Saturday, 19 February 2022

049 ਸ੍ਰੀ ਅਨੰਦਪੁਰ ਸਾਹਿਬ ਹਲਕੇ ਵਿਚ 233 ਪੋਲਿੰਗ ਬੂਥਾਂ ਉਤੇ ਅੱਜ 20 ਫਰਵਰੀ ਨੂੰ ਹੋਵੇਗੀ ਪੋਲਿੰਗ

 ਦਫਤਰ ਵਧੀਕ ਜਿਲ੍ਹਾ ਲੋਕ ਸੰਪਰਕ ਅਫਸਰ, ਸ੍ਰੀ ਅਨੰਦਪੁਰ ਸਾਹਿਬ

049 ਸ੍ਰੀ ਅਨੰਦਪੁਰ ਸਾਹਿਬ ਹਲਕੇ ਵਿਚ 233 ਪੋਲਿੰਗ ਬੂਥਾਂ ਉਤੇ ਅੱਜ 20 ਫਰਵਰੀ ਨੂੰ ਹੋਵੇਗੀ ਪੋਲਿੰਗ

ਸਵੇਰੇ 8 ਵਜੇ ਤੋ ਸ਼ਾਮ 6 ਵਜੇ ਤੱਕ ਹੋਵੇਗੀ ਪੋਲਿੰਗ, 10 ਮਾਡਲ ਪੋਲਿੰਗ ਬੂਥ ਸਥਾਪਿਤ

ਡਿਸਪੈਚ ਸੈਂਟਰ ਤੋਂ ਪੋਲਿੰਗ ਪਾਰਟੀਆਂ ਕੀਤੀਆਂ ਰਵਾਨਾ, ਪੋਲਿੰਗ ਦੇ ਕੀਤੇ ਸੁਚੱਜੇ ਪ੍ਰਬੰਧ

ਸ੍ਰੀ ਅਨੰਦਪੁਰ ਸਾਹਿਬ 19 ਫਰਵਰੀ ()

ਵਿਧਾਨ ਸਭਾ ਚੋਣਾ 2022 ਲਈ ਸ੍ਰੀ ਅਨੰਦਪੁਰ ਸਾਹਿਬ ਹਲਕਾ 049 ਦੇ 233 ਪੋਲਿੰਗ ਬੂਥਾਂ ਉਤੇ ਅੱਜ 20 ਫਰਵਰੀ ਨੂੰ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ ਮਤਦਾਨ ਹੋਵੇਗਾ। ਪ੍ਰਭਾਵਸ਼ਾਲੀ ਢੰਗ ਨਾਲ ਸਜਾਏ ਡਿਸਪੈਂਚ ਸੈਂਟਰ ਵਿਚ ਰੈਡ ਕਾਰਪਿਟ ਵਿਛਾ ਕੇ ਪੋਲਿੰਗ ਪਾਰਟੀਆਂ ਦਾ ਸਵਾਗਤ ਕੀਤਾ ਗਿਆ ਅਤੇ ਈ.ਵੀ.ਐਮ ਤੇ ਪੋਲਿੰਗ ਲਈ ਵਰਤੇ ਜਾਣ ਵਾਲੇ ਸਮਾਨ ਦੇ ਨਾਲ ਪੋਲਿੰਗ ਪਾਰਟੀਆਂ ਨੂੰ ਪੋਲਿੰਗ ਬੂਥਾਂ ਲਈ ਰਵਾਨਾ ਕੀਤਾ ਗਿਆ। ਇਸ ਮੌਕੇ ਜਿਲ੍ਹਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਰੂਪਨਗਰ ਸੋਨਾਲੀ ਗਿਰਿ ਅਤੇ ਚੋਣ ਆਬਜ਼ਰਵਰ ਨੇ ਸਰਕਾਰੀ ਸਕੂਲ ਲੜਕੀਆਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਬਣਾਏ ਗਏ ਡਿਸਪੈਚ ਕੇਂਦਰ ਦਾ ਨਿਰੀਖਣ ਕੀਤਾ।    ਇਸ ਹਲਕੇ ਵਿਚ ਵੋਟਿੰਗ ਲਈ ਕੁੱਲ 233 ਪੋਲਿੰਗ ਬੂਥ ਸਥਾਪਿਤ ਕੀਤੇ ਗਏ ਹਨ। ਮਾਡਲ ਪੋਲਿੰਗ ਬੂਥ 3 ਅਤੇ 4 ਸਰਕਾਰੀ ਸੀ.ਸੈ. ਸਕੂਲ ਖੇੜਾ-ਕਲਮੌਟ, ਪੋਲਿੰਗ ਸਟੇਸ਼ਨ ਨੰ. 24 ਅਤੇ 25 ਸਰਕਾਰੀ ਸੀ.ਸੈ. ਸਕੂਲ ਭਲਾਣ, ਪੋਲਿੰਗ ਸਟੇਸ਼ਨ ਨੰ. 110 ਅਤੇ 111 ਜੀ.ਐਚ.ਐਸ. ਦੜੌਲੀ, ਪੋਲਿੰਗ ਸਟੇਸ਼ਨ ਨੰ. 147 ਅਤੇ 148 ਸਰਕਾਰੀ ਸੀ.ਸੈ. ਸਕੂਲ ਬਾਸੋਵਾਲ, ਪੋਲਿੰਗ ਸਟੇਸ਼ਨ ਨੰ. 225 ਅਤੇ 226 ਸਰਕਾਰੀ ਸੀ.ਸੈ. ਸਕੂਲ ਭਰਤਗੜ੍ਹ ਵਿਖੇ ਬਣਾਏ ਗਏ ਹਨ । ਇਸ ਤੋ ਇਲਾਵਾ ਚਾਰ ਪਿੰਕ ਪੋਲਿੰਗ ਬੂਥ ਪੂਰਨ ਰੂਪ ਵਿੱਚ ਮਹਿਲਾਵਾਂ ਵਲੋਂ ਸੰਚਾਲਿਤ ਕੀਤੇ ਜਾਣਗੇ, ਉਨ੍ਹਾਂ ਦੱਸਿਆ ਕਿ ਪਿੰਕ ਪੋਲਿੰਗ ਬੂਥ ਲਈ ਪੋਲਿੰਗ ਸਟੇਸ਼ਨ ਨੰ.163 ਤੇ 164 ਸਰਕਾਰੀ ਸੀ.ਸੈ. ਸਕੂਲ ਲੜਕੀਆਂ ਸ਼੍ਰੀ ਅਨੰਦਪੁਰ ਸਾਹਿਬ, ਪੋਲਿੰਗ ਸਟੇਸ਼ਨ ਨੰ. 165 ਅਤੇ 166 ਐਸ.ਜੀ.ਐਸ. ਖਾਲਸਾ ਸੀ.ਸੈ. ਸਕੂਲ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਬਣਾਇਆ ਗਿਆ ਹੈ।ਪਿੰਕ ਬੂਥਾਂ ਉੱਪਰ ਕੇਵਲ ਮਹਿਲਾ ਸਟਾਫ ਹੀ ਤਾਇਨਾਤ ਕੀਤਾ ਗਿਆ ਹੈ। ਇਨ੍ਹਾਂ ਬੂਥਾਂ ਨੂੰ ਗੁਲਾਬੀ ਰੰਗ ਵਿਚ ਰੰਗਿਆ ਗਿਆ ਅਤੇ ਸ਼ਮਿਆਨਾ ਵੀ ਇਸੇ ਰੰਗ ਦਾ ਹੈ। ਇਸ ਤੋਂ ਇਲਾਵਾ ਮਾਡਲ ਪੋਲਿੰਗ ਸਟੇਸ਼ਨਾਂ ਅੰਦਰ ਵੋਟਰਾਂ ਦੇ ਸਵਾਗਤ ਲਈ ਪੰਜਾਬ ਵਿਧਾਨ ਸਭਾ ਚੋਣਾਂ ਦੇ ਮਸਕਟ ‘ਸ਼ੇਰਾ’ ਦੇ ਕਟ ਆਊਟ ਲਗਾਉਣ ਤੋਂ ਇਲਾਵਾ ਰੰਗੋਲੀ ਬਣਾਉਣ , ਨਵੇਂ ਵੋਟਰਾਂ ਦਾ ਸਵਾਗਤ ਕਰਨ ਤੇ ਸੈਲਫੀ ਪੁਆਇੰਟ ਵੀ ਬਣਾਏ ਗਏ ਹਨ। 

ਭਲਕੇ 233 ਪੋਲਿੰਗ ਬੂਥਾਂ ਉਤੇ ਕੁੱਲ ਪੁਰਸ਼ 98885, ਔਰਤਾਂ 92833, ਅਦਰਜ਼ 9, ਕੁੱਲ 191727 ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਨਗੇ।ਹਲਕੇ ਵਿਚ ਸਰਵਿਸ ਵੋਟਰ ਪੁਰਸ਼ 1993, ਔਰਤਾ 30, ਕੁੱਲ 2023, ਐਨ.ਆਂਰ.ਆਂਈ ਪੁਰਸ਼ 01 ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਨਗੇ।  

ਜਿਕਰਯੋਗ ਹੈ ਕਿ ਵਿਧਾਨ ਸਭਾ ਚੋਣਾ 2022 ਨੂੰ ਲੈ ਕੇ ਅੱਜ ਪੋਲਿੰਗ ਪਾਰਟੀਆਂ ਨੂੰ ਸਰਕਾਰੀ ਸੀਨੀ.ਸੈਕੰ.ਸਕੂਲ ਸ੍ਰੀ ਅਨੰਦਪੁਰ ਸਾਹਿਬ ਦੇ ਡਿਸਪੈਚ ਸੈਂਟਰ ਤੋ ਸ੍ਰੀ ਕੇਸ਼ਵ ਗੋਇਲ ਰਿਟਰਨਿੰਗ ਅਫਸਰ ਦੀ ਨਿਗਰਾਨੀ ਵਿਚ ਰਵਾਨਾ ਕੀਤਾ ਗਿਆ, ਡਿਸਪੈਚ ਸੈਂਟਰ ਦੀਆਂ ਤਿਆਰੀਆ ਮੁਕੰਮਲ ਸਨ। ਇੱਕ ਤਿਉਹਾਰ ਦੀ ਤਰਾਂ ਇਹ ਸੈਂਟਰ ਸਜਾਇਆ ਗਿਆ ਸੀ, ਤੇ ਇਸ ਤੇ ਰੈਡ ਕਾਰਪੇਟ ਵਿਛਾ ਕੇ ਪੋਲਿੰਗ ਪਾਰਟੀਆਂ ਦਾ ਸਵਾਗਤ ਕੀਤਾ ਗਿਆ । 233 ਪੋਲਿੰਗ ਬੂਥਾ

 ਦੀ ਸੈਕਿੰਡ ਰੈਡਮਾਈਜੇਸ਼ਨ ਹੋਣ ਉਪਰੰਤ ਜੋ ਡਾਟਾ ਉਪਲੱਬਧ ਹੋਇਆ ਹੈ, ਉਸ ਅਨੁਸਾਰ ਪਾਰਟੀਆ ਰਵਾਨਾ ਕੀਤੀਆ ਗਈਆਂ ਹਨ। ਹਲਕੇ ਵਿਚ ਕੁੱਲ 30 ਵਨਰੇਵਲ ਅਤੇ 16 ਸੰਵੇਦਨਸ਼ੀਲ ਪੋਲਿੰਗ ਸਟੇਸ਼ਨ ਹਨ, ਜਿਨ੍ਹਾਂ ਦੀ ਜਾਣਕਾਰੀ ਉਮੀਦਵਾਰਾ ਨੂੰ ਉਪਲੱਬਧ ਕਰਵਾਈ ਜਾ ਚੁੱਕੀ ਹੈ। 10 ਮਾਡਲ ਪੋਲਿੰਗ ਸਟੈਸ਼ਨ ਅਤੇ 4 ਔਰਤਾਂ ਲਈ ਪਿੰਕ ਪੋਲਿੰਗ ਸਟੇਸ਼ਨ ਬਣਾਏ ਗਏ ਹਨ। ਇਥੋ ਸਾਰੀਆ ਪਾਰਟੀਆ ਨੂੰ ਡਿਸਪੈਚ ਕਰਕੇ ਇਹ ਯਕੀਨੀ ਬਣਾਇਆ ਗਿਆ ਹੈ ਕਿ ਤੁਰੰਤ ਆਪਣੇ ਆਪਣੇ ਨਿਰਧਾਰਤ ਪੋਲਿੰਗ ਸਟੇਸ਼ਨ ਉਤੇ ਪਹੁੰਚਣ। ਜਿਲ੍ਹਾ ਪ੍ਰਸਾਸ਼ਨ ਵਲੋ ਵੋਟਰਾ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਚੋਣਾ ਦਾ ਤਿਉਹਾਰ ਸਵੇਰੇ 8 ਵਜੇ ਤੋ ਸ਼ਾਮੀ 6 ਵਜੇ ਤੱਕ ਹੈ, ਕੋਵਿਡ ਗਾਈਡਲਾਈਨਜ ਅਨੁਸਾਰ ਸਾਰੇ ਪ੍ਰਬੰਧ ਕੀਤੇ ਗਏ ਹਨ। ਵੋਟਰ ਵੱਧ ਚੜ੍ਹ ਕੇ ਮਤਦਾਨ ਵਿਚ ਭਾਗ ਲੈਣ, ਸ਼ਾਤੀ ਬਣਾਏ ਰੱਖਣ ਤੇ ਪ੍ਰਸਾਸ਼ਨ ਦਾ ਸਹਿਯੋਗ ਦੇਣ। ਮਤਦਾਨ ਲਈ ਉਤਸ਼ਾਹ ਪੈਦਾ ਕਰਨ ਵਾਸਤੇ ਨਵੇ ਵੋਟਰਾ ਲਈ ਸਰਟੀਫਿਕੇਟ ਅਤੇ ਇੱਕ ਗੁਲਾਬ ਦਾ ਫੁੱਲ ਦਿੱਤਾ ਜਾਵੇਗਾ। 


ਤਸਵੀਰ- ਸਜਾਵਟੀ ਡਿਸਪੈਂਚ ਸੈਂਟਰ ਤੋਂ ਪੋਲਿੰਗ ਪਾਰਟੀਆਂ ਨੂੰ ਰਵਾਨਾ ਕਰਨ ਦੇ ਦ੍ਰਿਸ਼, ਡਿਪਟੀ ਕਮਿਸ਼ਨਰ ਅਤੇ ਆਬਜ਼ਰਵਰ ਪ੍ਰਬੰਧਾ ਦਾ ਜਾਇਜਾ ਲੈਦੇ ਹੋਏ।

ਪੰਜਾਬ ਦੇ ਨਵੇ ਬਣੇ 23ਵੇ ਜਿਲ੍ਹੇ ਦੀਆਂ ਪਹਿਲੀ ਵਾਰ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਸਬੰਧੀ ਤਿਆਰੀ ਮੁਕੰਮਲ : ਮਾਧਵੀ ਕਟਾਰੀਆ

 


ਪੰਜਾਬ ਦੇ ਨਵੇ ਬਣੇ 23ਵੇ ਜਿਲ੍ਹੇ ਦੀਆਂ ਪਹਿਲੀ ਵਾਰ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਸਬੰਧੀ ਤਿਆਰੀ ਮੁਕੰਮਲ : ਮਾਧਵੀ ਕਟਾਰੀਆ


 


 ਜ਼ਿਲ੍ਹੇ ਦੇ ਕੁੱਲ 3,25,809 ਵੋਟਰ ਕਰਨਗੇ ਆਪਣੇ ਵੋਟ ਅਧਿਕਾਰ ਦੀ


 ਵਰਤੋਂ 20 ਫਰਵਰੀ ਨੂੰ : ਜ਼ਿਲ੍ਹਾ ਚੋਣ ਅਫ਼ਸਰ


  -- ਜ਼ਿਲ੍ਹੇ ਵਿੱਚ 133 ਬਜੁਰਗਾ ਅਤੇ ਦਿਵਿਆਂਗ ਵਿਅਕਤੀਆਂ ਨੇ ਪੋਸਟਲ ਬੈਲਟ ਰਾਹੀ ਵੋਟ ਪਾਈ


ਜ਼ਿਲ੍ਹੇ  ਵਿੱਚ 10 ਮਾਡਲ, 02 ਵੂਮੈਨ ਮੈਨੇਜਡ (ਪਿੰਕ) ਅਤੇ 01 ਦਿਵਿਆਂਗ ਪੋਲਿੰਗ ਸਟੇਸ਼ਨ ਬਣਾਇਆ ਗਿਆ : ਕਟਾਰੀਆ


 


 ਹਰੇਕ ਵੋਟਰ 20 ਫਰਵਰੀ ਨੂੰ ਆਪਣੀ ਵੋਟ ਜ਼ਰੂਰ ਪਾਵੇ : ਮਾਧਵੀ ਕਟਾਰੀਆ  


 


ਵਿਧਾਨ ਸਭਾ ਚੋਣਾਂ ਬਿਨ੍ਹਾਂ ਕਿਸੇ ਡਰ-ਭੈਅ, ਸ਼ਾਂਤਮਈ ਮਾਹੌਲ , ਨਿਰਵਿਘਨ ਢੰਗ ਨਾਲ ਕਰਵਾਉਣ


 ਲਈ ਪ੍ਰਸ਼ਾਸਨ ਪੂਰੀ ਤਰ੍ਹਾਂ ਤਿਆਰ : ਐਸ.ਐਸ.ਪੀ


ਮਲੇਰਕੋਟਲਾ 19 ਫਰਵਰੀ :


 


            ਪੰਜਾਬ ਦੇ ਨਵੇ ਬਣੇ 23ਵੇ ਜਿਲ੍ਹੇ ਦੀਆਂ ਪਹਿਲੀ ਵਾਰ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਸਬੰਧੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਮੁੱਚੀ ਚੋਣ ਪ੍ਰਕਿਰਿਆ, ਸੁਤੰਤਰ, ਨਿਰਪੱਖ ਅਤੇ ਸ਼ਾਂਤੀਪੂਰਨ ਚੋਣਾਂ ਕਰਵਾਉਣ ਲਈ ਤਿਆਰੀਆ ਮੁਕੰਮਲ ਕਰ ਲਈਆ ਹਨ । ਪੂਰੀ ਵੋਟ ਪ੍ਰਕਿਰਿਆ ਦੌਰਾਨ ਕਿਸੇ ਵੀ ਵਿਸ਼ੇਸ਼ ਵਿਅਕਤੀ ਜਾਂ ਪਾਰਟੀ ਨੂੰ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਉਲੰਘਣਾ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਇਸ ਕਰਕੇ ਵੋਟਰ ਆਪਣੀ ਵੋਟ ਦਾ ਬਿਨਾ ਕਿਸੇ ਡਰ, ਭੈਅ ਜਾਂ ਲਾਲਚ ਦੇ ਜ਼ਰੂਰ ਅਤੇ ਸਹੀ ਇਸਤੇਮਾਲ ਕਰਨ।' ਇਸ ਗੱਲ ਦੀ ਜਾਣਕਾਰੀ ਜ਼ਿਲ੍ਹਾ ਚੋਣ ਅਫ਼ਸਰ ਕਮ-ਡਿਪਟੀ ਕਮਿਸ਼ਨਰ ਮਾਧਵੀ ਕਟਾਰੀਆ ਅਤੇ ਜ਼ਿਲ੍ਹਾ ਪੁਲਿਸ ਮੁਖੀ ਡਾਕਟਰ ਰਵਜੋਤ ਕੌਰ ਨੇ ਉਰਦੂ ਅਕਾਦਮੀ ਵਿਖੇ ਸਾਝੀ  ਪ੍ਰੈਸ ਵਾਰਤਾਲਾਪ ਦੌਰਾਨ ਦਿੱਤੀ ।  ਲੋਕਤੰਤਰ ਵਿੱਚ ਵੋਟ ਦੇ ਹੱਕ ਦੀ ਵਰਤੋਂ ਕਰਨਾ ਸਭ ਨਾਗਰਿਕਾਂ ਦਾ ਹੱਕ ਤੇ ਫਰਜ ਹੈ । ਇਸ ਦਾ ਇਸਤੇਮਾਲ ਬਿਨ੍ਹਾਂ ਕਿਸੇ ਡਰ ,ਭੈਅ, ਲਾਲਚ ਤੋਂ ਕਰਨਾ ਚਾਹੀਦਾ ਹੈ । ਉਨ੍ਹਾਂ ਦੱਸਿਆ ਕਿ ਵੋਟਰ ਕੋਵਿਡ -19 ਪ੍ਰੋਟੋਕੋਲ ਦੀ ਪਾਲਣ ਨੂੰ ਯਕੀਨੀ ਬਣਾਉਦੇ ਹੋਏ ਆਪਣੇ ਵੋਟ ਦੇ ਹੱਕ ਦੀ ਵਰਤੋਂ ਕਰਨ ਨੂੰ ਯਕੀਨੀ ਬਣਾਉਣ ।


               ਜ਼ਿਲ੍ਹਾ ਚੋਣ ਅਫ਼ਸਰ ਸ੍ਰੀਮਤੀ ਕਟਾਰੀਆ ਨੇ ਦੱਸਿਆ ਕਿ ਵੋਟਰ ਸੂਚੀ ਅਨੁਸਾਰ ਜ਼ਿਲ੍ਹਾ ਮਲੇਰਕੋਟਲਾ ਵਿੱਚ ਕੁੱਲ 3,25,809 ਵੋਟਰ ਦਰਜ ਕੀਤੇ ਗਏ ਹਨ। ਇਹਨਾਂ ਵਿੱਚ 1,72,373 ਮਰਦ ,1,53,425  ਔਰਤ ਵੋਟਰ ਅਤੇ 11 ਟ੍ਰਾਂਸਜੈਂਡਰ ਵੋਟਰ ਸ਼ਾਮਲ ਹਨ। ਜ਼ਿਲ੍ਹੇ ਵਿੱਚ ਕੁਲ 400 ਪੋਲਿੰਗ ਬੂਥ ਅਤੇ ਇੱਕ ਆਗਜ਼ੀਲੇਰੀ ਬੂਥ ਸਥਾਪਿਤ ਕੀਤਾ ਗਿਆ ਹੈ।  ਉਨ੍ਹਾਂ ਦੱਸਿਆ ਕਿ ਚੋਣ ਕਮਿਸ਼ਨ ਦੀ ਹਦਾਇਤਾਂ ਅਨੁਸਾਰ ਹਰੇਕ ਪੋਲਿੰਗ ਸਟੇਸ਼ਨ ਤੇ ਮੁੱਢਲੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ ਹਨ। 


 


               ਉਨ੍ਹਾਂ ਹੋਰ ਦੱਸਿਆ ਕਿ ਚੋਣ ਕਮਿਸ਼ਨ ਦੀ ਹਦਾਇਤਾਂ ਅਨੁਸਾਰ 80 ਸਾਲ ਤੋਂ ਵੱਧ ਅਤੇ 40 ਫੀਸਦੀ ਤੋਂ ਵੱਧ ਦਿਵਿਆਂਗ ਵਿਅਕਤੀਆਂ ਲਈ ਪੋਸਟਲ ਬੈਲਟ ਰਾਹੀ ਵੋਟ ਪਾਉਣ ਦੀ ਪ੍ਰਕਿਰਿਆ ਨੂੰ ਵੀ ਅਮਲ ਵਿੱਚ ਲਿਆਂਦਾ  ਗਿਆ ਸੀ । ਜ਼ਿਲ੍ਹੇ ਵਿੱਚ 143 ਦੇ ਕਰੀਬ 80 ਸਾਲ ਦੀ ਉਮਰ ਤੋਂ ਵੱਧ ਬਜ਼ੁਰਗਾਂ ਅਤੇ ਦਿਵਆਂਗਜਨ ਨੇ ਪੋਸਟਲ ਬੈਲਟ ਰਾਹੀਂ ਆਪਣੇ ਘਰਾਂ ਵਿੱਚ ਬੈਠ ਕੇ  ਵੋਟ ਪਾਈ ਹੈ । ਉਨ੍ਹਾਂ ਹੋਰ ਦੱਸਿਆ ਕਿ ਪਹਿਲੀ ਵਾਰ ਇੱਕ ਬੇਘਰੇ ਵੋਟਰ ਦੀ ਵੋਟ ਵੀ ਬਣਾਈ ਗਈ ਹੈ  । ਵੋਟਰਾਂ ਨੂੰ ਵੋਟਿੰਗ ਵਾਲੇ ਦਿਨ ਵਿਸ਼ੇਸ਼ ਮਹਿਮਾਨ ਦਾ ਅਹਿਸਾਸ ਕਰਵਾਉਣ ਅਤੇ ਵੋਟ ਕਾਸਟ ਦੀ ਦਰ ਨੂੰ ਵਧਾਉਣ ਲਈ ਜ਼ਿਲ੍ਹੇ ਵਿੱਚ 10 ਮਾਡਲ, 02 ਵੂਮੈਨ ਮੈਨੇਜਡ ਅਤੇ 01 ਦਿਵਿਆਂਗ ਪੋਲਿੰਗ ਸਟੇਸ਼ਨ ਸਥਾਪਿਤ ਕੀਤੇ ਹਨ ।  ਦਿਵਿਆਂਗਜਨਾਂ ਤੇ ਬਜ਼ੁਰਗ ਵੋਟਰਾਂ ਦੀ ਸ਼ਮੂਲੀਅਤ ਨੂੰ ਯਕੀਨੀ ਬਣਾਉਣ ਲਈ ਚੋਣਾਂ ਵਾਲੇ ਦਿਨ ਪੋਲਿੰਗ ਬੂਥਾਂ ਤੇ ਵਿਸ਼ੇਸ਼ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ  ਬਜ਼ੁਰਗਾਂ ਅਤੇ ਦਿਵਆਂਗਜਾਂ ਲਈ ਵੋਟਿੰਗ ਵਾਲੇ ਦਿਨ ਪੋਲਿੰਗ ਸਟੇਸਨਾਂ ਤੱਕ ਲੈ ਕੇ ਜਾਣ ਲਈ ਵਾਹਨ ਦੀ ਸੁਵਿਧਾ ਮੁਹੱਈਆ ਕਰਵਾਉਣ ਦਾ ਉਪਰਾਲਾ ਕੀਤਾ ਹੈ।


        


                ਇਸ ਮੌਕੇ ਜ਼ਿਲ੍ਹਾ ਪੁਲਿਸ ਮੁਖੀ ਡਾਕਟਰ ਰਵਜੋਤ ਕੌਰ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਪੂਰੀ ਪਾਰਦਰਸ਼ਤਾ, ਨਿਰਪੱਖ, ਸੁਤੰਤਰ, ਬਿਨ੍ਹਾਂ ਕਿਸੇ ਡਰ-ਭੈਅ, ਸ਼ਾਂਤਮਈ, ਨਿਰਵਿਘਨ ਢੰਗ ਨਾਲ ਕਰਵਾਉਣ ਲਈ ਜ਼ਿਲ੍ਹਾ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਪੂਰੀ ਤਰ੍ਹਾਂ ਤਿਆਰ ਹੈ। ਜ਼ਿਲ੍ਹੇ 58 ਵੱਧ ਸੰਵੇਦਨਸ਼ੀਲ ਥਾਵਾਂ ਤੇ 132 ਸੰਵੇਦਨਸ਼ੀਲ ਪੋਲਿੰਗ ਬੂਥਾਂ ਦੀ ਪਛਾਣ ਕੀਤੀ ਗਈ ਹੈ ।ਇਸ ਤੋਂ ਇਲਾਵਾ ਗੜਬੜੀ ਕਰਨ ਦੀ ਸੰਭਾਵਨਾ ਵਾਲੇ 71 ਵਿਅਕਤੀਆਂ ਦੀ ਸ਼ਨਾਖ਼ਤ ਵੀ ਕੀਤੀ ਗਈ ਹੈ । ਉਹਨਾਂ ਇਹ ਵੀ ਦੱਸਿਆ ਕਿ ਸੁਰੱਖਿਆ ਦੇ ਨਜ਼ਰੀਏ ਤੋਂ ਸੀ.ਆਰ.ਪੀ.ਸੀ. ਐਕਟ ਦੀਆਂ ਰੋਕਥਾਮ ਸਬੰਧੀ ਧਾਰਾਵਾਂ ਤਹਿਤ 103 ਵਿਅਕਤੀਆਂ ਦੇ ਖ਼ਿਲਾਫ਼ ਕਾਰਵਾਈ ਆਰੰਭੀ ਗਈ ਜਾ ਚੁੱਕੀ ਹੈ ਤਾਂ ਜੋ ਚੋਣ ਨਿਰਵਿਘਨ , ਬਿਨਾਂ ਕਿਸੇ ਡਰ ਭੈਅ ਤੋਂ ਸ਼ਾਂਤੀ ਪੂਰਵਕ ਕਰਵਾਈਆਂ ਜਾ ਸਕਣ ।

ਵੋਟਰ ਪਹਿਚਾਣ ਦੇ ਸਬੂਤ ਵਜੋ‘ ਫੋਟੋ ਪਹਿਚਾਣ ਪੱਤਰ ਜਾਂ ਹੋਰ ਅਧਿਕਾਰਤ ਦਸਤਾਵੇਜ ਜ਼ਰੂਰ ਨਾਲ ਲਿਜਾਣ : ਡਾ. ਐਸ. ਕਰੁਣਾ ਰਾਜੂ

 ਵੋਟਰ ਪਹਿਚਾਣ ਦੇ ਸਬੂਤ ਵਜੋ‘ ਫੋਟੋ ਪਹਿਚਾਣ ਪੱਤਰ ਜਾਂ ਹੋਰ ਅਧਿਕਾਰਤ ਦਸਤਾਵੇਜ ਜ਼ਰੂਰ ਨਾਲ ਲਿਜਾਣ : ਡਾ. ਐਸ. ਕਰੁਣਾ ਰਾਜੂ


 


ਚੰਡੀਗੜ, 19 ਫਰਵਰੀ :


ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸ੍ਰੀ ਡਾ. ਐਸ. ਕਰੁਣਾ ਰਾਜੂ ਨੇ ਵੋਟਰਾਂ ਨੂੰ ਫੋਟੋ ਪਹਿਚਾਣ ਪੱਤਰ ਪੋਲਿੰਗ ਸਟੇਸਨ ਵਿਖੇ ਲਿਜਾਣ ਲਈ ਕਿਹਾ ਹੈ।


 ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਬਾਰੇ ਜਾਣਕਾਰੀ ਦਿੰਦੇ ਹੋਏ ਡਾ. ਐਸ. ਕਰੁਣਾ ਰਾਜੂ ਨੇ ਇਹ ਵੀ ਕਿਹਾ ਕਿ ਜਿੰਨਾਂ ਵੋਟਰਾਂ ਕੋਲ ਫੋਟੋ ਪਹਿਚਾਣ ਪੱਤਰ ਨਹੀਂ ਹਨ, ਉਹ


ਆਧਾਰ ਕਾਰਡ, ਮਨਰੇਗਾ ਜੌਬ ਕਾਰਡ,ਬੈਂਕਾਂ/ਡਾਕਖਾਨੇ ਦੁਆਰਾ ਜਾਰੀ ਫੋਟੋ ਸਹਿਤ ਪਾਸਬੁੱਕ,ਕਿਰਤ ਮੰਤਰਾਲੇ ਦੀ ਸਕੀਮ ਤਹਿਤ ਜਾਰੀ ਹੈਲਥ ਸਮਾਰਟ ਕਾਰਡ, ਡਰਾਈਵਿੰਗ ਲਾਇਸੰਸ,ਪੈਨ ਕਾਰਡ, ਐਨ. ਪੀ. ਆਰ. ਅਧੀਨ ਆਰ. ਜੀ. ਆਈ. ਵਲੋਂ ਜਾਰੀ ਸਮਾਰਟ ਕਾਰਡ, ਭਾਰਤੀ ਪਾਸਪੋਰਟ, ਫੋਟੋ ਸਹਿਤ ਪੈਨਸਨ ਦਸਤਾਵੇਜ, ਕੇਂਦਰ/ਸੂਬਾ ਸਰਕਾਰਾਂ/ਜਨਤਕ ਖੇਤਰ ਦੇ ਅਦਾਰਿਆਂ ਜਾਂ ਪਬਲਿਕ ਲਿਮਿਟਡ ਕੰਪਨੀਆਂ ਦੁਆਰਾ ਆਪਣੇ ਮੁਲਾਜਮਾਂ ਨੂੰ ਜਾਰੀ ਸਰਵਿਸ ਪਹਿਚਾਣ ਪੱਤਰ, ਐਮ.ਪੀ. ਐਮ.ਐਲ.ਏ. ਨੂੰ ਜਾਰੀ ਪਹਿਚਾਣ ਪੱਤਰ ਅਤੇ ਯੂਨੀਕ ਡਿਸਏਬਿਲਿਟੀ ਪਹਿਚਾਣ ਪੱਤਰ ਜੋ ਕਿ ਭਾਰਤ ਸਰਕਾਰ ਦੇ ਸਮਾਜਿਕ ਨਿਆਂ ਅਤੇ ਅਧਿਕਾਰਤਾ ਵਲੋਂ ਜਾਰੀ ਨੂੰ ਦਿਖਾ ਕੇ ਵੀ ਵੋਟ ਪਾ ਸਕਦੇ ਹਨ।

PUNJAB ELECTION 2022: ਮੁੱਖ ਚੋਣ ਅਫ਼ਸਰ ਵਲੋਂ ਅਹਿਮ ਜਾਣਕਾਰੀ

 In view of Punjab Assembly elections, Punjab Chief Electoral Officer S. Karuna Raju held a press conference here. He said that preparations for the elections have been completed and voting will start at 8 am on Sunday. As per the information, a total of 22827 complaints have been received. There are 24740 polling booths and 14684 locations as there are 4 to 6 polling booths in many places. There are 196 pink polling booths and 70 polling booths for Diwang voters. 2013 are sensitive. 171 checkpoints have also been set up. There are 3.9 lakh arm licenses. 3.79 lakh ammunition has been deposited. Flowers have been arranged for the new voters.
S. Karuna Raju said that full security would be provided to the candidates who are facing any security problem. Speaking about vaccination, S. Karuna Raju clarified that voting has nothing to do with vaccination. About Rs 500 crore worth of goods, including cash and Rs 35 crore worth of liquor, have been seized.


Regarding the Punjab elections, the Chief Electoral Officer said that security has been beefed up for the candidates in Gill Assembly constituency (Ludhiana) and Amritsar. He said that we got the details of two candidates from Patiala and Malerkotla. He had concealed the information of being a drinker and when the complaint was received, it was found out that action had been taken. Independent candidate Malerkotla also withheld information under which action has been taken.

KENDRIYA VIDYALAYA RECRUITMENT 2022: ਕੇਂਦਰੀ ਵਿਦਿਆਲੇ ਚੰਡੀਗੜ੍ਹ, ਭਿਖੀਵਿੰਡ ਵਿਖੇ TGT/PGT/PRT ਸਮੇਤ ਵੱਖ-ਵੱਖ ਅਸਾਮੀਆਂ ਤੇ ਭਰਤੀ,

 

RECENT UPDATES

Today's Highlight