ਸਾਂਝੇ ਅਧਿਆਪਕ ਮੋਰਚੇ ਵੱਲੋਂ ਸਿੱਖਿਆ ਅਧਿਕਾਰੀਆਂ ਨਾਲ ਮੀਟਿੰਗ, ਬਦਲੀ ਨੀਤੀ ਸਮੇਤ ਕਈ ਸੁਝਾਵਾਂ ਨੂੰ ਲਾਗੂ ਕਰਨ ਦੀ ਮੰਗ

 ਸਾਂਝੇ ਅਧਿਆਪਕ ਮੋਰਚੇ ਵੱਲੋਂ ਸਿੱਖਿਆ ਅਧਿਕਾਰੀਆਂ ਨਾਲ ਮੀਟਿੰਗ 


ਬਦਲੀ ਨੀਤੀ ਸਬੰਧੀ ਸਾਂਝੇ ਅਧਿਆਪਕ ਮੋਰਚੇ ਦੇ ਸੁਝਾਅ ਲਾਗੂ ਕਰਨ ਦੀ ਮੰਗ


4 ਜੂਨ, ਮੋਹਾਲੀ ( ): ਸਾਂਝੇ ਅਧਿਆਪਕ ਮੋਰਚੇ ਦੀ ਸੂਬਾਈ ਵਫਦ ਵੱਲੋਂ ਅਧਿਆਪਕਾਂ ਦੇ ਵੱਖ-ਵੱਖ ਮਸਲਿਆਂ ਸਬੰਧੀ ਡੀ.ਪੀ.ਆਈ. (ਐਲੀਮੈਂਟਰੀ ਸਿੱਖਿਆ), ਸਹਾਇਕ ਡਾਇਰੈਕਟਰ ਆਈ.ਸੀ.ਟੀ. ਅਤੇ ਹੋਰਨਾਂ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਗਈ।



     ਇਸ ਸਬੰਧੀ ਵਧੇਰੇ ਗੱਲਬਾਤ ਕਰਦਿਆਂ ਸਾਂਝਾ ਅਧਿਆਪਕ ਮੋਰਚੇ ਦੇ ਸੂਬਾ ਕਨਵੀਨਰਾਂ ਸੁਰਿੰਦਰ ਕੁਮਾਰ ਪੁਆਰੀ, ਵਿਕਰਮ ਦੇਵ ਸਿੰਘ, ਸੁਖਵਿੰਦਰ ਸਿੰਘ ਚਾਹਲ, ਬਾਜ਼ ਸਿੰਘ ਖਹਿਰਾ, ਬਲਜੀਤ ਸਲਾਣਾ, ਜਸਵਿੰਦਰ ਔਲਖ, ਸੂਬਾ ਕੋ-ਕਨਵੀਨਰਾਂ ਸੁਖਰਾਜ ਕਾਹਲੋਂ, ਅਮਨਬੀਰ ਗੁਰਾਇਆ ਅਤੇ ਪਰਮਵੀਰ ਸਿੰਘ ਨੇ ਦੱਸਿਆ ਕਿ ਬਦਲੀਆਂ ਸਬੰਧੀ ਡੀਪੀਆਈ (ਸੈ ਸਿ) ਦੀ ਗੈਰ ਮੌਜੂਦਗੀ ਵਿੱਚ ਸਹਾਇਕ ਡਾਇਰੈਕਟਰ ਆਈ.ਸੀ.ਟੀ. ਸ੍ਰੀ ਗੁਰਜੋਤ ਸਿੰਘ ਨਾਲ ਮੁਲਾਕਾਤ ਹੋਈ, ਜਿਸ ਵਿੱਚ ਬਦਲੀਆਂ ਸਬੰਧੀ ਸਿੱਖਿਆ ਮੰਤਰੀ ਨੂੰ ਦਿੱਤੇ ਸੁਝਾਵਾਂ ਨੂੰ ਮੰਨ ਕੇ ਦੁਬਾਰਾ ਪੋਰਟਲ ਖੋਲ੍ਹਣ‌ 'ਤੇ ਜ਼ੋਰ ਦਿੱਤਾ ਗਿਆ। ਜਿਸ ਸਬੰਧੀ ਸਿੱਖਿਆ ਮੰਤਰੀ ਵੱਲੋਂ ਜਲਦ ਫੈਸਲਾ ਲੈਣ ਦਾ ਭਰੋਸਾ ਮਿਲਿਆ। ਕੰਪਿਊਟਰ ਅਧਿਆਪਕਾਂ ਦੀ ਤਨਖਾਹ ਸਬੰਧੀ ਕੋਈ ਮੁਸ਼ਕਿਲ ਨਾ ਆਉਣ ਦੇਣ ਦੀ ਗੱਲ ਕਹੀ ਗਈ। ਪ੍ਰਿੰਸੀਪਲਾਂ/ ਹੈੱਡਮਾਸਟਰਾਂ ਨੂੰ ਡੀ.ਡੀ.ਓ. ਪਾਵਰਾਂ ਜਾਰੀ ਕਰਨ ਸਬੰਧੀ ਡੀ.ਪੀ.ਆਈ. (ਸੈ. ਸਿ.) ਦੇ ਦਫ਼ਤਰ ਵਿੱਚ ਮੌਜੂਦ ਅਧਿਕਾਰੀਆਂ ਨੇ ਦੱਸਿਆ ਕਿ ਨਵੇਂ ਸਿੱਖਿਆ ਸਕੱਤਰ ਨੂੰ ਇਸ ਸਬੰਧੀ ਫਾਇਲ ਭੇਜੀ ਜਾ ਚੁੱਕੀ ਹੈ, ਜਿਸ ਦੇ ਜਲਦ ਜਾਰੀ ਹੋਣ ਦੀ ਉਮੀਦ ਹੈ। ਪਿਕਟਸ ਸੁਸਾਇਟੀ ਅਧੀਨ ਰੈਗੂਲਰ-ਕਨਫਰਮਡ ਕੰਪਿਊਟਰ ਫੈਕਲਟੀ ਨੂੰ ਪੂਰੇ ਲਾਭਾਂ ਸਹਿਤ ਸਿੱਖਿਆ ਵਿਭਾਗ ਵਿੱਚ ਮਰਜ ਕਰਨ, ਛੇਵੇਂ ਤਨਖਾਹ ਕਮਿਸ਼ਨ ਅਨੁਸਾਰ ਤਨਖਾਹ ਫਿਕਸ ਕਰਨ, ਕੋਵਿਡ ਡਿਊਟੀ ਦੌਰਾਨ ਜਾਨ ਵਾਰ ਚੁੱਕੇ ਕੰਪਿਊਟਰ ਅਧਿਆਪਕਾਂ ਦੇ ਵਾਰਸਾਂ ਨੂੰ ਤਰਸ ਆਧਾਰ 'ਤੇ ਨੌਕਰੀ ਅਤੇ ਹੋਰ ਸਹੂਲਤਾਂ ਦੇਣ ਸਬੰਧੀ ਮੰਗ ਪੱਤਰ ਦਿੱਤਾ ਗਿਆ। ਐਸ ਐਲ ਏ ਅਸਾਮੀ ਦਾ ਨਾਮ ਸੀਨੀਅਰ ਲੈਬਾਰਟਰੀ ਅਟੈਂਡੰਟ ਤੋਂ ਸੀਨੀਅਰ ਲੈਬਾਰਟਰੀ ਅਸਿਸਟੈਂਟ ਕਰਨ, ਮੈਡੀਕਲ ਛੁੱਟੀ 'ਤੇ ਪੰਦਰਾਂ ਦਿਨਾਂ ਦੀ ਲਗਾਈ ਸ਼ਰਤ ਨੂੰ ਹਟਾਉਣ, ਬੀ.ਪੀ.ਈ.ਓ. ਦਫ਼ਤਰਾਂ ਵਿਚ ਕਿਤਾਬਾਂ ਦੀ ਵੰਡ ਤੇ ਲਗਾਏ ਐਸ ਐਲ ਏ ਕਰਮਚਾਰੀਆਂ ਨੂੰ ਹਟਾਉਣ ਦੀ ਮੰਗ 'ਤੇ ਚਰਚਾ ਕੀਤੀ ਗਈ।


ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਠਵੀਂ ਜਮਾਤ ਦਾ ਨਤੀਜਾ ਜਾਰੀ ਡਾਊਨਲੋਡ ਕਰੋ ਇਥੇ 


      ਇਸ ਉਪਰੰਤ ਮੋਰਚੇ ਦੀ ਮੀਟਿੰਗ ਡੀ.ਪੀ.ਆਈ. (ਐ ਸਿ) ਸ੍ਰੀਮਤੀ ਹਰਿੰਦਰ ਕੌਰ ਨਾਲ ਹੋਈ। ਜਿਸ ਦੌਰਾਨ ਪ੍ਰਾਇਮਰੀ ਤੋਂ ਮਾਸਟਰ ਕਾਡਰ ਪ੍ਰਮੋਸ਼ਨਾਂ ਤੁਰੰਤ ਕਰਨ ਸਬੰਧੀ ਦਲੀਲ ਨਾਲ ਗੱਲ ਰੱਖੀ ਗਈ, ਜਿਸ 'ਤੇ ਡੀ.ਪੀ.ਆਈ. ਨੇ ਸੀਨੀਆਰਤਾ ਸੂਚੀ ਦਰੁਸਤ ਕਰਕੇ ਪ੍ਰਮੋਸ਼ਨਾਂ ਜਲਦ ਕਰਨ 'ਤੇ ਸਹਿਮਤੀ ਦਿੱਤੀ। ਪਿਛਲੇ ਸਾਲ ਬਦਲੀ ਕਰਵਾ ਚੁੱਕੇ ਅਧਿਆਪਕਾਂ ਨੂੰ ਤੁਰੰਤ ਫਾਰਗ ਕਰਨ ਦੀ ਮੰਗ ਤੇ ਡੀਪੀਆਈ ਵਲੋਂ ਇਹ ਮਸਲਾ ਜਲਦ ਹੀ ਹੱਲ ਕਰਨ ਦਾ ਭਰੋਸਾ ਦਿਵਾਇਆ। 6635 ਈਟੀਟੀ ਅਧਿਆਪਕਾਂ ਨੂੰ ਤੁਰੰਤ ਨਿਯੁਕਤੀ ਪੱਤਰ ਸੌਂਪੇ ਜਾਣ ਦੀ ਮੰਗ ਨਾਲ ਸਹਿਮਤ ਹੁੰਦਿਆਂ, ਜਲਦੀ ਹੀ ਨਿਯੁਕਤੀਆਂ ਕਰਨ ਦਾ ਭਰੋਸਾ ਦਿੱਤਾ। ਪ੍ਰੋਬੇਸ਼ਨ ਪੀਰੀਅਡ ਇਕ ਸਾਲ ਦਾ ਕਰਨ ਦੀ ਮੰਗ ਨੂੰ ਸਰਕਾਰ ਪੱਧਰ ਤੱਕ ਪੁੱਜਦਾ ਕੀਤਾ ਜਾਵੇਗਾ। ਹੈਡ ਟੀਚਰ/ਸੈਟਰ ਹੈਡ ਟੀਚਰ ਦੀ ਪ੍ਰਮੋਸ਼ਨ ਤੋਂ ਡੀਬਾਰ ਹੋਇਆ ਅਧਿਆਪਕ ਮਾਸਟਰ ਕਾਡਰ ਪ੍ਰਮੋਸ਼ਨ ਦੇ ਯੋਗ ਹੋਵੇਗਾ। ਬੀਪੀਈਓਜ਼ ਦੀਆਂ ਪ੍ਰਮੋਸ਼ਨਾਂ ਜਲਦ ਕਰਨ ਦਾ ਵਿਸ਼ਵਾਸ ਦਿਵਾਇਆ ਗਿਆ। ਬੀ.ਪੀ.ਈ.ਓ. ਦਫ਼ਤਰਾਂ ਵਿੱਚ ਸ਼ਿਫਟ ਕੀਤੇ 228 ਪੀ ਟੀ ਆਈਜ਼ ਨੂੰ ਪਿੱਤਰੀ ਮਿਡਲ ਸਕੂਲਾਂ ਵਿਚ ਵਾਪਸ ਭੇਜਣ ਅਤੇ ਗਰਮੀ ਦੀਆਂ ਛੁੱਟੀਆਂ ਲਾਗੂ ਕਰਨ ਦੀ ਮੰਗ ਵੀ ਰੱਖੀ ਗਈ। ਈਟੀਟੀ ਤੋਂ ਹੈੱਡ ਟੀਚਰ ਤੇ ਹੈੱਡ ਟੀਚਰ ਤੋਂ ਸੈਂਟਰ ਹੈੱਡ ਟੀਚਰ ਸਬੰਧੀ ਮੁੱਦੇ ਤੇ ਡੀਪੀਆਈ ਨੇ ਪੈਂਡਿੰਗ ਜ਼ਿਲਿਆਂ ਨੂੰ ਤੁਰੰਤ ਪੱਤਰ ਲਿਖ ਕੇ ਜਵਾਬ ਮੰਗਣ ਦੀ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ। ਇਸ ਉਪਰੰਤ ਡੀਜੀਐਸਈ/ਸਕੱਤਰ ਸਕੂਲ ਸਿੱਖਿਆ ਦੇ ਦਫਤਰ ਵਿੱਚ ਬਦਲੀਆਂ ਸਬੰਧੀ ਸੁਝਾਅ ਲਿਖਤੀ ਰੂਪ ਵਿੱਚ ਦਿੱਤੇ ਗਏ।


       ਇਸ ਮੌਕੇ ਸਾਂਝੇ ਅਧਿਆਪਕ ਮੋਰਚੇ ਦੇ ਆਗੂ ਸੁਰਜੀਤ ਸਿੰਘ ਮੋਹਾਲੀ, ਧਰਮ ਸਿੰਘ ਰਾਈਏਵਾਲ, ਮੁਕੇਸ਼ ਕੁਮਾਰ, ਕ੍ਰਿਸਨ ਦੁੱਗਾਂ, ਨਰੰਜਣਜੋਤ ਸਿੰਘ ਚਾਂਦਪੁਰੀ, ਤਰਨਜੀਤ ਸਿੰਘ ਪਟਿਆਲ਼ਾ, ਪੁਸ਼ਪਿੰਦਰ ਸਿੰਘ ਹਰਪਾਲਪੁਰ, ਪ੍ਰਵਿੰਦਰ ਭਾਰਤੀ, ਲਛਮਣ ਸਿੰਘ ਨਬੀਪੁਰ, ਸੰਦੀਪ ਕੁਮਾਰ ਰਾਜਪੁਰਾ, ਅਮਰਜੀਤ ਸਿੰਘ ਫਤਿਹਗੜ੍ਹ ਸਾਹਿਬ, ਹਰਬੰਸ ਲਾਲ ਪਰਜੀਆਂ, ਗੁਰਸੇਵਕ ਕਲੇਰ, ਬੇਅੰਤ ਭਾਂਬਰੀ, ਰਵਿੰਦਰ ਪੱਪੀ ਮੁਹਾਲੀ, ਜਗਜੀਤ ਜਟਾਣਾ, ਮਨਪ੍ਰੀਤ ਸਿੰਘ ਮੁਹਾਲੀ, ਜਗਮੋਹਨ ਸਿੰਘ ਚੌਂਤਾ, ਜਸਪਾਲ ਸੰਧੂ, ਜਗਦੀਸ਼ ਰਾਏ, ਤਰਲੋਚਨ ਸਿੰਘ ਬਲਾਚੌਰ, ਰਵੀਇੰਦਰ ਸਿੰਘ ਮੰਡੇਰ ਆਦਿ ਵੀ ਹਾਜ਼ਰ ਰਹੇ।






ਜਾਰੀ ਕਰਤਾ....

ਸਾਂਝਾ ਅਧਿਆਪਕ ਮੋਰਚਾ ਪੰਜਾਬ  

(ਵਿਕਰਮ ਦੇਵ ਸਿੰਘ, 9779583467 )

Promoted content

Promoted content
नन्हें सपनों की दुनिया ( ਚੈੱਨਲ ਨੂੰ ਸੁਬਸਕ੍ਰਾਇਬ ਕਰੋ )

Featured post

AFPI MOHALI ADMISSION 2024-25: ਮੁੰਡਿਆਂ ਲਈ NDA, ਆਰਮੀ , ਨੇਵੀ ਅਤੇ ਏਅਰ ਫੋਰਸ ਵਿੱਚ ਭਰਤੀ ਲਈ ਸੁਨਹਿਰੀ ਮੌਕਾ, ਅਰਜ਼ੀਆਂ ਦੀ ਮੰਗ

Maharaja Ranjit Singh Academy entrance test 2024-25 Registration Maharaja Ranjit Singh Academy entrance test 2024-25 ਪੰਜਾਬ ਸਰਕਾਰ ਦੀ ਮੋਹਾਲੀ ਵ...

RECENT UPDATES

Trends