ਸਰਕਾਰ ਤੋਂ ਅੱਕੇ ਮੁਲਾਜਮਾਂ ਨੇ ਸਰਕਾਰੀ ਪੱਤਰਾਂ ਨੂੰ ਲਾਇਆ ਲਾਂਬੂ

 ਸਰਕਾਰ ਤੋਂ ਅੱਕੇ ਮੁਲਾਜਮਾਂ ਨੇ ਸਰਕਾਰੀ ਪੱਤਰਾਂ ਨੂੰ ਲਾਇਆ ਲਾਂਬੂ

ਮਾਮਲਾ ਪੇਂਡੂ ਭੱਤਾ,ਏ ਸੀ ਪੀ,15 ਪ੍ਰਤੀਸ਼ਤ ਤਨਖਾਹ ਕਟੌਤੀ ਅਤੇ ਪੈਨਸ਼ਨ ਬੰਦ ਕਰਨ ਦਾ।

ਬੀ ਐੱਡ ਫਰੰਟ ਵੱਲੋਂ ਏ ਸੀ ਪੀ ਅਤੇ ਭੱਤੇ ਬੰਦ ਕਰਨ ਖਿਲ਼ਾਫ ਕੀਤਾ ਰੋਸ ਪ੍ਰਦਰਸ਼ਨ


ਨਵਾਂ ਸ਼ਹਿਰ,22 ਜੁਲਾਈ ( ਪ੍ਰਮੋਦ ਭਾਰਤੀ)

ਸਰਕਾਰਾਂ ਅਕਸਰ ਹੀ ਮੁਲਾਜ਼ਮ ਵਿਰੋਧੀ ਭੁਗਤਦੀਆਂ ਹਨ। ਪੰਜਾਬ ਦੀ ਜਨਤਾ ਨੂੰ ਸਬਜ ਬਾਗ ਦਿਖਾ ਕੇ ਸੱਤਾ ਵਿੱਚ ਆਈ ,ਆਮ ਆਦਮੀ ਪਾਰਟੀ ਦੀ ਸਰਕਾਰ ਵੀ ਬਾਕੀ ਰਵਾਇਤੀ ਪਾਰਟੀਆਂ ਵਾਂਗ ਹੀ ਮੁਲਾਜ਼ਮ ਵਿਰੋਧੀ ਫ਼ੈਸਲਿਆਂ ਉੱਪਰ ਮੋਹਰਾਂ ਲਗਾ ਰਹੀ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਵੇਰਕਾ ਬੂਥ,ਡੀ ਸੀ ਦਫਤਰ ਗੇਟ,ਚੰਡੀਗੜ੍ਹ ਰੋਡ,ਨਵਾਂ ਸ਼ਹਿਰ ਵਿਖੇ ਸੂਬਾ ਕਮੇਟੀ ਦੇ ਸੱਦੇ ਅਨੁਸਾਰ ਬਲਾਕ ਪੱਧਰੀ ਰੋਸ ਪ੍ਰਦਰਸ਼ਨ ਦੌਰਾਨ ਇਕੱਠੇ ਹੋਏ ਅਧਿਆਪਕਾਂ ਨੂੰ ,ਬੀ ਐੱਡ ਅਧਿਆਪਕ ਫਰੰਟ ਪੰਜਾਬ ਦੇ ਸੂਬਾ ਪ੍ਰੈਸ ਸਕੱਤਰ ਗੁਰਦਿਆਲ ਮਾਨ,ਨੀਲ ਕਮਲ ਅਤੇ ਬਲਾਕ ਪ੍ਰਧਾਨ ਮੈਡਮ ਅਮਰੀਕ ਕੌਰ ਨੇ ਸਾਂਝੇ ਰੂਪ ਵਿੱਚ ਸੰਬੋਧਿਤ ਹੁੰਦਿਆਂ ਹੋਇਆਂ ਕੀਤਾ । 



ਰੋਸ ਪ੍ਰਦਰਸ਼ਨ ਤੋਂ ਬਾਅਦ ਭੱਤੇ , ਏ ਸੀ ਪੀ ਬੰਦ ਕਰਨ ਅਤੇ 2016 ਤੋਂ ਬਾਅਦ ਭਰਤੀ ਮੁਲਾਜਮਾਂ ਦੀ 15 ਪ੍ਰਤੀਸ਼ਤ ਤਨਖਾਹ ਕਟੌਤੀ ਵਾਲੀਆਂ ਸਰਕਾਰੀ ਚਿੱਠੀਆਂ ਨੂੰ ਲਾਂਬੂ ਲਗਾਇਆ ਗਿਆ। ਇਸ ਮੌਕੇ ਪਵਨ ਕੁਮਾਰ,ਅਸ਼ਵਨੀ ਕੁਮਾਰ ਅਤੇ ਰਮਨ ਕੁਮਾਰ ਦੱਸਿਆ ਕਿ ਕਾਂਗਰਸ ਸਰਕਾਰ ਨੇ ਮੁਲਾਜ਼ਮਾਂ ਨੂੰ ਮਿਲਦੇ ਪੇਂਡੂ ਭੱਤੇ ਸਮੇਤ ,ਹੋਰ ਬਹੁਤ ਸਾਰੇ ਭੱਤੇ ਅਤੇ ਏ ਸੀ ਪੀ ਸਕੀਮ ਬੰਦ ਕਰ ਦਿੱਤੀ ਸੀ । ਇਸ ਤੋਂ ਇਲਾਵਾ ਕੱਚੇ ਅਧਿਆਪਕ ਪੱਕੇ ਕਰਨ ਅਤੇ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਦੀ ਗਰੰਟੀ ਦਿੱਤੀ ਸੀ ਪਰ ਸਰਕਾਰ ਬਣਨ ਤੋਂ ਬਾਅਦ ਆਮ ਆਦਮੀ ਪਾਰਟੀ ਮੁਲਾਜਮਾਂ ਦੀਆਂ ਮੰਗਾਂ ਨੂੰ ਪੂਰਾ ਕਰਨ ਤੋਂ ਆਨਾ ਕਾਨੀ ਕਰ ਰਹੀ ਹੈ । ਜਿਸ ਕਰਕੇ ਮਜ਼ਬੂਰਨ ਅਧਿਆਪਕਾਂ ਨੂੰ ਸੰਘਰਸ਼ ਦਾ ਰਾਹ ਅਪਣਾਉਣਾ ਪੈ ਰਿਹਾ ਹੈ । ਮੈਮ ਹਰਪਜੀਤ ਕੌਰ ਅਤੇ ਪਿੰਕੀ ਦੇਵੀ ਨੇ ਕਿਹਾ ਕਿ ਆਪ ਸਰਕਾਰ ਦੀਆਂ ਗਲਤ ਨੀਤੀਆਂ ਕਾਰਣ ਪ੍ਰਾਇਮਰੀ ਅਧਿਆਪਕਾਂ ਨੂੰ ਆਪਣੀਆਂ ਤਨਖਾਹਾਂ ਵੀ ਸਮੇਂ ਸਿਰ ਨਹੀਂ ਮਿਲ ਰਹੀਆਂ,ਇਸ ਕਰਕੇ ਸਰਕਾਰ ਪ੍ਰਾਇਮਰੀ ਦੇ ਬਜਟ ਦਾ ਢੁੱਕਵਾਂ ਪ੍ਬੰਧ ਕਰੇ।



 ਇਸ ਮੌਕੇ ਵੱਖ-ਵੱਖ ਆਗੂਆਂ ਨੇ ਸੰਬੋਧਨ ਕਰਦਿਆਂ ਪੰਜਾਬ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਟੀਚੰਗ ਫੈਲੋ ਤੇ ਸਿਖਿਆ ਪ੍ਰੋਵਾਈਡਰ 14000 ਅਧਿਆਪਕਾਂ ਦੇ ਠੇਕੇ ਉਪਰ ਕੀਤੀ ਸਰਵਿਸ ਦਾ ਲਾਭ ਦਿੱਤਾ ਜਾਵੇ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ, ਬੰਦ ਏ ਸੀ ਪੀ ਅਤੇ ਪੇਂਡੂ ਭੱਤੇ ਸਮੇਤ ਸਾਰੇ ਭੱਤੇ ਮੁੜ ਬਹਾਲ ਕੀਤੇ ਜਾਣ, ਮੁਲਾਜ਼ਮਾਂ ਦੀਆਂ ਤਨਖ਼ਾਹਾਂ ਦਾ ਬਜਟ ਸਮੇਂ ਸਿਰ ਜਾਰੀ ਕੀਤਾ ਜਾਵੇ, ਈ ਟੀ ਟੀ ਤੋਂ ਮਾਸਟਰ ਕੇਡਰ ਦੀਆਂ ਸਾਰੇ ਵਿਸ਼ਿਆਂ ਦੀਆਂ ਤਰੱਕੀਆਂ ਤੁਰੰਤ ਕੀਤੀਆਂ ਜਾਣ, ਕੱਚੇ ਅਧਿਆਪਕ ਪੱਕੇ ਕੀਤੇ ਜਾਣ, ਅਧਿਆਪਕਾਂ ਤੋਂ ਕਰਵਾਏ ਜਾਂਦੇ ਗੈਰ ਵਿੱਦਿਅਕ ਕੰਮ ਤੁਰੰਤ ਬੰਦ ਕੀਤੇ ਜਾਣ, ਪੀ ਐੱਫ ਐੱਮ ਐੱਸ ਬੰਦ ਕੀਤਾ ਜਾਵੇ, ਅਧਿਆਪਕਾਂ ਤੋਂ ਕੇਵਲ ਅਧਿਆਪਨ ਦਾ ਹੀ ਕਾਰਜ ਲਿਆ ਜਾਵੇ। ਇਸ ਤੋਂ ਇਲਾਵਾ ਨਵੇਂ ਭਰਤੀ ਮੁਲਾਜਮਾਂ ਦੀ 15 ਪ੍ਰਤੀਸ਼ਤ ਤਨਖਾਹ ਕਟੌਤੀ ਵਾਲਾ ਪੱਤਰ ਵਾਪਿਸ ਲਿਆ ਜਾਵੇ। ਕਾਪੀਆਂ ਸਾੜਣ ਮੌਕੇ ਸਰਕਾਰ ਵਿਰੁੱਧ ਜੰਮਕੇ ਨਾਹਰੇਬਾਜੀ ਵੀ ਕੀਤੀ ਗਈ। ਇਸ ਮੌਕੇ ਹਰਭਜਨ ਸਿੰਘ,ਰਿੰਕੂ ਚੌਪੜਾ,ਹਰਪ੍ਰੀਤ ਕੌਰ, ਕੌਰ,ਜਸਵੰਤ ਸਿੰਘ ਸੋਨਾ,ਤਜਿੰਦਰ ਕੌਰ,ਕਰਮਜੀਤ ਕੌਰ,ਲਾਲੀ ਜੋਸੀ,ਜਸਵਿੰਦਰ ਕੌਰ ਅਤੇ ਸੁਖਜਿੰਦਰ ਸਿੰਘ ਵੀ ਮੌਜੂਦ ਸਨ।

ਬੀ ਐਡ ਅਧਿਆਪਕ ਫਰੰਟ ਦੇ ਆਗੂ ਮੁਲਾਜਮ ਵਿਰੋਧੀ ਪੱਤਰਾਂ ਦੀਆਂ ਕਾਪੀਆਂ ਫੂਕਕੇ ਰੋਸ ਪ੍ਰਗਟ ਕਰਦੇ ਹੋਏ।




Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends