ਮੁੱਖ ਅਧਿਆਪਕ ਜਥੇਬੰਦੀ ਪੰਜਾਬ ਦਾ ਵਫ਼ਦ ਸਿੱਖਿਆ ਮੰਤਰੀ ਪੰਜਾਬ ਸਰਦਾਰ ਹਰਜੋਤ ਸਿੰਘ ਬੈਸ ਨੂੰ ਮਿਲਿਆ, ਮਸਲੇ ਹੋਏ ਹੱਲ

 ਮੁੱਖ  ਅਧਿਆਪਕ ਜਥੇਬੰਦੀ ਪੰਜਾਬ ਦਾ ਵਫ਼ਦ ਸਿੱਖਿਆ ਮੰਤਰੀ ਪੰਜਾਬ ਸਰਦਾਰ ਹਰਜੋਤ ਸਿੰਘ ਬੈਸ ਨੂੰ ਮਿਲਿਆ।

ਅਧਿਆਪਕਾਂ ਦੀਆਂ ਬਦਲੀਆ ਦਾ ਮਸਲਾ ਹੋਇਆ ਹੱਲ: ਅਮਨਦੀਪ ਸਰਮਾ ਸੂਬਾ ਪ੍ਰਧਾਨ ਪੰਜਾਬ।

        ਮੁੱਖ ਅਧਿਆਪਕ ਜਥੇਬੰਦੀ ਪੰਜਾਬ ਦਾ ਇੱਕ ਅਹਿਮ ਵਫਦ ਸਿੱਖਿਆ ਮੰਤਰੀ ਪੰਜਾਬ ਸਰਦਾਰ ਹਰਜੋਤ ਸਿੰਘ ਬੈਂਸ ਨੂੰ ਮਿਲਿਆ ਜਥੇਬੰਦੀ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਬਦਲੀਆ ਸਬੰਧੀ ਆ ਰਹੀ ਸਮੱਸਿਆ ਤੇ ਗੱਲਬਾਤ ਕਰਦਿਆਂ ਸੂਬਾ ਪ੍ਰਧਾਨ ਅਮਨਦੀਪ ਸ਼ਰਮਾ ਨੇ ਕਿਹਾ ਕਿ ਪ੍ਰਮੋਟ ਹੋਏ ਅਧਿਆਪਕ ਤੇ ਦੋ ਸਾਲ ਦੀ  ਸਟੇਅ ਲਾਉਣਾ ਬਿਲਕੁਲ ਗਲਤ ਹੈ ਕਿਉਂਕਿ ਉਹ ਪਹਿਲਾ ਹੀ ਆਪਣੀ ਜ਼ਿੰਦਗੀ ਦੇ 20-25 ਸਾਲ ਉਸੇ ਕਾਡਰ ਵਿੱਚ ਲਾ ਕੇ ਪ੍ਰਮੋਟ ਹੁੰਦੇ ਹਨ। ਉਨ੍ਹਾਂ ਨੂੰ ਬਦਲੀਆਂ ਦਾ ਮੌਕਾ ਦਿੱਤਾ ਜਾਵੇ।ਸਿੱਖਿਆ ਮੰਤਰੀ ਪੰਜਾਬ ਨੇ ਇਸ ਮਸਲੇ ਦਾ ਤੁਰੰਤ ਹੱਲ ਕਰਦਿਆਂ ਕਿਹਾ ਕਿ ਨਵੀਂ ਬਦਲੀਆਂ ਦੀ ਪਾਲਿਸੀ ਵਿਚ ਇਹ ਸਮੱਸਿਆ ਹੱਲ ਕਰ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਿੱਧੀ ਭਰਤੀ ਰਾਹੀਂ ਭਰਤੀ ਹੈੱਡ ਟੀਚਰ ,ਸੈਂਟਰ ਹੈੱਡ ਟੀਚਰ ਅਧਿਆਪਕਾਂ ਦੀ ਬਦਲੀ ਦੀ ਸਮੱਸਿਆ ਦਾ ਵੀ ਮੌਕੇ ਤੇ ਹੀ ਹੱਲ ਕੀਤਾ ਗਿਆ। 



            ਜਥੇਬੰਦੀ ਵੱਲੋਂ 6635 ਅਧਿਆਪਕਾਂ ਦੀ ਭਰਤੀ ਸਬੰਧੀ ਗੱਲਬਾਤ ਕਰਦਿਆਂ ਮੰਗ ਕੀਤੀ ਕਿ ਜਿਹੜੇ ਸਾਥੀ ਆਨ ਹੋਲਡ ਰੱਖੇ ਗਏ ਹਨ ਉਨ੍ਹਾਂ ਨੂੰ ਤੁਰੰਤ ਆਰਡਰ ਦਿੱਤੇ ਜਾਣ ਅਤੇ ਵੇਟਿੰਗ ਲਿਸਟ ਵਾਲੇ ਅਧਿਆਪਕਾਂ ਨੂੰ ਵੀ ਨਿਯੁਕਤੀ ਪੱਤਰ ਜਾਰੀ ਕੀਤੇ ਜਾਣ। ਇਸ ਮੌਕੇ ਉਨ੍ਹਾਂ ਭਰੋਸਾ ਦਿੰਦਿਆਂ ਕਿਹਾ ਕਿ ਆਨ ਹੋਲਡ ਅਧਿਆਪਕਾਂ ਨੂੰ ਸੋਮਵਾਰ ਨੂੰ ਨਿਯੁਕਤੀ ਪੱਤਰ ਜਾਰੀ ਕੀਤੇ ਜਾਣਗੇ ਅਤੇ ਬਾਕੀ ਵੇਟਿੰਗ ਵਾਲੇ ਅਧਿਆਪਕਾਂ ਨੂੰ ਅਗਸਤ ਦੇ ਮਹੀਨੇ ਨਿਯੁਕਤੀ ਪੱਤਰ ਜਾਰੀ ਹੋਣਗੇ। ਜਥੇਬੰਦੀ ਵੱਲੋਂ ਨਿਮਨ ਮਸਲਿਆਂ ਤੇ ਵਿਸਥਾਰ ਪੂਰਵਕ ਗੱਲਬਾਤ ਕੀਤੀ ਗਈ ।      

ਜਥੇਬੰਦੀ ਵੱਲੋ ਸੈਟਰ ਹੈਡ ਟੀਚਰ ਦੀਆਂ ਸੀਨੀਅਰਤਾ ਸੂਚੀਆਂ ਜਿਲ੍ਹਾ ਪੱਧਰ ਤੇ ਹੀ ਬਣਾਉਣ ਸਬੰਧੀ, ਸਕੂਲਾਂ ਵਿੱਚ ਪਾਰਟ ਟਾਇਮ ਸਵੀਪਰ ਅਤੇ ਪ੍ਰੀ ਪ੍ਰਾਇਮਰੀ ਦੇ ਬੱਚਿਆਂ ਲਈ ਹੈਲਪਰ ਰੱਖਣ ਲਈ ਗ੍ਰਾਟ ਜਾਰੀ ਕਰਨ ਦੀ ਮੰਗ ਸਬੰਧੀ, ਪੀ .ਐਮ. ਐਫ. ਐਸ ਦਾ ਕੰਮ ਬਲਾਕ ਪੱਧਰ ਤੇ ਕਰਨ ਸਬੰਧੀ , ਪਰਖ ਕਾਲ ਸਮਾਂ ਦੋ ਸਾਲ ਦਾ ਕਰਨ ਸਬੰਧੀ, ਪੰਜਾਬ ਭਰ ਵਿੱਚ ਬੀ ਐਲ ਓ,ਵੱਖ ਵੱਖ ਸਕੀਮਾਂ ਤਹਿਤ ਕੰਮ ਕਰਦੇ ਅਧਿਆਪਕਾਂ ਨੂੰ ਸਕੂਲਾਂ ਵਿੱਚ ਭੇਜਣ ਸਬੰਧੀ , ਅਧਿਆਪਕਾਂ ਦੇ ਮੈਡੀਕਲ ਬਜਟ ਸਬੰਧੀ , ਅਧਿਆਪਕਾਂ ਨੂੰ ਗੈਰ ਵਿੱਦਿਅਕ ਕੰਮਾਂ ਤੋਂ ਛੋਟ ਦੇਣ ਸਬੰਧੀ, ਮਿਡ -ਡੇ -ਮੀਲ ਰਾਸੀ ਮਹਿੰਗਾਈ ਅਨੁਸਰ ਵਧਾਉਣ ਸਬੰਧੀ , ਪੇਡੂ ਭੱਤਾ ਬਹਾਲ ਕਰਨ ਸਬੰਧੀ , ਹੈਡ ਟੀਚਰ ਅਤੇ ਸੈਟਰ ਹੈਡ ਟੀਚਰ ਦੀ ਪੋਸਟ ਨੂੰ ਪ੍ਰਬੰਧਕੀ ਪੋਸਟ ਬਣਾਉਣਾ, ਸੈਟਰ ਪੱਧਰ ਤੇ ਕਲਰਕ ਦੀ ਪੋਸਟ ਅਤੇ ਬਲਾਕਾ ਵਿੱਚ ਖਾਲੀ ਪਈਆ ਕਲਰਕਾ ਦੀਆਂ ਪੋਸਟਾ ਨੂੰ ਭਰਨਾ,

          ਜਥੇਬੰਦੀ ਵੱਲੋਂ ਪ੍ਰਾਇਮਰੀ ਤੋਂ ਮਾਸਟਰ ਕਾਡਰ ਦੇ ਵੱਖ- ਵੱਖ ਵਿਸ਼ਿਆਂ ਦੀਆਂ ਤਰੱਕੀਆਂ ਤੁਰੰਤ ਕਰਨ ਅਤੇ ਨਿਮਨ ਮਸਲਿਆਂ ਤੇ ਗੱਲਬਾਤ ਕੀਤੀ ਗਈ।ਜਿਸਤੇ ਭਰੋਸਾ ਦਿਵਾਉਦਿਆ ਉਹਨਾਂ ਕਿਹਾ ਕਿ ਜਲਦੀ ਤਰੱਕੀਆ ਕੀਤੀਆਂ ਜਾਣਗੀਆ। 


ਅਧਿਆਪਕਾਂ ਦੇ ਕੰਮਾਂ ਪ੍ਰਤਿ ਅਫਸਰਾ ਨੂੰ ਵੀ ਸਮੇਂ ਸਿਰ ਜਵਾਬਦੇਹ ਬਣਾਉਣਾ ਆਦਿ ਮਸਲਿਆਂ ਤੇ ਵਿਸਥਾਰਪੂਰਵਕ ਗੱਲਬਾਤ ਕੀਤੀ ਗਈ।ਇਸ ਸਮੇਂ  ਭਾਰਤ ਭੂਸਨ ਮਾਨਸਾ,ਸਾਮ ਲਾਲ ਬਠਿੰਡਾ,ਬਲਵੀਰ ਦਲੇਲਵਾਲਾ,ਸਿਮਰਜੀਤ ਕੌਰ,ਤਵਲੀਨ ਕੌਰ,ਨਵਰੀਤ ਕੌਰ ਆਦਿ ਅਧਿਆਪਕ ਸਾਥੀ ਹਾਜਰ ਸਨ।

Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends