ਅਮ੍ਰਿਤਸਰ 13 ਜੁਲਾਈ
ਪੰਜਾਬ ਜਲ ਸਰੋਤ ਵਿਭਾਗ, ਡਰੇਨੇਜ ਸਰਕਲ, ਅੰਮ੍ਰਿਤਸਰ ਦੇ ਇੰਜੀਨੀਅਰਾਂ ਨੇ ਸੀਨੀਅਰ ਆਈਏਐਸ ਅਧਿਕਾਰੀ ਕ੍ਰਿਸ਼ਨ ਕੁਮਾਰ, ਜੋ ਇਸ ਸਮੇਂ ਵਿਭਾਗ ਦੇ ਪ੍ਰਮੁੱਖ ਸਕੱਤਰ ਹਨ, ਵਿਰੁੱਧ ਲਿਖਤੀ ਸ਼ਿਕਾਇਤ ਭੇਜੀ ਹੈ।
ਅਧਿਕਾਰੀਆਂ ਨੂੰ ਆਈਏਐਸ ਅਧਿਕਾਰੀ ਕ੍ਰਿਸ਼ਨ ਕੁਮਾਰ ਦੇ ‘ਅੜੀਅਲ ਰਵੱਈਏ’ ਦੀ ਸ਼ਿਕਾਇਤ ਹੈ।
Also read: Punjab D.El.ed (ETT ) ADMISSION 2022 , APPLICATION FORM, ELIGIBILITY, FEES , STRUCTURE , MERIT LIST READ HERE
ਵਿਭਾਗ ਦੇ ਸਮੂਹ ਅਧਿਕਾਰੀਆਂ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਅਤੇ ਜਲ ਤੇ ਸਰੋਤ ਵਿਭਾਗ ਦੇ ਮੰਤਰੀ ਹਰਜੋਤ ਬੈਂਸ ਨੂੰ ਭੇਜੀ ਲਿਖਤੀ ਸ਼ਿਕਾਇਤ ਵਿੱਚ ਮੁਲਾਜ਼ਮਾਂ ਨੇ ਅਲਟੀਮੇਟਮ ਦਿੱਤਾ ਹੈ ਕਿ ਜੇਕਰ 14 ਜੁਲਾਈ ਤੱਕ ਉਨ੍ਹਾਂ ਦੇ ਮਸਲੇ ਹੱਲ ਨਾ ਕੀਤੇ ਗਏ ਤਾਂ ਉਹ15 ਜੁਲਾਈ ਤੋਂ ਕਲਮ ਛੋੜ ਹੜਤਾਲ ਕਰਨਗੇ। -
ਸਟਾਫ਼ ਨੇ ਆਪਣੀ ਸ਼ਿਕਾਇਤ ਵਿੱਚ ਦੋਸ਼ ਲਾਇਆ ਹੈ ਕਿ ਆਈਏਐਸ ਅਧਿਕਾਰੀ ਕ੍ਰਿਸ਼ਨ ਅਕਸਰ ਮੀਟਿੰਗਾਂ ਦੌਰਾਨ ਅਪਮਾਨਜਨਕ ਟਿੱਪਣੀਆਂ ਅਤੇ ਸ਼ਬਦਾਂ ਦੀ ਵਰਤੋਂ ਕਰਦੇ ਹਨ ਅਤੇ ਸਟਾਫ਼ ਨੂੰ ਪ੍ਰੇਸ਼ਾਨ ਕਰਦੇ ਹਨ।
ਸ਼ਿਕਾਇਤ ਦੀ ਕਾਪੀ ਪੜਨ ਲਈ ਇਥੇ ਕਲਿੱਕ ਕਰੋ