Thursday, 6 January 2022

CHANDIGARH: ਕਰਫਿਊ ਲਾਗੂ, ਸਕੂਲ, ਕਾਲਜ ਬੰਦ

 

ਸਕੂਲ ਸਿੱਖਿਆ ਬੋਰਡ ਵੱਲੋਂ 12ਵੀਂ ਬੋਰਡ ਪ੍ਰੀਖਿਆ ਕੀਤੀ ਰੱਦ, ਸਕੂਲ ਮੁਖੀਆਂ ਨੂੰ ਨਵੀਆਂ ਹਦਾਇਤਾਂ

 

ਬਾਰਵੀਂ ਸ਼੍ਰੇਣੀ ਦਸੰਬਰ 2021 ਟਰਮ -1 ਪ੍ਰੀਖਿਆ ਦੌਰਾਨ ਜਿੰਨਾਂ ਪ੍ਰੀਖਿਆਰਥੀਆਂ ਦੇ ਚੋਣਵੇਂ ਵਿਸ਼ੇ ਦਾ ਕੋਈ ਪੇਪਰ ਕਲੈਸ਼ ਕਰਦਾ ਸੀ, ਉਨਾਂ ਦੀ ਮਿਤੀ 7.1.2022 ਨੂੰ ਹੋਣ ਵਾਲੀ ਮੁੜ ਪ੍ਰੀਖਿਆ ਨਾ ਟਾਲਣਯੋਗ ਵੱਖ ਵੱਖ ਪ੍ਰਸ਼ਾਸਨਿਕ ਕਾਰਨਾਂ ਕਰਕੇ ਮੁਲਤਵੀ ਕੀਤੀ ਜਾਂਦੀ ਹੈ। ਇਹ ਮੁੜ ਪ੍ਰੀਖਿਆ ਦੀ ਮਿਤੀ ਬਾਰੇ ਦੋ ਹਫਤੇ ਪਹਿਲਾਂ ਬੋਰਡ ਦੀ ਵੈਬਸਾਈਟ www.pseb.ac.in ਅਤੇ ਪ੍ਰੈਸ ਨੋਟ ਰਾਹੀਂ ਅਗਾਊ ਤੌਰ ਤੇ ਸੂਚਿਤ ਕੀਤਾ ਜਾਵੇਗਾ। ਇਸ ਲਈ ਸਕੂਲ ਮੁੱਖੀ ਸਮੇਂ ਸਮੇਂ ਬੋਰਡ ਦੀ ਵੈਬਸਾਈਟ ਚੈਕ ਕਰਦੇ ਰਹਿਣ ਅਤੇ ਬੋਰਡ ਦਫਤਰ ਵੱਲੋਂ ਫੋਨ ਰਾਹੀਂ ਸੰਪਰਕ ਕਰਦੇ ਹੋਏ ਇਨਾਂ ਪ੍ਰੀਖਿਆਰਥੀਆਂ ਨੂੰ ਵੀ ਜਾਣੂ ਕਰਵਾਇਆ ਜਾਵੇਗਾ।  ਇਹ ਜਾਣਕਾਰੀ ਜੇ.ਆਰ.ਮਹਿਰੋਕ   ਕੰਟਰੋਲਰ ਪ੍ਰੀਖਿਆਵਾਂ ਵਲੋਂ ਸਾੰਝੀ ਕੀਤੀ ਗਈ ਹੈ ‌। 

ELECTION CODE OF CONDUCT: ਚੋਣ ਜ਼ਾਬਤੇ ਦੀ ਉਲੰਘਣਾ ਨਾਂ ਹੋਣ ਸਬੰਧੀ ਹੁਕਮ

 

ਚੋਣ ਡਿਊਟੀ ਦੌਰਾਨ ਕਰੋਨਾ ਹੁੰਦਾ ਹੈ ਤਾਂ ਜ਼ਿਮੇਵਾਰੀ ਵਿਭਾਗ ਦੇ ਮੁਖੀ ਅਤੇ ਕਰਮਚਾਰੀ ਦੀ ਖੁਦ ਦੀ ਹੋਵੇਗੀ

ਭਾਸ਼ਾ ਕੌਸ਼ਲ ਨਿਪੁੰਨ ਮੁਹਿੰਮ ਵਿੱਚ ਵਿਦਿਆਰਥੀਆਂ ਨੂੰ ਮਿਲੇਗਾ 'ਸਟਾਰ' ਦਰਜਾ

 ਤਾਰੇ ਜਮੀਂ ਪਰ.....


ਭਾਸ਼ਾ ਕੌਸ਼ਲ ਨਿਪੁੰਨ ਮੁਹਿੰਮ ਵਿੱਚ ਵਿਦਿਆਰਥੀਆਂ ਨੂੰ ਮਿਲੇਗਾ 'ਸਟਾਰ' ਦਰਜਾ


ਇੰਗਲਿਸ਼ ਬੂਸ਼ਟਰ ਕਲੱਬ ਤਹਿਤ ਸਰਕਾਰੀ ਸਕੂਲਾਂ ਦੇ 6ਵੀਂ ਤੋਂ 10ਵੀਂ ਜਮਾਤ ਦੇ ਵਿਦਿਆਰਥੀ ਜੁੜਣਗੇ ਆਨਲਾਈਨ


ਵਿਦਿਆਰਥੀਆਂ ਨੂੰ ਬੋਲਣ ਲਈ ਦਿੱਤੇ ਗਏ ਹਨ ਵੱਖ-ਵੱਖ ਟੋਪਿਕ


ਐੱਸ.ਏ.ਐੱਸ. ਨਗਰ 6 ( ਚਾਨੀ )


ਸਿੱਖਿਆ ਮੰਤਰੀ ਪਰਗਟ ਸਿੰਘ ਦੀ ਰਹਿਨੁਮਾਈ ਵਿੱਚ ਵਿਦਿਆਰਥੀਆਂ ਨੂੰ ਬੋਲਣ ਦੇ ਕੌਸ਼ਲਾਂ ਵਿੱਚ ਹੋਰ ਨਿਪੁੰਨ ਬਣਾਉਣ ਲਈ ਉਪਰਾਲੇ ਕੀਤੇ ਜਾ ਰਹੇ ਹਨ। ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਲਈ 100 ਦਿਨਾਂ ਪੜ੍ਹਣ ਮੁਹਿੰਮ ਦੇ ਨਾਲ-ਨਾਲ ਸਕੂਲਾਂ ਵਿੱਚ ਬਣਾਏ ਗਏ ਇੰਗਲਿਸ਼ ਬੂਸਟਰ ਕਲੱਬਾਂ ਦੇ ਲਈ ਵੀ ਵਿਭਾਗ ਵੱਲੋਂ ਵਿਸ਼ੇਸ਼ ਕਿਰਿਆਵਾਂ ਕਰਵਾਉਣ ਲਈ ਪਹਿਲਕਦਮੀ ਕੀਤੀ ਗਈ ਹੈ। ਗਾਈਡ ਅਧਿਆਪਕਾਂ ਦੀ ਅਗਵਾਈ ਵਿੱਚ ਤਿਆਰ ਹੋ ਕੇ 10 ਤੋਂ 15 ਜਨਵਰੀ ਤੱਕ ਵਿਦਿਆਰਥੀ ਵੱਖ-ਵੱਖ  ਵਿਸ਼ਿਆਂ ਵਿੱਚੋਂ ਇੱਕ ਵਿਸ਼ਾ ਚੁਣ ਕੇ ਜਾਂ ਆਪਣੀ ਪਸੰਦ ਦੇ ਵਿਸ਼ੇ 'ਤੇ ਆਪਣੇ ਵਿਚਾਰ ਪੇਸ਼ ਕਰਨਗੇ। ਇਸ ਨਾਲ ਜਿੱਥੇ ਵਿਦਿਆਰਥੀਆਂ ਵਿੱਚ ਭਾਸ਼ਾ ਦੇ ਬੋਲਣ ਵਿੱਚ ਹੋਰ ਮੁਹਾਰਤ ਹਾਸਲ ਹੋਵੇਗੀ ਉਸਦੇ ਨਾਲ ਹੀ ਵਿਦਿਆਰਥੀਆਂ ਨੂੰ ਬੋਲਣ ਅਤੇ ਆਪਣੇ ਵਿਚਾਰ ਪ੍ਰਗਟਾਉਣ ਦਾ ਮੌਕਾ ਵੀ ਮਿਲੇਗਾ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਿੱਖਿਆ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਸਕੂਲਾਂ ਵਿੱਚ ਸਥਾਪਿਤ ਇੰਗਲਿਸ਼ ਬੂਸ਼ਟਰ ਕਲੱਬਾਂ ਦੇ ਵਿਦਿਆਰਥੀ ਮੈਂਬਰ ਅਤੇ ਅਧਿਆਪਕ ਵੀਡੀਓ ਐਪ ਰਾਹੀਂ ਜੁੜਣਗੇ। ਜਿਸ ਦੇ ਪ੍ਰਬੰਧਕ ਅੰਗਰੇਜ਼ੀ ਦੇ ਜ਼ਿਲ੍ਹਾ ਮੈਂਟਰ ਹੋਣਗੇ ਅਤੇ ਹਰੇਕ ਭਾਗ ਲੈਣ ਵਲਾ ਵਿਦਿਆਰਥੀ 45 ਤੋਂ 90 ਸੈਕਿੰਡ ਤੱਕ ਆਪਣੇ ਚੁਣੇ ਵਿਸ਼ੇ 'ਤੇ ਵਿਚਾਰ ਪੇਸ਼ ਕਰਨਗੇ। ਇਸ ਆਨ-ਲਾਈਨ ਮੀਟਿੰਗ ਵਿੱਚ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ, ਡਾਇਟ ਪ੍ਰਿੰਸੀਪਲ, ਬਲਾਕ ਨੋਡਲ ਅਫ਼ਸਰ, ਜ਼ਿਲ੍ਹਾ ਮੈਂਟਰ, ਜ਼ਿਲ੍ਹਾ ਰਿਸੋਰਸ ਪਰਸਨ, ਜ਼ਿਲ੍ਹਾ ਕੋਆਰਡੀਨੇਟਰ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਪ੍ਰਾਇਮਰੀ, ਜ਼ਿਲ੍ਹਾ ਮੀਡੀਆ ਕੋਆਰਡੀਨੇਟਰ (ਸੋਸ਼ਲ/ਪ੍ਰਿੰਟ) ਵਿੱਚੋਂ ਵੀ ਮੁੱਖ ਮਹਿਮਾਨ ਜਾਂ ਮਹਿਮਾਨ ਦੇ ਰੂਪ ਵਿੱਚ ਭਾਗ ਲੈ ਸਕਦੇ ਹਨ। ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਸਕੂਲ ਮੁਖੀ, ਲੈਕਚਰਾਰ ਅਤੇ ਇੱਕ ਅਧਿਆਪਕ ਦੀ ਬਣਾਈ ਕਮੇਟੀ ਦੇ ਮੁਲਾਂਕਣ ਦੇ ਆਧਾਰ 'ਤੇ ਗਿਣਤੀ ਅਨੁਸਾਰ ਤਾਰੇ (ਸਟਾਰ) ਦਿੱਤੇ ਜਾਣਗੇ।


ਇਸ ਪ੍ਰਕਿਰਿਆ ਦੌਰਾਨ ਵਿਦਿਆਰਥੀ ਦਾ ਗਾਇਡ ਅਧਿਆਪਕ 30 ਸੈਕਿੰਡ ਲਈ ਆਪਣੇ ਵਿਦਿਆਰਥੀ ਦੀ ਜਾਣ-ਪਹਿਚਾਣ ਕਰਵਾਏਗਾ ਅਤੇ ਫੇਰ ਵਿਦਿਆਰਥੀ ਇੱਕ ਮਿੰਟ ਲਈ ਆਪਣੇ ਵਿਚਾਰ ਪੇਸ਼ ਕਰੇਗਾ। 30 ਸੈਕਿੰਡ ਵਿੱਚ ਫੀਡਬੈਕ ਦੇਣ ਵਾਲੀ ਟੀਮ ਵਿਦਿਆਰਥੀ ਨੂੰ ਸਾਕਾਰਾਤਮਕ ਢੰਗ ਨਾਲ ਪ੍ਰੇਰਿਤ ਕਰੇਗੀ। ਜ਼ਿਲ੍ਹਾ ਸਿੱਖਿਆ ਅਫ਼ਸਰ ਵੱਲੋਂ ਗਾਇਡ ਅਧਿਆਪਕ ਅਤੇ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਪ੍ਰਸ਼ੰਸ਼ਾ ਪੱਤਰ ਜਾਰੀ ਕੀਤੇ ਜਾਣਗੇ।


ਵੱਖ-ਵੱਖ ਵਿਸ਼ਿਆਂ ਵਿੱਚ ਮੈਂ ਆਪਣੇ ਭਾਰਤ ਦੇਸ਼ ਨੂੰ ਪਿਆਰ ਕਰਦਾ ਹਾਂ, ਮੇਰੇ ਸੁਪਨਿਆਂ ਦਾ ਪੰਜਾਬ, ਇੰਗਲਿਸ਼ ਬੂਸਟਰ ਕਲੱਬ ਸਬੰਧੀ ਵਿਚਾਰ, ਆਤਮ-ਵਿਸ਼ਵਾਸ, ਸਫ਼ਾਈ ਇੱਕ ਆਸ਼ੀਰਵਾਦ, ਪੜ੍ਹਣਾ ਮੇਰੀ ਰੂਚੀ ਹੈ, ਪੜ੍ਹਣਾ ਇੱਕ ਮਹੱਤਵਪੂਰਨ ਕੌਸ਼ਲ ਹੈ, ਪਹਿਲਾਂ ਤੋਲੋ ਫੇਰ ਬੋਲੋ, ਕਦਰਾਂ-ਕੀਮਤਾਂ ਮਾਨਵਤਾ ਦਾ ਆਧਾਰ ਹੁੰਦੀਆਂ ਹਨ, ਮੈਂ ਆਪਣੀ ਨਵੀਂ ਕਿਤਾਬ ਸਵਾਗਤ ਜ਼ਿੰਦਗੀ ਨੂੰ ਪਸੰਦ ਕਰਦਾ ਹਾਂ, ਜੇ ਮੈਂ ਵਿਸ਼ਾ ਅਧਿਆਪਕ ਹੁੰਦਾ, ਕਿਤਾਬਾਂ ਦਾ ਸੰਗ ਹੀ ਉਚਿਤ ਸੰਗ ਹੈ ਜਾਂ ਆਪਣੀ ਪਸੰਦ ਦੇ ਇੱਕ ਵਿਸ਼ੇ 'ਤੇ ਆਪਣੇ ਵਿਚਾਰ ਪੇਸ਼ ਕਰਨਗੇ। ।  

ਵਿਭਾਗ ਨੇ 136 ਦਰਜਾ-4 ਕਰਮਚਾਰੀਆਂ ਨੂੰ ਬਤੌਰ ਐੱਸ.ਐੱਲ.ਏ ਪਦ ਉੱਨਤ ਕੀਤਾ

 ਵਿਭਾਗ ਨੇ 136 ਦਰਜਾ-4 ਕਰਮਚਾਰੀਆਂ ਨੂੰ ਬਤੌਰ ਐੱਸ.ਐੱਲ.ਏ ਪਦ ਉੱਨਤ ਕੀਤਾ

41 ਕਰਮਚਾਰੀਆਂ ਨੂੰ ਬਤੌਰ ਲਾਇਬ੍ਰੇਰੀਅਨ ਤਰੱਕੀ ਦਿੱਤੀਐੱਸ.ਏ.ਐੱਸ. ਨਗਰ 6 ਜਨਵਰੀ (  )

ਸਿੱਖਿਆ ਮੰਤਰੀ ਪਰਗਟ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਿੱਖਿਆ ਵਿਭਾਗ ਦੇ ਅਧੀਨ ਦਫ਼ਤਰਾਂ, ਸੰਸਥਾਵਾਂ ਅਤੇ ਸਕੂਲਾਂ ਵਿੱਚ ਕੰਮ ਕਰਦੇ ਦਰਜਾ-4 (ਦਸਵੀਂ ਪਾਸ) 136 ਕਰਮਚਾਰੀਆਂ ਨੂੰ ਤਰੱਕੀ ਦੇ ਕੇ ਐੱਸ.ਐੱਲ.ਏ. ਬਣਾ ਦਿੱਤਾ ਗਿਆ ਹੈ। ਡਾਇਰੈਕਟਰ ਸਿੱਖਿਆ ਵਿਭਾਗ ਸੈਕੰਡਰੀ ਸਿੱਖਿਆ ਵੱਲੋਂ ਇਹਨਾਂ 136 ਕਰਮਚਾਰੀਆਂ ਨੂੰ ਤਾਇਨਾਤੀ ਦੇ ਸਟੇਸ਼ਨ ਵੀ ਅਲਾਟ ਕਰ ਦਿੱਤੇ ਗਏ ਹਨ।

ਇਸਦੇ ਨਾਲ ਹੀ ਬੁਲਾਰੇ ਨੇ ਜਾਣਕਾਰੀ ਦਿੱਤੀ ਕਿ ਨਵੇਂ ਸਾਲ ਦੇ ਤੋਹਫ਼ੇ ਵੱਜੋਂ ਸਿੱੱਖਿਆ ਵਿਭਾਗ ਦੇ ਅਧੀਨ ਕੰਮ ਕਰਦੇ ਐੱਸ.ਐੱਲ.ਏ. ਅਤੇ ਲਾਇਬ੍ਰੇਰੀ ਰਿਸਟੋਰਰ ਤੋਂ 41 ਸਕੂਲ ਲਾਇਬ੍ਰੇਰੀਅਨਾਂ ਦੀਆਂ ਤਰੱਕੀਆਂ ਕਰਕੇ ਉਹਨਾਂ ਕਰਮਚਾਰੀਆਂ ਨੂੰ ਵੀ ਸਟੇਸ਼ਨ ਅਲਾਟ ਕਰ ਦਿੱਤੇ ਗਏ ਹਨ।

ਇਹਨਾਂ ਕਰਮਚਾਰੀਆਂ ਨੂੰ ਪ੍ਰਦੀਪ ਕੁਮਾਰ ਅਗਰਵਾਲ ਡੀਜੀਐੱਸਈ ਪੰਜਾਬ ਅਤੇ ਸੁਖਜੀਤ ਪਾਲ ਸਿੰਘ ਡਾਇਰੈਕਟਰ ਸਿੱਖਿਆ ਵਿਭਾਗ ਸੈਕੰਡਰੀ ਸਿੱਖਿਆ ਨੇ ਵਧਾਈ ਵੀ ਦਿੱਤੀ ਅਤੇ ਲਗਨ ਨਾਲ ਕੰਮ ਕਰਨ ਲਈ ਪ੍ਰੇਰਿਤ ਕੀਤਾ ਹੈ।

ਇਹਨਾਂ ਪਦ-ਉੱਨਤ ਹੋਏ ਕਰਮਚਾਰੀਆਂ ਨੇ ਪੰਜਾਬ ਸਰਕਾਰ ਅਤੇ ਸਿੱਖਿਆ ਮੰਤਰੀ ਦਾ ਨਵੇਂ ਸਾਲ ਦਾ ਤੋਹਫਾ ਦੇਣ 'ਤੇ ਧੰਨਵਾਦ ਕੀਤਾ ਹੈ।  ਇਸ ਮੌਕੇ ਸੁਪਰਡੈਂਟ ਨਰਿੰਦਰ ਸਿੰਘ, ਤੇਜਿੰਦਰ ਸਿੰਘ ਸੀਨੀਅਰ ਸਹਾਇਕ ਅਤੇ ਹੋਰ ਕਰਮਚਾਰੀ ਵੀ ਮੌਜੂਦ ਰਹੇ।

ਕੋਵਿਡ-19 ਪ੍ਰਭਾਵਿਤ ਪਰਿਵਾਰ, ਵਿੱਤੀ ਰਾਹਤ ਲਈ ਬਿਨੈ ਪੱਤਰ ਜਮ੍ਹਾ ਕਰਵਾਉਣ: ਪੰਜਾਬ ਸਰਕਾਰ

 ਸੂਬੇ ਦੇ ਕੋਵਿਡ-19 ਪ੍ਰਭਾਵਿਤ ਪਰਿਵਾਰਾਂ ਨੂੰ ਵਿੱਤੀ ਰਾਹਤ ਦੇਣ ਲਈ ਪੰਜਾਬ ਸਰਕਾਰ ਨੇ ਅਜਿਹੇ ਪਰਿਵਾਰਾਂ ਨੂੰ ਜਲਦੀ ਤੋਂ ਜਲਦੀ ਆਪਣੇ ਸਬੰਧਤ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਦਫ਼ਤਰ ਵਿਖੇ ਬਿਨੈ ਪੱਤਰ ਜਮ੍ਹਾ ਕਰਵਾਉਣ ਲਈ ਕਿਹਾ ਹੈ। ਜਾਣਕਾਰੀ ਦਿੰਦਿਆਂ ਮਾਲ ਅਤੇ ਆਫ਼ਤ ਪ੍ਰਬੰਧਨ ਵਿਭਾਗ ਦੇ ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਕੋਵਿਡ-19 ਮਹਾਂਮਾਰੀ ਦੇ ਪੀੜਤਾਂ ਦੇ ਕਾਨੂੰਨੀ ਵਾਰਸਾਂ ਨੂੰ 50,000/- ਰੁਪਏ ਦੀ ਵਿੱਤੀ ਰਾਹਤ ਪ੍ਰਦਾਨ ਕੀਤੀ ਜਾ ਰਹੀ ਹੈ। 


ਵਿੱਤੀ ਸਹਾਇਤਾ ਪ੍ਰਾਪਤ ਕਰਨ ਲਈ, ਪ੍ਰਭਾਵਿਤ ਪਰਿਵਾਰਾਂ ਨੂੰ ਆਪਣੀਆਂ ਅਰਜ਼ੀਆਂ (ਰਿਪੋਰਟਾਂ) ਆਪਣੇ ਜ਼ਿਲ੍ਹੇ ਦੇ ਡੀਸੀ ਦਫ਼ਤਰ ਵਿੱਚ ਜਮ੍ਹਾਂ ਕਰਾਉਣੀਆਂ ਪੈਣਗੀਆਂ।Family ਪੈਨਸ਼ਨ ਲਈ ਆਪਸ਼ਨ ਚੁਣਨ ਲਈ ਮੁਲਾਜ਼ਮਾਂ ਲਈ ਸਪਸ਼ਟੀਕਰਨ

Read today's highlights:
D.P.Ed admission 2022: Physical efficiency test ਅਤੇ ਸਰਟੀਫਿਕੇਟਾਂ ਦੀ ਪੜਤਾਲ ਇਸ ਦਿਨ  
 


ਵੋਟਰ ਸੂਚੀ ਭਾਰਤੀ ਚੋਣ ਕਮਿਸ਼ਨ ਅਤੇ ਮੁੱਖ ਚੋਣ ਅਫ਼ਸਰ ਪੰਜਾਬ ਦੀ ਵੈੱਬਸਾਈਟ 'ਤੇ ਉਪਲਬਧ

 ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਵਿੱਚ ਹੁਣ 4.95 ਲੱਖ ਵੋਟਰ, 7722 ਨਵੇਂ ਵੋਟਰ ਸ਼ਾਮਲ


 ਏ ਡੀ ਸੀ ਨੇ ਅੰਤਿਮ ਵੋਟਰ ਸੂਚੀ ਸਿਆਸੀ ਪਾਰਟੀਆਂ ਨੂੰ ਸੌਂਪੀ


ਵੋਟਰ ਸੂਚੀ ਭਾਰਤੀ ਚੋਣ ਕਮਿਸ਼ਨ ਅਤੇ ਮੁੱਖ ਚੋਣ ਅਫ਼ਸਰ ਪੰਜਾਬ ਦੀ ਵੈੱਬਸਾਈਟ 'ਤੇ ਉਪਲਬਧ


 ਨਵਾਂਸ਼ਹਿਰ, 6 ਜਨਵਰੀ:

ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਾਰੀ ਅੰਤਿਮ ਵੋਟਰ ਸੂਚੀ ਅਨੁਸਾਰ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਵਿੱਚ ਹੁਣ ਕੁੱਲ 4,95,257 ਵੋਟਰ ਹੋਣਗੇ। ਇਸ ਵਿੱਚ ਪਹਿਲੀ ਨਵੰਬਰ, 2021 ਤੋਂ ਸ਼ੁਰੂ ਹੋਈ ਵੋਟਰ ਸੂਚੀਆਂ ਦੀ ਸੁਧਾਈ ਦੌਰਾਨ ਕੁੱਲ 7722 ਨਵੇਂ ਵੋਟਰ ਸ਼ਾਮਲ ਕੀਤੇ ਗਏ ਹਨ।    ਅਗਾਮੀ ਵਿਧਾਨ ਸਭਾ ਚੋਣਾਂ ਲਈ ਵੱਖ-ਵੱਖ ਸਿਆਸੀ ਆਗੂਆਂ ਦੇ ਨੁਮਾਇੰਦਿਆਂ ਨੂੰ ਵੋਟਰ ਸੂਚੀ ਸੌਂਪਦੇ ਹੋਏ ਵਧੀਕ ਜ਼ਿਲ੍ਹਾ ਚੋਣ ਅਫ਼ਸਰ-ਕਮ-ਵਧੀਕ ਡਿਪਟੀ ਕਮਿਸ਼ਨਰ (ਜ) ਜਸਬੀਰ ਸਿੰਘ ਨੇ ਦੱਸਿਆ 1 ਨਵੰਬਰ, 2021 ਨੂੰ ਪ੍ਰਕਾਸ਼ਿਤ ਨਵੀਂ ਵੋਟਰ ਸੂਚੀ 'ਚ ਪਿਛਲੀ ਵੋਟਰ ਸੂਚੀ ਦੇ ਮੁਕਾਬਲੇ ਕੁੱਲ 7722y ਵੋਟਰਾਂ ਦਾ ਵਾਧਾ ਹੋਇਆ ਹੈ, ਜਿਨ੍ਹਾਂ ਵਿੱਚ 3786 ਮਰਦ, 3934 ਮਹਿਲਾ ਅਤੇ ਦੋ ਤੀਸਰੇ ਲਿੰਗ ਨਾਲ ਸਬੰਧਤ ਵੋਟਰ ਸ਼ਾਮਲ ਹਨ।

     ਉਨ੍ਹਾਂ ਦੱਸਿਆ ਕਿ 1 ਨਵੰਬਰ, 2021 ਦੀ ਵਿਸ਼ੇਸ਼ ਸਰਸਰੀ ਸੁਧਾਈ ਤੋਂ ਪਹਿਲਾਂ ਜ਼ਿਲ੍ਹੇ ਵਿੱਚ ਕੁੱਲ 4,87,535 ਵੋਟਰ ਸਨ ਜਿਨ੍ਹਾਂ ਵਿੱਚ 2,51,907 ਮਰਦ, 2,35,608 ਔਰਤਾਂ ਅਤੇ 20 ਤੀਜੇ ਲਿੰਗ ਦੇ ਵੋਟਰ ਸਨ ਅਤੇ ਹੁਣ ਇਸ ਵਿੱਚ 2,55,693 ਮਰਦ, 2,39,542 ਔਰਤਾਂ ਅਤੇ 22 ਤੀਸਰੇ ਲਿੰਗ ਨਾਲ ਸਬੰਧਤ ਵੋਟਰ ਹਨ।

      ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਵੋਟਰ ਸੂਚੀ ਦੀ ਵਿਸ਼ੇਸ਼ ਸੰਖੇਪ ਸੁਧਾਈ ਦੌਰਾਨ ਸੰਭਾਵੀ ਵੋਟਰਾਂ ਨੂੰ ਜਾਗਰੂਕ ਕਰਨ ਲਈ ਵੈਨਾਂ, ਰੈਲੀਆਂ, ਸੈਮੀਨਾਰਾਂ ਸਮੇਤ ਵੱਖ-ਵੱਖ ਗਤੀਵਿਧੀਆਂ ਕੀਤੀਆਂ ਗਈਆਂ ਅਤੇ ਮੁਕਾਬਲੇ ਕਰਵਾਏ ਗਏ। ਉਨ੍ਹਾਂ ਕਿਹਾ ਕਿ ਇਹ ਵਾਧਾ ਲੋਕਤੰਤਰੀ ਪ੍ਰਕਿਰਿਆ ਨੂੰ ਮਜ਼ਬੂਤ ​​ਕਰਨ ਲਈ ਇੱਕ ਕਦਮ ਹੈ ਤਾਂ ਜੋ ਕੋਈ ਵੀ ਯੋਗ ਵੋਟਰ ਪਿੱਛੇ ਨਾ ਰਹਿ ਜਾਵੇ।

     ਉਨ੍ਹਾਂ ਦੱਸਿਆ ਕਿ ਵਿਸ਼ੇਸ਼ ਸਰਸਰੀ ਸੁਧਾਈ 2022 ਦਾ ਮੁੱਖ ਉਦੇਸ਼ 1 ਜਨਵਰੀ 2022 ਦੀ ਯੋਗਤਾ ਮਿਤੀ ਤੋਂ 18 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਲੋਕਾਂ ਦੀ ਮਤਦਾਤਾ ਵਜੋਂ ਰਜਿਸਟ੍ਰੇਸ਼ਨ ਨੂੰ ਯਕੀਨੀ ਬਣਾਉਣਾ ਅਤੇ ਵੋਟਰ ਸੂਚੀਆਂ 'ਚ ਦਰੁਸਤੀ ਦੇ ਮੌਕੇ ਪ੍ਰਦਾਨ ਕਰਨਾ ਸੀ।

      ਉਨ੍ਹਾਂ ਅੱਗੇ ਕਿਹਾ ਕਿ ਕੋਈ ਵੀ ਵਿਅਕਤੀ ਭਾਰਤੀ ਚੋਣ ਕਮਿਸ਼ਨ ਅਤੇ ਮੁੱਖ ਚੋਣ ਅਫ਼ਸਰ ਪੰਜਾਬ ਦੀਆਂ ਵੈੱਬਸਾਈਟਾਂ www.eci.nic.in ਅਤੇ www.ceopunjab.gov.in 'ਤੇ ਵੀ ਵੋਟਰ ਸੂਚੀ ਦੀ ਜਾਂਚ ਕਰ ਸਕਦਾ ਹੈ।

      ਉਨ੍ਹਾਂ ਹੋਰ ਕਿਹਾ ਕਿ ਇਹ ਅੰਤਿਮ ਵੋਟਰ ਸੂਚੀ ਹੈ ਪਰ ਚੋਣਾਂ ਦੌਰਾਨ ਉਮੀਦਵਾਰ ਵੱਲੋਂ ਨਾਮਜ਼ਦਗੀ ਭਰਨ ਤੋਂ ਇੱਕ ਹਫ਼ਤਾ ਪਹਿਲਾਂ ਤੱਕ ਅਪਡੇਟ ਕਰਨ ਦੀ ਪ੍ਰਕਿਰਿਆ ਜਾਰੀ ਰਹੇਗੀ ਅਤੇ ਕੋਈ ਵੀ ਵਿਅਕਤੀ ਉਸ ਸਮੇਂ ਤੱਕ ਆਨਲਾਈਨ ਜਾਂ ਆਫ਼ਲਾਈਨ ਤਰੀਕਿਆਂ ਰਾਹੀਂ ਆਪਣੀ ਵੋਟ ਬਣਾ ਸਕਦਾ ਹੈ।

      ਇਸ ਮੌਕੇ ਸੀ.ਪੀ.ਆਈ ਤੋਂ ਮੁਕੰਦ ਲਾਲ, ਅਕਾਲੀ ਦਲ ਤੋਂ ਨਰਿੰਦਰ ਸਿੰਘ, ਆਪ ਤੋਂ ਤੇਜਿੰਦਰ ਪਾਲ ਸਿੰਘ, ਇੰਡੀਅਨ ਨੈਸ਼ਨਲ ਕਾਂਗਰਸ ਤੋਂ ਅਭਿਸ਼ੇਕ ਜੈਨ ਅਤੇ ਬਸਪਾ ਤੋਂ ਸਰਬਜੀਤ ਜਾਫਰਪੁਰ ਹਾਜ਼ਰ ਸਨ।

ਖਰੜ ਵਿਖੇ ਪੱਕਾ ਮੋਰਚਾ 11ਵੇ ਅਤੇ ਮਰਨ ਵਰਤ 4 ਦਿਨ ਵੀ ਜਾਰੀ


ਖਰੜ ,6 ਜਨਵਰੀ 2022
🚩 ਮੰਗਾ ਮੰਨਣ ਤੱਕ ਸਮੂਹ ਪੰਜਾਬ ਵਿੱਚ ਦੋਹਾ ਵਿਭਾਗਾਂ ਦੇ ਮੁਲਾਜ਼ਮ ਰਹਿਣਗੇ ਹੜਤਾਲ ਤੇ


🚩ਖਰੜ ਵਿਖੇ ਪੱਕਾ ਮੋਰਚਾ 11ਵੇ ਅਤੇ ਮਰਨ ਵਰਤ 4 ਦਿਨ ਵੀ ਜਾਰੀਨਿਗੂਣੀ ਤਨਖਾਹ ਤੇ ਬਿਨਾ ਕਿਸੇ ਮੈਡੀਕਲ ਯਾ ਸੋਸ਼ਲ ਸਿਕਉਰੋਟੀ ਤੇ 16 ਸਾਲ ਤੋਂ ਠੇਕੇ ਤੇ ਕੰਮ ਕਰ ਰਹੇ ਫਾਰਮੇਸੀ ਅਫਸਰਜ਼ ਐਸੋਸੀਏਸ਼ਨ ਆਫ ਪੰਜਾਬ (ਸਿਹਤ ਵਿਭਾਗ) ਅਤੇ ਰੂਰਲ ਹੈਲਥ ਫਾਰਮੇਸੀ ਅਫਸਰਜ਼ ਐਸੋਸੀਏਸ਼ਨ (ਪੰਚਾਇਤ ਵਿਭਾਗ) ਅਤੇ ਸਮੂਹ ਦਰਜ਼ਾ ਚਾਰ ਕਰਮਚਾਰੀ ਯੂਨੀਅਨ ਵਲੋਂ ਸੀ ਐਮ ਸਿਟੀ ਖਰੜ ਵਿਖੇ ਸ਼ੁਰੂ ਕੀਤਾ *ਪੱਕਾ ਮੋਰਚਾ ਅੱਜ 11 ਦਿਨ* ਵਿੱਚ ਦਾਖਲ ਹੋ ਗਿਆ। ਫਾਰਮੇਸੀ ਅਫਸਰ ਦੀਪ ਕੰਬੋਜ ਫ਼ਾਜ਼ਿਲਕਾ ਵਲੋਂ ਜਾਰੀ ਮਰਨ ਵਰਤ ਚੋਥੇ ਦਿਨ ਵੀ ਜਾਰੀ ਹੈ 


ਇਸ ਸੰਬੰਧੀ ਜਾਣਕਾਰੀ ਦਿੰਦਿਆ ਜ਼ਿਲਾ ਆਗੂ_ਸੁਖਦੇਵ ਸਿੰਘ ਨੇ ਦੱਸਿਆ ਕੇ ਲਗਭਗ 16 ਸਾਲ ਤੋਂ ਨਿਗੂਣੀ ਤਨਖਾਹ ਤੇ ਕੰਮ ਕਰ ਰਹੇ ਇਹ ਲਗਭਗ 2000 ਮੁਲਾਜ਼ਮ ਹੁਣ ਆਰ ਪਾਰ ਦੀ ਲੜਾਈ ਦੇ ਰੌਂ ਵਿੱਚ ਹਨ ਅਤੇ ਮੋਰਚੇ ਵਲੋਂ ਲਏ ਫੈਸਲੇ ਅਨੁਸਾਰ ਜੇਕਰ ਮੰਗਾ ਨੂੰ ਨਜ਼ਰਅੰਦਾਜ਼ ਕੀਤਾ ਗਿਆ ਯਾ ਟਾਲਮਟੋਲ ਦੀ ਨੀਤੀ ਸਰਕਾਰ ਵਲੋਂ ਅਪਨਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਸੂਬਾ ਪੱਧਰੀ ਵਿਰੋਧ ਅਤੇ ਅਣਮਿੱਥੇ ਸਮੇਂ ਲਈ ਹੜਤਾਲ ਜਾਰੀ ਰਹੇਗਾ ਜਿਸ ਦੀ ਸਾਰੀ ਜਿੰਮੇਵਾਰੀ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਦੀ ਹੋਵੇਗੀ।


ਇਸ ਮੌਕੇ ਜ਼ਿਲਾ ___ਸ਼ਹੀਦ _ਭਗਤ ਸਿੰਘ ਨਗਰ_____ ਵਲੋਂ ਕਮਲਜੀਤ ਰਾਏ, ਅਮਰੀਕ ਸਿੰਘ, ਰਾਹੁਲ ਚੋਪੜਾ,ਸੁਨੀਲ ਸਿੱਧੂ, ਮੋਹਿਤ ਤਾਗਰਾ, ਰਣਧੀਰ ਸਿੰਘ, ਗੁਰਮੀਤ ਸਿੰਘ, ਰਵੀਸ਼ ਕੁਮਾਰ,ਚਮਨ ਲਾਲ, ਸੰਗਮ ਕੁਮਾਰ, ਗੁਰਦੀਪ ਸਿੰਘ,ਇੰਦਰਜੀਤ ਕੌਰ, ਸੰਦੀਪ ਕੌਰ, ਮਨਜੀਤ ਕੌਰ, ਸੁਰਿੰਦਰ ਕੌਰ, ਸੰਦੀਪ ਕਰੀਰ,ਮੀਨੂ ਸ਼ਰਮਾ ਅਤੇ ਦਰਜ਼ਾ ਚਾਰ ਜਤਿੰਦਰ ਸਿੰਘ, ਸਤਨਾਮ,ਮਨੀ, ਜੀਵਨ, ਜਗਦੀਸ਼ ਕੌਰ, ਊਸ਼ਾ, ਪਰਮਜੀਤ ਸਿੰਘ, ਗੀਤਾ ਰਾਣੀ ,ਸੁਰਜੀਤ ਕੌਰ ,ਕਮਲੇਸ਼ ਰਾਣੀ, ਰਮੇਸ਼ ਆਦਿ ਹਾਜ਼ਰ ਸਨ

ਤਨਖਾਹ ਕਮਿਸ਼ਨ ਦੀ ਰਿਪੋਰਟ ਸੋਧ ਕੇ ਲਾਗੂ ਕਰਨ ਦੀ ਮੰਗ

 *8 ਜਨਵਰੀ ਦੇ ਚੱਕਾ ਜਾਮ ਵਿੱਚ ਭਰਵੀਂ ਸ਼ਮੂਲੀਅਤ ਕੀਤੀ ਜਾਵੇਗੀ*


*ਪੈਨਸ਼ਨਰਾਂ ਨੇ ਪੰਜਾਬ ਸਰਕਾਰ 'ਤੇ ਧੋਖਾਬਾਜੀ ਕਰਨ ਦਾ ਲਾਇਆ ਦੋਸ਼*    


*ਤਨਖਾਹ ਕਮਿਸ਼ਨ ਦੀ ਰਿਪੋਰਟ ਸੋਧ ਕੇ ਲਾਗੂ ਕਰਨ ਦੀ ਮੰਗ*


ਨਵਾਂ ਸ਼ਹਿਰ 6 ਜਨਵਰੀ

( )  ਪੰਜਾਬ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਮਹੀਨਾਵਾਰ ਮੀਟਿੰਗ ਸੋਮ ਲਾਲ ਜੀ ਦੀ ਪ੍ਰਧਾਨਗੀ ਹੇਠ ਵਿਸ਼ਵਕਰਮਾ ਮੰਦਰ ਰਾਹੋਂ ਰੋਡ ਨਵਾਂ ਸ਼ਹਿਰ ਵਿਖੇ ਹੋਈ। ਜਿਸ ਵਿੱਚ ਜੀਤ ਲਾਲ ਜੀ ਗੋਹਲੜੋਂ, ਸੁੱਚਾ ਰਾਮ ਰਿਟਾਇਰਡ ਬੀਪੀਈਓ, ਕਰਨੈਲ ਸਿੰਘ ਰਾਹੋਂ ਰਿਟਾਇਰਡ ਬੀਪੀਈਓ, ਹਰਮੇਸ਼ ਸਿੰਘ ਰਾਣੇਵਾਲ, ਰਾਮ ਪਾਲ ਕਨੌਣ, ਅਸ਼ੋਕ ਕੁਮਾਰ ਵਿੱਤ ਸਕੱਤਰ ਨੇ ਆਪਣੇ ਵਿਚਾਰ ਰੱਖੇ। ਬੁਲਾਰਿਆਂ ਨੇ ਸਰਕਾਰ ਵੱਲੋਂ ਪੇ ਕਮਿਸ਼ਨ ਦੀ ਰਿਪੋਰਟ ਸੋਧ ਕੇ ਲਾਗੂ ਨਾ ਕਰਨ ਨੂੰ ਸਰਕਾਰ ਵਲੋਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨਾਲ ਧੋਖਾ ਕਰਾਰ ਦਿੱਤਾ। ਸਰਕਾਰ ਵੱਲੋਂ ਜਨਵਰੀ 2016 ਨੂੰ 125% ਬਣਦੇ ਮਹਿੰਗਾਈ ਭੱਤੇ ਦੀ ਥਾਂ 113% ਮਹਿੰਗਾਈ ਭੱਤਾ ਜੋੜ ਕੇ ਅਤੇ ਅੰਤ੍ਰਿਮ ਰਾਹਤ ਦੇ ਦਿੱਤੀ ਇੱਕੋ ਇੱਕ ਕਿਸ਼ਤ ਤੋਂ ਬਿਨਾਂ ਤਨਖਾਹ ਅਤੇ ਪੈਨਸ਼ਨ ਦੁਹਰਾਈ ਕਰਕੇ ਡੰਗ ਟਪਾਇਆ ਜਾ ਰਿਹਾ ਹੈ। ਕੇਂਦਰੀ ਪੈਟਰਨ ਤੇ ਨਾ ਡੀਏ ਦਿੱਤਾ ਜਾ ਰਿਹਾ ਹੈ, ਨਾ ਹੀ ਡੀਏ ਦੇ ਬਕਾਏ ਦਿੱਤੇ ਜਾ ਰਹੇ ਹਨ। 20 ਸਾਲ ਦੀ ਸੇਵਾ ਕਰਨ ਵਾਲੇ ਮੁਲਾਜ਼ਮਾਂ ਨੂੰ ਪੂਰੀ ਪੈਨਸ਼ਨ ਦਾ ਲਾਭ ਵੀ ਨਹੀਂ ਦਿੱਤਾ ਜਾ ਰਿਹਾ।ਪੈਨਸ਼ਨਰਜ਼ ਨੂੰ ਤਨਖਾਹ ਕਮਿਸ਼ਨ ਤੋਂ ਬਹੁਤ ਆਸ ਹੁੰਦੀ ਹੈ ਕਿ ਲਗਾਤਾਰ ਵਧ ਰਹੀ ਮਹਿੰਗਾਈ ਦੇ ਦੌਰ ਵਿਚ ਉਨ੍ਹਾਂ ਦੀਆਂ ਪੈਨਸ਼ਨਾਂ ਵਿੱਚ ਬਣਦਾ ਵਾਧਾ ਹੋਵੇਗਾ। ਪਰ ਸਰਕਾਰ ਨੇ ਤਨਖਾਹ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਦੇ ਉਲਟ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਕੁਝ ਦੇਣ ਦੀ ਬਜਾਏ ਉਨ੍ਹਾਂ ਨੂੰ ਮਿਲਦੀਆਂ ਸਹੂਲਤਾਂ ਖੋਹਣ ਦਾ ਉਪਰਾਲਾ ਹੀ ਜਾਰੀ ਰੱਖਿਆ ਹੋਇਆ ਹੈ। ਜਿਸ ਨਾਲ ਪੈਨਸ਼ਨਰਾਂ ਨੂੰ ਆਪਣੇ ਬੁਢਾਪੇ ਵਿਚ ਆਰਥਿਕ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਰਕਾਰ ਨਾਲ ਵਾਰ ਵਾਰ ਕੀਤੀਆਂ ਮੀਟਿੰਗਾਂ ਵਿੱਚ ਬਣੀ ਸਹਿਮਤੀ ਨੂੰ ਲਾਗੂ ਨਹੀਂ ਕੀਤਾ ਜਾ ਰਿਹਾ ਅਤੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਅਨੇਕਾਂ ਮੰਗਾਂ ਮੰਨਣ ਤੋਂ ਆਨਾਕਾਨੀ ਕੀਤੀ ਜਾ ਰਹੀ ਹੈ। ਜਿਸ ਨਾਲ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵਿੱਚ ਬੇਹੱਦ ਗੁੱਸਾ ਪਾਇਆ ਜਾ ਰਿਹਾ ਹੈ।ਆਗੂਆਂ ਆਖਿਆ ਕਿ ਸਰਕਾਰ ਦੀ ਇਸ ਬੇਰੁਖ਼ੀ ਦੇ ਖ਼ਿਲਾਫ਼ ਪੰਜਾਬ-ਯੂ. ਟੀ. ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝੇ ਫਰੰਟ ਵੱਲੋਂ 8 ਜਨਵਰੀ ਨੂੰ ਲੁਧਿਆਣਾ ਜਲੰਧਰ ਨੈਸ਼ਨਲ ਹਾਈਵੇ ਤੇ ਲਾਢੋਵਾਲ ਟੋਲ ਪਲਾਜ਼ੇ ਤੇ ਕੀਤੇ ਜਾ ਰਹੇ ਚੱਕਾ ਜਾਮ ਵਿਚ ਭਰਵੀਂ ਸ਼ਮੂਲੀਅਤ ਕੀਤੀ ਜਾਵੇਗੀ। ਮੀਟਿੰਗ ਵਿਚ ਅਵਤਾਰ ਸਿੰਘ ਛੋਕਰਾਂ, ਰਾਮ ਮਿੱਤਰ ਕੋਹਲੀ, ਰਾਮ ਸਿੰਘ, ਅਵਤਾਰ ਸਿੰਘ, ਰੂਪ ਲਾਲ, ਜਰਨੈਲ ਸਿੰਘ, ਭਾਗ ਸਿੰਘ, ਕੇਵਲ ਕ੍ਰਿਸ਼ਨ, ਰਣਜੀਤ ਸਿੰਘ, ਸੰਤੋਖ ਸਿੰਘ, ਰੇਸ਼ਮ ਲਾਲ, ਗੁਰਦਿਆਲ ਸਿੰਘ, ਮਲਕੀਤ ਸਿੰਘ, ਕੇਵਲ ਰਾਮ ਆਦਿ ਹਾਜ਼ਰ ਸਨ।

BREAKING: ਪੰਜਾਬ ਸਰਕਾਰ ਵੱਲੋਂ ਆਈਪੀਐਸ ਅਧਿਕਾਰੀ ਈਸ਼ਵਰ ਸਿੰਘ ਨੂੰ ਵਿਜੀਲੈਂਸ ਬਿਊਰੋ ਦਾ ਚੀਫ਼ ਡਾਇਰੈਕਟਰ ਕੀਤਾ ਨਿਯੁਕਤ

ਪੰਜਾਬ ਸਰਕਾਰ ਨੇ  1993 ਬੈਚ ਦੇ ਆਈਪੀਐਸ ਅਧਿਕਾਰੀ ਇਸ਼ਵਰ ਸਿੰਘ ਨੂੰ ਵਿਜੀਲੈਂਸ ਬਿਊਰੋ ਦਾ ਚੀਫ਼ ਡਾਇਰੈਕਟਰ ਨਿਯੁਕਤ ਕਰ ਦਿੱਤਾ ਹੈ। ਪੜੋ ਹੁਕਮਾਂ ਦੀ ਕਾਪੀ


ਪ੍ਰਧਾਨ ਮੰਤਰੀ ਦੀ ਸੁਰੱਖਿਆ ਵਿੱਚ ਕੁਤਾਹੀ , ਸੁਪਰੀਮ ਕੋਰਟ ਕਰੇਗੀ ਸੁਣਵਾਈ


 

ਸਿੱਖਿਆ ਬੋਰਡ ਦਾ ਵੱਡਾ ਫ਼ੈਸਲਾ: ਵਿਦਿਆਰਥੀ ਹੁਣ ਮੁੜ ਤੋਂ ਨਹੀਂ ਦੇ ਸਕਣਗੇ ਪੂਰੇ ਵਿਸ਼ਿਆਂ ਦੀ ਪ੍ਰੀਖਿਆ ( ਪੜ੍ਹੋ)

 

ਪੰਜਾਬ ਸਕੂਲ ਸਿੱਖਿਆ ਬੋਰਡ  ਅਧਿਸੂਚਨਾਂ ਲਈ ਜਨਤਕ ਨੋਟਿਸਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ  ਸੂਚਿਤ ਕੀਤਾ ਗਿਆ ਹੈ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਐਕਟ, 1969, ਸੋਧ ਐਕਟ-2017 ਦੀ ਉਪ ਧਾਰਾ (2) ਦੇ ਖੰਡ (c) ਅਤੇ (d) ਅਧੀਨ ਮਿਲੇ ਅਧਿਕਾਰਾਂ ਤਹਿਤ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਮਿਤੀ:25-11-2021 ਨੂੰ ਹੋਈ ਮੀਟਿੰਗ ਵਿੱਚ ਮੱਦ ਨੰਬਰ-14(1) ਰਾਹੀਂ ਲਏ ਗਏ ਨਿਰਣੇ ਅਨੁਸਾਰ "ਬਾਰਵੀਂ ਸ਼੍ਰੇਣੀ ਵਿੱਚ ਜੇਕਰ ਪ੍ਰੀਖਿਆਰਥੀ ਹਿਊਮੈਂਟੀਜ਼/ਸਾਇੰਸ/ਕਾਮਰਸਵੋਕੇਸ਼ਨਲ ਸਟਰੀਮ ਵਿੱਚੋਂ ਕਿਸੇ ਇੱਕ ਸਟਰੀਮ ਵਿੱਚ ਪੂਰੇ ਵਿਸ਼ੇ ਦੀ ਪ੍ਰੀਖਿਆ ਪਾਸ ਕਰ ਲੈਂਦਾ ਹੈ ਤਾਂ ਉਹ ਪ੍ਰੀਖਿਆਰਥੀ ਮੁੜ ਤੋਂ ਉਸੇ ਸਟਰੀਮ ਵਿੱਚ ਪੂਰੇ ਵਿਸ਼ਿਆਂ ਦੀ ਪ੍ਰੀਖਿਆ ਨਹੀਂ ਦੇ ਸਕੇਗਾ।" ਇਹ ਜਾਣਕਾਰੀ   ਜੇ .ਆਰ. ਮਹਿਰੋਕ ਕੰਟਰੋਲਰ ਪ੍ਰੀਖਿਆਵਾਂ) ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸਾਂਝੀ ਕੀਤੀ ਗਈ ਹੈ।

Read today's highlights:
D.P.Ed admission 2022: Physical efficiency test ਅਤੇ ਸਰਟੀਫਿਕੇਟਾਂ ਦੀ ਪੜਤਾਲ ਇਸ ਦਿਨ  
ਸਿੱਖਿਆ ਮੰਤਰੀ ਨੇ ਦੱਸਿਆ ਕਿਉਂ ਪ੍ਰਧਾਨ ਮੰਤਰੀ ਵਲੋਂ ਫਿਰੋਜ਼ਪੁਰ ਰੈਲੀ ਕੀਤੀ ਰੱਦ

 ਸਿੱਖਿਆ ਮੰਤਰੀ ਨੇ ਦੱਸਿਆ ਕਿਉਂ   ਪ੍ਰਧਾਨ ਮੰਤਰੀ ਵਲੋਂ  ਫਿਰੋਜ਼ਪੁਰ ਰੈਲੀ ਕੀਤੀ ਰੱਦ। ਸੋਸ਼ਲ ਮੀਡੀਆ ਤੇ ਉਨ੍ਹਾਂ ਕਿਹਾ"


 

ਪ੍ਰੈਬੇਸ਼ਨ ਸਮਾਂ 3 ਸਾਲ ਲਈ ਤਨਖਾਹ ਡਰਾਅ ਕਰਨ ਸਬੰਧੀ ਸਪਸ਼ਟੀਕਰਨ

 

D.P.Ed admission 2022: Physical efficiency test ਅਤੇ ਸਰਟੀਫਿਕੇਟਾਂ ਦੀ ਪੜਤਾਲ ਇਸ ਦਿਨ

 

Read today's highlights:
D.P.Ed admission 2022: Physical efficiency test ਅਤੇ ਸਰਟੀਫਿਕੇਟਾਂ ਦੀ ਪੜਤਾਲ ਇਸ ਦਿਨ  
BREAKING NEWS: 2 ਸ਼ਿਫਟਾਂ ਵਿੱਚ ਵਿਦਿਆਰਥੀ ਆਉਣਗੇ ਸਕੂਲ , ਜ਼ਿਲ੍ਹਾ ਮੈਜਿਸਟਰੇਟ ਵੱਲੋਂ ਸਕੂਲਾਂ ਸਬੰਧੀ ਨਵੀਆਂ ਹਦਾਇਤਾਂ

 

Read today's highlights:
D.P.Ed admission 2022: Physical efficiency test ਅਤੇ ਸਰਟੀਫਿਕੇਟਾਂ ਦੀ ਪੜਤਾਲ ਇਸ ਦਿਨ  
ਕੈਬਨਿਟ ਦੇ ਫੈਸਲੇ, ਸਕੂਲਾਂ ਵਿੱਚ PTI ਦੀਆਂ 2000 ਅਸਾਮੀਆਂ ਨੂੰ ਭਰਨ ਦੀ ਪ੍ਰਵਾਨਗੀ

 ਫਿਜ਼ੀਕਲ ਟਰੇਨਿੰਗ ਇੰਸਟ੍ਰਕਟਰਾਂ (PTI) ਦੀਆਂ 2000 ਅਸਾਮੀਆਂ ਦੇ ਸਿਰਜਣ ਨੂੰ ਮਨਜ਼ੂਰੀ

ਚੰਡੀਗੜ੍ਹ 5, ਜਨਵਰੀ 2022

ਰਾਜ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਦੇ ਨਾਲ-ਨਾਲ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀ ਮਜ਼ਬੂਤ ​​ਸਿਹਤ ਨੂੰ ਯਕੀਨੀ ਬਣਾਉਣ ਦੇ ਮੱਦੇਨਜ਼ਰ, ਮੰਤਰੀ ਮੰਡਲ ਨੇ ਸਕੂਲ ਸਿੱਖਿਆ ਵਿਭਾਗ ਦੇ ਭਰਤੀ ਡਾਇਰੈਕਟੋਰੇਟ ਦੁਆਰਾ ਸਰੀਰਕ ਸਿਖਲਾਈ ਇੰਸਟ੍ਰਕਟਰ (ਪੀ.ਟੀ.ਆਈ.) ਦੀਆਂ 2000 ਅਸਾਮੀਆਂ  ਤਨਖਾਹ ਮੈਟ੍ਰਿਕਸ 29200 ਰੁਪਏ   ਪ੍ਰਤੀ ਮਹੀਨਾ ਸਿਰਜਣ ਦੀ ਪ੍ਰਵਾਨਗੀ ਦੇ ਦਿੱਤੀ ਹੈ

Also read: ਵਿਦਿਆਰਥੀ ਵੀ ਆਉਣਗੇ ਸਕੂਲ, ਜ਼ਿਲ੍ਹਾ ਮੈਜਿਸਟਰੇਟ ਵੱਲੋਂ ਸਕੂਲਾਂ ਲਈ ਨਵੀਆਂ ਹਦਾਇਤਾਂ

ਇਨ੍ਹਾਂ ਨਵੀਆਂ ਬਣੀਆਂ ਅਸਾਮੀਆਂ ਨੂੰ ਭਰਨ ਦੀ ਪ੍ਰਕਿਰਿਆ ਪੜਾਅਵਾਰ ਸ਼ੁਰੂ ਕੀਤੀ ਜਾਵੇਗੀ। ਇਸ ਤੋਂ ਇਲਾਵਾ, ਉਪਰੋਕਤ ਅਸਾਮੀਆਂ ਦੀ ਸਿਰਜਣਾ ਲਈ ਸਾਲਾਨਾ 70.08 ਕਰੋੜ ਰੁਪਏ ਦਾ ਵਿੱਤੀ ਬੋਝ ਪਵੇਗਾ। ਕਿਉਂਕਿ ਇਹਨਾਂ ਨਵੇਂ ਨਿਯੁਕਤੀਆਂ ਨੂੰ ਉਹਨਾਂ ਦੀ ਤਿੰਨ ਸਾਲਾਂ ਦੀ ਪ੍ਰੋਬੇਸ਼ਨ ਅਵਧੀ ਦੌਰਾਨ ਲਾਗੂ ਤਨਖਾਹ ਮੈਟ੍ਰਿਕਸ ਦੀ ਘੱਟੋ ਘੱਟ ਤਨਖਾਹ ਪ੍ਰਦਾਨ ਕੀਤੀ ਜਾਣੀ ਹੈ, ਇਸ ਲਈ ਪਹਿਲੇ ਤਿੰਨ ਸਾਲਾਂ ਲਈ 210.24 ਕਰੋੜ ਰੁਪਏ ਦੇ ਵਿੱਤੀ ਪ੍ਰਭਾਵ ਹੋਣਗੇ।

PUNJAB CABINET DECISION 5/1/2022 ਪੜ੍ਹੋ ਇਥੇ Read today's highlights:
D.P.Ed admission 2022: Physical efficiency test ਅਤੇ ਸਰਟੀਫਿਕੇਟਾਂ ਦੀ ਪੜਤਾਲ ਇਸ ਦਿਨ  
PUNJAB CABINET DECISION: ਪੰਜਾਬ ਮੰਤਰੀ ਮੰਡਲ ਦੇ ਫੈਸਲੇ (5/1/2022)ਪੜ੍ਹੋ ਇਥੇ


 ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੇ ਮੰਤਰਾਲੇ ਨੇ ਕੋਵਿਡ-19 ਮਹਾਂਮਾਰੀ ਕਾਰਨ ਬਜ਼ੁਰਗਾਂ, ਵਿਧਵਾਵਾਂ, ਆਸ਼ਰਿਤ ਔਰਤਾਂ, ਆਸ਼ਰਿਤ ਬੱਚਿਆਂ ਅਤੇ ਦਿਮਾਗੀ ਕਮਜ਼ੋਰੀ ਵਾਲੇ ਵਿਅਕਤੀਆਂ ਦੀ ਦੁਰਦਸ਼ਾ ਨੂੰ ਧਿਆਨ ਵਿੱਚ ਰੱਖਦਿਆਂ ਅੱਜ ਇੱਕ ਅਹਿਮ ਫੈਸਲਾ ਲਿਆ ਹੈ, ਜਿਨ੍ਹਾਂ ਨੂੰ  1500 ਰੁਪਏ ਪੈਨਸ਼ਨ/ਵਿੱਤੀ ਸਹਾਇਤਾ ਤੋਂ ਇਲਾਵਾ 1000 ਰੁਪਏ ਪ੍ਰਤੀ ਲਾਭਪਾਤਰੀ ਨੂੰ ਤੁਰੰਤ ਇਕ ਵਾਰ ਦੇਣ ਦਾ ਫੈਸਲਾ ਕੀਤਾ ਗਿਆ ਹੈ।


 ਇਹ ਭੁਗਤਾਨ DBT ਰਾਹੀਂ ਲਾਭਪਾਤਰੀਆਂ ਦੇ ਬੈਂਕ ਖਾਤਿਆਂ ਵਿੱਚ ਸਿੱਧਾ ਜਮ੍ਹਾ ਕੀਤਾ ਜਾਵੇਗਾ। ਇਸ ਨਾਲ ਲਾਭਪਾਤਰੀਆਂ ਨੂੰ ਰਾਹਤ ਮਿਲੇਗੀ ਅਤੇ ਉਨ੍ਹਾਂ ਨੂੰ ਆਪਣੀਆਂ ਘਰੇਲੂ ਲੋੜਾਂ ਪੂਰੀਆਂ ਕਰਨ ਵਿੱਚ ਮਦਦ ਮਿਲੇਗੀ।


ਇਸ ਯਕਮੁਸ਼ਤ ਵਿੱਤੀ ਲਾਭ ਨਾਲ 27.71 ਲੱਖ ਲਾਭਪਾਤਰੀਆਂ ਨੂੰ ਲਾਭ ਹੋਵੇਗਾ ਅਤੇ ਸਰਕਾਰੀ ਖਜ਼ਾਨੇ 'ਤੇ 277.13 ਕਰੋੜ ਰੁਪਏ ਦਾ ਬੋਝ ਪਵੇਗਾ। ਯੋਜਨਾ ਵਿਭਾਗ ਵੱਲੋਂ 25 ਅਗਸਤ ਨੂੰ ਜਾਰੀ ਦਿਸ਼ਾ-ਨਿਰਦੇਸ਼ਾਂ ਵਿੱਚ ਮੰਤਰੀ ਮੰਡਲ ਨੇ ਪੰਜਾਬ ਨਿਰਮਾਣ ਪ੍ਰੋਗਰਾਮ ਤਹਿਤ 31 ਦਸੰਬਰ ਨੂੰ ਜਲੰਧਰ ਜ਼ਿਲ੍ਹੇ ਲਈ ਵਿਸ਼ੇਸ਼ ਮਾਮਲੇ ਵਜੋਂ ਗੁਰੂ ਰਵਿਦਾਸ ਬਾਣੀ ਅਧਿਐਨ ਕੇਂਦਰ ਕਮੇਟੀ, ਡੇਰਾ ਸੱਚਖੰਡ ਬਲਾਂ ਨੂੰ ਵੀ ਢਿੱਲ ਦਿੱਤੀ, ਜੋ ਕਿ ਪਹਿਲਾਂ ਹੀ ਲਾਗੂ ਹੋ ਚੁੱਕੀ ਹੈ। ਯੋਜਨਾ ਵਿਭਾਗ ਨੇ 25 ਕਰੋੜ ਰੁਪਏ ਜਾਰੀ ਕਰਨ ਨੂੰ ਪ੍ਰਵਾਨਗੀ ਦਿੱਤੀ।


ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਨੇ ਗੁਰੂ ਰਵਿਦਾਸ ਬਾਣੀ ਅਧਿਐਨ ਕੇਂਦਰ ਕਮੇਟੀ ਡੇਰਾ ਸੱਚਖੰਡ ਬਲਾਂ ਨੂੰ ਇਹ ਗ੍ਰਾਂਟ ਦੇਣ ਦਾ ਐਲਾਨ ਕੀਤਾ ਸੀ। ਜਿਸ ਦੀ ਸਥਾਪਨਾ 28 ਦਸੰਬਰ 2021 ਨੂੰ ਸਤਿਕਾਰਯੋਗ 108 ਸੰਤ ਨਿਰੰਜਨ ਦਾਸ ਜੀ (ਬਾਬਾ ਬੱਲਾਂ ਵਾਲੇ) ਦੀ ਅਗਵਾਈ ਵਿੱਚ ਕੀਤੀ ਗਈ ਸੀ। ਮੰਤਰੀ ਮੰਡਲ ਨੇ ਪੰਜਾਬ ਪਬਲਿਕ ਪ੍ਰੋਕਿਉਰਮੈਂਟ ਪਾਰਦਰਸ਼ਤਾ ਨਿਯਮ, 2022 ਨੂੰ ਵੀ ਪ੍ਰਵਾਨਗੀ ਦੇ ਦਿੱਤੀ ਹੈ। ਇਹ ਨਿਯਮ ਕੁਸ਼ਲਤਾ, ਆਰਥਿਕਤਾ, ਇਮਾਨਦਾਰੀ ਅਤੇ ਜਵਾਬਦੇਹੀ, ਪਾਰਦਰਸ਼ਤਾ, ਬੋਲੀਕਾਰਾਂ ਨਾਲ ਨਿਰਪੱਖ ਅਤੇ ਬਰਾਬਰੀ ਵਾਲਾ ਵਿਵਹਾਰ, ਚੰਗੇ ਪ੍ਰਸ਼ਾਸਨ ਵਿੱਚ ਜਨਤਾ ਦਾ ਵਿਸ਼ਵਾਸ ਅਤੇ ਨਿਸ਼ਚਿਤ ਨਤੀਜਿਆਂ ਦੀ ਸਮੇਂ ਸਿਰ ਡਿਲੀਵਰੀ ਨੂੰ ਯਕੀਨੀ ਬਣਾਉਣ ਲਈ ਤਿਆਰ ਕੀਤੇ ਗਏ ਹਨ।

RECENT UPDATES

Today's Highlight