Tuesday, 26 July 2022

PUNJAB GOVT TO ABOLISH POSTS TO SAVE MONEY

 

BREAKING NEWS: ਖਰਚਿਆਂ ਨੂੰ ਘੱਟ ਕਰਨ ਲਈ , ਪੰਜਾਬ ਸਰਕਾਰ ਵੱਲੋਂ ਅਸਾਮੀਆਂ ਖਤਮ ਕਰਨ ਦਾ ਕੰਮ ਸ਼ੁਰੂ

 CHANDIGARH 26 JULY 

The PUNJAB  Government  reviewed the workload of ADC (UD) in different districts and it is felt that the officers posted as ADC (UD) in many districts are underworked. 


In order to rationalize the workload and to save avoidable administrative expenditure, a proposal regarding abolition of existing posts of Additional Deputy Commissioner (Urban Development) at each district headquarter except at Amritsar, Jalandhar, Ludhiana, Patiala, Bathinda and SAS Nagar, is under consideration of the State Government. 


 Govt decided that the powers currently with ADC (UD) in the remaining 17 districts will be devolved to ADC (G) or Commissioner Municipal Corporation of the respective district, as deemed appropriate. The memorandum regarding aforementioned proposal is likely to be placed in the forthcoming cabinet Meeting. 


READ THE OFFICIAL LETTER HERE

B.ED ADMIT CARD 2022: B.ED ENTRANCE EXAMINATION ADMIT CARD RELEASED DOWNLOAD HERE

 

PUNJAB B.ED ADMISSION 2022: PUNJAB B.ED ADMISSION 2022 ADMIT CARD RELEASED.Those Candidates, who have registered before or on 20.07.2022, can download their Admit Card-cum-Roll No. Slip through Candidate Login Link.

Link for B.Ed Admit card download here 

ਦਿੱਲੀ ਦੇ ਸਕੂਲਾਂ ਵਿੱਚ ਅਧਿਆਪਕ ਕਰਨਗੇ ਵਿਜ਼ਿਟ, ਸ਼ਡਿਊਲ ਜਾਰੀ

DIKSHA APP TRAINING: ਐਜੂਸੈੱਟ ਰਾਹੀਂ ਸਿੱਖਿਆ ਵਿਭਾਗ ਵੱਲੋਂ ਦੀਕਸ਼ਾ ਐਪ ਦੀ ਵਰਤੋਂ ਸੰਬੰਧੀ ਜਾਣਕਾਰੀ ਦਿੱਤੀ ਗਈ

 ਐਜੂਸੈੱਟ ਰਾਹੀਂ ਸਿੱਖਿਆ ਵਿਭਾਗ ਵੱਲੋਂ ਦੀਕਸ਼ਾ ਐਪ ਦੀ ਵਰਤੋਂ ਸੰਬੰਧੀ ਜਾਣਕਾਰੀ ਦਿੱਤੀ ਗਈ


ਬੁਨਿਆਦੀ ਢਾਂਚੇ, ਸਿੱਖਿਆ, ਸਿਹਤ, ਸੁਰੱਖਿਆ ਅਤੇ ਸਫਾਈ ਸਹੂਲਤਾਂ ਬਾਰੇ ਜਾਣਕਾਰੀ ਭਰਨ ਲਈ ਅਗਵਾਈ ਦਿੱਤੀ


ਐੱਸ.ਏ.ਐੱਸ. ਨਗਰ 26 ਜੁਲਾਈ ( ਚਾਨੀ)


ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਅਗਵਾਈ ਵਿੱਚ ਸਿੱਖਿਆ ਵਿਭਾਗ ਪੰਜਾਬ ਵੱਲੋਂ ਐੱਜੂਸੈੱਟ ਰਾਹੀਂ ਸਕੂਲਾਂ ਦੀਆਂ ਬੁਨਿਆਦੀ ਸਹੂਲਤਾਂ, ਸਿੱਖਿਆ ਦੇ ਪੱਧਰ, ਵਿਦਿਆਰਥੀਆਂ ਦੀ ਸਿਹਤ, ਸੁਰੱਖਿਆ ਅਤੇ ਸਫਾਈ ਸੰਬੰਧੀ ਸਥਿਤੀ ਨੂੰ ਦੀਕਸ਼ਾ ਐਪ ‘ਤੇ ਅਪਡੇਟ ਕਰਨ ਲਈ ਵਿਸ਼ੇਸ਼ ਆਨਲਾਈਨ ਸਿਖਲਾਈ ਗੁਰਜੀਤ ਸਿੰਘ ਸਹਾਇਕ ਡਾਇਰੈਕਟਰ, ਸੁਰੇਖਾ ਠਾਕੁਰ ਸਹਾਇਕ ਸਟੇਟ ਪ੍ਰੋਜੈਕਟ ਡਾਇਰੈਕਟਰ ਅਤੇ ਨਵਨੀਤ ਕੌਰ ਵੱਲੋਂ ਦਿੱਤੀ ਗਈ। ਇਸ ਸਿਖਲਾਈ ਵਿੱਚ ਪੰਜਾਬ ਦੇ ਸਮੂਹ ਜ਼ਿਲ੍ਹਿਆਂ ਤੋਂ ਵੱਖ-ਵੱਖ ਸਕੂਲਾਂ ਦੇ ਵਿੱਚ ਐੱਜੂਸੈੱਟ ਦੇ ਆਰ.ਓ.ਟੀ. ਰਾਹੀਂ ਪ੍ਰਿੰਸੀਪਲਾਂ, ਬਲਾਕ ਨੋਡਲ ਅਫ਼ਸਰਾਂ, ਹੈੱਡਮਾਸਟਰਾਂ, ਮਿਡਲ ਸਕੂਲਾਂ ਦੇ ਇੰਚਾਰਜਾਂ, ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰਾਂ, ਸੈਂਟਰ ਹੈੱਡ ਟੀਚਰਾਂ, ਹੈੱਡ ਟੀਚਰਾਂ, ਸੈਕੰਡਰੀ ਅਤੇ ਪ੍ਰਾਇਮਰੀ ਸਕੂਲਾਂ ਲਈ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਪ੍ਰੋਜੈਕਟ ਵਿੱਚ ਕੰਮ ਕਰ ਰਹੇ ਜ਼ਿਲ੍ਹਾ ਮੈਟਰਾਂ, ਬਲਾਕ ਮੈਂਟਰਾਂ, ਜ਼ਿਲ੍ਹਾ ਕੋਆਰਡੀਨੇਟਰਾਂ, ਸਹਾਇਕ ਜ਼ਿਲ੍ਹਾ ਕੋਆਰਡੀਨੇਟਰਾਂ, ਬਲਾਕ ਮਾਸਟਰ ਟਰੇਨਰਾਂ ਅਤੇ ਸਿੱਖਿਆ ਵਿਭਾਗ ਦੇ ਜੇ.ਈਜ਼. ਵੱਲੋਂ ਸ਼ਮੂਲੀਅਤ ਕੀਤੀ ਗਈ।ਇਸ ਸੰਬੰਧੀ ਜਾਣਕਾਰੀ ਦਿੰਦਿਆਂ ਗੁਰਜੀਤ ਸਿੰਘ ਸਹਾਇਕ ਡਾਇਰੈਕਟਰ ਨੇ ਦੱਸਿਆ ਕਿ ਵਿਭਾਗ ਦੇ ਸਕੂਲਾਂ ਦੇ ਬੁਨਿਆਦੀ ਢਾਂਚੇ, ਸਿੱਖਿਆ ਦੇ ਮਿਆਰ ਲਈ ਨਤੀਜੇ ਅਤੇ ਬੱਚਿਆਂ ਦੀ ਗਿਣਤੀ ਅਤੇ ਇਸ ਨਾਲ ਸੰਬੰਧਿਤ ਹੋਰ ਜਾਣਕਾਰੀ, ਸਿਹਤ, ਸਫਾਈ ਅਤੇ ਸੁਰੱਖਿਆ ਸੰਬੰਧੀ ਸਹੂਲਤਾਂ ਦੇ ਅੰਕੜਿਆਂ ਦੀ ਸਮੇਂ-ਸਮੇਂ ਤੇ ਲੋੜ ਪੈਂਦੀ ਹੈ। ਇਸ ਲਈ ਦੀਕਸ਼ਾ ਐਪ ਨੂੰ ਅਪਡੇਟ ਕਰਕੇ ਇਸਦੇ ਤਿੰਨ ਡੋਮੇਨਾਂ ਨੂੰ ਸਹੀ ਢੰਗ ਨਾਲ ਭਰਨ ਦੀ ਜਾਣਕਾਰੀ ਸਕੂਲ ਮੁਖੀਆਂ, ਅਧਿਕਾਰੀਆਂ ਅਤੇ ਹੋਰ ਸੰਬੰਧਿਤ ਕਰਮਚਾਰੀਆਂ ਨੂੰ ਦਿੱਤੀ ਗਈ ਹੈ। ਉਹਨਾਂ ਕਿਹਾ ਕਿ ਦੀਕਸ਼ਾ ਐਪ ਦਾ ਬਿਲਕੁਲ ਨਵਾਂ ਵਰਜ਼ਨ 4.9 ਹੀ ਮੋਬਾਇਲ ਵਿੱਚ ਅਪਲੋਡ ਕੀਤਾ ਜਾਵੇ ਅਤੇ ਪ੍ਰੋਫਾਇਲ ਵਿੱਚ ਸਬਰੋਲ, ਰਾਜ, ਜ਼ਿਲ੍ਹਾ ਅਤੇ ਹੋਰ ਜਾਣਕਾਰੀ ਜ਼ਰੂਰ ਭਰੀ ਜਾਵੇ।

ਸੁਰੇਖਾ ਠਾਕੁਰ ਸਹਾਇਕ ਪ੍ਰੋਜੈਕਟ ਡਾਇਰੈਕਟਰ ਨੇ ਦੱਸਿਆ ਕਿ ਕਿਸੇ ਵੀ ਜਾਣਕਾਰੀ ਨੂੰ ਭਰਨ ਤੋਂ ਪਹਿਲਾਂ ਉਸ ਸਬੰਧੀ ਸਾਰੀ ਜਾਣਕਾਰੀ ਤਿਆਰ ਕਰ ਲਈ ਜਾਵੇ ਤਾਂ ਜੋ ਕਿਸੇ ਕਿਸਮ ਦੀ ਪ੍ਰੇਸ਼ਾਨੀ ਨਾ ਆਵੇ। ਦੀਕਸ਼ਾ ਐਪ ਵਿੱਚ ਲੋੜੀਂਦੀ ਜਾਣਕਾਰੀ ਅਪਡੇਟ ਕਰਨ ਲਈ ਪੀਪੀਟੀ ਵੀ ਆਨਲਾਈਨ ਸਾਂਝੀ ਕੀਤੀ ਗਈ।

MOHALLA CLINIC PUNJAB ADMIT CARD: ਮੁਹੱਲਾ ਕਲੀਨਿਕਾਂ ਵਿੱਚ ਭਰਤੀ ਲਈ ਐਡਮਿਟ ਕਾਰਡ ਜਾਰੀ

MOHALLA CLINIC ADMIT CARD: ਮੋਹਲਾ ਕਲੀਨਿਕਾਂ ਵਿੱਚ ਕਲੀਨਿਕ ਅਸਿਸਟੈਂਟ ਭਰਤੀ ਲਈ ਐਡਮਿਟ ਕਾਰਡ ਜਾਰੀ ਕਰ ਦਿੱਤੇ ਹਨ।

BIG BREAKING: ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਹੋਏ ਕਰੋਨਾ ਪਾਜ਼ਿਟਿਵ,

 

ਪੰਜਾਬ ਦੇ ਸਿੱਖਿਆ ਮੰਤਰੀ ਮੰਤਰੀ - ਹਰਜੋਤ ਸਿੰਘ ਬੈਂਸ  ਕੋਰੋਨਾ  ਪਾਜੀਟਿਵ ਪਾਏ ਗਏ ਹਨ । ਇਸ ਦੀ ਜਾਣਕਾਰੀ  ਸਿੱਖਿਆ ਮੰਤਰੀ ਨੇ ਖ਼ੁਦ ਟਵੀਟ ਕਰ ਕੇ ਦਿੱਤੀ। ਆਪਣੇ ਟਵੀਟ ਵਿਚ  ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਮੈਂ ਬਿਮਾਰ ਮਹਿਸੂਸ ਕਰ ਰਿਹਾ ਸੀ। ਮੈਂ ਆਪਣਾ ਟੈਸਟ ਕਰਵਾਇਆ ਤੇ ਮੇਰੀ ਕੋਰੋਨਾ ਰਿਪੋਰਟ ਪਾਜੀਟਿਵ ਆਈ ਹੈ।

NEW AG PUNJAB: ਪੰਜਾਬ ਦੇ ਨਵੇਂ ਐਡਵੋਕੇਟ ਜਨਰਲ ਬਣੇ ਵਿਨੋਦ ਘਈ, ਖੁਦ ਦਿੱਤੀ ਜਾਣਕਾਰੀ

 ਪੰਜਾਬ ਦੇ ਐਡਵੋਕੇਟ ਜਨਰਲ ਅਨਮੋਲ ਰਤਨ ਸਿੱਧੂ ਨੇ ਅਚਾਨਕ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਦੀ ਨਿਯੁਕਤੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਕੀਤੀ ਗਈ ਸੀ। ਉਨਾਂ ਦੇ ਅਸਤੀਫੇ ਤੋਂ ਬਾਅਦ ਵਿਨੋਦ ਘਈ ਪੰਜਾਬ ਦੇ ਨਵੇਂ ਐਡਵੋਕੇਟ ਜਨਰਲ ਹੋਣਗੇ। ਦੇਖੋ ਵੀਡਿਉ 

MEDICAL BILL CHECK LIST: ਮੈਡੀਕਲ ਬਿਲਾਂ ਨੂੰ ਚੈੱਕ ਲਿਸਟ ਅਨੁਸਾਰ ਭੇਜਣ ਸਬੰਧੀ ਜ਼ਰੂਰੀ ਹਦਾਇਤਾਂ

MID DAY MEAL SCHEME: ਮਿੱਡ ਡੇਅ ਮੀਲ ਸਬੰਧੀ ਜ਼ਿਲ੍ਹਾ ਸਿੱਖਿਆ ਅਫ਼ਸਰ ਵੱਲੋਂ 2 ਪੱਤਰ ਜਾਰੀ

 

DENGUE PREVENTION: ਸਕੂਲੀ ਬੱਚਿਆਂ ਨੂੰ ਮੌਸਮੀ ਬਿਮਾਰੀਆਂ ਅਤੇ ਡੇਂਗੂ ਤੋਂ ਬਚਾਅ ਸਬੰਧੀ ਦਿੱਤੀ ਜਾਣਕਾਰੀ

 ਸਕੂਲੀ ਬੱਚਿਆਂ ਨੂੰ ਮੌਸਮੀ ਬਿਮਾਰੀਆਂ ਅਤੇ ਡੇਂਗੂ ਤੋਂ ਬਚਾਅ ਸਬੰਧੀ ਦਿੱਤੀ ਜਾਣਕਾਰੀ


ਨੂਰਪੁਰ ਬੇਦੀ 26 ਜੁਲਾਈ 


ਸਿਵਲ ਸਰਜਨ ਰੂਪਨਗਰ ਡਾ.ਪਰਮਿੰਦਰ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਡਾ.ਵਿਧਾਨ ਚੰਦਰ ਦੀ ਅਗਵਾਈ ਹੇਠ ਅੱਜ ਸਰਕਾਰੀ ਸਕੂਲ ਹੀ ਨਲਹੋਟੀ ਵਿਖੇ ਸਕੂਲੀ ਬੱਚਿਆਂ ਨੂੰ ਮੌਸਮੀ ਬਿਮਾਰੀਆਂ ਬਾਰੇ ਰਿਤੂ ਬੀ ਈ ਈ, ਹੈਲਥ ਸੁਪਰਵਾਈਜ਼ਰ ਪ੍ਰਿਤਪਾਲ ਸਿੰਘ, ਅਰਵਿੰਦਜੀਤ ਸਿੰਘ, ਨੇ ਦੱਸਿਆ ਕਿ ਬਰਸਾਤ ਦੇ ਮੌਸਮ ਵਿੱਚ ਤਾਪਮਾਨ ਵਿਚ ਭਾਰੀ ਉਤਰਾਅ ਚੜ੍ਹਾਅ ਆਉਂਦੇ ਹਨ ਇਸ ਨਾਲ ਸਰੀਰ ਬੈਕਟੀਰੀਆ ਅਤੇ ਵਾਇਰਲ ਹਮਲੇ ਲਈ ਅਤਿ ਸੰਵੇਦਨਸ਼ੀਲ ਹੋ ਜਾਂਦਾ ਹੈ ਅਤੇ ਵਿਅਕਤੀ ਨੂੰ ਸਰਦੀ ਜ਼ੁਕਾਮ ਬੁਖਾਰ ਅਤੇ ਪੇਟ ਦੇ ਰੋਗ ਹੋਣ ਦਾ ਖਦਸ਼ਾ ਬਣਿਆ ਰਹਿੰਦਾ ਹੈ, ਅਜਿਹੇ ਮੌਸਮ ਵਿੱਚ ਤੰਦਰੁਸਤ ਰਹਿਣ ਲਈ ਵਿਸ਼ੇਸ਼ ਸਾਵਧਾਨੀਆਂ ਵਰਤਣ ਦੀ ਲੋੜ ਹੁੰਦੀ ਹੈ।
 ਬਰਸਾਤ ਦਾ ਮੌਸਮ ਸਾਨੂੰ ਸਭ ਨੂੰ ਬਹੁਤ ਚੰਗਾ ਲੱਗਦਾ ਪਰ ਇਹ ਮੌਸਮ ਆਪਣੇ ਨਾਲ ਕਾਫ਼ੀ ਸਰੀਰਕ ਸਮੱਸਿਆ ਲੈ ਕੇ ਆਉਂਦਾ ਹੈ ਬਰਸਾਤ ਦੇ ਮੌਸਮ ਵਿੱਚ ਕੁਝ ਖਾਸ ਕਿਸਮ ਦੇ ਵਾਇਰਸ ਵਧੇਰੇ ਕਿਰਿਆਸ਼ੀਲ ਹੋ ਜਾਂਦੇ ਜੋ ਸਾਨੂੰ ਬੀਮਾਰ ਕਰ ਸਕਦੇ ਹਨ। ਬਰਸਾਤ ਦੇ ਮੌਸਮ ਚ ਮੱਛਰਾਂ ਦੀ ਪੈਦਾਵਾਰ ਵਧ ਜਾਂਦੀ ਹੈ ਜਿਸ ਨੂੰ ਡੇਂਗੂ ਹੋਣ ਦਾ ਖਤਰਾ ਵੀ ਬਣਿਆ ਰਹਿੰਦਾ ਹੈ ਉਨ੍ਹਾਂ ਨੇ ਬੱਚਿਆਂ ਨੂੰ ਡੇਂਗੂ ਮਲੇਰੀਆ ਜਾਗਰੂਕਤਾ ਸਮੱਗਰੀ ਪ੍ਰਦਰਸ਼ਿਤ ਕਰਕੇ ਦੱਸਿਆ ਕਿ ਮੱਛਰਾਂ ਕਰਕੇ ਡੇਂਗੂ ਮਲੇਰੀਆ ਵਰਗੀਆਂ ਭਿਆਨਕ ਬਿਮਾਰੀਆਂ ਫੈਲ ਸਕਦੀਆਂ ਹਨl ਉਨ੍ਹਾਂ ਨੇ ਕਿਹਾ ਕਿ ਆਪਣੇ ਸਕੂਲ ਅਤੇ ਘਰਾਂ ਦੇ ਆਲੇ ਦੁਆਲੇ ਦੀ ਸਫ਼ਾਈ ਰੱਖੋ, ਪਾਣੀ ਪੀਣ ਵਾਲੇ ਬਰਤਨ ਢੱਕ ਕੇ ਰੱਖਣ, ਇਨ੍ਹਾਂ ਬਰਤਨਾਂ ਨੂੰ ਹਰ ਹਫ਼ਤੇ ਖਾਲੀ ਕਰਕੇ ਸੁਕਾਉਣਾ ਬਹੁਤ ਜ਼ਰੂਰੀ ਹੈ, ਘਰਾਂ ਦੀਆਂ ਛੱਤਾਂ ਤੇ ਪਏ ਕਬਾੜ ਆਦਿ ਨੂੰ ਕਵਰ ਕਰਕੇ ਰੱਖੋ ਜਾਂ ਹੇਠਾਂ ਢਕ ਕੇ ਰੱਖੋ, ਪਸ਼ੂਆਂ ਨੂੰ ਪਾਣੀ ਪਿਲਾਉਣ ਵਾਲੀਆਂ ਹੌਦੀਆਂ ਨੂੰ ਹਫਤੇ ਤੋਂ ਪਹਿਲਾਂ ਖਾਲੀ ਕਰਕੇ ਸਾਫ਼ ਕਰੋ, ਕੂਲਰਾਂ ਨੂੰ ਵੀ ਹਰ ਹਫ਼ਤੇ ਇਕ ਦਿਨ ਤੋਂ ਪਹਿਲਾਂ ਖਾਲੀ ਕਰਕੇ ਸੁਕਾਉਣ ਚਾਹੀਦਾ ਹੈ।ਪੰਛੀਆਂ ਦੇ ਪੀਣ ਲਈ ਪਾਣੀ ਵਾਲੇ ਕਟੋਰੇ ਦੀ ਸਫ਼ਾਈ ਕਰਨੀ ਬਹੁਤ ਜ਼ਰੂਰੀ ਹੈ,ਇਹ ਸਾਰੀਆਂ ਸਰਗਰਮੀਆਂ ਨੂੰ ਅਮਲ ਚ ਲਿਆਉਣ ਲਈ ਸਿਹਤ ਵਿਭਾਗ ਨੇ ਨਾਅਰਾ ਦਿੱਤਾ ਹੈ ਹਰ ਸ਼ੁੱਕਰਵਾਰ ਡਰਾਈ ਡੇਅ ਇਸ ਦੇ ਨਾਲ ਨਾਲ ਬਚਾਓ ਲਈ ਪੂਰੇ ਕੱਪੜੇ ਪਹਿਨੋ,ਰਾਤ ਸਮੇਂ ਸੌਣ ਲੱਗਿਆ ਮੱਛਰਦਾਨੀ ਜਾਂ ਪਤਲੀ ਚਾਦਰ ਵਗੈਰਾ ਲਗਾਉ, ਸਰੀਰ ਤੇ ਮੱਛਰ ਮਾਰੂ ਕਰੀਮਾਂ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ। ਇਸ ਮੌਕੇ ਡਾ ਮੁਨੀਸ਼ ਬਾਲੀ, ਅਮਰੀਕ ਸਿੰਘ ਹੈਲਥ ਵਰਕਰ, ਨੀਲਮ, ਜੋਤੀ, ਜਯੋਤੀ ਕਲਿਆਣਾ ਅਧਿਆਪਕ ਅਤੇ ਸਕੂਲੀ ਬੱਚੇ ਹਾਜ਼ਰ ਸਨ।

PUNJAB ADVOCATE GENERAL RESIGN

 

BIG BREAKING: ਪੰਜਾਬ ਦੇ ਐਡਵੋਕੇਟ ਜਨਰਲ ਅਨਮੋਲ ਰਤਨ ਸਿੱਧੂ ਨੇ ਦਿੱਤਾ ਅਸਤੀਫਾ,


Chandigarh,26 July 

 ਪੰਜਾਬ ਦੇ ਐਡਵੋਕੇਟ ਜਨਰਲ ਅਨਮੋਲ ਰਤਨ ਸਿੱਧੂ ਨੇ ਅਚਾਨਕ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਦੀ ਨਿਯੁਕਤੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਕੀਤੀ ਗਈ ਸੀ। ਉਨ੍ਹਾਂ ਆਪਣਾ ਅਸਤੀਫਾ ਮੁੱਖ ਮੰਤਰੀ ਭਗਵੰਤ ਮਾਨ ਨੂੰ ਭੇਜ ਦਿੱਤਾ ( READ HERE) ਹੈ। ਉਨ੍ਹਾਂ ਦਾ ਅਸਤੀਫਾ 19 ਜੁਲਾਈ ਨੂੰ ਹੀ ਸਰਕਾਰ ਕੋਲ ਚਲਾ ਗਿਆ ਸੀ। ਹਾਲਾਂਕਿ ਉਸ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਇਸ ਸਬੰਧੀ ਉਨ੍ਹਾਂ ਨੇ ਸੀਐਮ ਭਗਵੰਤ ਮਾਨ ਨਾਲ ਮੀਟਿੰਗ ਵੀ ਕੀਤੀ ਸੀ। ਉਹ ਇਸ ਅਹੁਦੇ 'ਤੇ ਸਿਰਫ 3 ਮਹੀਨੇ ਹੀ ਰਹੇ। ਹਾਲਾਂਕਿ ਉਨ੍ਹਾਂ ਨੇ ਇਸ ਪਿੱਛੇ ਨਿੱਜੀ ਕਾਰਨ ਦੱਸੇ ਹਨ।

WHAT IS MONKEY POX , SYMPTOMS, HOW IT SPREAD: ਮੰਕੀਪਾਕਸ ਕੀ ਹੈ, ਕਿਵੇਂ ਫੈਲਦਾ ਹੈ ਜਾਣੋ ਪੂਰੀ ਜਾਣਕਾਰੀ

 ਭਾਰਤ ਵਿੱਚ ਹੁਣ ਤੱਕ ਮੰਕੀਪੌਕਸ ਦੇ 4 ਮਾਮਲੇ ਸਾਹਮਣੇ ਆਏ ਹਨ, 3 ਕੇਰਲ ਤੋਂ ਅਤੇ ਇੱਕ ਦਿੱਲੀ ਤੋਂ। ਜਦੋਂ ਤੋਂ ਭਾਰਤ ਵਿਚ ਇਸ ਦੇ ਮਾਮਲੇ ਸਾਹਮਣੇ ਆਉਣੇ ਸ਼ੁਰੂ ਹੋਏ ਹਨ, ਲੋਕਾਂ ਵਿਚ ਡਰ ਦਾ ਮਾਹੌਲ ਵੀ ਪੈਦਾ ਹੋ ਗਿਆ ਹੈ।  ਆਖਰ ਇਹ  ਮੰਕੀਪਾਕਸ ਕੀ ਹੈ, ਇਸਦੇ ਲੱਛਣ ਕੀ ਹਨ ਅਤੇ ਇਹ ਕਿਵੇਂ ਫੈਲਦਾ ਹੈ।Is Monkey pox a new decease? ਕੀ ਮੰਕੀਪਾਕਸ ਇੱਕ ਨਵੀਂ ਬਿਮਾਰੀ ਹੈ? 

ਨਹੀਂ।

ਮੰਕੀਪਾਕਸ ਦੀ ਬਿਮਾਰੀ ਕਦੋਂ ਸਾਹਮਣੇ ਆਈ?

ਮਨੁੱਖਾਂ ਵਿੱਚ ਮੰਕੀਪਾਕਸ  ਦੀ ਪਛਾਣ ਪਹਿਲੀ ਵਾਰ ਕਾਂਗੋ ਗਣਰਾਜ ਵਿੱਚ 1970 ਵਿੱਚ ਕੀਤੀ ਗਈ ਸੀ। 1970 ਤੋਂ, 11 ਅਫਰੀਕੀ ਦੇਸ਼ਾਂ ਵਿੱਚ ਬਾਂਦਰਪੌਕਸ ਦੇ ਮਾਮਲੇ ਸਾਹਮਣੇ ਆਏ ਹਨ। ਅਫਰੀਕਾ ਤੋਂ ਬਾਹਰ ਮੰਕੀਪਾਕਸ ਦਾ ਪਹਿਲਾ ਪ੍ਰਕੋਪ 2003 ਵਿੱਚ ਅਮਰੀਕਾ ਵਿੱਚ ਹੋਇਆ ਸੀ।


ਵਿਸ਼ਵ ਪੱਧਰ 'ਤੇ, 75 ਦੇਸ਼ਾਂ ਤੋਂ ਮੰਕੀਪਾਕਸ  ਦੇ 16,000 ਤੋਂ ਵੱਧ ਮਾਮਲੇ ਸਾਹਮਣੇ ਆਏ ਹਨ ਅਤੇ ਪ੍ਰਕੋਪ ਕਾਰਨ ਪੰਜ ਲੋਕਾਂ ਦੀ ਮੌਤ ਹੋ ਗਈ ਹੈ।


What is MonkeyPox? ਬਾਂਦਰਪੌਕਸ ਕੀ ਹੈ?


ਮੰਕੀਪਾਕਸ ਇੱਕ ਵਾਇਰਲ ਜ਼ੂਨੋਸਿਸ (ਜਾਨਵਰਾਂ ਤੋਂ ਮਨੁੱਖਾਂ ਵਿੱਚ ਸੰਚਾਰਿਤ ਵਾਇਰਸ) ਹੈ, ਜਿਸਦੇ ਲੱਛਣ ਚੇਚਕ ਦੇ ਮਰੀਜ਼ਾਂ ਵਿੱਚ ਪਹਿਲਾਂ ਦੇਖੇ ਗਏ ਲੱਛਣਾਂ ਦੇ ਸਮਾਨ ਹਨ, ਹਾਲਾਂਕਿ ਇਹ ਡਾਕਟਰੀ ਤੌਰ 'ਤੇ ਘੱਟ ਗੰਭੀਰ ਹੈ। ਮੰਕੀਪਾਕਸ ਵਾਇਰਸ ਦੇ ਦੋ ਵੱਖਰੇ ਜੈਨੇਟਿਕ ਸਮੂਹ ਹਨ - ਮੱਧ ਅਫ਼ਰੀਕੀ (ਕਾਂਗੋ ਬੇਸਿਨ) ਰੂਪ ਅਤੇ ਪੱਛਮੀ ਅਫ਼ਰੀਕੀ ਰੂਪ। ਕਾਂਗੋ ਬੇਸਿਨ ਫਾਰਮ ਨੇ ਅਤੀਤ ਵਿੱਚ ਵਧੇਰੇ ਗੰਭੀਰ ਬਿਮਾਰੀ ਪੈਦਾ ਕੀਤੀ ਹੈ ਅਤੇ ਇਸਨੂੰ ਵਧੇਰੇ ਛੂਤਕਾਰੀ ਮੰਨਿਆ ਜਾਂਦਾ ਹੈ।


What are the symptoms of Monkey Pox? What is the recovery period? ਮੰਕੀਪਾਕਸ ਦੇ  ਲੱਛਣ ਕੀ ਹਨ ਅਤੇ ਰਿਕਵਰੀ ਪੀਰੀਅਡ ਕੀ ਹੈ?

ਮੰਕੀਪਾਕਸ ਆਮ ਤੌਰ 'ਤੇ ਤਿੰਨ ਹਫ਼ਤਿਆਂ ਤੱਕ ਬੁਖਾਰ, ਸਿਰ ਦਰਦ, ਧੱਫੜ, ਗਲੇ ਵਿੱਚ ਖਰਾਸ਼, ਖੰਘ ਅਤੇ ਛਾਲੇ ਦਾ ਕਾਰਨ ਬਣਦਾ ਹੈ। ਲੱਛਣਾਂ ਵਿੱਚ ਜ਼ਖਮ ਸ਼ਾਮਲ ਹੁੰਦੇ ਹਨ, ਜੋ ਆਮ ਤੌਰ 'ਤੇ ਬੁਖ਼ਾਰ ਦੇ ਸ਼ੁਰੂ ਹੋਣ ਤੋਂ ਬਾਅਦ ਇੱਕ ਤੋਂ ਤਿੰਨ ਦਿਨਾਂ ਦੇ ਅੰਦਰ ਸ਼ੁਰੂ ਹੁੰਦੇ ਹਨ, ਲਗਭਗ ਦੋ ਤੋਂ ਚਾਰ ਹਫ਼ਤਿਆਂ ਤੱਕ ਚੱਲਦੇ ਹਨ, ਅਤੇ ਅਕਸਰ ਉਦੋਂ ਤੱਕ ਦਰਦਨਾਕ ਹੁੰਦੇ ਹਨ ਜਦੋਂ ਤੱਕ ਇਲਾਜ ਜਾਰੀ ਨਹੀਂ ਹੁੰਦਾ। ਉਨ੍ਹਾਂ ਨੂੰ ਖੁਜਲੀ ਵੀ ਹੁੰਦੀ ਹੈ। ਮੰਕੀਪਾਕਸ ਵਾਇਰਸ ਦਾ ਹਥੇਲੀਆਂ ਅਤੇ ਤਲੀਆਂ 'ਤੇ ਵਿਸ਼ੇਸ਼ ਪ੍ਰਭਾਵ ਪੈਂਦਾ ਹੈ।ਬਾਂਦਰਪੌਕਸ ਦੇ ਲੱਛਣ ਆਮ ਤੌਰ 'ਤੇ ਦੋ ਤੋਂ ਚਾਰ ਹਫ਼ਤਿਆਂ ਤੱਕ ਰਹਿੰਦੇ ਹਨ। ਆਮ ਆਬਾਦੀ ਵਿੱਚ ਮੌਤ ਦਰ ਦਾ ਅਨੁਪਾਤ ਇਤਿਹਾਸਕ ਤੌਰ 'ਤੇ ਜ਼ੀਰੋ ਅਤੇ 11 ਪ੍ਰਤੀਸ਼ਤ ਦੇ ਵਿਚਕਾਰ ਰਿਹਾ ਹੈ, ਅਤੇ ਛੋਟੇ ਬੱਚਿਆਂ ਵਿੱਚ ਵੱਧ ਰਿਹਾ ਹੈ। ਹਾਲ ਹੀ ਦੇ ਸਮੇਂ ਵਿੱਚ ਮੌਤ ਦਰ ਦਾ ਅਨੁਪਾਤ ਲਗਭਗ ਤਿੰਨ ਤੋਂ ਛੇ ਪ੍ਰਤੀਸ਼ਤ ਰਿਹਾ ਹੈ। ਕੀ ਬਾਂਦਰਪੌਕਸ ਯੋਨ ਸੰਬੰਧਾਂ ਰਾਹੀਂ ਫੈਲਦਾ ਹੈ? 

ਵਰਲਡ ਹੈਲਥ ਆਰਗੇਨਾਈਜ਼ੇਸ਼ਨ ਦੇ ਡਾਇਰੈਕਟਰ-ਜਨਰਲ ਟੇਡਰੋਸ ਐਡਹਾਨੋਮ ਘੇਬਰੇਅਸਸ ਨੇ ਮੰਕੀਪੌਕਸ ਨੂੰ ਅੰਤਰਰਾਸ਼ਟਰੀ ਚਿੰਤਾ ਦੀ ਇੱਕ ਜਨਤਕ ਸਿਹਤ ਐਮਰਜੈਂਸੀ ਘੋਸ਼ਿਤ ਕਰਦੇ ਹੋਏ ਕਿਹਾ ਕਿ ਇਹ ਵਰਤਮਾਨ ਵਿੱਚ ਇੱਕ ਪ੍ਰਕੋਪ ਹੈ ਜੋ ਮਰਦਾਂ ਨਾਲ ਸੰਭੋਗ ਕਰਨ ਵਾਲੇ ਪੁਰਸ਼ਾਂ ਵਿੱਚ ਕੇਂਦਰਿਤ ਹੈ, ਖਾਸ ਤੌਰ 'ਤੇ ਉਹ ਲੋਕ ਜੋ ਮਰਦਾਂ ਨਾਲ ਸੰਭੋਗ ਕਰਦੇ ਹਨ, ਇੱਕ ਤੋਂ ਵੱਧ ਲੋਕਾਂ ਨਾਲ ਸੈਕਸ ਕਰਦੇ ਹਨ। ਇਸਦਾ ਅਰਥ ਹੈ ਕਿ ਇਹ ਇੱਕ ਪ੍ਰਕੋਪ ਹੈ ਜਿਸ ਨੂੰ ਸਹੀ ਸਮੂਹਾਂ ਵਿੱਚ ਸਹੀ ਰਣਨੀਤੀਆਂ ਨਾਲ ਰੋਕਿਆ ਜਾ ਸਕਦਾ ਹੈ। 

ਇਹ ਕਿਵੇਂ ਫੈਲਦਾ ਹੈ? HOW MONKEY POX SPREAD?


ਵਾਇਰਸ ਦਾ ਮਨੁੱਖ-ਤੋਂ-ਮਨੁੱਖੀ ਪ੍ਰਸਾਰਣ ਮੁੱਖ ਤੌਰ 'ਤੇ ਕਿਸੇ ਸੰਕਰਮਿਤ ਵਿਅਕਤੀ ਦੇ ਸੰਪਰਕ ਦੁਆਰਾ ਹੁੰਦਾ ਹੈ, ਆਮ ਤੌਰ 'ਤੇ ਇੱਕ ਸੰਕਰਮਿਤ ਮਰੀਜ਼ ਨਾਲ ਲੰਬੇ ਸਮੇਂ ਤੱਕ ਸੰਪਰਕ ਦੁਆਰਾ। ਇਹ ਸਰੀਰ ਦੇ ਤਰਲ ਪਦਾਰਥਾਂ ਜਾਂ ਜ਼ਖ਼ਮਾਂ ਦੇ ਸਿੱਧੇ ਜਾਂ ਅਸਿੱਧੇ ਸੰਪਰਕ ਦੁਆਰਾ ਫੈਲ ਸਕਦਾ ਹੈ, ਜਿਵੇਂ ਕਿ ਕਿਸੇ ਲਾਗ ਵਾਲੇ ਵਿਅਕਤੀ ਦੇ ਦੂਸ਼ਿਤ ਕੱਪੜਿਆਂ ਰਾਹੀਂ। ਇਹ ਚੂਹਿਆਂ, ਗਿਲਹੀਆਂ ਅਤੇ ਬਾਂਦਰਾਂ ਸਮੇਤ ਛੋਟੇ ਸੰਕਰਮਿਤ ਜਾਨਵਰਾਂ ਦੇ ਕੱਟਣ ਜਾਂ ਖੁਰਚਣ ਨਾਲ ਜਾਂ ਉਨ੍ਹਾਂ ਦੇ ਮਾਸ ਦੁਆਰਾ ਜਾਨਵਰ ਤੋਂ ਮਨੁੱਖ ਤੱਕ ਫੈਲ ਸਕਦਾ ਹੈ।


ਬਾਂਦਰਪੌਕਸ ਇੱਕ ਵਾਇਰਲ ਇਨਫੈਕਸ਼ਨ ਹੈ ਜੋ ਪਹਿਲੀ ਵਾਰ 1958 ਵਿੱਚ ਇੱਕ ਬੰਦੀ ਬਾਂਦਰ ਵਿੱਚ ਪਾਇਆ ਗਿਆ ਸੀ। ਮਨੁੱਖਾਂ ਵਿੱਚ ਇਸਦੇ ਸੰਕਰਮਣ ਦੀ ਪੁਸ਼ਟੀ ਪਹਿਲੀ ਵਾਰ 1970 ਵਿੱਚ ਹੋਈ ਸੀ।


ਇਹ ਜਿਆਦਾਤਰ ਮੱਧ ਅਤੇ ਪੱਛਮੀ ਅਫਰੀਕੀ ਦੇਸ਼ਾਂ ਵਿੱਚ ਪਾਇਆ ਜਾਂਦਾ ਹੈ। ਨਾਈਜੀਰੀਆ ਵਿੱਚ 2017 ਵਿੱਚ ਬਾਂਦਰਪੌਕਸ ਦਾ ਸਭ ਤੋਂ ਵੱਡਾ ਪ੍ਰਕੋਪ ਸੀ, ਇਸਦੇ 75% ਮਰੀਜ਼ ਪੁਰਸ਼ ਸਨ।


ਇਹ ਵਾਇਰਸ ਮਰੀਜ਼ ਦੇ ਜ਼ਖ਼ਮ ਨੂੰ ਛੱਡ ਕੇ ਅੱਖਾਂ, ਨੱਕ ਅਤੇ ਮੂੰਹ ਰਾਹੀਂ ਸਰੀਰ ਵਿੱਚ ਦਾਖਲ ਹੁੰਦਾ ਹੈ। ਇਸ ਤੋਂ ਇਲਾਵਾ ਬਾਂਦਰਪੌਕਸ ਜਾਨਵਰਾਂ ਦੇ ਕੱਟਣ ਨਾਲ ਜਾਂ ਉਨ੍ਹਾਂ ਦੇ ਖੂਨ ਅਤੇ ਸਰੀਰ ਦੇ ਤਰਲ ਪਦਾਰਥਾਂ ਨੂੰ ਛੂਹਣ ਨਾਲ ਵੀ ਫੈਲ ਸਕਦਾ ਹੈ।ਇਹ ਗਰਭਵਤੀ ਔਰਤਾਂ ਅਤੇ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਵਧੇਰੇ ਖਤਰਨਾਕ ਹਨ।


ਕਾਂਗੋ ਸਟ੍ਰੇਨ ਦੀ ਮੌਤ ਦਰ 10% ਹੈ ਅਤੇ ਪੱਛਮੀ ਅਫ਼ਰੀਕੀ ਤਣਾਅ ਵਿੱਚ ਮੌਤ ਦਰ 1% ਹੈ। 2022 ਦੇ ਪ੍ਰਕੋਪ ਵਿੱਚ ਪੱਛਮੀ ਅਫ਼ਰੀਕੀ ਤਣਾਅ ਦੀ ਪੁਸ਼ਟੀ ਕੀਤੀ ਗਈ ਹੈ।


ਬਾਂਦਰਪੌਕਸ ਦੇ ਲੱਛਣ ਲਾਗ ਦੇ 5ਵੇਂ ਦਿਨ ਤੋਂ 21ਵੇਂ ਦਿਨ ਤੱਕ ਦਿਖਾਈ ਦਿੰਦੇ ਹਨ। ਇਹਨਾਂ ਵਿੱਚ ਪੀਸ ਨਾਲ ਭਰੇ ਧੱਫੜ, ਬੁਖਾਰ, ਸਿਰ ਦਰਦ, ਮਾਸਪੇਸ਼ੀਆਂ ਵਿੱਚ ਦਰਦ, ਪਿੱਠ ਦਰਦ, ਕੰਬਣਾ, ਥਕਾਵਟ, ਅਤੇ ਸੁੱਜੀਆਂ ਲਿੰਫ ਨੋਡਸ ਸ਼ਾਮਲ ਹਨ।


ਡਬਲਯੂਐਚਓ ਦੇ ਅਨੁਸਾਰ, ਚੇਚਕ ਦਾ ਟੀਕਾ ਬਾਂਦਰਪੌਕਸ ਦੇ ਵਿਰੁੱਧ 85% ਤੱਕ ਪ੍ਰਭਾਵਸ਼ਾਲੀ ਹੈ। ਬਹੁਤੇ ਦੇਸ਼ ਇੱਕੋ ਜਿਹੇ ਵੈਕਸੀਨ ਦੀ ਵਰਤੋਂ ਕਰ ਰਹੇ ਹਨ।LOKHIT TRANSFER EDUCATION DEPARTMENT: ਸਿੱਖਿਆ ਵਿਭਾਗ ਵੱਲੋਂ ਲੋਕਹਿੱਤ ਵਿੱਚ ਕੀਤੀਆਂ ਬਦਲੀਆਂ

 

BFUHS BPT/BMLT/B.SC(MEDICAL) ADMISSION 2022: ਬਾਬਾ ਫ਼ਰੀਦ ਯੂਨੀਵਰਸਿਟੀ ਵੱਲੋਂ ਫਿਜ਼ਿਓਥਰੈਪੀ/ਬੀਐਸਸੀ (ਮੈਡੀਕਲ) ਕੋਰਸਾਂ ਲਈ ਦਾਖਲਾ ਸ਼ਡਿਊਲ ਜਾਰੀ

 BABA FARID UNIVERSITY OF HEALTH SCIENCES SADIQ ROAD, FARIDKOT (PUNJAB) - 151203 

ADMISSION NOTICE


BPT, BMLT &B.SC MEDICAL (APB) COURSES, SESSION 2022


Online applications through University website alongwith requisite registration fee are invited upto 05.08.2022 from eligible candidates for admission to Bachelor of Physiotherapy, Bachelor in Medical Laboratory Technology & B.Sc Medical (Anatomy, Physiology & Biochemistry) Courses, session 2022. 


The Last date for submission of Online Fee through payment gateway is 06.08.2022. For Eligibility/ Prospectus/ Schedule/ Details/ Updates visit the University website i.e. www.bfuhs.ac.in.
Availability of Prospectus at University website i.e. www.bfuhs.ac.in 5/8/2022


Last date for submission of online admission application form through University website i.e. www.bfuhs.ac.in Application fee: Rs. 3540/- (Fee Rs. 3000/- + GST Rs. 540) (Rs. 1770/- (Fee 1500+GST 270) for SC only)  16th August 


Last date for deposition of application fee through online payment gateway of University 17th August.


SCHEDULE FOR ONLINE Counseling


1st ROUND OF ONLINE COUNSELLING: Display of Provisional Merit List(s) at www.bfuhs.ac.in:  3rd week of August.


Last date for submission of objections on Provisional Merit list through email only at admissionbfuhs@gmail.com :4th week of August.

RECENT UPDATES

Today's Highlight