Thursday, 3 February 2022

ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹਾ ਕੋਵਿਡ ਟੀਕਾਕਰਣ ਦੀ ਦੂਸਰੀ ਡੋਜ਼ ਨਾਲ ਸੂਬੇ ਚੋਂ ਦੂਸਰੇ ਨੰਬਰ ਤੇ

 ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹਾ ਕੋਵਿਡ ਟੀਕਾਕਰਣ ਦੀ ਦੂਸਰੀ ਡੋਜ਼ ਨਾਲ ਸੂਬੇ ਚੋਂ ਦੂਸਰੇ ਨੰਬਰ ਤੇ

 


91 ਪ੍ਰਤੀਸ਼ਤ ਆਬਾਦੀ ਨੂੰ ਪਹਿਲੀ ਖੁਰਾਕ ਅਤੇ 76.2 ਪ੍ਰਤੀਸ਼ਤ ਨੂੰ ਦੂਜੀ ਖੁਰਾਕ ਮਿਲੀ


ਡੀ ਸੀ ਵਿਸ਼ੇਸ਼ ਸਾਰੰਗਲ ਨੇ ਮੁਹਿੰਮ ਨੂੰ ਤੇਜ਼ ਕਰਨ ਲਈ ਸਮਰਪਿਤ ਯਤਨਾਂ ਲਈ ਸਿਹਤ ਤੇ ਹੋਰਨਾਂ ਵਿਭਾਗਾਂ ਦੀ ਦੀਆਂ ਸਹਿਯੋਗੀ ਟੀਮਾਂ ਦੀ ਸ਼ਲਾਘਾ ਕੀਤੀ
 ਨਵਾਂਸ਼ਹਿਰ, 3 ਫਰਵਰੀ


ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਨੇ ਵੀਰਵਾਰ ਨੂੰ 76.2 ਪ੍ਰਤੀਸ਼ਤ ਆਬਾਦੀ ਨੂੰ ਕੋਵਿਡ ਟੀਕਾਕਰਣ ਦੀ ਦੂਸਰੀ ਖੁਰਾਕ ਨਾਲ ਕਵਰ ਕਰਕੇ ਜਿਥੇ ਸੂਬੇ ਚੋਣ ਦੂਸਰਾ ਸਥਾਨ ਹਾਸਲ ਕੀਤਾ ਉਥੇ ਦੂਜੀ ਖੁਰਾਕ ਦੇਣ ਦੀ ਰਾਸ਼ਟਰੀ ਔਸਤ ਨੂੰ ਵੀ ਪਾਰ ਕਰ ਲਿਆ ਹੈ।


 ਦੇਰ ਸ਼ਾਮ ਜ਼ਿਲ੍ਹੇ ਵਿੱਚ ਕੋਵਿਡ ਟੀਕਾਕਰਣ ਮੁਹਿੰਮ ਦੀ ਪ੍ਰਗਤੀ ਦਾ ਜਾਇਜ਼ਾ ਲੈਂਦਿਆਂ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਦੱਸਿਆ ਕਿ ਟੀਕਾਕਰਣ ਦੀ ਦੂਜੀ ਖੁਰਾਕ ਅਧੀਨ ਕਵਰ ਕੀਤੀ ਗਈ ਆਬਾਦੀ ਦੀ ਪ੍ਰਤੀਸ਼ਤਤਾ ਸ਼ਹੀਦ ਭਗਤ ਸਿੰਘ ਨਗਰ ਵਿੱਚ 76.2 ਪ੍ਰਤੀਸ਼ਤ ਹੈ ਜਦੋਂ ਕਿ ਦੂਜੀ ਖੁਰਾਕ ਦੀ

 ਰਾਸ਼ਟਰੀ ਔਸਤ 75-ਪ੍ਰਤੀਸ਼ਤ ਹੈ।


 ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਹੁਣ ਤੱਕ 91 ਫੀਸਦੀ ਆਬਾਦੀ ਨੂੰ ਵੈਕਸੀਨ ਦੀ ਪਹਿਲੀ ਖੁਰਾਕ ਮਿਲ ਚੁੱਕੀ ਹੈ।


ਸ਼੍ਰੀ ਸਾਰੰਗਲ ਨੇ ਦੱਸਿਆ ਕਿ ਨਵਾਂਸ਼ਹਿਰ ਰਾਸ਼ਟਰੀ ਔਸਤ ਨੂੰ ਪਾਰ ਕਰਕੇ ਸੂਬੇ ਵਿੱਚ ਦੂਜੇ ਅਤੇ ਛੋਟੇ ਜ਼ਿਲ੍ਹਿਆਂ ਵਿੱਚ ਪਹਿਲੇ ਸਥਾਨ ’ਤੇ ਆ ਗਿਆ ਹੈ।


 ਟੀਕਾਕਰਣ ਵਿੱਚ ਜੁਟੀਆਂ ਸਿਹਤ ਟੀਮਾਂ, ਸਹਿਯੋਗੀ ਵਿਭਾਗਾਂ ਜਿਨ੍ਹਾਂ ਵਿੱਚ ਆਂਗਨਵਾੜੀ ਵਰਕਰਾਂ ਤੇ ਪੇਂਡੂ ਵਿਕਾਸ ਵਿਭਾਗ ਦੇ ਕਰਮਚਾਰੀ ਸ਼ਾਮਿਲ ਹਨ, ਦੀ ਸ਼ਲਾਘਾ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਘਰ-ਘਰ ਟੀਕਾਕਰਨ ਮੁਹਿੰਮ ਚਲਾਉਣ ਦੇ ਨਾਲ-ਨਾਲ ਰੋਜ਼ਾਨਾ 120 ਤੋਂ ਵੱਧ ਥਾਵਾਂ ਤੇ ਟੀਕਾਕਰਣ ਕੀਤਾ ਜਾ ਰਿਹਾ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਹਰੇਕ ਯੋਗ ਵਿਅਕਤੀ ਨੂੰ ਜੀਵਨ ਬਚਾਉਣ ਵਾਲੀ ਖੁਰਾਕ ਦਿੱਤੀ ਜਾਵੇ।


 ਸ਼੍ਰੀ ਸਾਰੰਗਲ ਨੇ ਅੱਗੇ ਦੱਸਿਆ ਕਿ ਸਿਹਤ ਟੀਮਾਂ ਨੂੰ ਢੁੱਕਵੀਂ ਅਗਵਾਈ ਤੇ ਸਹਾਇਤਾ ਯਕੀਨੀ ਬਣਾਉਣ ਲਈ ਤਿੰਨ ਏ.ਡੀ.ਸੀਜ਼ ਆਪੋ-ਆਪਣੇ ਖੇਤਰਾਂ ਵਿੱਚ ਟੀਕਾਕਰਣ ਥਾਵਾਂ ਦੀ ਨਿਗਰਾਨੀ ਕਰ ਰਹੇ ਹਨ।


 ਉਨ੍ਹਾਂ ਕਿਹਾ ਕਿ ਇਹ ਮੁਹਿੰਮ ਸਭ ਦੀ ਸਾਂਝੀ ਹੈ ਅਤੇ ਲੋਕਾਂ ਨੂੰ ਅੱਗੇ ਆਉਣ ਅਤੇ ਟੀਕਾ ਲਗਵਾਉਣ ਦੀ ਅਪੀਲ ਕੀਤੀ।


 ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਯੋਗ ਵਿਅਕਤੀਆਂ ਦੀ ਭਾਗੀਦਾਰੀ ਨੂੰ ਯਕੀਨੀ ਬਣਾ ਕੇ ਹੀ ਇਸ ਮੁਹਿੰਮ ਨੂੰ ਕੋਵਿਡ ਮਹਾਂਮਾਰੀ ਵਿਰੁੱਧ ਜਨਤਕ ਲਹਿਰ ਬਣਾਇਆ ਜਾ ਸਕਦਾ ਹੈ।


 ਡਿਪਟੀ ਕਮਿਸ਼ਨਰ ਨੇ ਜ਼ੋਰ ਦੇ ਕੇ ਕਿਹਾ ਕਿ ਯੋਗ ਲੋਕਾਂ ਨੂੰ ਕੋਰੋਨਾ ਵਾਇਰਸ ਵਿਰੁੱਧ ਜੰਗ ਵਿੱਚ ਦੇਸ਼ ਪ੍ਰਤੀ ਆਪਣਾ ਫਰਜ਼ ਸਮਝਦੇ ਹੋਏ ਟੀਕਾਕਰਣ ਕਰਵਾਉਣਾ ਚਾਹੀਦਾ ਹੈ ਅਤੇ ਅੱਗੇ ਆਉਣਾ ਚਾਹੀਦਾ ਹੈ।


 ਸ਼੍ਰੀ ਸਾਰੰਗਲ ਨੇ ਲੋਕਾਂ ਨੂੰ ਮਾਸਕ ਪਹਿਨਣ, ਸਮਾਜਿਕ ਦੂਰੀ ਬਣਾ ਕੇ ਰੱਖਣ, ਵਾਰ-ਵਾਰ ਹੱਥ ਧੋ ਕੇ ਕੋਵਿਡ ਸੁਰੱਖਿਆ ਸਾਵਧਾਨੀਆਂ ਦੀ ਸਖ਼ਤੀ ਨਾਲ ਪਾਲਣਾ ਕਰਨ ਲਈ ਕਿਹਾ।

ਪੜਤਾਲ ਤੋਂ ਬਾਅਦ ਬੰਗਾ ਤੇ ਨਵਾਂਸ਼ਹਿਰ ਵਿੱਚ 12-12 ਤੇ ਬਲਾਚੌਰ ’ਚ 11 ਉਮੀਦਵਾਰਾਂ ਦੇ ਨਾਮਜ਼ਦਗੀ ਪਰਚੇ ਸਹੀ ਪਾਏ ਗਏ

 ਪੜਤਾਲ ਤੋਂ ਬਾਅਦ ਬੰਗਾ ਤੇ ਨਵਾਂਸ਼ਹਿਰ ਵਿੱਚ 12-12 ਤੇ ਬਲਾਚੌਰ ’ਚ 11 ਉਮੀਦਵਾਰਾਂ ਦੇ ਨਾਮਜ਼ਦਗੀ ਪਰਚੇ ਸਹੀ ਪਾਏ ਗਏ


ਨਵਾਂਸ਼ਹਿਰ, 3 ਫ਼ਰਵਰੀ-


ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਵਿੱਚ ਨਾਮਜ਼ਦਗੀਆਂ ਦੀ ਪੜਤਾਲ ਬਾਅਦ 35 ਉਮੀਦਵਾਰਾਂ ਦੇ ਨਾਮਜ਼ਦਗੀ ਪਰਚੇ ਸਹੀ ਪਾਏ ਗਏ ਹਨ। ਉਨ੍ਹਾਂ ਦੱਸਿਆ ਕਿ ਬੰਗਾ ਤੇ ਨਵਾਂਸ਼ਹਿਰ ਵਿਧਾਨ ਸਭਾ ਹਲਕਿਆਂ ਵਿੱਚ 12-12 ਤੇ ਬਲਾਚੌਰ ’ਚ 11 ਉਮੀਦਵਾਰਾਂ ਦੇ ਨਾਮਜ਼ਦਗੀ ਪਰਚੇ ਸਹੀ ਪਾਏ ਗਏ।ਵਿਧਾਨ ਸਭਾ ਹਲਕਾ ਬੰਗਾ ਦੇ ਐਸ ਡੀ ਐਮ ਕਮ ਰਿਟਰਨਿੰਗ ਅਫ਼ਸਰ ਸ੍ਰੀਮਤੀ ਨਵਨੀਤ ਕੌਰ ਬੱਲ ਅਨੁਸਾਰ ਜਿਨ੍ਹਾਂ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਸਹੀ ਪਾਏ ਗਏ, ਉਨ੍ਹਾਂ ’ਚ ਸੁਖਵਿੰਦਰ ਕੁਮਾਰ (ਸ੍ਰੋਮਣੀ ਅਕਾਲੀ ਦਲ), ਕੁਲਜੀਤ ਸਿੰਘ (ਆਮ ਆਦਮੀ ਪਾਰਟੀ), ਤਰਲੋਚਨ ਸਿੰਘ (ਇੰਡੀਅਨ ਨੈਸ਼ਨਲ ਕਾਂਗਰਸ), ਪੌਲ ਰਾਮ (ਕਮਿਊਨਿਸਟ ਪਾਰਟੀ ਆਫ਼ ਇੰਡੀਆ), ਮੋਹਨ ਲਾਲ (ਭਾਰਤੀ ਜਨਤਾ ਪਾਰਟੀ), ਕਿ੍ਰਸ਼ਨ ਲਾਲ (ਆਜ਼ਾਦ ਸਮਾਜ ਪਾਰਟੀ (ਕਾਂਸ਼ੀ ਰਾਮ)), ਮੱਖਣ ਸਿੰਘ (ਸ੍ਰੋਮਣੀ ਅਕਾਲੀ ਦਲ ਅਮਿ੍ਰਤਸਰ) ਅਤੇ ਆਜ਼ਾਦ ਉਮੀਦਵਾਰਾਂ ’ਚ ਹਰਮੇਲ ਸਿੰਘ, ਕਮਲਜੀਤ ਬੰਗਾ, ਮਨਜੀਤ ਸਿੰਘ, ਮਨੋਹਰ ਲਾਲ ਅਤੇ ਰਾਜ ਕੁਮਾਰ ਦੇ ਨਾਮ ਸ਼ਾਮਿਲ ਹਨ।

ਵਿਧਾਨ ਸਭਾ ਹਲਕਾ ਨਵਾਂਸ਼ਹਿਰ ਦੇ ਐਸ ਡੀ ਐਮ ਕਮ ਰਿਟਰਨਿੰਗ ਅਫ਼ਸਰ ਡਾ. ਬਲਜਿੰਦਰ ਸਿੰਘ ਢਿੱਲੋਂ ਅਨੁਸਾਰ ਸਹੀ ਪਾਏ ਨਾਮਜ਼ਦਗੀ ਪੱਤਰਾਂ ’ਚ ਸਤਵੀਰ ਸਿੰਘ (ਇੰਡੀਅਨ ਨੈਸ਼ਨਲ ਕਾਂਗਰਸ), ਨਛੱਤਰ ਪਾਲ (ਬਹੁਜਨ ਸਮਾਜ ਪਾਰਟੀ), ਪੂਨਮ ਮਾਣਿਕ (ਭਾਰਤੀ ਜਨਤਾ ਪਾਰਟੀ), ਲਲਿਤ ਮੋਹਨ (ਆਮ ਆਦਮੀ ਪਾਰਟੀ), ਸੁਰਿੰਦਰ ਸਿੰਘ (ਨੈਸ਼ਨਲਿਸਟ ਜਸਟਿਸ ਪਾਰਟੀ), ਦਵਿੰਦਰ ਸਿੰਘ (ਸ੍ਰੋਮਣੀ ਅਕਾਲੀ ਦਲ ਅਮਿ੍ਰਤਸਰ), ਪਰਮਜੀਤ ਸਿੰਘ (ਜੈ ਜਵਾਨ ਜੈ ਕਿਸਾਨ ਪਾਰਟੀ) ਅਤੇ ਆਜ਼ਾਦ ਉਮੀਦਵਾਰਾਂ ’ਚ ਅੰਗਦ ਸਿੰਘ, ਸੰਨੀ, ਕੁਲਦੀਪ ਸਿੰਘ, ਗੁਰਇਕਬਾਲ ਕੌਰ ਤੇ ਜਸਕਰਨ ਸਿੰਘ ਧਮੜੈਤ ਸ਼ਾਮਿਲ ਹਨ।

ਵਿਧਾਨ ਸਭਾ ਹਲਕਾ ਬਲਾਚੌਰ ਦੇ ਐਸ ਡੀ ਐਮ ਕਮ ਰਿਟਰਨਿੰਗ ਅਫ਼ਸਰ ਦੀਪਕ ਰੋਹਿਲਾ ਅਨੁਸਾਰ ਸਹੀ ਪਾਏ ਗਏ ਨਾਮਜ਼ਦਗੀ ਪੱਤਰਾਂ ਵਿੱਚ ਅਸ਼ੋਕ ਬਾਠ (ਭਾਰਤੀ ਜਨਤਾ ਪਾਰਟੀ), ਸੰਤੋਸ਼ ਕੁਮਾਰੀ ਕਟਾਰੀਆ (ਆਮ ਆਦਮੀ ਪਾਰਟੀ), ਸੁਨੀਤਾ ਰਾਣੀ (ਸ੍ਰੋਮਣੀ ਅਕਾਲੀ ਦਲ), ਦਰਸ਼ਨ ਲਾਲ (ਇੰਡੀਅਨ ਨੈਸ਼ਨਲ ਕਾਂਗਰਸ), ਪ੍ਰੇਮ ਚੰਦ (ਕਮਿਊਨਿਸਟ ਪਾਰਟੀ ਆਫ਼ ਇੰਡੀਆ (ਮਾਰਕਸਿਸਟ) ਅਤੇ ਆਜ਼ਾਦ ਉਮੀਦਵਾਰਾਂ ਵਿੱਚ ਅਸ਼ੋਕ ਕੁਮਾਰ, ਸਤਪਾਲ, ਸੁਭਾਸ਼ ਬਾਠ, ਹਰਵਿੰਦਰ ਸਿੰਘ, ਦਲਜੀਤ ਸਿੰਘ ਬੈਂਸ ਅਤੇ ਬਲਜੀਤ ਸਿੰਘ ਸ਼ਾਮਿਲ ਹਨ।

ELECTION 2022 : ਭਾਜਪਾ ਨੇ ਪੰਜਾਬ ਚੋਣਾਂ ਲਈ ਆਪਣੇ ਸਟਾਰ ਪ੍ਰਚਾਰਕਾਂ ਦਾ ਐਲਾਨ ਕੀਤਾ; ਲਿਸਟ ਵਿੱਚ ਮੋਦੀ, ਅਮਿਤ ਸ਼ਾਹ ਅਤੇ ਸੰਨੀ ਦਿਓਲ ਦੇ ਨਾਂ ਹਨ

 ਭਾਜਪਾ ਨੇ ਪੰਜਾਬ ਚੋਣਾਂ ਲਈ ਆਪਣੇ ਸਟਾਰ ਪ੍ਰਚਾਰਕਾਂ ਦਾ ਐਲਾਨ ਕੀਤਾ; ਲਿਸਟ ਵਿੱਚ ਮੋਦੀ, ਅਮਿਤ ਸ਼ਾਹ ਅਤੇ ਸੰਨੀ ਦਿਓਲ ਦੇ ਨਾਂ ਹਨ.ਆਨਲਾਈਨ ਪੜ੍ਹਾਈ ਗਰੀਬਾਂ ਦੇ ਬੱਚਿਆਂ ਨੂੰ ਪੜ੍ਹਾਈ ਤੋਂ ਵਾਂਝਿਆਂ ਕਰ ਦੇਵੇਗੀ

 ਆਨਲਾਈਨ ਪੜ੍ਹਾਈ ਗਰੀਬਾਂ ਦੇ ਬੱਚਿਆਂ ਨੂੰ ਪੜ੍ਹਾਈ ਤੋਂ ਵਾਂਝਿਆਂ ਕਰ ਦੇਵੇਗੀ :-- 


ਅਮ੍ਰਿਤਸਰ 3 ਫਰਵਰੀ

ਜਮਹੂਰੀ ਅਧਿਕਾਰ ਸਭਾ ਜ਼ਿਲ੍ਹਾ ਅੰਮ੍ਰਿਤਸਰ ਦੇ ਪ੍ਰਧਾਨ ਅਮਰਜੀਤ ਸਿੰਘ ਭੱਲਾ ਨੇ ਕਿਹਾ ਕਿ ਕਰੋਨਾ ਦੀ ਤੀਜੀ ਲਹਿਰ ਨੂੰ ਰੋਕਣ ਦੇ ਨਾਂ ਤੇ ਸਕੂਲ ਕਾਲਜ਼ ਅਣਮਿਥੇ ਸਮੇਂ ਲਈ ਬੰਦ ਕੀਤੇ ਹੋਏ ਹਨ l ਬੱਚਿਆਂ ਤੇ ਧੱਕੇ ਨਾਲ ਪੜ੍ਹਾਈ ਨੂੰ ਆਨਲਾਈਨ ਵਿਚ ਬਦਲ ਕੇ ਨੁਕਸਾਨ ਕੀਤਾ ਜਾ ਰਿਹਾ ਹੈ l ਜਿਸ ਸਮਾਰਟ ਫੋਨ ਨੂੰ ਸਿੱਖਿਆ ਦੇ ਖੇਤਰ ਵਿੱਚ ਅੜ੍ਹੀਕਾ ਸਮਝਿਆ ਜਾਂਦਾ ਸੀ ਅੱਜ ਇਸ ਦੀ ਮੌਜੂਦਗੀ ਤੋਂ ਬਿਨਾਂ ਸਿੱਖਿਆ ਅਸੰਭਵ ਬਣਾ ਦਿੱਤੀ ਗਈ ਹੈ l ਹਰ ਇੱਕ ਵਿਦਿਆਰਥੀ ਕੋਲ ਮੋਬਾਈਲ ਦੀ ਸਹੂਲਤ ਨਹੀਂ ਹੈ ਤੇ ਉਸ ਤੋਂ ਬਾਅਦ ਇੰਟਰਨੈੱਟ ਦੀ ਕੁਨੇਕਟਿਵਟੀ,ਕੰਪਊਟਰ, ਲੈਪਟਾਪ ਖਰੀਦਣਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਹੈ । ਆਨਲਾਈਨ ਪੜ੍ਹਾਈ ਕਾਰਨ ਬੱਚਿਆਂ ਦੀਆਂ ਅੱਖਾਂ ਦੀ ਰੋਸ਼ਨੀ ਤੇ ਅਸਰ ਪੈਂਦਾ ਹੈ, ਬੱਚੇ ਗਲਤ ਆਦਤਾਂ ਦਾ ਸ਼ਿਕਾਰ ਹੁੰਦੇ ਹਨ l ਉਹਨਾਂ ਕਿਹਾ ਸਕੂਲ ਭਾਵੇਂ ਬੰਦ ਹਨ ਪਰ ਬਜਾਰਾਂ ਵਿੱਚ ਭੀੜ੍ਹਾਂ, ਬੱਸਾਂ ਵਿੱਚ ਸਵਾਰੀਆਂ ਦੀ ਓਵਰਲੋਡਿੰਗ ਤੇ ਕਈ ਹੋਰ ਸੈਂਟਰਾਂ ਵਿੱਚ ਹੁੰਦੇ ਇਕੱਠ ਵੇਖ਼ੇ ਜਾ ਸਕਦੇ ਹਨ l ਬੱਚਿਆਂ ਨੂੰ ਸਕੂਲਾਂ ਤੋਂ ਦੂਰ ਰੱਖਣਾ ਉਹਨਾਂ ਦੀ ਪੜ੍ਹਾਈ ਨੂੰ ਖਤਮ ਕਰਨ ਦੇ ਬਰਾਬਰ ਹੈ l ਹੁਣ ਜਦੋਂ ਵੱਡੀਆਂ ਵੱਡੀਆਂ ਚੋਣ ਰੈਲੀਆਂ ਹੋ ਰਹੀਆਂ ਹਨ l ਠੇਕੇ /ਆਹਾਤੇ ਭੀੜ੍ਹਾਂ ਨਾਲ ਭਰੇ ਪਏ ਹਨ ਤਾਂ ਸਕੂਲ ਬੰਦ ਰੱਖਣ ਦੀ ਕੋਈ ਤੁਕ ਨਹੀਂ ਬਣਦੀ l ਇਸ ਲਈ ਬੱਚਿਆਂ ਦੀ ਸ਼ਖਸੀਅਤ ਤੇ ਵਿਕਾਸ ਲਈ ਸਕੂਲ ਕਾਲਜ਼ ਤੁਰੰਤ ਖੋਲ੍ਹ ਦੇਣੇ ਚਾਹੀਦੇ ਹਨ l

WEATHER UPDATE YELLOW ALERT: 3 ਫਰਵਰੀ ਨੂੰ ਪਵੇਗਾ ਮੀਂਹ, ਚੱਲਣਗੀਆਂ ਬਰਫੀਲੀਆਂ ਹਵਾਵਾਂਲੁਧਿਆਣਾ, 2 ਫਰਵਰੀ 

ਅਗਾਮੀ 24 ਤੋਂ 48 ਘੰਟਿਆਂ ਦੌਰਾਨ ਪੰਜਾਬ ਦੇ ਬਹੁਤੇ ਖੇਤਰਾਂ ਨੂੰ ਤਾਜਾ Western disturbance  ਸਿਸਟਮ ਪ੍ਰਭਾਵਿਤ ਕਰੇਗਾ। ਅੱਜ ਤੜਕਸਾਰ ਤੋਂ ਸੂਬੇ ਚ ਤਿੱਤਰ-ਖੰਭੀ ਬੱਦਲਵਾਈ ਨਾਲ ਮਹੌਲ ਸਰਗਰਮ ਹੈ, ਬਲਕਿ ਸੂਬੇ ਚ ਪੁਰੇ ਦੀਆਂ ਹਵਾਵਾਂ ਵੀ ਸੁਰੂ ਹੋ ਚੁੱਕੀਆਂ ਹੈ ਜਿਸ ਨਾਲ ਅੱਜ ਰਾਤ ਤੋਂ ਹਲਕੀ ਕਾਰਵਾਈ ਸੁਰੂ ਹੋ ਜਾਵੇਗੀ, ਤੜਕਸਾਰ ਬਹੁਤੇ ਭਾਗਾਂ ਚ ਕਾਰਵਾਈ ਵਧੇਗੀ। ਮੁੱਖ ਕਾਰਵਾਈ ਕੱਲ 3 ਫਰਵਰੀ ਨੂੰ ਹੀ ਰਹੇਗੀ, ਕੱਲ ਸਾਰਾ ਦਿਨ ਵਗਦੀਆਂ ਤੇਜ ਠੰਡੀਆਂ ਪੂਰਬੀ ਹਵਾਵਾਂ ਨਾਲ ਸਮੁੱਚੇ ਪੰਜਾਬ ਚ ਹਲਕੇ/ਦਰਮਿਆਨੇ ਮੀਂਹ ਦੀ ਨਾਲ ਕਿਤੇ-ਕਿਤੇ ਭਾਰੀ ਮੀਂਹ ਦੀ ਉਮੀਦ ਰਹੇਗੀ ਖਾਸਕਰ ਕੇਂਦਰੀ ਪੰਜਾਬ ਅਤੇ ਮਾਝਾ ਖੇਤਰ, ਥੋੜੇ-ਬਹੁਤ ਖੇਤਰਾਂ ਚ ਗਰਜ-ਚਮਕ ਵਾਲੇ ਬੱਦਲਾਂ ਦਾ ਨਿਰਮਾਨ ਹੋਣ ਨਾਲ ਤਕੜੀ ਕਾਰਵਾਈ ਦੀ ਸੰਭਾਵਣਾ ਹੈ।


 

ਅਗਲੇ ਦੋ ਦਿਨ ਮੀਂਹ, ਬੱਦਲਵਾਈ ਅਤੇ ਠੰਡੀਆਂ ਹਵਾਵਾਂ ਦੇ ਪ੍ਰਭਾਵ ਕਾਰਨ ਕੋਲਡ ਡੇਅ( ਠੰਡਾ ਦਿਨ) ਰਹੇਗਾ, ਇਸ ਸਿਸਟਮ ਦੇ ਅੱਗੇ ਨਿੱਕਲਦਿਆਂ ਹੀ 6-7 ਫਰਵਰੀ ਨੂੰ ਇੱਕ ਕਮਜੋਰ ਸਿਸਟਮ ਪੰਜਾਬ ਤੋਂ ਗੁਜਰੇਗਾ ਜਿਸ ਨਾਲ ਪੂਰਬੀ ਹਵਾਵਾਂ ਦਾ ਅਸਰ ਲਗਾਤਾਰ ਬਣੇ ਰਹਿਣ ਕਾਰਨ ਕਿਤੇ-ਕਿਤੇ ਹਲਕੀ ਫੁਹਾਰਅਤੇ ਕੁਝ ਖੇਤਰਾਂ ਚ ਧੁੰਦ ਅਤੇ ਧੁੰਦ ਦੇ ਬੱਦਲਾ ਬਣੇ ਰਹਿ ਸਕਦੇ ਹਨ। ਸਮੂਹ ਵਿਦਿਅਕ ਸੰਸਥਾਵਾਂ ਨੂੰ ਬੰਦ ਰੱਖਣ ਸਬੰਧੀ ਡੀਪੀਆਈ ਵਲੋਂ ਨਵੀਆਂ ਹਦਾਇਤਾਂ ਜਾਰੀ

 

SCHOOL REOPENING: ਕੇਂਦਰ ਨੇ ਸਕੂਲਾਂ ਨੂੰ ਮੁੜ ਖੋਲ੍ਹਣ ਦੇ ਦਿਸ਼ਾ-ਨਿਰਦੇਸ਼ਾਂ ਵਿੱਚ ਕੀਤਾ ਵੱਡਾ ਬਦਲਾਅ

 ਨਵੀਂ ਦਿੱਲੀ, 03 ਫਰਵਰੀ : ਕੇਂਦਰੀ ਸਿੱਖਿਆ ਮੰਤਰਾਲੇ ਵੱਲੋਂ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਵਿਦਿਅਕ ਅਦਾਰਿਆਂ ਨੂੰ ਮੁੜ ਖੋਲ੍ਹਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ ਕਿਉਂਕਿ ਕੋਰੋਨਾ ਦੀ ਤੀਜੀ ਲਹਿਰ ਲਗਭਗ ਖ਼ਤਮ ਹੋ ਚੁੱਕੀ ਹੈ।ਅਜਿਹੇ 'ਚ ਹੁਣ ਕੇਂਦਰ ਸਰਕਾਰ ਨੇ ਰਾਜਾਂ ਨੂੰ ਕਿਹਾ ਹੈ ਕਿ ਉਹ ਆਪਣੇ ਸੂਬੇ ਦੀ ਸਥਿਤੀ ਨੂੰ ਦੇਖਦੇ ਹੋਏ ਵਿਦਿਅਕ ਅਦਾਰੇ ਅਤੇ ਸਕੂਲ ਦੁਬਾਰਾ ਖੋਲ੍ਹ ਸਕਦੇ ਹਨ। ਇਸ ਦੇ ਨਾਲ ਹੀ, ਕੇਂਦਰ ਸਰਕਾਰ ਨੇ ਰਾਜਾਂ ਨੂੰ ਇਹ ਫੈਸਲਾ ਕਰਨ ਦੀ ਇਜਾਜ਼ਤ ਦਿੱਤੀ ਹੈ ਕਿ ਕੀ ਸਕੂਲੀ ਵਿਦਿਆਰਥੀਆਂ ਨੂੰ ਸਰੀਰਕ ਕਲਾਸਾਂ ਵਿੱਚ ਸ਼ਾਮਲ ਹੋਣ ਲਈ ਮਾਪਿਆਂ ਦੀ ਸਹਿਮਤੀ ਦੀ ਲੋੜ ਹੈ ਜਾਂ ਨਹੀਂ। ਇਸ ਦੇ ਲਈ ਮਾਪਿਆਂ ਤੋਂ ਸਹਿਮਤੀ ਪੱਤਰ ਲੈਣ ਦੀ ਲੋੜ ਨਹੀਂ ਹੈ।


ਕੇਂਦਰੀ ਸਿੱਖਿਆ ਮੰਤਰਾਲੇ ਵੱਲੋਂ ਜਾਰੀ ਸੰਸ਼ੋਧਿਤ ਦਿਸ਼ਾ-ਨਿਰਦੇਸ਼ਾਂ ਵਿੱਚ ਕਿਹਾ ਗਿਆ ਹੈ ਕਿ ਰਾਜ ਸਰਕਾਰ ਇਹ ਫੈਸਲਾ ਕਰ ਸਕਦੀ ਹੈ ਕਿ ਬੱਚਿਆਂ ਦੇ ਸਕੂਲ ਆਉਣ ਲਈ ਮਾਪਿਆਂ ਤੋਂ ਇਜਾਜ਼ਤ ਜਾਂ ਸਹਿਮਤੀ ਪੱਤਰ ਲੈਣਾ ਹੈ ਜਾਂ ਨਹੀਂ।


ਕੇਂਦਰੀ ਸਿੱਖਿਆ ਮੰਤਰਾਲੇ ਨੇ ਕਿਹਾ, ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਸਰਕਾਰਾਂ ਆਪਣੇ ਪੱਧਰ 'ਤੇ ਇਹ ਫੈਸਲਾ ਕਰ ਸਕਦੀਆਂ ਹਨ ਕਿ ਕੀ ਉਨ੍ਹਾਂ ਦੇ ਸਕੂਲਾਂ ਨੂੰ ਸਰੀਰਕ ਕਲਾਸਾਂ ਵਿੱਚ ਸ਼ਾਮਲ ਹੋਣ ਵਾਲੇ ਵਿਦਿਆਰਥੀਆਂ ਦੇ ਮਾਪਿਆਂ ਦੀ ਸਹਿਮਤੀ ਦੀ ਲੋੜ ਹੈ ਜਾਂ ਨਹੀਂ। ਇਸ ਤੋਂ ਪਹਿਲਾਂ ਸਿੱਖਿਆ ਮੰਤਰਾਲੇ ਨੇ ਐਸਓਪੀ ਵਿੱਚ ਕਿਹਾ ਸੀ ਕਿ ਸਕੂਲ ਆਉਣ ਲਈ ਮਾਪਿਆਂ ਤੋਂ ਲਿਖਤੀ ਸਹਿਮਤੀ ਲੈਣੀ ਹੋਵੇਗੀ।
ਸਰਕਾਰ ਨੇ ਆਨਲਾਈਨ ਕਲਾਸਾਂ ਬਾਰੇ ਵੀ ਇਹ ਗੱਲ ਕਹੀ ਹੈ
ਕੇਂਦਰੀ ਸਿੱਖਿਆ ਮੰਤਰਾਲੇ ਵੱਲੋਂ ਜਾਰੀ ਸੰਸ਼ੋਧਿਤ ਦਿਸ਼ਾ-ਨਿਰਦੇਸ਼ਾਂ ਵਿੱਚ ਆਨਲਾਈਨ ਕਲਾਸਾਂ 'ਤੇ ਵੀ ਜ਼ਿਆਦਾ ਧਿਆਨ ਦੇਣ ਲਈ ਕਿਹਾ ਗਿਆ ਹੈ। ਮੰਤਰਾਲੇ ਵੱਲੋਂ ਕਿਹਾ ਗਿਆ ਹੈ ਕਿ ਆਨਲਾਈਨ ਕਲਾਸਾਂ 'ਚ ਬ੍ਰਿਜ ਕੋਰਸ ਬਣਾ ਕੇ, ਉਨ੍ਹਾਂ ਵਿਦਿਆਰਥੀਆਂ 'ਤੇ ਧਿਆਨ ਕੇਂਦਰਿਤ ਕਰਦੇ ਹੋਏ ਜਿਨ੍ਹਾਂ ਨੂੰ ਜ਼ਿਆਦਾ ਜਾਣਕਾਰੀ ਦੀ ਲੋੜ ਹੈ, ਇਹ ਯਕੀਨੀ ਬਣਾਇਆ ਜਾਵੇ ਕਿ ਹਰ ਵਿਦਿਆਰਥੀ ਸਿਲੇਬਸ ਨੂੰ ਚੰਗੀ ਤਰ੍ਹਾਂ ਪੜ੍ਹੇ। ਆਨਲਾਈਨ ਕਲਾਸਾਂ ਨੂੰ ਹੋਰ ਸਰਲ ਅਤੇ ਦਿਲਚਸਪ ਬਣਾਉਣ ਲਈ ਵੀ ਕਿਹਾ ਗਿਆ ਹੈ।
ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਅਕਤੂਬਰ 2020 ਅਤੇ ਪਿਛਲੇ ਸਾਲ ਫਰਵਰੀ ਵਿੱਚ ਦੁਬਾਰਾ ਕੇਂਦਰੀ ਸਿਹਤ ਮੰਤਰਾਲੇ ਦੁਆਰਾ ਜਾਰੀ ਕੀਤੇ ਗਏ ਸਕੂਲਾਂ ਨੂੰ ਮੁੜ ਖੋਲ੍ਹਣ ਲਈ ਮੌਜੂਦਾ ਸਕੂਲ ਸਟੈਂਡਰਡ ਓਪਰੇਟਿੰਗ ਪ੍ਰਕਿਰਿਆਵਾਂ (SOPs) ਵਿੱਚ ਇਹਨਾਂ ਸੰਸ਼ੋਧਿਤ ਦਿਸ਼ਾ-ਨਿਰਦੇਸ਼ਾਂ ਨੂੰ ਸ਼ਾਮਲ ਕਰਨ ਲਈ ਕਿਹਾ ਗਿਆ ਹੈ।


ਸਕੂਲ ਵਰਕਿੰਗ ਕਮੇਟੀ ਨੇ ਕਿਹਾ- ਸਾਰੇ ਸਕੂਲ ਜਲਦੀ ਖੁੱਲ੍ਹਣ

ਗੈਰ-ਸਹਾਇਤਾ ਪ੍ਰਾਪਤ ਪ੍ਰਾਈਵੇਟ ਮਾਨਤਾ ਪ੍ਰਾਪਤ ਸਕੂਲਾਂ ਦੀ ਕਾਰਜਕਾਰੀ ਕਮੇਟੀ ਦੇ ਸਕੱਤਰ, ਭਰਤ ਅਰੋੜਾ ਨੇ ਕਿਹਾ ਕਿ ਇਹ ਕਦਮ ਰਾਜ ਸਰਕਾਰਾਂ ਨੂੰ ਸਾਰੇ ਹਿੱਸੇਦਾਰਾਂ ਦੀ ਰਾਏ 'ਤੇ ਵਿਚਾਰ ਕਰਨ ਅਤੇ ਮੁੜ ਖੋਲ੍ਹਣ ਲਈ ਜ਼ਰੂਰਤ-ਵਿਸ਼ੇਸ਼ SOPs ਦਾ ਖਰੜਾ ਤਿਆਰ ਕਰਨ ਵਿੱਚ ਮਦਦ ਕਰੇਗਾ। ਉਨ੍ਹਾਂ ਕਿਹਾ, ਹੁਣ ਸਮਾਂ ਆ ਗਿਆ ਹੈ ਕਿ ਸਾਰੇ ਹਿੱਸੇਦਾਰ ਇਹ ਮਹਿਸੂਸ ਕਰਨ ਕਿ ਸਿੱਖਣ ਨਾਲ ਸਮਝੌਤਾ ਨਹੀਂ ਕੀਤਾ ਜਾ ਸਕਦਾ ਅਤੇ ਭੌਤਿਕ ਸਥਾਨਾਂ ਨੂੰ ਬਿਨਾਂ ਕਿਸੇ ਦੇਰੀ ਦੇ ਮੁੜ ਖੋਲ੍ਹਿਆ ਜਾਣਾ ਚਾਹੀਦਾ ਹੈ। ਅਸੀਂ DDMA ਅਤੇ ਇਸਦੇ ਮੈਂਬਰਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਸਾਰੇ ਹਿੱਸੇਦਾਰਾਂ, ਸਕੂਲਾਂ, ਅਧਿਆਪਕਾਂ ਅਤੇ ਮਾਪਿਆਂ ਨੂੰ ਸਕੂਲ ਦੁਬਾਰਾ ਖੋਲ੍ਹਣ ਲਈ ਬੁਲਾਉਣ।

Also read;

ਕੀ ਸਰਹੱਦੀ ਖੇਤਰ ਦੇ ਲੋਕਾਂ ਦੀਆਂ ਸਮੱਸਿਆਵਾਂ ਵੀ ਰਾਜਨੀਤਕ ਪਾਰਟੀਆਂ ਦੇ ਚੋਣ ਏਜੰਡੇ, ਮੈਨੀਫੈਸਟੋ ਦਾ ਹਿੱਸਾ ਹੋਣਗੀਆਂ?

 *ਕੀ ਸਰਹੱਦੀ ਖੇਤਰ ਦੇ ਲੋਕਾਂ ਦੀਆਂ ਸਮੱਸਿਆਵਾਂ ਵੀ ਰਾਜਨੀਤਕ ਪਾਰਟੀਆਂ ਦੇ ਚੋਣ ਏਜੰਡੇ, ਮੈਨੀਫੈਸਟੋ ਦਾ ਹਿੱਸਾ ਹੋਣਗੀਆਂ?*ਪੰਜਾਬ ਵਿੱਚ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਲੋਕਾਂ ਵੱਖ ਵੱਖ ਰਾਜਨੀਤਿਕ ਪਾਰਟੀਆਂ ਦੇ ਚੋਣ ਏਜੰਡਿਆਂ ਨੂੰ ਵੇਖ ਰਹੇ ਹਨ ਕਿ ਕਿਹੜੀ ਪਾਰਟੀ ਦੇ ਚੋਣ ਏਜੰਡੇ ਵਿੱਚ ਉਹਨਾਂ ਦੀਆ ਸਮੱਸਿਆਵਾਂ ਦਾ ਹੱਲ ਹੈ। ਸਮੂਚੇ ਪੰਜਾਬ ਜਾ ਕੇਦਰੀ ਪੰਜਾਬ ਦੀਆ ਸਮੱਸਿਆਵਾਂ ਕੁੱਝ ਵੱਖ ਤਰ੍ਹਾਂ ਦੀਆਂ ਹਨ। ਅੱਜ ਅਸੀ ਗੱਲ ਕਰਨ ਜਾ ਰਹੇ ਹਾਂ ਪੰਜਾਬ ਦੇ ਸਰਹੱਦੀ ਖੇਤਰ ਦੀ ਜਿੱਥੋਂ ਦੇ ਪੰਜਾਬੀਆਂ ਦੀਆ ਸਮੱਸਿਆਵਾਂ ਕੁਝ ਵੱਖਰੇ ਤਰ੍ਹਾਂ ਦੀਆਂ ਹਨ। ਪੰਜਾਬ ਸਦੀਆ ਤੋਂ ਹੀ ਜੰਗਾ ਯੁੱਧਾ ਦਾ ਅਖਾੜਾ ਰਿਹਾ ਹੈ। ਜੇ ਗੱਲ ਕਰੀਏ ਪੁਰਾਣੇ ਭਾਰਤ ਜਾ ਅਣਵੰਡੇ ਪੰਜਾਬ ਦੀ ਤਾ ਭਾਰਤ ਵਿੱਚ ਜਿੰਨੇ ਵੀ ਧਾੜਵੀ ਆਂਉਦੇ ਰਹੇ ਹਨ, ਉਹਨਾਂ ਲਈ ਪੰਜਾਬ ਹੀ ਭਾਰਤ ਦਾ ਪ੍ਰਵੇਸ਼ ਦੁਆਰ ਰਿਹਾ ਹੈ, ਜਿਸ ਨਾਲ ਪੰਜਾਬ ਦਾ ਰੱਜ ਕੇ ਨੁਕਸਾਨ ਹੋਇਆ ਹੈ। ਜੇ ਗੱਲ ਕਰੀਏ ਆਧੁਨਿਕ ਪੰਜਾਬ ਦੀ ਤਾ ਹੁਣ ਸਰਹੱਦੀ ਲੋਕਾਂ ਦੇ ਸਾਹਮਣੇ ਦੇਸ ਦੀ ਵੰਡ ਤੋਂ ਬਾਅਦ ਪਾਕਿਸਤਾਨ ਨਾਲ ਲੱਗਦੀ ਲੰਮੀ ਸਰਹੱਦ ਕਾਰਨ ਸਰਹੱਦੀ ਪੰਜਾਬ ਨੂੰ ਵੱਖਰੇ ਤਰ੍ਹਾਂ ਦੀਆ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਵਿਕਾਸ ਪੱਖੋਂ ਇਹ ਖਿੱਤਾ ਕਾਫੀ ਪਿੱਛੇ ਰਹਿ ਗਿਆ ਹੈ। ਲੋਕਤੰਤਰ ਵਿੱਚ ਲੋਕ ਆਪਣੀ ਵੋਟ ਦੀ ਵਰਤੋ ਵਿੱਚੋ ਆਪਣੀਆਂ ਸਮੱਸਿਆਵਾਂ ਦਾ ਹੱਲ ਵੀ ਲੱਭਦੇ ਹਨ। ਪਰ ਜੇ ਪਿੱਛਲੇ ਸਮੇ ਤੇ ਝਾਤ ਮਾਰੀ ਜਾਵੇ ਤਾਂ ਸਰਹੱਦੀ ਖੇਤਰ ਦੀਆਂ ਸਮੱਸਿਆਵਾਂ ਅਤੇ ਉਹਨਾਂ ਦੇ ਹੱਲ ਸਬੰਧੀ ਏਜੰਡੇ ਨੂੰ ਕਿਸੇ ਵੀ ਰਾਜਨੀਤਕ ਪਾਰਟੀ ਨੇ ਆਪਣੇ ਚੋਣ ਮੈਨੀਫੈਸਟੋ ਵਿੱਚ ਥਾਂ ਨਹੀ ਦਿੱਤੀ। ਜਿਸ ਕਾਰਨ ਇਹ ਖਿੱਤਾ ਵਿਕਾਸ ਪੱਖੋ ਪੱਛੜਿਆ ਹੀ ਰਿਹਾ। ਅਸੀ ਇਸ ਖੇਤਰ ਦੀਆ ਸਮੱਸਿਆਵਾਂ ਅਤੇ ਉਹਨਾਂ ਦੇ ਹੱਲ ਲਈ ਕੁਝ ਸੁਝਾਅ ਪੇਸ਼ ਕਰ ਰਹੇ ਹਾ। ਦੇਸ ਦੀ ਵੰਡ ਨੇ ਇਸ ਖਿੱਤੇ ਨੂੰ ਸਮਾਜਿਕ ਅਤੇ ਆਰਥਿਕ ਤੌਰ ਤੇ ਬੁਰੀ ਤਰ੍ਹਾਂ ਝੰਜੋੜ ਕੇ ਰੱਖ ਦਿੱਤਾ ਸੀ। ਇਸ ਦੇ ਨਾਲ ਹੀ ਸਰਹੱਦ ਅਤੇ ਸਰਹੱਦ ਦੇ ਨਾਲ ਨਾਲ ਵਹਿੰਦੇ ਸਤਲੁਜ ਅਤੇ ਰਾਵੀ ਦਰਿਆ ਵੀ ਇਸ ਖੇਤਰ ਵਿੱਚ ਸਮੇ ਸਮੇ ਤੇ ਭਾਰੀ ਨੁਕਸਾਨ ਕਰਦੇ ਰਹੇ ਹਨ।ਪਾਕਿਸਤਾਨ ਨਾਲ ਲੜੇ ਗਏ ਯੁੱਧਾਂ ਦੌਰਾਨ ਇਸ ਖੇਤਰ ਵਿੱਚ ਭਾਰੀ ਜਾਨੀ ਅਤੇ ਮਾਲੀ ਨੁਕਸਾਨ ਹੋਇਆ ਹੈ। ਜਿਸ ਨਾਲ ਇੱਥੋਂ ਦੇ ਲੋਕ ਆਰਥਿਕ ਤੌਰ ਤੇ ਕਾਫੀ ਪੱਛੜੇ ਹਨ। ਪਾਕਿਸਤਾਨ ਦੀ ਸਰਹੱਦ 'ਤੇ ਤਾਰਬੰਦੀ ਕਰਨ ਨਾਲ ਹਜਾਰਾ ਏਕੜ ਵਾਹੀ ਯੋਗ ਜਮੀਨ ਇਸ ਤੋ ਪਾਰ ਰਹਿ ਜਾਣ ਕਾਰਨ ਕਿਸਾਨਾਂ ਨੂੰ ਅਨੇਕਾਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸਿਹਤ ਅਤੇ ਸਿੱਖਿਆ ਦੇ ਖੇਤਰ ਵਿਚ ਵੀ ਵੱਡੇ ਪੱਧਰ 'ਤੇ ਨਿਵੇਸ਼ ਦੀ ਜਰੂਰਤ ਹੈ। ਹੁਣ ਅਸੀ ਪੇਸ਼ ਕਰ ਰਹੇ ਹਾਂ ਇਹਨਾਂ ਸਮੱਸਿਆਵਾਂ ਦੇ ਹੱਲ ਲਈ ਕੁਝ ਸੁਝਾਅ। ਪਾਕਿਸਤਾਨ ਦੀ ਸਰਹੱਦ ਤੋਂ 5 ਕਿੱਲੋਮੀਟਰ ਤੱਕ ਦੇ ਖੇਤਰ ਨੂੰ ਵਿਸ਼ੇਸ਼ ਲੋੜਾਂ ਵਾਲਾ ਖੇਤਰ ਐਲਾਨ ਕੇ ਬਾਰਡਰ ਏਰੀਆ ਡਿਵੈਲਪਮੈਂਟ ਫੰਡਾਂ ਵਿੱਚ ਵਾਧਾ ਕਰਕੇ 60 ਫੀਸਦੀ ਰਾਸ਼ੀ ਇਸ ਖੇਤਰ ਵਿੱਚ ਖਰਚ ਕੀਤੀ ਜਾਵੇ ਅਤੇ 40 ਫੀਸਦੀ ਰਾਸ਼ੀ 5-12 ਕਿੱਲੋਮੀਟਰ ਦੇ ਖੇਤਰ ਵਿੱਚ ਖਰਚ ਕੀਤੀ ਜਾਵੇ। ਇਸ ਖੇਤਰ ਦੇ ਲੋਕਾਂ ਲਈ ਸਰਕਾਰੀ ਨੌਕਰੀਆਂ ਵਿੱਚ ਘੱਟੋ-ਘੱਟ 5 ਫੀਸਦੀ ਰਾਖਵਾਂਕਰਨ ਦਿੱਤਾ ਜਾਵੇ। ਜਿਸ ਨਾਲ ਇੱਥੋਂ ਦੇ ਪੜ੍ਹੇ ਲਿਖੇ ਨੌਜਵਾਨ ਰੁਜ਼ਗਾਰ ਪ੍ਰਾਪਤ ਕਰਕੇ ਖੁਸ਼ਹਾਲ ਜੀਵਨ ਬਤੀਤ ਕਰ ਸਕਣ। 

ਇਸ ਖੇਤਰ ਦੇ ਲੋਕਾਂ ਨੂੰ ਜੰਗ ਯੁੱਧਾਂ ਦੌਰਾਨ ਆਪਣੇ ਘਰ ਬਾਹਰ ਛੱਡ ਕੇ ਬੇਘਰ ਹੋਣਾ ਪੈਦਾ ਹੈ, ਇਸ ਦੇ ਮੱਦੇਨਜ਼ਰ ਸਰਹੱਦ ਤੋ 10-15 ਕਿੱਲੋਮੀਟਰ ਪਿੱਛੇ ਘਰ ਬਣਾ ਕੇ ਦਿੱਤੇ ਜਾਣ ਜਦ ਦੇਸ ਤੇ ਕੋਈ ਭੀੜ ਬਣਦੀ ਹੈ ਤਾ ਸਰਹੱਦ ਤੋ ਪਿੱਛੇ ਇਹਨਾਂ ਦਾ ਆਪਣਾ ਰਹਿਣ ਬਸੇਰਾ ਹੋਵੇ। ਹਰ ਪਿੰਡ ਵਿੱਚ ਸਿਹਤ ਕੇਂਦਰ ਅਤੇ ਹਰ ਦੋ ਪਿੰਡਾਂ ਬਾਅਦ ਸੀਨੀਅਰ ਸੈਕੰਡਰੀ ਸਕੂਲ ਹੋਵੇ। ਪੀਣ ਵਾਲੇ ਪਾਣੀ ਲਈ ਮਾਸਟਰ ਪਲਾਨ ਤਿਆਰ ਕੀਤਾ ਜਾਵੇ ਹਰ ਘਰ ਤੱਕ ਸ਼ੁੱਧ ਪਾਣੀ ਦੀ ਪਹੁੰਚ ਯਕੀਨੀ ਹੋਵੇ। ਸਤਲੁਜ ਅਤੇ ਰਾਵੀ ਦਰਿਆ ਤੋ ਪਾਰ ਦੇ ਖੇਤਰ ਲਈ ਸੁਰੱਖਿਅਤ ਲਾਂਘੇ ਬਣਾਏ ਜਾਣ। ਸੜਕੀ ਨੈੱਟਵਰਕ ਨੂੰ ਮਜਬੂਤ ਕੀਤਾ ਜਾਵੇ। ਦੋ-ਤਿੰਨ ਪਿੰਡਾਂ ਦੇ ਕਲੱਸਟਰ ਬਣਾ ਕੇ ਫੋਕਲ ਪੁਆਇਟ ਬਣਾ ਕੇ ਮੰਡੀਕਰਨ ਦੀਆ ਸਹੂਲਤਾਂ ਨੂੰ ਮਜਬੂਤ ਕੀਤਾ ਜਾਵੇ। ਤਾਰ ਤੋ ਪਾਰ ਖੇਤੀ ਕਰਦੇ ਕਿਸਾਨਾਂ 12 ਘੰਟੇ ਪ੍ਰਤੀ ਦਿਨ ਕੰਮ ਕਰਨ ਲਈ ਹਫਤੇ ਦੇ ਪੂਰੇ ਦਿਨ ਗੇਟ ਖੋਲੇ ਜਾਣ। ਜੰਗਲੀ ਜਾਨਵਰਾਂ ਤੋ ਫਸਲਾ ਨੂੰ ਬਚਾਉਣ ਲਈ ਯੋਜਨਾ ਤਿਆਰ ਕੀਤੀ ਜਾਵੇ। ਤਾਰਬੰਦੀ ਤੋ ਪਾਰ ਖੇਤੀ ਕਰਦੇ ਕਿਸਾਨਾਂ ਨੂੰ 25000 ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇ, ਜੋ ਹਰ ਸਾਲ 1ਅਪ੍ਰੈਲ ਨੂੰ ਦੇਣਾ ਯਕੀਨੀ ਬਣਾਇਆ ਜਾਵੇ।ਸਰਹੱਦੀ ਲੋਕਾਂ ਨੇ ਹੱਡ ਭੰਨਵੀਂ ਮਿਹਨਤ ਨਾਲ ਜੰਗਲਾ ਨੂੰ ਸਾਫ ਕਰ ਦਰਿਆਵਾਂ ਦੇ ਮੂੰਹ ਮੋੜ ਜ਼ਮੀਨਾ ਨੂੰ ਅਬਾਦ ਕੀਤਾ ਪਰ ਬਦਕਿਸਮਤੀ ਨਾਲ ਅਬਾਦਕਾਰ ਕਿਸਾਨਾਂ ਕੋਲ ਇਹਨਾਂ ਜਮੀਨਾ ਦੇ ਮਾਲਕੀ ਹੱਕ ਨਹੀ ਹਨ। ਜਿਸ ਨਾਲ ਇਹਨਾਂ ਮੇਹਨਤੀ ਕਿਸਾਨਾਂ ਨੂੰ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹਨਾਂ ਦੀ ਮੇਹਨਤ ਦਾ ਮੁੱਲ ਪਾਉਂਦਿਆਂ ਇਹਨਾਂ ਨੂੰ ਮਾਲਕੀ ਹੱਕ ਦਿੱਤੇ ਜਾਣ। ਸਰਹੱਦੀ ਖੇਤਰਾਂ ਵਿੱਚ ਦਰਮਿਆਨੇ ਅਤੇ ਘਰੇਲੂ ਉਦਯੋਗਾ ਨੂੰ ਲਗਾਇਆ ਤਾ ਜੋ ਸਰਹੱਦੀ ਲੋਕਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਹੋ ਸਕਣ। ਸਮੇ ਦੀ ਲੋੜ ਹੈ ਕਿ ਮੁੱਖ ਧਾਰਾ ਨਾਲੋ ਪੱਛੜ ਕੇ ਪਿੱਛੇ ਰਹੇ ਗਏ ਇਸ ਖੇਤਰ ਦੇ ਲੋਕਾਂ ਦੀ ਸਾਰ ਲਈ ਜਾਵੇ ਅਤੇ ਇਸ ਖੇਤਰ ਦਾ ਵਿਕਾਸ ਤਰਜੀਹੀ ਅਧਾਰ ਤੇ ਕੀਤਾ ਜਾਵੇ। ਇਸ ਖਿੱਤੇ ਦੇ ਲੋਕਾਂ ਨੇ ਹਮੇਸ਼ਾਂ ਦੇਸ ਦੀ ਸੁਰੱਖਿਆ ਵਿੱਚ ਆਪਣਾ ਵੱਡਾ ਯੋਗਦਾਨ ਪਾਉਂਦਿਆਂ ,ਜੰਗਾ ਯੁੱਧਾਂ ਨੂੰ ਬੜੀ ਬਹਾਦਰੀ, ਹਿੰਮਤ ਅਤੇ ਹੌਸਲੇ ਨਾਲ ਆਪਣੇ ਪਿੰਡੇ ਤੇ ਹੰਡਾਉਂਦਿਆ ਦੇਸ ਪ੍ਰਤੀ ਆਪਣਾ ਫਰਜ ਨਿਭਾਇਆ ਹੈ। 

                 

                ਇਨਕਲਾਬ ਗਿੱਲ ਸਰਪ੍ਰਸਤ ਸ਼ਹੀਦ ਭਗਤ ਸਿੰਘ ਯੂਥ ਕਲੱਬ ਪੱਕਾ ਚਿਸ਼ਤੀ

ਅਧਿਆਪਕਾਂ ਦੀਆਂ ਤਨਖਾਹਾਂ ਅਤੇ ਮੈਡੀਕਲ ਬਜਟ ਜਾਰੀ ਕਰਨ ਦੀ ਮੰਗ:ਅਮਨਦੀਪ ਸਰਮਾ

ਅਧਿਆਪਕਾਂ ਦੀਆਂ ਤਨਖਾਹਾਂ ਅਤੇ ਮੈਡੀਕਲ ਬਜਟ ਜਾਰੀ ਕਰਨ ਦੀ ਮੰਗ:ਅਮਨਦੀਪ ਸਰਮਾ

10 ਤਾਰੀਖ ਤੱਕ ਭਰਨੇ ਹੁੰਦੇ ਹਨ ਬਿਲ:ਧੂਲਕਾ

ਪੇਡੂ ਭੱਤੇ ਦਾ ਵੀ ਹੋਵੇ ਪੱਤਰ ਜਾਰੀ:ਰਾਕੇਸ ਕੁਮਾਰ ਬਰੇਟਾ


     ਪਿਛਲੇ ਲੰਮੇ ਸਮੇਂ ਤੋਂ ਮੈਡੀਕਲ ਵਜਟ ਨਾ ਜਾਰੀ ਹੋਣ ਕਾਰਨ ਅਧਿਆਪਕਾਂ ਨੂੰ ਬੜੀ ਵੱਡੀ ਪੱਧਰ ਤੇ ਸਮੱਸਿਆ ਆ ਰਹੀ ਹੈ ।ਅਧਿਆਪਕਾਂ ਦੇ 2018 ਤੋਂ ਮੈਡੀਕਲ ਬਿਲ ਪੈਡਿੰਗ ਪਏ ਹਨ।ਮੁੱਖ ਅਧਿਆਪਕ ਜਥੇਬੰਦੀ ਪੰਜਾਬ ਦੇ ਸੂਬਾ ਪ੍ਰਧਾਨ ਅਮਨਦੀਪ ਸਰਮਾ ਨੇ ਵਿੱਤ ਵਿਭਾਗ ਤੋ ਮੰਗ ਕਰਦਿਆਂ ਤਨਖਾਹਾ ਦਾ ਬਜਟ ਤੁਰੰਤ ਜਾਰੀ ਕਰਨ ਦੀ ਮੰਗ ਰੱਖੀ।ਜਥੇਬੰਦੀ ਦੇ ਸੂਬਾ ਉਪ ਪ੍ਰਧਾਨ ਰਗਵਿੰਦਰ ਸਿੰਘ ਧੂਲਕਾ ਨੇ ਕਿਹਾ ਕਿ ਮਹੀਨੇ ਦੀ 10 ਤਾਰੀਖ ਤੱਕ ਅਧਿਆਪਕਾਂ ਨੇ ਬੈਕਾ ਦੀਆਂ ਕਿਸਤਾ,ਫੀਸਾ,ਬਿਲ ਆਦਿ ਪੇ ਕਰਨੇ ਹੁੰਦੇ ਹਨ। ਉਹਨਾਂ ਤੁਰੰਤ ਅਧਿਆਪਕਾਂ ਦੀਆਂ ਤਨਖਾਹਾ ਦਾ ਬਜਟ ਜਾਰੀ ਕਰਨ ਦੀ ਮੰਗ ਰੱਖੀ।

     ਜਥੇਬੰਦੀ ਦੇ ਜੋਆਇੰਟ ਸਕੱਤਰ ਰਾਕੇਸ ਕੁਮਾਰ ਬਰੇਟਾ ਨੇ ਕਿਹਾ ਕੇ ਪੇਡੂ ਭੱਤਾ ਤੁਰੰਤ ਲਾਗੂ ਕੀਤਾ ਜਾਵੇ।

D.El.Ed. (Second Year) : HINDI PAPER (2017-19)

 D.El.Ed. (Second Year) Examination  Session-2017-19

Paper - Pedagogy of Hindi (207)      Time : 2 hours    M.M.35

नोट:- सभी प्रश्न अनिवार्य हैं।

भाग- क

(i) कथन से आपका क्या अभिप्राय है।

(ii) कहानी किसे कहते हैं?

(iii) (क) सन्धि कीजिए     परम + आनंद

(ख) अनेक शब्दों के लिए एक शब्द लिखें :-

जिसका कोई पार न हो।

(iv) (क) विलोम शब्द लिखें     : आवास

(ख) वचन बदलें :-      मिठाई

पर्यायवाची शब्द लिखें :- (सिर्फ दो)     माता                     (5x1=5)
भाग- (ख)

नोट :- कोई पाँच प्रश्न करें 

2. 0 

(i) श्रवण दोष के कोई दो कारण लिखें।

(ii) लेखन कौशल की क्या आवश्यकता है?

(iii) व्याकरण से आपका क्या अभिप्राय है?

(iv) संज्ञा किसे कहते हैं? संज्ञा के भेदों के नाम लिखें।

रचना शिक्षण का क्या महत्त्व है?

(vi) कविता शिक्षण के उद्देश्य लिखें।

(5x2= 10)

भाग- (ग)

3. मौन पठन क्या होता है? इसका क्या महत्त्व है?

अथवा

लेखन कौशल की विभिन्न विधियों का वर्णन कीजिए ।


4. विद्यार्थी उच्चारण की अशुद्धियाँ क्यों करते हैं? उनको सुधारने के उपाय भी बताइए ।

अथवा

व्याकरण शिक्षण की विभिन्न विधियों का वर्णन कीजिए।

(5) रचना शिक्षण की विभिन्न विधियों के बारे में जानकारी दें।

अथवा

रिपोर्ट लेखन से आपका क्या अभिप्राय है? एक अच्छी रिपोर्ट के गुणों की चर्चा करें । (5)

6. आत्मकथा और जीवनी में क्या अन्तर है?


अथवा

एक अच्छी कहानी के गुणों की विस्तार से चर्चा करें ।

(5)


ਕੋਵਿਡ ਪਾਬੰਦੀਆਂ ਵਿਚ 8 ਫਰਵਰੀ ਤੱਕ ਦਾ ਵਾਧਾ - ਜ਼ਿਲ੍ਹਾ ਮੈਜਿਸਟ੍ਰੇਟ


 ਕੋਵਿਡ ਪਾਬੰਦੀਆਂ ਵਿਚ 8 ਫਰਵਰੀ ਤੱਕ ਦਾ ਵਾਧਾ - ਜ਼ਿਲ੍ਹਾ ਮੈਜਿਸਟ੍ਰੇਟ 

 ਬਠਿੰਡਾ, 2 ਫਰਵਰੀ : ਜ਼ਿਲ੍ਹਾ ਮੈਜਿਸਟ੍ਰੇਟ ਸ੍ਰੀ ਵਿਨੀਤ ਕੁਮਾਰ ਨੇ ਫੌਜਦਾਰੀ ਜਾਬਤਾ ਸੰਘਤਾ 1973 ਦੀ ਧਾਰਾ 144 ਤਹਿਤ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲ੍ਹੇ ਦੀ ਹਦੂਦ ਅੰਦਰ ਸੋਧੀਆਂ ਕੋਵਿਡ ਪਾਬੰਦੀਆਂ 8 ਫਰਵਰੀ 2022 ਤੱਕ ਲਈ ਵਧਾ ਦਿੱਤੀਆਂ ਹਨ। ਹੁਕਮਾਂ ਅਨੁਸਾਰ ਜਨਤਕ ਥਾਵਾਂ ਤੇ ਮਾਸਕ ਪਾਉਣਾ ਅਤੇ 6 ਫੁੱਟ ਦੀ ਦੂਰੀ ਦੇ ਨਿਯਮ ਨੂੰ ਲਾਗੂ ਕੀਤਾ ਗਿਆ ਹੈ। ਰਾਤ 10 ਤੋਂ ਸਵੇਰੇ 5 ਵਜੇ ਤੱਕ ਮਿਉਂਸੀਪਲ ਖੇਤਰਾਂ ਵਿਚ ਗੈਰ-ਜ਼ਰੂਰੀ ਤੌਰੇ-ਫੇਰੇ ਤੇ ਰੋਕ ਰਹੇਗੀ, ਹਾਲਾਂਕਿ ਜ਼ਰੂਰੀ ਸੇਵਾਵਾਂ ਨੂੰ ਇਸ ਵਿਚ ਛੋਟ ਹੋਵੇਗੀ। ਪਾਬੰਦੀਆਂ ਅਨੁਸਾਰ ਹੁਣ ਅੰਦਰ (ਇੰਡੋਰ) ਵੱਧ ਤੋਂ ਵੱਧ 500 ਅਤੇ ਬਾਹਰ ਖੁੱਲੇ (ਆਊਟਡੋਰ) ਵਿਚ ਵੱਧ ਤੋਂ ਵੱਧ 1000 ਬੰਦੇ ਦੇ ਇੱਕਠ ਕਰਨ ਦੀ ਛੋਟ ਹੋਵੇਗੀ ਪਰ ਇਹ ਇਕੱਠ ਉਪਲਬੱਧ ਥਾਂ ਦੀ ਸਮੱਰਥਾ ਤੋਂ 50 ਫੀਸਦੀ ਤੋਂ ਵੱਧ ਨਾ ਹੋਵੇ। ਇੱਕਠ ਦੌਰਾਨ ਕੋਵਿਡ ਪ੍ਰੋਟੋਕਾਲ ਦੀ ਪਾਲਣਾ ਲਾਜਮੀ ਹੋਵੇਗੀ। ਸਾਰੇ ਸਕੂਲ, ਕਾਲਜ, ਯੂਨੀਵਰਸਿਟੀ ਅਤੇ ਕੋਚਿੰਗ ਸੰਸਥਾਨ ਬੰਦ ਰਹਿਣਗੇ ਪਰ ਆਨਲਾਈਨ ਵਿਧੀ ਨਾਲ ਪੜਾਈ ਜਾਰੀ ਰਹੇਗੀ। ਮੈਡੀਕਲ ਅਤੇ ਨਰਸਿੰਗ ਕਾਲਜ ਆਮ ਵਾਂਗ ਖੁੱਲ ਸਕਣਗੇ। ਬਾਰ, ਸਿਨੇਮਾ ਹਾਲ, ਮਲਟੀਪਲੈਕਸ, ਮਾਲ, ਰੈਸਟੋਰੈਂਟ, ਸਪਾਅ, ਜਿੰਮ, ਸਪੋਰਟ ਕੰਪਲੈਕਸ, ਮਿਊਜ਼ੀਅਮ, ਚਿੜੀਆ ਘਰ 50 ਫੀਸਦੀ ਸਮੱਰਥਾ ਨਾਲ ਖੁੱਲ ਸਕਦੇ ਹਨ ਪਰ ਸਾਰਾ ਸਟਾਫ ਵੈਕਸੀਨੇਟਡ ਹੋਵੇ। 


ਏਸੀ ਬੱਸਾਂ 50 ਫੀਸਦੀ ਸਵਾਰੀਆਂ ਨਾਲ ਹੀ ਚੱਲ ਸਕਦੀਆਂ ਹਨ। ਬਿਨ੍ਹਾਂ ਮਾਸਕ ਤੋਂ ਆਉਣ ਵਾਲੇ ਲੋਕਾਂ ਨੂੰ ਸਰਕਾਰੀ ਦਫ਼ਤਰਾਂ ਜਾਂ ਪ੍ਰਾਈਵੇਟ ਦਫ਼ਤਰਾਂ ਤੋਂ ਕੋਈ ਸੇਵਾ ਉਪਲਬੱਧ ਨਹੀਂ ਹੋ ਸਕੇਗੀ। ਜ਼ਿਲ੍ਹੇ ਤੋਂ ਬਾਹਰ ਤੋਂ ਆਉਣ ਵਾਲੇ ਲੋਕ ਪੂਰੀ ਤਰਾਂ ਵੈਕਸੀਨੇਟਡ ਹੋਣ। ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਕਾਲਜਾਂ ਨੂੰ ਵੀ ਹਦਾਇਤ ਕੀਤੀ ਗਈ ਹੈ ਕਿ ਉਹ 15 ਸਾਲ ਤੋਂ ਵੱਡੀ ਉਮਰ ਦੇ ਵਿਦਿਆਰਥੀਆਂ ਨੂੰ ਵੈਕਸੀਨ ਲਗਵਾਉਣ ਲਈ ਪ੍ਰੇਰਿਤ ਕਰਨ। ਇਸ ਤੋਂ ਬਿਨ੍ਹਾਂ ਸਾਰੇ ਵਿਭਾਗਾਂ ਨੂੰ ਕੋਵਿਡ ਪ੍ਰੋਟੋਕਾਲ ਪਾਲਣ ਦੀ ਹਦਾਇਤ ਕੀਤੀ ਗਈ ਹੈ। ਇੰਨ੍ਹਾਂ ਹਦਾਇਤਾਂ ਦੀ ਉਲੰਘਣਾ ਕਰਨ ਤੇ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।

RECENT UPDATES

Today's Highlight