਕੜੇ ਗਏ ਕੇਸ ਸਬੰਧੀ ਇਤਰਾਜ਼ਯੋਗ ਸਮੱਗਰੀ ਦੀ ਕੇਂਦਰ ਸੁਪਰਡੈਂਟ ਨੂੰ ਕੀਤੀ ਸੱਪਣੀ ਸਬੰਧੀ ਰਸੀਦ ਪ੍ਰਾਪਤ ਕਰ ਲਈ ਜਾਵੇ ਤਾਂ ਜੋ ਭਿੰਨਤਾ ਹੋਣ ਦੀ ਸੂਰਤ ਵਿੱਚ ਕੇਸ ਦੇ ਨਿਪਟਾਰੇ ਸਮੇਂ ਇਹ ਸਬੂਤ ਸਹਾਈ ਹੋ ਸਕੇ।



UMC CASE PROFORMAS 

ਕੇਸ ਸਬੰਧੀ ਰਿਪੋਰਟ

ਉਡਨ ਦਸਤੇ ਸਬੰਧੀ ਪ੍ਰੋਫਾਰਮਾ 

ਸਲਿੱਪ ਨੰ: ਅ.ੳ.ਸ. -7 



Promoted content

Promoted content
नन्हें सपनों की दुनिया ( ਚੈੱਨਲ ਨੂੰ ਸੁਬਸਕ੍ਰਾਇਬ ਕਰੋ )

Featured post

AFPI MOHALI ADMISSION 2024-25: ਮੁੰਡਿਆਂ ਲਈ NDA, ਆਰਮੀ , ਨੇਵੀ ਅਤੇ ਏਅਰ ਫੋਰਸ ਵਿੱਚ ਭਰਤੀ ਲਈ ਸੁਨਹਿਰੀ ਮੌਕਾ, ਅਰਜ਼ੀਆਂ ਦੀ ਮੰਗ

Maharaja Ranjit Singh Academy entrance test 2024-25 Registration Maharaja Ranjit Singh Academy entrance test 2024-25 ਪੰਜਾਬ ਸਰਕਾਰ ਦੀ ਮੋਹਾਲੀ ਵ...

RECENT UPDATES

Trends