Friday, 22 July 2022

ਮਾਸਟਰ ਕੇਡਰ ਯੂਨੀਅਨ ਦੀ ਵਿੱਤ ਮੰਤਰੀ ਨਾਲ ਹੋਈ ਮੀਟਿੰਗ, ਪੜ੍ਹੋ ਕੀ ਮਿਲਿਆ

 ਮਾਸਟਰ ਕੇਡਰ ਯੂਨੀਅਨ ਦੀ ਵਿੱਤ ਮੰਤਰੀ ਨਾਲ ਹੋਈ ਮੀਟਿੰਗ ਵਿੱਚ ਹੇਠਾਂ ਦਿੱਤੀਆਂ ਮੰਗਾਂ ਨੂੰ ਮਨਣ ਦਾ ਭਰੋਸਾ ਦਿੱਤਾ ਗਿਆ।

ਚੰਡੀਗੜ੍ਹ ,22 ਜੁਲਾਈ 


24 ਕੇਟੇਗਰੀ ਦੇ ਮੁਲਾਜਮਾਂ ਨੂੰ 2.59 ਦਾ ਗੁਣਾਂਕ ਦੇਣ ਦਾ ਭਰੋਸਾ ਦਿੱਤਾ ਗਿਆ ਅਤੇ ਹੋਰ ਵਿੱਤੀ ਮਸਲਿਆਂ ਸਬੰਧੀ ਜਲਦ ਹੀ ਚੇਅਰਮੇਨ ਪੇ ਕਮਿਸ਼ਨ ਨਾਲ ਮੀਟਿੰਗ ਕਰਕੇ ਪਾਜਿਟਵ ਫੈਸਲਾ ਲੈਣ ਦਾ ਭਰੋਸਾ ਦਿੱਤਾ । 

 ਪੇ ਕਮਿਸ਼ਨ ਦੀ ਰਿਪੋਰਟ ਦਾ ਦੂਜਾ ਭਾਗ ਜਲਦ ਜਾਰੀ ਹੋਵੇਗਾ ਜਿਸ ਉਪਰੰਤ ACP ਸਕੀਮ ਵੀ ਹੋਵੇਗੀ ਲਾਗੂ।

ਨਵੀ ਪੈਨਸ਼ਨ ਸਕੀਮ ਰੱਦ ਕਰਕੇ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਸਬੰਧੀ ਵੀ ਜਲਦ ਫੈਸਲਾ ਲਿਆ ਜਾਵੇਗਾ .ਇਸਤੋ ਇਲਾਵਾ ਪੈਡੂ ਭੱਤਾ,ਬਾਰਡਰ ਭੱਤਾ ਅਤੇ ਹੋਰ 37 ਭੱਤੇ ਜਲਦ ਬਹਾਲ ਹੋਣਗੇ ।ਡੀ.ਏ.ਦੀਆਂ ਪੈਡਿੰਗ ਕਿਸ਼ਤਾਂ ਵੀ ਜਲਦ ਦੇਣ ਦਾ ਭਰੋਸਾ ਦਿੱਤਾ ।ਮੁਲਾਜਮਾਂ ਲਈ ਮੈਡੀਕਲ ਰੀਇੰਬਰਸਮੈਟ ਦੀ ਜਗਾ ਤੇ ਸਰਕਾਰੀ ਤੇ ਪ੍ਰਾਈਵੇਟ ਹਸਪਤਾਲਾਂ 'ਚ ਕੇਸ਼ਲੈੱਸ ਇਲਾਜ ਦੀ ਸੁਵਿਧਾ ਲਾਗੂ ਕਰਨ ਦੀ ਮੰਗ ਨੂੰ ਵੀ ਵਿਚਾਰਨ ਦਾ ਭਰੋਸਾ ਦਿੱਤਾ ਗਿਆ।

ਰਮਸਾ ਅਤੇ ਐਸਐਸਏ ਦੇ ਨਾਨ ਟੀਚੰਗ ਸਟਾਫ ਨੂੰ ਕਲਿੱਕ ਕਰਨ ਦਾ ਮੌਕਾ ਦੇਣ ਦੀ ਮੰਗ ਨੂੰ ਵੀ ਵਿਚਾਰਨ ਦਾ ਭਰੋਸਾ ਮੰਤਰੀ ਵਲੋ ਦਿੱਤਾ ਗਿਆ।  ਪੰਜਾਬ ਦੇ ਸਮੁੱਚੇ ਅਧਿਆਪਕਾ ਨੂੰ ਬਰਾਬਰ ਕੰਮ ਬਰਾਬਰ ਤਨਖਾਹ ਦੇ ਅਧਾਰ ਤੇ ਵੱਖ ਵੱਖ ਵੰਨਗੀਆ ਖਤਮ ਕਰਕੇ 6ਵੇ ਪੇ ਕਮਿਸ਼ਨ ਦੇ ਦਾਇਰੇ ਚ ਲਿਆਉਣ ਅਤੇ ਕੇਦਰੀ ਸਕੇਲ ਰੱਦ ਕਰਨ ਅਤੇ ਪੋਬੇਸ਼ਨ ਪੀਰਿਅਡ ਦੌਰਾਨ ਪੂਰਾ ਸਕੇਲ ਦੇਣ ਦੀ ਮੰਗ ਵੀ ਜੋਰਦਾਰ ਢੰਗ ਨਾਲ ਰੱਖੀ ਗਈ ਜਿਸ ਨੂੰ ਮੰਤਰੀ ਜੀ ਨੇ ਵਿਚਾਰਨ ਦ‍ਾ ਭਰੋਸਾ ਦਿੱਤਾ।


ਇਸ ਮੀਟਿੰਗ ਵਿੱਚ ਮਾਸਟਰ ਕੇਡਰ ਯੂਨੀਅਨ ਦੇ ਪ੍ਰਧਾਨ ਸ੍ਰ ਗੁਰਪ੍ਰੀਤ ਸਿੰਘ ਰਿਆੜ, ਫਾਊਡਰ ਮੈਂਬਰ ਸ੍ਰ ਵਸਿੰਗਟਨ ਸਿੰਘ ਸਮੀਰੋਵਾਲ,ਬਲਜੀਤ ਸਿੰਘ ਦਿਆਲਗੜ,ਬਲਜਿੰਦਰ ਸਿੰਘ ਸ਼ਾਂਤਪੂਰੀ ਲੈਕਚਰਾਰ ਕੇਡਰ ਤੋਂ ਸ੍ਰ.ਅਵਤਾਰ ਸਿੰਘ ਧਨੋਆ ,ਅਰਜਿੰਦਰ ਸਿੰਘ ਕਲੇਰ ਅਤੇ ਵਿੱਤ ਵਿਭਾਗ ਦੇ ਉੱਚ ਅਧਿਕਾਰੀ ਮੌਜੂਦ ਸਨ।
PPSC 119 PRINCIPAL RECRUITMENT:ਹਾਈਕੋਰਟ ਵਲੋਂ ਨਤੀਜੇ ਤੇ ਲਗਾਈ ਸਟੇਅ

ਪੀਪੀਐਸਸੀ ਵਲੋਂ 119 ਪ੍ਰਿੰਸੀਪਲਾਂ ਦੀ ਪੋਸਟਾਂ ਲਈ 24 ਜੁਲਾਈ ਨੂੰ ਲਿਖਤੀ ਪ੍ਰੀਖਿਆ ਲਈ ਜਾ ਰਹੀ ਹੈ  ।ਮਨੋਜ ਕੁਮਾਰ ਐਂਡ ਅਦਰਜ ਵਲੋਂ ਇਸ ਪੇਪਰ ਦੇ ਖਿਲਾਫ ਕੇਸ ਕੀਤਾ ਸੀ , ਜਿਸ ਦੀ ਸੁਣਵਾਈ ਦੌਰਾਨ ਜੱਜ ਗੁਰਮੀਤ ਸਿੰਘ ਸੰਧਾਵਾਲੀਆ ਅਤੇ ਵਿਕਾਸ ਸੂਰੀ ਵਲੋਂ ਨਤੀਜੇ ਤੇ ਬਾਕੀ ਪ੍ਰੋਸੈਸ ਤੇ  ਵਲੋਂ ਸਟੇਅ ਲਾ ਦਿੱਤੀ ਗਈ ਹੈ।  
ਕੇਸ ਦੀ ਅਗਲੀ ਸੁਣਵਾਈ 1 ਅਗਸਤ 2022 ਨੂੰ ਹੋਵੇਗੀ।
 

5Th/8th REGISTRATION/CONTINUATION SCHEDULE 2022-23: ਸਿੱਖਿਆ ਬੋਰਡ ਵੱਲੋਂ ‌‌ਪੰਜਵੀਂ ਅਤੇ ਅਠਵੀਂ ਜਮਾਤ ਦੇ ਵਿਦਿਆਰਥੀਆਂ ਦੀ ਰਜਿਸਟ੍ਰੇਸ਼ਨ/ ਕੰਟੀਨਿਊਸ਼ਨ ਸਬੰਧੀ ਗਾਈਡਲਾਈਨਜ਼

 


SCHOOL MANAGEMENT COMMITTEE 2022-24: ਐਸਐਮਸੀ ਕਮੇਟੀਆਂ ਬਣਾਉਣ ਤੇ ਡੀਪੀਆਈ ਵੱਲੋਂ ਰੋਕ

 

 ਡਾਇਰੈਕਟਰ ਸਿੱਖਿਆ ਵਿਭਾਗ (ਐਸਿ), ਪੰਜਾਬ  ਨੇ ਸਮੂਹ ਸਕੂਲਾਂ ਨੂੰ ਹਦਾਇਤ ਕੀਤੀ  ਹੈ ਕਿ ਸਾਲ 2022-24 (ਮਿਤੀ 01/04/2022 ਤੋਂ 31/03/2024 ਤੱਕ 02 ਸਾਲਾਂ) ਲਈ ਸਕੂਲ ਮੈਨੇਜਮੈਂਟ ਕਮੇਟੀਆਂ (SMCs) ਦਾ ਗਠਨ ਕਰਨ ਸਬੰਧੀ ਜੋ ਪੱਤਰ ਮਿਤੀ 30/06/2022 ਨੂੰ ਜਾਰੀ ਕੀਤਾ ਗਿਆ ਸੀ, ਤੇ ਹਾਲ ਦੀ ਘੜੀ ਰੋਕ ਲਗਾਈ ਜਾਂਦੀ ਹੈ।


 ਜਦੋਂ ਤੱਕ ਨਵੀਂ ਕਮੇਟੀਆਂ ਦਾ ਗਠਨ ਨਹੀਂ ਹੁੰਦਾ ਉਦੋਂ ਤੱਕ ਪਹਿਲਾਂ ਬਣਾਈ ਗਈ ਕਮੇਟੀ/ਪੁਰਾਈ SMC ਕਮੇਟੀ ਕੰਮ ਕਰਦੀ ਰਹੇਗੀ ਅਤੇ ਗ੍ਰਾਂਟਾਂ ਪਹਿਲਾਂ ਦੀ ਤਰ੍ਹਾਂ ਹੀ ਵਰਤੀਆਂ ਜਾਣਗੀਆਂ।ਸਾਂਝਾ ਅਧਿਆਪਕ ਮੋਰਚਾ ਪੰਜਾਬ ਦੀ ਸਿੱਖਿਆ ਮੰਤਰੀ ਨਾਲ ਹੋਈ ਮੀਟਿੰਗ, ਅਹਿਮ ਮਸਲੇ ਹੋਣਗੇ ਹੱਲ

 *ਸਾਂਝਾ ਅਧਿਆਪਕ ਮੋਰਚਾ ਪੰਜਾਬ ਦੀ ਸਿੱਖਿਆ ਮੰਤਰੀ ਨਾਲ ਹੋਈ ਮੀਟਿੰਗ*

             

ਚੰਡੀਗੜ੍ਹ 22 ਜੁਲਾਈ (ਪ੍ਰਮੋਦ ਭਾਰਤੀ  )

 ਅੱਜ ਸਾਂਝਾ ਅਧਿਆਪਕ ਮੋਰਚਾ ਪੰਜਾਬ ਦੀ ਮੀਟਿੰਗ ਸਿੱਖਿਆ ਮੰਤਰੀ ਸ਼੍ਰੀ ਹਰਜੋਤ ਸਿੰਘ ਬੈੰਸ ਨਾਲ ਪੰਜਾਬ ਭਵਨ ਚੰਡੀਗੜ੍ਹ ਵਿਖੇ ਹੋਈ। ਜਿਸ ਵਿੱਚ ਅਧਿਆਪਕਾਂ, ਵਿਦਿਆਰਥੀਆਂ ਅਤੇ ਸਕੂਲਾਂ ਦੇ ਮਸਲਿਆਂ ਸਬੰਧੀ ਵਿਸਥਾਰ ਸਹਿਤ ਚਰਚਾ ਕੀਤੀ ਗਈ। 


        ਵਿਕਟੇਮਾਈਜੇਸ਼ਨਾਂ ਸਬੰਧੀ ਮੰਤਰੀ ਜੀ ਨੇ ਅਧਿਆਪਕਾਂ ਦੀ ਨਿੱਜੀ ਸੁਣਵਾਈ ਕਰਕੇ ਹੱਲ ਕਰਨ ਦਾ ਭਰੋਸਾ ਦਿੱਤਾ। ਆਗੂਆਂ ਵਲੋਂ ਰਾਸ਼ਟਰੀ ਸਿੱਖਿਆ ਨੀਤੀ 2020 ਨੂੰ ਰੱਦ ਕਰਕੇ ਪੰਜਾਬ ਦੇ ਸਭਿਆਚਾਰ, ਭਾਸ਼ਾ ਅਤੇ ਲੋੜਾਂ ਅਨੁਸਾਰ ਪੰਜਾਬ ਦੀ ਸਿੱਖਿਆ ਨੀਤੀ ਬਣਾਉਣ, ਸਿੱਖਿਆ ਵਿਭਾਗ ਵਿੱਚ ਵੱਖ-ਵੱਖ ਪ੍ਰੋਜੈਕਟਾਂ ਵਿੱਚ ਕੰਮ ਕਰਦੇ ਅਧਿਆਪਕਾਂ ਨੂੰ ਪਿੱਤਰੀ ਸਕੂਲਾਂ ਵਿੱਚ ਭੇਜਣ ਦੀ ਮੰਗ ਕੀਤੀ ਗਈ। ਪਿਛਲੇ ਸਮੇਂ ਵਿੱਚ ਨਿਯਮਾਂ ਵਿੱਚ ਅਧਿਆਪਕ ਵਿਰੋਧੀ ਸੋਧਾਂ ਰੱਦ ਕਰਕੇ ਪਹਿਲੀ ਸਥਿਤੀ ਬਹਾਲ ਕਰਨ, ਤਨਖਾਹ ਕਮਿਸ਼ਨ ਦੀਆਂ ਤਰੁੱਟੀਆਂ ਦੂਰ ਕਰਦਿਆਂ ਐਸ ਐਲ ਏ ਸਮੇਤ ਹਰ ਕਾਡਰ ਦੀ ਪੇਅ ਪੈਰਿਟੀ ਬਹਾਲ ਕਰਨ, ਨਵੀਂ ਪੈਨਸ਼ਨ ਪ੍ਰਣਾਲੀ ਰੱਦ ਕਰਕੇ ਪੁਰਾਣੀ ਪੈਨਸ਼ਨ ਬਹਾਲ ਕਰਨ, ਹਰ ਤਰ੍ਹਾਂ ਦੇ ਕੱਚੇ ਅਧਿਆਪਕਾਂ ਨੂੰ ਪੱਕਾ ਕਰਨ, ਇੱਕੋ ਇਸ਼ਤਿਹਾਰ ਰਾਹੀਂ ਭਰਤੀ 180 ਈ ਟੀ ਟੀ ਅਧਿਆਪਕਾਂ 'ਤੇ ਪੰਜਾਬ ਦਾ ਸਕੇਲ ਲਾਗੂ ਕਰਨ, ਵਿਭਾਗ ਵਿੱਚੋਂ ਸਿੱਧੀ ਭਰਤੀ ਹੋਏ ਅਧਿਆਪਕਾਂ ਦਾ ਪਰਖ ਸਮਾਂ ਇੱਕ ਸਾਲ ਕਰਨ, 228 ਪੀ ਟੀ ਆਈਜ਼ ਨੂੰ ਮਿਡਲ ਸਕੂਲਾਂ ਵਿੱਚ ਵਾਪਸ ਭੇਜਣ, ਸੈਂਟਰ ਪੱਧਰ 'ਤੇ ਖੇਡ ਅਧਿਆਪਕ ਦੀ ਪੋਸਟ ਦੇਣ, ਹੈੱਡ ਟੀਚਰ ਦੀਆਂ 1704 ਪੋਸਟਾਂ ਸਮੇਤ ਵੱਖ-ਵੱਖ ਵਰਗਾਂ ਦੀਆਂ ਖਤਮ ਕੀਤੀਆਂ ਪੋਸਟਾਂ ਬਹਾਲ ਕਰਨ, ਸੈਂਟਰ ਪੱਧਰ 'ਤੇ ਡਾਟਾ ਐਂਟਰੀ ਓਪਰੇਟਰ ਦੇਣ, ਨਵੇਂ ਅੱਪਗਰੇਡ ਹੋਏ ਸਕੂਲਾਂ ਵਿੱਚ ਅਧਿਆਪਕ ਦੇਣ, ਵੱਖ-ਵੱਖ ਵਰਗ ਦੀਆਂ ਤਰੱਕੀਆਂ 75:25 ਅਨੁਪਾਤ ਨਾਲ ਕਰਨ, ਜ਼ਿਲ੍ਹਾ ਸਿੱਖਿਆ ਅਫਸਰਾਂ, ਬਲਾਕ ਪ੍ਰਾਇਮਰੀ ਸਿੱਖਿਆ ਅਫਸਰਾਂ, ਪ੍ਰਿੰਸੀਪਲਾਂ, ਹੈੱਡ ਮਾਸਟਰਾਂ, ਲੈਕਚਰਾਰ ਅਤੇ ਮਾਸਟਰ ਕਾਡਰ ਦੀਆਂ ਪ੍ਰਮੋਸ਼ਨਾਂ ਕਰਨ, ਸਕੂਲ ਮੁਖੀ ਅਤੇ ਹੋਰ ਅਧਿਕਾਰੀਆਂ ਨੂੰ ਇੱਕ ਤੋਂ ਵੱਧ ਸਟੇਸ਼ਨਾਂ ਦਾ ਚਾਰਜ ਨਾ ਦੇਣ, ਅਧਿਆਪਕਾਂ ਦੀਆਂ ਬਦਲੀਆਂ ਸਬੰਧੀ ਆ ਰਹੀਆਂ ਮੁਸ਼ਕਿਲਾਂ ਨੂੰ ਮੋਰਚੇ ਦੇ ਸੁਝਾਵਾਂ ਅਨੁਸਾਰ ਹੱਲ ਕਰਨ, ਬਦਲੀ ਲਈ 2 ਸਾਲ ਦੀ ਠਹਿਰ ਦੀ ਸ਼ਰਤ ਖਤਮ ਕਰਨ, ਪਦਉਨਤ ਅਧਿਆਪਕਾਂ 'ਤੇ ਠਹਿਰ ਦੀ ਸ਼ਰਤ ਖਤਮ ਕਰਨ, ਬਾਹਰਲੀਆਂ ਯੂਨੀਵਰਸਿਟੀਆਂ ਵਾਲੇ ਅਧਿਆਪਕਾਂ ਨੂੰ ਰੈਗੂਲਰ ਕਰਨ, ਫਿਜੀਕਲ ਐਜੂਕੇਸ਼ਨ ਦੇ ਲੈਕਚਰਾਰਾਂ ਨੂੰ ਆਰਡਰ ਦੇਣ, ਡੀ ਪੀ ਆਈ ਪੱਧਰ ਦੇ ਅਧਿਕਾਰੀ ਵਿਭਾਗ ਵਿੱਚੋਂ ਲਗਾਉਣ, ਨਾਨ-ਟੀਚਿੰਗ ਤੋਂ ਟੀਚਿੰਗ ਕਾਡਰ ਦੀ ਪ੍ਰਮੋਸ਼ਨ ਲਈ ਟੈੱਟ ਤੋਂ ਛੋਟ ਦੇਣ, ਬ੍ਰਿਜ ਕੋਰਸ ਦੀ ਸ਼ਰਤ ਖਤਮ ਕਰਨ, ਪੀ ਐਸ ਐਮ ਐਸ ਰਾਹੀਂ ਆ ਰਹੀਆਂ ਮੁਸ਼ਕਿਲਾਂ ਦਾ ਹੱਲ ਕਰਨ, ਗੈਰ ਵਿਦਿਅਕ ਕੰਮ ਲੈਣੇ ਬੰਦ ਕਰਨ, ਐਸ ਐਲ ਏ ਦੀ ਪੋਸਟ ਦਾ ਨਾਂ ਬਦਲਣ ਅਤੇ ਗਰੇਡ ਪੇਆ 3200 ਕਰਨ, 5178 ਅਧਿਆਪਕਾਂ ਨੂੰ ਬਣਦੇ ਸਮੇਂ ਤੋਂ ਰੈਗੂਲਰ ਕਰਕੇ ਬਣਦੀ ਤਨਖਾਹ ਜਾਰੀ ਕਰਨ, 8886 ਅਧਿਆਪਕਾਂ ਦੀ ਤਨਖਾਹ ਕਟੌਤੀ ਰੱਦ ਕਰਨ, ਛੁੱਟੀਆਂ ਲਈ ਪਿਛਲੀ ਸੇਵਾ ਦਾ ਲਾਭ ਦੇਣ, ਵਿਦੇਸ਼ ਛੁੱਟੀ 'ਤੇ ਰੋਕ ਲਗਾਉਣ ਦਾ ਪੱਤਰ ਰੱਦ ਕਰਨ ਦੀ ਮੰਗ ਕੀਤੀ ਗਈ। 


     ਮੀਟਿੰਗ ਵਿੱਚ ਬਲਜੀਤ ਸਿੰਘ ਸਲਾਣਾ, ਸੁਖਵਿੰਦਰ ਸਿੰਘ ਚਾਹਲ, ਸੁਰਿੰਦਰ ਕੁਮਾਰ ਪੁਆਰੀ, ਸੁਰਿੰਦਰ ਕੰਬੋਜ, ਬਾਜ ਸਿੰਘ ਖਹਿਰਾ, ਜਸਵਿੰਦਰ ਸਿੰਘ ਔਲਖ, ਹਰਵਿੰਦਰ ਸਿੰਘ ਬਿਲਗਾ, ਸੁਖਰਾਜ ਸਿੰਘ ਕਾਹਲੋ, ਅਮਨਬੀਰ ਸਿੰਘ ਗੁਰਾਇਆ, ਹਰਜੀਤ ਸਿੰਘ ਜੁਨੇਜਾ, ਗੁਰਬਿੰਦਰ ਸਿੰਘ ਸਸਕੌਰ, ਗੁਰਪ੍ਰੀਤ ਸਿੰਘ ਮਾੜੀਮੇਘਾ, ਪ੍ਰਸ਼ਾਂਤ ਰਈਆ, ਕੰਵਲਜੀਤ ਝਾਮਰਾ, ਦਿਲਬਾਗ ਸਿੰਘ ਕੁਹਾੜਕਾ, ਗੁਰਿੰਦਰ ਸਿੰਘ ਸਿੱਧੂ, ਤਜਿੰਦਰ ਸਿੰਘ, ਸੁਲੱਖਣ ਸਿੰਘ ਬੇਰੀ, ਐਨ ਡੀ ਤਿਵਾੜੀ, ਨਰੰਜਣਜੋਤ ਆਦਿ ਹਾਜ਼ਰ ਸਨ।
ਮੁੱਖ ਅਧਿਆਪਕ ਜਥੇਬੰਦੀ ਪੰਜਾਬ ਦਾ ਵਫ਼ਦ ਸਿੱਖਿਆ ਮੰਤਰੀ ਪੰਜਾਬ ਸਰਦਾਰ ਹਰਜੋਤ ਸਿੰਘ ਬੈਸ ਨੂੰ ਮਿਲਿਆ, ਮਸਲੇ ਹੋਏ ਹੱਲ

 ਮੁੱਖ  ਅਧਿਆਪਕ ਜਥੇਬੰਦੀ ਪੰਜਾਬ ਦਾ ਵਫ਼ਦ ਸਿੱਖਿਆ ਮੰਤਰੀ ਪੰਜਾਬ ਸਰਦਾਰ ਹਰਜੋਤ ਸਿੰਘ ਬੈਸ ਨੂੰ ਮਿਲਿਆ।

ਅਧਿਆਪਕਾਂ ਦੀਆਂ ਬਦਲੀਆ ਦਾ ਮਸਲਾ ਹੋਇਆ ਹੱਲ: ਅਮਨਦੀਪ ਸਰਮਾ ਸੂਬਾ ਪ੍ਰਧਾਨ ਪੰਜਾਬ।

        ਮੁੱਖ ਅਧਿਆਪਕ ਜਥੇਬੰਦੀ ਪੰਜਾਬ ਦਾ ਇੱਕ ਅਹਿਮ ਵਫਦ ਸਿੱਖਿਆ ਮੰਤਰੀ ਪੰਜਾਬ ਸਰਦਾਰ ਹਰਜੋਤ ਸਿੰਘ ਬੈਂਸ ਨੂੰ ਮਿਲਿਆ ਜਥੇਬੰਦੀ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਬਦਲੀਆ ਸਬੰਧੀ ਆ ਰਹੀ ਸਮੱਸਿਆ ਤੇ ਗੱਲਬਾਤ ਕਰਦਿਆਂ ਸੂਬਾ ਪ੍ਰਧਾਨ ਅਮਨਦੀਪ ਸ਼ਰਮਾ ਨੇ ਕਿਹਾ ਕਿ ਪ੍ਰਮੋਟ ਹੋਏ ਅਧਿਆਪਕ ਤੇ ਦੋ ਸਾਲ ਦੀ  ਸਟੇਅ ਲਾਉਣਾ ਬਿਲਕੁਲ ਗਲਤ ਹੈ ਕਿਉਂਕਿ ਉਹ ਪਹਿਲਾ ਹੀ ਆਪਣੀ ਜ਼ਿੰਦਗੀ ਦੇ 20-25 ਸਾਲ ਉਸੇ ਕਾਡਰ ਵਿੱਚ ਲਾ ਕੇ ਪ੍ਰਮੋਟ ਹੁੰਦੇ ਹਨ। ਉਨ੍ਹਾਂ ਨੂੰ ਬਦਲੀਆਂ ਦਾ ਮੌਕਾ ਦਿੱਤਾ ਜਾਵੇ।ਸਿੱਖਿਆ ਮੰਤਰੀ ਪੰਜਾਬ ਨੇ ਇਸ ਮਸਲੇ ਦਾ ਤੁਰੰਤ ਹੱਲ ਕਰਦਿਆਂ ਕਿਹਾ ਕਿ ਨਵੀਂ ਬਦਲੀਆਂ ਦੀ ਪਾਲਿਸੀ ਵਿਚ ਇਹ ਸਮੱਸਿਆ ਹੱਲ ਕਰ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਿੱਧੀ ਭਰਤੀ ਰਾਹੀਂ ਭਰਤੀ ਹੈੱਡ ਟੀਚਰ ,ਸੈਂਟਰ ਹੈੱਡ ਟੀਚਰ ਅਧਿਆਪਕਾਂ ਦੀ ਬਦਲੀ ਦੀ ਸਮੱਸਿਆ ਦਾ ਵੀ ਮੌਕੇ ਤੇ ਹੀ ਹੱਲ ਕੀਤਾ ਗਿਆ।             ਜਥੇਬੰਦੀ ਵੱਲੋਂ 6635 ਅਧਿਆਪਕਾਂ ਦੀ ਭਰਤੀ ਸਬੰਧੀ ਗੱਲਬਾਤ ਕਰਦਿਆਂ ਮੰਗ ਕੀਤੀ ਕਿ ਜਿਹੜੇ ਸਾਥੀ ਆਨ ਹੋਲਡ ਰੱਖੇ ਗਏ ਹਨ ਉਨ੍ਹਾਂ ਨੂੰ ਤੁਰੰਤ ਆਰਡਰ ਦਿੱਤੇ ਜਾਣ ਅਤੇ ਵੇਟਿੰਗ ਲਿਸਟ ਵਾਲੇ ਅਧਿਆਪਕਾਂ ਨੂੰ ਵੀ ਨਿਯੁਕਤੀ ਪੱਤਰ ਜਾਰੀ ਕੀਤੇ ਜਾਣ। ਇਸ ਮੌਕੇ ਉਨ੍ਹਾਂ ਭਰੋਸਾ ਦਿੰਦਿਆਂ ਕਿਹਾ ਕਿ ਆਨ ਹੋਲਡ ਅਧਿਆਪਕਾਂ ਨੂੰ ਸੋਮਵਾਰ ਨੂੰ ਨਿਯੁਕਤੀ ਪੱਤਰ ਜਾਰੀ ਕੀਤੇ ਜਾਣਗੇ ਅਤੇ ਬਾਕੀ ਵੇਟਿੰਗ ਵਾਲੇ ਅਧਿਆਪਕਾਂ ਨੂੰ ਅਗਸਤ ਦੇ ਮਹੀਨੇ ਨਿਯੁਕਤੀ ਪੱਤਰ ਜਾਰੀ ਹੋਣਗੇ। ਜਥੇਬੰਦੀ ਵੱਲੋਂ ਨਿਮਨ ਮਸਲਿਆਂ ਤੇ ਵਿਸਥਾਰ ਪੂਰਵਕ ਗੱਲਬਾਤ ਕੀਤੀ ਗਈ ।      

ਜਥੇਬੰਦੀ ਵੱਲੋ ਸੈਟਰ ਹੈਡ ਟੀਚਰ ਦੀਆਂ ਸੀਨੀਅਰਤਾ ਸੂਚੀਆਂ ਜਿਲ੍ਹਾ ਪੱਧਰ ਤੇ ਹੀ ਬਣਾਉਣ ਸਬੰਧੀ, ਸਕੂਲਾਂ ਵਿੱਚ ਪਾਰਟ ਟਾਇਮ ਸਵੀਪਰ ਅਤੇ ਪ੍ਰੀ ਪ੍ਰਾਇਮਰੀ ਦੇ ਬੱਚਿਆਂ ਲਈ ਹੈਲਪਰ ਰੱਖਣ ਲਈ ਗ੍ਰਾਟ ਜਾਰੀ ਕਰਨ ਦੀ ਮੰਗ ਸਬੰਧੀ, ਪੀ .ਐਮ. ਐਫ. ਐਸ ਦਾ ਕੰਮ ਬਲਾਕ ਪੱਧਰ ਤੇ ਕਰਨ ਸਬੰਧੀ , ਪਰਖ ਕਾਲ ਸਮਾਂ ਦੋ ਸਾਲ ਦਾ ਕਰਨ ਸਬੰਧੀ, ਪੰਜਾਬ ਭਰ ਵਿੱਚ ਬੀ ਐਲ ਓ,ਵੱਖ ਵੱਖ ਸਕੀਮਾਂ ਤਹਿਤ ਕੰਮ ਕਰਦੇ ਅਧਿਆਪਕਾਂ ਨੂੰ ਸਕੂਲਾਂ ਵਿੱਚ ਭੇਜਣ ਸਬੰਧੀ , ਅਧਿਆਪਕਾਂ ਦੇ ਮੈਡੀਕਲ ਬਜਟ ਸਬੰਧੀ , ਅਧਿਆਪਕਾਂ ਨੂੰ ਗੈਰ ਵਿੱਦਿਅਕ ਕੰਮਾਂ ਤੋਂ ਛੋਟ ਦੇਣ ਸਬੰਧੀ, ਮਿਡ -ਡੇ -ਮੀਲ ਰਾਸੀ ਮਹਿੰਗਾਈ ਅਨੁਸਰ ਵਧਾਉਣ ਸਬੰਧੀ , ਪੇਡੂ ਭੱਤਾ ਬਹਾਲ ਕਰਨ ਸਬੰਧੀ , ਹੈਡ ਟੀਚਰ ਅਤੇ ਸੈਟਰ ਹੈਡ ਟੀਚਰ ਦੀ ਪੋਸਟ ਨੂੰ ਪ੍ਰਬੰਧਕੀ ਪੋਸਟ ਬਣਾਉਣਾ, ਸੈਟਰ ਪੱਧਰ ਤੇ ਕਲਰਕ ਦੀ ਪੋਸਟ ਅਤੇ ਬਲਾਕਾ ਵਿੱਚ ਖਾਲੀ ਪਈਆ ਕਲਰਕਾ ਦੀਆਂ ਪੋਸਟਾ ਨੂੰ ਭਰਨਾ,

          ਜਥੇਬੰਦੀ ਵੱਲੋਂ ਪ੍ਰਾਇਮਰੀ ਤੋਂ ਮਾਸਟਰ ਕਾਡਰ ਦੇ ਵੱਖ- ਵੱਖ ਵਿਸ਼ਿਆਂ ਦੀਆਂ ਤਰੱਕੀਆਂ ਤੁਰੰਤ ਕਰਨ ਅਤੇ ਨਿਮਨ ਮਸਲਿਆਂ ਤੇ ਗੱਲਬਾਤ ਕੀਤੀ ਗਈ।ਜਿਸਤੇ ਭਰੋਸਾ ਦਿਵਾਉਦਿਆ ਉਹਨਾਂ ਕਿਹਾ ਕਿ ਜਲਦੀ ਤਰੱਕੀਆ ਕੀਤੀਆਂ ਜਾਣਗੀਆ। 


ਅਧਿਆਪਕਾਂ ਦੇ ਕੰਮਾਂ ਪ੍ਰਤਿ ਅਫਸਰਾ ਨੂੰ ਵੀ ਸਮੇਂ ਸਿਰ ਜਵਾਬਦੇਹ ਬਣਾਉਣਾ ਆਦਿ ਮਸਲਿਆਂ ਤੇ ਵਿਸਥਾਰਪੂਰਵਕ ਗੱਲਬਾਤ ਕੀਤੀ ਗਈ।ਇਸ ਸਮੇਂ  ਭਾਰਤ ਭੂਸਨ ਮਾਨਸਾ,ਸਾਮ ਲਾਲ ਬਠਿੰਡਾ,ਬਲਵੀਰ ਦਲੇਲਵਾਲਾ,ਸਿਮਰਜੀਤ ਕੌਰ,ਤਵਲੀਨ ਕੌਰ,ਨਵਰੀਤ ਕੌਰ ਆਦਿ ਅਧਿਆਪਕ ਸਾਥੀ ਹਾਜਰ ਸਨ।

ਸਰਕਾਰ ਤੋਂ ਅੱਕੇ ਮੁਲਾਜਮਾਂ ਨੇ ਸਰਕਾਰੀ ਪੱਤਰਾਂ ਨੂੰ ਲਾਇਆ ਲਾਂਬੂ

 ਸਰਕਾਰ ਤੋਂ ਅੱਕੇ ਮੁਲਾਜਮਾਂ ਨੇ ਸਰਕਾਰੀ ਪੱਤਰਾਂ ਨੂੰ ਲਾਇਆ ਲਾਂਬੂ

ਮਾਮਲਾ ਪੇਂਡੂ ਭੱਤਾ,ਏ ਸੀ ਪੀ,15 ਪ੍ਰਤੀਸ਼ਤ ਤਨਖਾਹ ਕਟੌਤੀ ਅਤੇ ਪੈਨਸ਼ਨ ਬੰਦ ਕਰਨ ਦਾ।

ਬੀ ਐੱਡ ਫਰੰਟ ਵੱਲੋਂ ਏ ਸੀ ਪੀ ਅਤੇ ਭੱਤੇ ਬੰਦ ਕਰਨ ਖਿਲ਼ਾਫ ਕੀਤਾ ਰੋਸ ਪ੍ਰਦਰਸ਼ਨ


ਨਵਾਂ ਸ਼ਹਿਰ,22 ਜੁਲਾਈ ( ਪ੍ਰਮੋਦ ਭਾਰਤੀ)

ਸਰਕਾਰਾਂ ਅਕਸਰ ਹੀ ਮੁਲਾਜ਼ਮ ਵਿਰੋਧੀ ਭੁਗਤਦੀਆਂ ਹਨ। ਪੰਜਾਬ ਦੀ ਜਨਤਾ ਨੂੰ ਸਬਜ ਬਾਗ ਦਿਖਾ ਕੇ ਸੱਤਾ ਵਿੱਚ ਆਈ ,ਆਮ ਆਦਮੀ ਪਾਰਟੀ ਦੀ ਸਰਕਾਰ ਵੀ ਬਾਕੀ ਰਵਾਇਤੀ ਪਾਰਟੀਆਂ ਵਾਂਗ ਹੀ ਮੁਲਾਜ਼ਮ ਵਿਰੋਧੀ ਫ਼ੈਸਲਿਆਂ ਉੱਪਰ ਮੋਹਰਾਂ ਲਗਾ ਰਹੀ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਵੇਰਕਾ ਬੂਥ,ਡੀ ਸੀ ਦਫਤਰ ਗੇਟ,ਚੰਡੀਗੜ੍ਹ ਰੋਡ,ਨਵਾਂ ਸ਼ਹਿਰ ਵਿਖੇ ਸੂਬਾ ਕਮੇਟੀ ਦੇ ਸੱਦੇ ਅਨੁਸਾਰ ਬਲਾਕ ਪੱਧਰੀ ਰੋਸ ਪ੍ਰਦਰਸ਼ਨ ਦੌਰਾਨ ਇਕੱਠੇ ਹੋਏ ਅਧਿਆਪਕਾਂ ਨੂੰ ,ਬੀ ਐੱਡ ਅਧਿਆਪਕ ਫਰੰਟ ਪੰਜਾਬ ਦੇ ਸੂਬਾ ਪ੍ਰੈਸ ਸਕੱਤਰ ਗੁਰਦਿਆਲ ਮਾਨ,ਨੀਲ ਕਮਲ ਅਤੇ ਬਲਾਕ ਪ੍ਰਧਾਨ ਮੈਡਮ ਅਮਰੀਕ ਕੌਰ ਨੇ ਸਾਂਝੇ ਰੂਪ ਵਿੱਚ ਸੰਬੋਧਿਤ ਹੁੰਦਿਆਂ ਹੋਇਆਂ ਕੀਤਾ । ਰੋਸ ਪ੍ਰਦਰਸ਼ਨ ਤੋਂ ਬਾਅਦ ਭੱਤੇ , ਏ ਸੀ ਪੀ ਬੰਦ ਕਰਨ ਅਤੇ 2016 ਤੋਂ ਬਾਅਦ ਭਰਤੀ ਮੁਲਾਜਮਾਂ ਦੀ 15 ਪ੍ਰਤੀਸ਼ਤ ਤਨਖਾਹ ਕਟੌਤੀ ਵਾਲੀਆਂ ਸਰਕਾਰੀ ਚਿੱਠੀਆਂ ਨੂੰ ਲਾਂਬੂ ਲਗਾਇਆ ਗਿਆ। ਇਸ ਮੌਕੇ ਪਵਨ ਕੁਮਾਰ,ਅਸ਼ਵਨੀ ਕੁਮਾਰ ਅਤੇ ਰਮਨ ਕੁਮਾਰ ਦੱਸਿਆ ਕਿ ਕਾਂਗਰਸ ਸਰਕਾਰ ਨੇ ਮੁਲਾਜ਼ਮਾਂ ਨੂੰ ਮਿਲਦੇ ਪੇਂਡੂ ਭੱਤੇ ਸਮੇਤ ,ਹੋਰ ਬਹੁਤ ਸਾਰੇ ਭੱਤੇ ਅਤੇ ਏ ਸੀ ਪੀ ਸਕੀਮ ਬੰਦ ਕਰ ਦਿੱਤੀ ਸੀ । ਇਸ ਤੋਂ ਇਲਾਵਾ ਕੱਚੇ ਅਧਿਆਪਕ ਪੱਕੇ ਕਰਨ ਅਤੇ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਦੀ ਗਰੰਟੀ ਦਿੱਤੀ ਸੀ ਪਰ ਸਰਕਾਰ ਬਣਨ ਤੋਂ ਬਾਅਦ ਆਮ ਆਦਮੀ ਪਾਰਟੀ ਮੁਲਾਜਮਾਂ ਦੀਆਂ ਮੰਗਾਂ ਨੂੰ ਪੂਰਾ ਕਰਨ ਤੋਂ ਆਨਾ ਕਾਨੀ ਕਰ ਰਹੀ ਹੈ । ਜਿਸ ਕਰਕੇ ਮਜ਼ਬੂਰਨ ਅਧਿਆਪਕਾਂ ਨੂੰ ਸੰਘਰਸ਼ ਦਾ ਰਾਹ ਅਪਣਾਉਣਾ ਪੈ ਰਿਹਾ ਹੈ । ਮੈਮ ਹਰਪਜੀਤ ਕੌਰ ਅਤੇ ਪਿੰਕੀ ਦੇਵੀ ਨੇ ਕਿਹਾ ਕਿ ਆਪ ਸਰਕਾਰ ਦੀਆਂ ਗਲਤ ਨੀਤੀਆਂ ਕਾਰਣ ਪ੍ਰਾਇਮਰੀ ਅਧਿਆਪਕਾਂ ਨੂੰ ਆਪਣੀਆਂ ਤਨਖਾਹਾਂ ਵੀ ਸਮੇਂ ਸਿਰ ਨਹੀਂ ਮਿਲ ਰਹੀਆਂ,ਇਸ ਕਰਕੇ ਸਰਕਾਰ ਪ੍ਰਾਇਮਰੀ ਦੇ ਬਜਟ ਦਾ ਢੁੱਕਵਾਂ ਪ੍ਬੰਧ ਕਰੇ। ਇਸ ਮੌਕੇ ਵੱਖ-ਵੱਖ ਆਗੂਆਂ ਨੇ ਸੰਬੋਧਨ ਕਰਦਿਆਂ ਪੰਜਾਬ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਟੀਚੰਗ ਫੈਲੋ ਤੇ ਸਿਖਿਆ ਪ੍ਰੋਵਾਈਡਰ 14000 ਅਧਿਆਪਕਾਂ ਦੇ ਠੇਕੇ ਉਪਰ ਕੀਤੀ ਸਰਵਿਸ ਦਾ ਲਾਭ ਦਿੱਤਾ ਜਾਵੇ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ, ਬੰਦ ਏ ਸੀ ਪੀ ਅਤੇ ਪੇਂਡੂ ਭੱਤੇ ਸਮੇਤ ਸਾਰੇ ਭੱਤੇ ਮੁੜ ਬਹਾਲ ਕੀਤੇ ਜਾਣ, ਮੁਲਾਜ਼ਮਾਂ ਦੀਆਂ ਤਨਖ਼ਾਹਾਂ ਦਾ ਬਜਟ ਸਮੇਂ ਸਿਰ ਜਾਰੀ ਕੀਤਾ ਜਾਵੇ, ਈ ਟੀ ਟੀ ਤੋਂ ਮਾਸਟਰ ਕੇਡਰ ਦੀਆਂ ਸਾਰੇ ਵਿਸ਼ਿਆਂ ਦੀਆਂ ਤਰੱਕੀਆਂ ਤੁਰੰਤ ਕੀਤੀਆਂ ਜਾਣ, ਕੱਚੇ ਅਧਿਆਪਕ ਪੱਕੇ ਕੀਤੇ ਜਾਣ, ਅਧਿਆਪਕਾਂ ਤੋਂ ਕਰਵਾਏ ਜਾਂਦੇ ਗੈਰ ਵਿੱਦਿਅਕ ਕੰਮ ਤੁਰੰਤ ਬੰਦ ਕੀਤੇ ਜਾਣ, ਪੀ ਐੱਫ ਐੱਮ ਐੱਸ ਬੰਦ ਕੀਤਾ ਜਾਵੇ, ਅਧਿਆਪਕਾਂ ਤੋਂ ਕੇਵਲ ਅਧਿਆਪਨ ਦਾ ਹੀ ਕਾਰਜ ਲਿਆ ਜਾਵੇ। ਇਸ ਤੋਂ ਇਲਾਵਾ ਨਵੇਂ ਭਰਤੀ ਮੁਲਾਜਮਾਂ ਦੀ 15 ਪ੍ਰਤੀਸ਼ਤ ਤਨਖਾਹ ਕਟੌਤੀ ਵਾਲਾ ਪੱਤਰ ਵਾਪਿਸ ਲਿਆ ਜਾਵੇ। ਕਾਪੀਆਂ ਸਾੜਣ ਮੌਕੇ ਸਰਕਾਰ ਵਿਰੁੱਧ ਜੰਮਕੇ ਨਾਹਰੇਬਾਜੀ ਵੀ ਕੀਤੀ ਗਈ। ਇਸ ਮੌਕੇ ਹਰਭਜਨ ਸਿੰਘ,ਰਿੰਕੂ ਚੌਪੜਾ,ਹਰਪ੍ਰੀਤ ਕੌਰ, ਕੌਰ,ਜਸਵੰਤ ਸਿੰਘ ਸੋਨਾ,ਤਜਿੰਦਰ ਕੌਰ,ਕਰਮਜੀਤ ਕੌਰ,ਲਾਲੀ ਜੋਸੀ,ਜਸਵਿੰਦਰ ਕੌਰ ਅਤੇ ਸੁਖਜਿੰਦਰ ਸਿੰਘ ਵੀ ਮੌਜੂਦ ਸਨ।

ਬੀ ਐਡ ਅਧਿਆਪਕ ਫਰੰਟ ਦੇ ਆਗੂ ਮੁਲਾਜਮ ਵਿਰੋਧੀ ਪੱਤਰਾਂ ਦੀਆਂ ਕਾਪੀਆਂ ਫੂਕਕੇ ਰੋਸ ਪ੍ਰਗਟ ਕਰਦੇ ਹੋਏ।
LOKHIT TRANSFER: ਪੰਜਾਬ ਸਰਕਾਰ ਸਿੱਖਿਆ ਵਿਭਾਗ ਵੱਲੋਂ ਲੋਕਹਿੱਤ ਵਿੱਚ ਮੁੱਖ ਅਧਿਆਪਕਾਂ ਦੀਆਂ ਬਦਲੀਆਂ

 

Also read: ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਦੀਆਂ ਬਦਲੀਆਂ


CBSE 10TH RESULT OUT: CBSE RESULT LINK DOWNLOAD YOUR RESULT HERE

 *CBSE RESULTS:  Cbse 10th result declared* 

Central board of school education DECLARED the result of 10th class . students can check their results by link given below : 


CBSE 10TH CLASS RESULT CLICK HERE  

Link 2 for 10th result result ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (CBSE) ਨੇ 10ਵੀਂ ਅਤੇ 12ਵੀਂ ਦੇ ਨਤੀਜੇ ਜਾਰੀ ਕਰ ਦਿੱਤੇ ਹਨ। 12ਵੀਂ ਦੀ ਪ੍ਰੀਖਿਆ 'ਚ 92.71 ਫੀਸਦੀ ਵਿਦਿਆਰਥੀ ਪਾਸ ਹੋਏ ਹਨ ਜਦਕਿ 10ਵੀਂ 'ਚ 94 ਫੀਸਦੀ ਵਿਦਿਆਰਥੀ ਪਾਸ ਹੋਏ ਹਨ। ਵਿਦਿਆਰਥੀ ਬੋਰਡ ਦੀ ਅਧਿਕਾਰਤ ਵੈੱਬਸਾਈਟ results.cbse.nic.in 'ਤੇ ਨਤੀਜਾ ਦੇਖ ਸਕਦੇ ਹਨ। ਇਸ ਤੋਂ ਇਲਾਵਾ ਨਤੀਜੇ results.gov.in 'ਤੇ ਵੀ ਜਾਰੀ ਕੀਤੇ ਗਏ ਹਨ। ਪਰ ਟ੍ਰੈਫਿਕ ਕਾਰਨ ਵੈੱਬਸਾਈਟ ਕਰੈਸ਼ ਹੋ ਗਈ।


ਦੋਵੇਂ ਪ੍ਰੀਖਿਆਵਾਂ ਵਿੱਚ ਲੜਕਿਆਂ ਤੋਂ ਅੱਗੇ ਰਹੀਆਂ ਲੜਕੀਆਂ, 12ਵੀਂ ਵਿੱਚ ਲੜਕੀਆਂ ਦਾ ਨਤੀਜਾ ਮੁੰਡਿਆਂ ਨਾਲੋਂ 3.29% ਵੱਧ ਰਿਹਾ। ਇਸ ਦੇ ਨਾਲ ਹੀ 10ਵੀਂ ਦੇ ਨਤੀਜਿਆਂ 'ਚ ਲੜਕੀਆਂ 1.41 ਫੀਸਦੀ ਨਾਲ ਅੱਗੇ ਰਹੀਆਂ।


ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਸਿੱਖਿਆ ਅਫ਼ਸਰਾਂ/ਉਪ ਜ਼ਿਲ੍ਹਾ ਸਿੱਖਿਆ ਅਫ਼ਸਰਾਂ/ ਪ੍ਰਿੰਸੀਪਲਾਂ ਦੀਆਂ ਨਵੀਆਂ ਤੈਨਾਤੀਆਂ


 

NMMS RESULT 2021-22 OUT: ਐਨ ਐਮ ਐਮ ਐਸ 2021-22 ਦਾ ਨਤੀਜਾ ਐਲਾਨਿਆ, ਦੇਖੋ ਇਥੇ

NMMS RESULT 2021-22 OUT: ਐਨ ਐਮ ਐਮ ਐਸ 2021-22 ਦਾ ਨਤੀਜਾ ਐਲਾਨਿਆ, ਦੇਖੋ ਇਥੇ ।


ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ NMMS ਪ੍ਰੀਖਿਆ ਦਾ ਨਤੀਜਾ ਘੋਸ਼ਿਤ ਕਰ ਦਿੱਤਾ ਹੈ। ਨਤੀਜਾ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ਤੇ ਕਲਿਕ ਕਰੋ 

NMMS RESULT 2021-22 DOWNLOAD HERE 


CBSE 12TH RESULT OUT : SEE HERE DITECT LINK

 CBSE 12TH RESULT OUT : SEE HERE DITECT LINK .

ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (CBSE) ਨੇ 12ਵੀਂ ਦਾ ਨਤੀਜਾ ਜਾਰੀ ਕਰ ਦਿੱਤਾ ਹੈ। ਪ੍ਰੀਖਿਆ ਵਿੱਚ 92.71% ਵਿਦਿਆਰਥੀ ਪਾਸ ਹੋਏ ਹਨ। ਨਤੀਜਾ ਲਿੰਕ ਡਿਜੀਲੌਕਰ 'ਤੇ ਅਪਡੇਟ ਹੋ ਗਿਆ ਹੈ। ਵਿਦਿਆਰਥੀ ਬੋਰਡ ਦੀ ਅਧਿਕਾਰਤ ਵੈੱਬਸਾਈਟ results.cbse.nic.in 'ਤੇ ਨਤੀਜਾ ਦੇਖ ਸਕਣਗੇ। 10ਵੀਂ ਦਾ ਨਤੀਜਾ ਵੀ ਅੱਜ ਆਵੇਗਾ।

35 ਲੱਖ ਵਿਦਿਆਰਥੀ ਨਤੀਜੇ ਦੀ ਉਡੀਕ ਕਰ ਰਹੇ ਹਨ

ਲਗਭਗ 35 ਲੱਖ ਵਿਦਿਆਰਥੀਆਂ ਨੇ 10ਵੀਂ ਅਤੇ 12ਵੀਂ ਟਰਮ-2 ਦੀ ਪ੍ਰੀਖਿਆ ਦਿੱਤੀ ਹੈ। ਇਸ ਵਿੱਚ 10ਵੀਂ ਦੇ 2116290 ਵਿਦਿਆਰਥੀ ਅਤੇ 12ਵੀਂ ਦੇ 1454370 ਵਿਦਿਆਰਥੀ ਸ਼ਾਮਲ ਹਨ। ਇਹ ਪ੍ਰੀਖਿਆ 26 ਅਪ੍ਰੈਲ, 2022 ਤੋਂ 15 ਜੂਨ, 2022 ਤੱਕ ਦੇਸ਼ ਭਰ ਦੇ ਵੱਖ-ਵੱਖ ਸਥਾਨਾਂ 'ਤੇ ਹਜ਼ਾਰਾਂ ਕੇਂਦਰਾਂ 'ਤੇ ਆਯੋਜਿਤ ਕੀਤੀ ਗਈ ਸੀ।


CBSE 10ਵੀਂ ਅਤੇ 12ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਵਿੱਚ ਪਾਸਿੰਗ ਅੰਕ 33% ਹਨ। ਪ੍ਰੈਕਟੀਕਲ ਅਤੇ ਥਿਊਰੀ ਦੋਵਾਂ ਵਿਸ਼ਿਆਂ ਵਿੱਚ ਘੱਟੋ-ਘੱਟ 33% ਅੰਕ ਪ੍ਰਾਪਤ ਕਰਨੇ ਜ਼ਰੂਰੀ ਹਨ।


CBSE TODAY DECLARED 10+2 RESULT 2022, STUDENTS CAN CHECK THEIR RESULT BY LINK GIVEN BELOW 


CBSE 12TH RESULT LINK : CLICK HERE PUNJAB POLICE RECRUITMENT: ਪੰਜਾਬ ਸਰਕਾਰ ਵੱਲੋਂ ਪੁਲਿਸ ਭਰਤੀ ਦੀ ਪ੍ਰੀਖਿਆ ਨੂੰ ਕੀਤਾ ਰੱਦ

 

ਪੰਜਾਬ ਪੁਲਿਸ ਇਨਵੈਸਟੀਗੇਸ਼ਨ ਕਾਡਰ (ਪੀਬੀਆਈ)-2021 ਵਿੱਚ ਹੈੱਡ ਕਾਂਸਟੇਬਲ ਦੇ ਅਹੁਦਿਆਂ ਲਈ ਭਰਤੀ  ਸਬੰਧੀ ਡੀਜੀਪੀ ਪੰਜਾਬ ਵਲੋਂ ਇਹ ਸੂਚਿਤ ਕੀਤਾ ਗਿਆ  ਹੈ ਕਿ ਪੰਜਾਬ ਪੁਲਿਸ ਇਨਵੈਸਟੀਗੇਸ਼ਨ ਕਾਡਰ (ਪੀਬੀਆਈ) ਵਿੱਚ ਹੈੱਡ ਕਾਂਸਟੇਬਲ ਦੀਆਂ 787 ਅਸਾਮੀਆਂ ਦੀ ਭਰਤੀ ਲਈ 12.09.2021 ਤੋਂ 19.09.2021 ਅਤੇ 28.09.2021 ਤੱਕ ਕਰਵਾਈ ਗਈ ਲਿਖਤੀ ਪ੍ਰੀਖਿਆ ਨੂੰ  ਰੱਦ ਕਰ ਦਿੱਤਾ ਗਿਆ ਹੈ। ਪ੍ਰੀਖਿਆ /ਲਿਖਤੀ ਇਮਤਿਹਾਨ ਲਈ ਤਾਜ਼ਾ ਮਿਤੀਆਂ ਨੂੰ ਵੱਖਰੇ ਤੌਰ 'ਤੇ. ਸੂਚਿਤ ਕੀਤਾ ਜਾਵੇਗਾ .  

PUBLIC NOTICE

RECRUITMENT FOR THE POST OF HEAD CONSTABLE IN PUNJAB POLICE INVESTIGATION CADRE (PBI)-2021

It is hereby notified that written exam conducted for recuritment of 787 posts of Head Constable in Punjab Police Investigation Cadre (PBI) from 12.09.2021 to 19.09.2021 and 28.09.2021 has been scrapped in the light of incidents of malpractice/cheating in the exam.

• Fresh dates for the written exam will be notified

separately. 

Director General of Police, Punjab.

RECENT UPDATES

Today's Highlight