*ਵਿਧਾਨ ਸਭਾ ਵਿਚ ਪੁਰਾਣੀ ਪੈਨਸ਼ਨ ਦੀ ਬਹਾਲੀ ਲਈ ਆਪ ਸਰਕਾਰ ਨੇ ਕੀਤਾ ਪ੍ਰਸਤਾਵ ਰੱਦ*
*ਆਪ ਸਰਕਾਰ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੇ ਨਾਲ ਨਾਲ ਕੀਤੇ ਹੋਏ ਵਾਅਦੇ ਤੋਂ ਭੱਜੀ*
*ਪੰਜਾਬ ਸਰਕਾਰ ਵੱਲੋਂ ਪੇਸ਼ ਕੀਤੇ ਬਜਟ ਵਿੱਚ ਵੀ ਪਿਛਲੀ ਸਰਕਾਰ ਵੱਲੋਂ ਬੰਦ ਕੀਤੇ ਭੱਤਿਆਂ ਦੀ ਵੀ ਸਰਕਾਰ ਨੇ ਕੋਈ ਸਾਰ ਨਹੀਂ ਲਈ*
ਪਟਿਆਲਾ /ਦੇਵੀਗੜ੍ਹ 27 ਜੂਨ ( )
ਵਿਧਾਨ ਸਭਾ ਵਿਚ ਪੁਰਾਣੀ ਪੈਨਸ਼ਨ ਬਹਾਲੀ ਸਬੰਧੀ ਪ੍ਰਸਤਾਵ ਨੂੰ ਰੱਦ ਕਰਨ ਨਾਲ 2004 ਤੋਂ ਬਾਅਦ ਭਰਤੀ ਮੁਲਾਜ਼ਮਾਂ ਨੂੰ ਬਹੁਤ ਦੁੱਖ ਪਹੁੰਚਿਆ ਹੈ ਇਹ ਪ੍ਰਗਟਾਵਾ ਕਰਦਿਆਂ ਜ਼ਿਲ੍ਹਾ ਕਨਵੀਨਰ ਹਿੰਮਤ ਸਿੰਘ ,ਜਨਰਲ ਸਕੱਤਰ ਹਰਪ੍ਰੀਤ ਉੱਪਲ ,ਸਰਪ੍ਰਸਤ ਪਰਮਜੀਤ ਸਿੰਘ ਪਟਿਆਲਾ, ਜਸਵਿੰਦਰ ਸਮਾਣਾ , ਸ਼ਿਵਪ੍ਰੀਤ ਸਿੰਘ ਪਟਿਆਲਾ ਨੇ ਦੱਸਿਆ ਕਿ ਸਰਕਾਰ ਦੀ ਵਾਅਦਾਖ਼ਿਲਾਫੀ ਵਿਰੁੱਧ ਨਿੰਦਾ ਮਤਾ ਪਾਸ ਕੀਤਾ ਗਿਆ । ਮੀਟਿੰਗ ਦੌਰਾਨ ਹਾਕਮ ਸਿੰਘ ਖਨੌਡ਼ਾ, ਨਿਰਭੈ ਸਿੰਘ ਘਨੌਰ ,ਹਰਦੀਪ ਸਿੰਘ ਮੰਜਾਲ ਕਲਾਂ, ਕਰਮਜੀਤ ਸਿੰਘ ਦੇਵੀਨਗਰ ਭੀਮ ਸਿੰਘ ਸਮਾਣਾ, ਜੁੱਗ ਪਰਗਟ ਸਿੰਘ ਸਮਾਣਾ ਨੇ ਦੁੱਖ ਪ੍ਰਗਟ ਕੀਤਾ ਕਿ 92 ਮੰਤਰੀਆਂ , ਮੁੱਖ ਮੰਤਰੀ ਆਦਿ ਸਭ ਨੂੰ ਵਿਸ਼ੇਸ਼ ਮੰਗ ਪੱਤਰ ਦਿੱਤੇ ਗਏ ਸਨ ਸੱਤਾ ਚ ਆਉਣ ਸਮੇਂ ਮੁੱਖ ਮੰਤਰੀ ਨੇ ਪੁਰਾਣੀ ਪੈਨਸ਼ਨ ਬਹਾਲੀ ਸਬੰਧੀ ਪੱਕਾ ਭਰੋਸਾ ਦਿੱਤਾ ਸੀ ਕਿ ਸਰਕਾਰ ਬਣਦੇ ਸਾਰ ਹੀ ਤੁਹਾਡੀ ਪੁਰਾਣੀ ਪੈਨਸ਼ਨ ਬਹਾਲ ਕਰ ਦਿੱਤੀ ਜਾਵੇਗੀ ਪਰ ਸੱਤਾ ਚ ਆਉਣ ਤੋਂ ਬਾਅਦ ਸਰਕਾਰ ਦੀ ਅੰਦਰਲੀ ਮਨਸ਼ਾ ਅੱਜ ਸਾਹਮਣੇ ਆ ਗਈ ਹੈ । ਸਰਕਾਰ ਮੁਲਾਜ਼ਮਾਂ ਨਾਲ ਕੀਤੇ ਵਾਅਦਿਆਂ ਤੋਂ ਭੱਜਦੀ ਨਜ਼ਰ ਆ ਰਹੀ ਹੈ ਪੁਰਾਣੀ ਪੈਨਸ਼ਨ ਤੋਂ ਇਲਾਵਾ ਆਮ ਆਦਮੀ ਪਾਰਟੀ ਦੀ ਸਰਕਾਰ ਪਿਛਲੀ ਕਾਂਗਰਸ ਸਰਕਾਰ ਵੱਲੋਂ ਬੰਦ ਕੀਤੇ ਗਏ ਭੱਤਿਆਂ ਨੂੰ ਬਹਾਲ ਕਰਨ ਦਾ ਪੂਰਾ ਭਰੋਸਾ ਦਿੱਤਾ ਸੀ ਜਿਸ ਵਿੱਚ ਮਹਿੰਗਾਈ ਭੱਤਾ , ਪੇਂਡੂ ਭੱਤਾ , 4-9-14 ਏਸੀਪੀ ਹੋਰ ਬੰਦ ਕੀਤੇ ਭੱਤਿਆਂ ਨੂੰ ਬਹਾਲ ਕਰਨ ਦੇ ਵੱਡੇ ਵਾਅਦੇ ਕੀਤੇ ਸੀ ਪਰ ਵਿਧਾਨ ਸਭਾ ਦੀ ਕਾਰਵਾਈ ਤੋਂ ਪਤਾ ਲੱਗ ਰਿਹਾ ਹੈ ਕਿ ਸਰਕਾਰ ਮੁਲਾਜ਼ਮਾਂ ਨਾਲ ਕੀਤੇ ਕਿਸੇ ਵੀ ਵਾਅਦੇ ਨੂੰ ਪੂਰਾ ਨਹੀਂ ਕਰ ਰਹੀ । ਹਾਜ਼ਰ ਸਾਥੀਆਂ ਨੇ ਜਿਨ੍ਹਾਂ ਵਿੱਚ ਸੰਜੇ ਕੁਮਾਰ ਪਟਿਆਲਾ ਹਰਵਿੰਦਰ ਸੰਧੂ ,ਗੁਰਪ੍ਰੀਤ ਪਟਿਆਲਾ, ਜਸਵੀਰ ਪਟਿਆਲਾ , ਗੁਰਪ੍ਰੀਤ ਸਿੱਧੂ , ਡਾ ਬਲਜਿੰਦਰ ਸਿੰਘ ਰਾਜਪੁਰਾ ,ਤਲਵਿੰਦਰ ਖਰੌੜ , ਪਰਮਿੰਦਰ ਸਿੰਘ ਰਾਠੀਆਂ , ਸਤੀਸ਼ ਵਿਦਰੋਹੀ , ਅਮਰੀਕ ਸਿੰਘ ਖੇੜੀ ਰਾਜਾ , ਸੰਜੀਵ ਕੁਮਾਰ ਬਾਂਗਡ਼ਾਂ ਹਰਜੀਤ ਸਿੰਘ ਪਟਿਆਲਾ ਨੇ ਕਿਹਾ ਕਿ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਪੰਜਾਬ ਆਪਣੀਆਂ ਮੰਗਾਂ ਮਨਵਾਉਣ ਦੇ ਲਈ ਪੰਜਾਬ ਸਰਕਾਰ ਦੇ ਖ਼ਿਲਾਫ਼ ਛੇਤੀ ਹੀ ਸੂਬਾ ਪੱਧਰੀ ਐਕਸ਼ਨ ਕਰ ਕੇ ਸਰਕਾਰ ਨਾਲ ਆਰ ਪਾਰ ਦੀ ਲੜਾਈ ਲੜੇਗੀ।