ਸਾਂਝਾ ਅਧਿਆਪਕ ਮੋਰਚਾ ਪੰਜਾਬ ਦੀ ਸਿੱਖਿਆ ਮੰਤਰੀ ਨਾਲ ਹੋਈ ਮੀਟਿੰਗ, ਅਹਿਮ ਮਸਲੇ ਹੋਣਗੇ ਹੱਲ

 *ਸਾਂਝਾ ਅਧਿਆਪਕ ਮੋਰਚਾ ਪੰਜਾਬ ਦੀ ਸਿੱਖਿਆ ਮੰਤਰੀ ਨਾਲ ਹੋਈ ਮੀਟਿੰਗ*

             

ਚੰਡੀਗੜ੍ਹ 22 ਜੁਲਾਈ (ਪ੍ਰਮੋਦ ਭਾਰਤੀ  )

 ਅੱਜ ਸਾਂਝਾ ਅਧਿਆਪਕ ਮੋਰਚਾ ਪੰਜਾਬ ਦੀ ਮੀਟਿੰਗ ਸਿੱਖਿਆ ਮੰਤਰੀ ਸ਼੍ਰੀ ਹਰਜੋਤ ਸਿੰਘ ਬੈੰਸ ਨਾਲ ਪੰਜਾਬ ਭਵਨ ਚੰਡੀਗੜ੍ਹ ਵਿਖੇ ਹੋਈ। ਜਿਸ ਵਿੱਚ ਅਧਿਆਪਕਾਂ, ਵਿਦਿਆਰਥੀਆਂ ਅਤੇ ਸਕੂਲਾਂ ਦੇ ਮਸਲਿਆਂ ਸਬੰਧੀ ਵਿਸਥਾਰ ਸਹਿਤ ਚਰਚਾ ਕੀਤੀ ਗਈ। 


        ਵਿਕਟੇਮਾਈਜੇਸ਼ਨਾਂ ਸਬੰਧੀ ਮੰਤਰੀ ਜੀ ਨੇ ਅਧਿਆਪਕਾਂ ਦੀ ਨਿੱਜੀ ਸੁਣਵਾਈ ਕਰਕੇ ਹੱਲ ਕਰਨ ਦਾ ਭਰੋਸਾ ਦਿੱਤਾ। ਆਗੂਆਂ ਵਲੋਂ ਰਾਸ਼ਟਰੀ ਸਿੱਖਿਆ ਨੀਤੀ 2020 ਨੂੰ ਰੱਦ ਕਰਕੇ ਪੰਜਾਬ ਦੇ ਸਭਿਆਚਾਰ, ਭਾਸ਼ਾ ਅਤੇ ਲੋੜਾਂ ਅਨੁਸਾਰ ਪੰਜਾਬ ਦੀ ਸਿੱਖਿਆ ਨੀਤੀ ਬਣਾਉਣ, ਸਿੱਖਿਆ ਵਿਭਾਗ ਵਿੱਚ ਵੱਖ-ਵੱਖ ਪ੍ਰੋਜੈਕਟਾਂ ਵਿੱਚ ਕੰਮ ਕਰਦੇ ਅਧਿਆਪਕਾਂ ਨੂੰ ਪਿੱਤਰੀ ਸਕੂਲਾਂ ਵਿੱਚ ਭੇਜਣ ਦੀ ਮੰਗ ਕੀਤੀ ਗਈ। ਪਿਛਲੇ ਸਮੇਂ ਵਿੱਚ ਨਿਯਮਾਂ ਵਿੱਚ ਅਧਿਆਪਕ ਵਿਰੋਧੀ ਸੋਧਾਂ ਰੱਦ ਕਰਕੇ ਪਹਿਲੀ ਸਥਿਤੀ ਬਹਾਲ ਕਰਨ, ਤਨਖਾਹ ਕਮਿਸ਼ਨ ਦੀਆਂ ਤਰੁੱਟੀਆਂ ਦੂਰ ਕਰਦਿਆਂ ਐਸ ਐਲ ਏ ਸਮੇਤ ਹਰ ਕਾਡਰ ਦੀ ਪੇਅ ਪੈਰਿਟੀ ਬਹਾਲ ਕਰਨ, ਨਵੀਂ ਪੈਨਸ਼ਨ ਪ੍ਰਣਾਲੀ ਰੱਦ ਕਰਕੇ ਪੁਰਾਣੀ ਪੈਨਸ਼ਨ ਬਹਾਲ ਕਰਨ, ਹਰ ਤਰ੍ਹਾਂ ਦੇ ਕੱਚੇ ਅਧਿਆਪਕਾਂ ਨੂੰ ਪੱਕਾ ਕਰਨ, ਇੱਕੋ ਇਸ਼ਤਿਹਾਰ ਰਾਹੀਂ ਭਰਤੀ 180 ਈ ਟੀ ਟੀ ਅਧਿਆਪਕਾਂ 'ਤੇ ਪੰਜਾਬ ਦਾ ਸਕੇਲ ਲਾਗੂ ਕਰਨ, ਵਿਭਾਗ ਵਿੱਚੋਂ ਸਿੱਧੀ ਭਰਤੀ ਹੋਏ ਅਧਿਆਪਕਾਂ ਦਾ ਪਰਖ ਸਮਾਂ ਇੱਕ ਸਾਲ ਕਰਨ, 228 ਪੀ ਟੀ ਆਈਜ਼ ਨੂੰ ਮਿਡਲ ਸਕੂਲਾਂ ਵਿੱਚ ਵਾਪਸ ਭੇਜਣ, ਸੈਂਟਰ ਪੱਧਰ 'ਤੇ ਖੇਡ ਅਧਿਆਪਕ ਦੀ ਪੋਸਟ ਦੇਣ, ਹੈੱਡ ਟੀਚਰ ਦੀਆਂ 1704 ਪੋਸਟਾਂ ਸਮੇਤ ਵੱਖ-ਵੱਖ ਵਰਗਾਂ ਦੀਆਂ ਖਤਮ ਕੀਤੀਆਂ ਪੋਸਟਾਂ ਬਹਾਲ ਕਰਨ, ਸੈਂਟਰ ਪੱਧਰ 'ਤੇ ਡਾਟਾ ਐਂਟਰੀ ਓਪਰੇਟਰ ਦੇਣ, ਨਵੇਂ ਅੱਪਗਰੇਡ ਹੋਏ ਸਕੂਲਾਂ ਵਿੱਚ ਅਧਿਆਪਕ ਦੇਣ, ਵੱਖ-ਵੱਖ ਵਰਗ ਦੀਆਂ ਤਰੱਕੀਆਂ 75:25 ਅਨੁਪਾਤ ਨਾਲ ਕਰਨ, ਜ਼ਿਲ੍ਹਾ ਸਿੱਖਿਆ ਅਫਸਰਾਂ, ਬਲਾਕ ਪ੍ਰਾਇਮਰੀ ਸਿੱਖਿਆ ਅਫਸਰਾਂ, ਪ੍ਰਿੰਸੀਪਲਾਂ, ਹੈੱਡ ਮਾਸਟਰਾਂ, ਲੈਕਚਰਾਰ ਅਤੇ ਮਾਸਟਰ ਕਾਡਰ ਦੀਆਂ ਪ੍ਰਮੋਸ਼ਨਾਂ ਕਰਨ, ਸਕੂਲ ਮੁਖੀ ਅਤੇ ਹੋਰ ਅਧਿਕਾਰੀਆਂ ਨੂੰ ਇੱਕ ਤੋਂ ਵੱਧ ਸਟੇਸ਼ਨਾਂ ਦਾ ਚਾਰਜ ਨਾ ਦੇਣ, ਅਧਿਆਪਕਾਂ ਦੀਆਂ ਬਦਲੀਆਂ ਸਬੰਧੀ ਆ ਰਹੀਆਂ ਮੁਸ਼ਕਿਲਾਂ ਨੂੰ ਮੋਰਚੇ ਦੇ ਸੁਝਾਵਾਂ ਅਨੁਸਾਰ ਹੱਲ ਕਰਨ, ਬਦਲੀ ਲਈ 2 ਸਾਲ ਦੀ ਠਹਿਰ ਦੀ ਸ਼ਰਤ ਖਤਮ ਕਰਨ, ਪਦਉਨਤ ਅਧਿਆਪਕਾਂ 'ਤੇ ਠਹਿਰ ਦੀ ਸ਼ਰਤ ਖਤਮ ਕਰਨ, ਬਾਹਰਲੀਆਂ ਯੂਨੀਵਰਸਿਟੀਆਂ ਵਾਲੇ ਅਧਿਆਪਕਾਂ ਨੂੰ ਰੈਗੂਲਰ ਕਰਨ, ਫਿਜੀਕਲ ਐਜੂਕੇਸ਼ਨ ਦੇ ਲੈਕਚਰਾਰਾਂ ਨੂੰ ਆਰਡਰ ਦੇਣ, ਡੀ ਪੀ ਆਈ ਪੱਧਰ ਦੇ ਅਧਿਕਾਰੀ ਵਿਭਾਗ ਵਿੱਚੋਂ ਲਗਾਉਣ, ਨਾਨ-ਟੀਚਿੰਗ ਤੋਂ ਟੀਚਿੰਗ ਕਾਡਰ ਦੀ ਪ੍ਰਮੋਸ਼ਨ ਲਈ ਟੈੱਟ ਤੋਂ ਛੋਟ ਦੇਣ, ਬ੍ਰਿਜ ਕੋਰਸ ਦੀ ਸ਼ਰਤ ਖਤਮ ਕਰਨ, ਪੀ ਐਸ ਐਮ ਐਸ ਰਾਹੀਂ ਆ ਰਹੀਆਂ ਮੁਸ਼ਕਿਲਾਂ ਦਾ ਹੱਲ ਕਰਨ, ਗੈਰ ਵਿਦਿਅਕ ਕੰਮ ਲੈਣੇ ਬੰਦ ਕਰਨ, ਐਸ ਐਲ ਏ ਦੀ ਪੋਸਟ ਦਾ ਨਾਂ ਬਦਲਣ ਅਤੇ ਗਰੇਡ ਪੇਆ 3200 ਕਰਨ, 5178 ਅਧਿਆਪਕਾਂ ਨੂੰ ਬਣਦੇ ਸਮੇਂ ਤੋਂ ਰੈਗੂਲਰ ਕਰਕੇ ਬਣਦੀ ਤਨਖਾਹ ਜਾਰੀ ਕਰਨ, 8886 ਅਧਿਆਪਕਾਂ ਦੀ ਤਨਖਾਹ ਕਟੌਤੀ ਰੱਦ ਕਰਨ, ਛੁੱਟੀਆਂ ਲਈ ਪਿਛਲੀ ਸੇਵਾ ਦਾ ਲਾਭ ਦੇਣ, ਵਿਦੇਸ਼ ਛੁੱਟੀ 'ਤੇ ਰੋਕ ਲਗਾਉਣ ਦਾ ਪੱਤਰ ਰੱਦ ਕਰਨ ਦੀ ਮੰਗ ਕੀਤੀ ਗਈ। 


     ਮੀਟਿੰਗ ਵਿੱਚ ਬਲਜੀਤ ਸਿੰਘ ਸਲਾਣਾ, ਸੁਖਵਿੰਦਰ ਸਿੰਘ ਚਾਹਲ, ਸੁਰਿੰਦਰ ਕੁਮਾਰ ਪੁਆਰੀ, ਸੁਰਿੰਦਰ ਕੰਬੋਜ, ਬਾਜ ਸਿੰਘ ਖਹਿਰਾ, ਜਸਵਿੰਦਰ ਸਿੰਘ ਔਲਖ, ਹਰਵਿੰਦਰ ਸਿੰਘ ਬਿਲਗਾ, ਸੁਖਰਾਜ ਸਿੰਘ ਕਾਹਲੋ, ਅਮਨਬੀਰ ਸਿੰਘ ਗੁਰਾਇਆ, ਹਰਜੀਤ ਸਿੰਘ ਜੁਨੇਜਾ, ਗੁਰਬਿੰਦਰ ਸਿੰਘ ਸਸਕੌਰ, ਗੁਰਪ੍ਰੀਤ ਸਿੰਘ ਮਾੜੀਮੇਘਾ, ਪ੍ਰਸ਼ਾਂਤ ਰਈਆ, ਕੰਵਲਜੀਤ ਝਾਮਰਾ, ਦਿਲਬਾਗ ਸਿੰਘ ਕੁਹਾੜਕਾ, ਗੁਰਿੰਦਰ ਸਿੰਘ ਸਿੱਧੂ, ਤਜਿੰਦਰ ਸਿੰਘ, ਸੁਲੱਖਣ ਸਿੰਘ ਬੇਰੀ, ਐਨ ਡੀ ਤਿਵਾੜੀ, ਨਰੰਜਣਜੋਤ ਆਦਿ ਹਾਜ਼ਰ ਸਨ।




Featured post

Punjab Board Class 8th, 10th, and 12th Guess Paper 2025: Your Key to Exam Success!

PUNJAB BOARD GUESS PAPER 2025 Punjab Board Class 8th, 10th, and 12th Guess Paper 2025: Your Key to Exam Success! The ...

RECENT UPDATES

Trends