Chandigarh 10 June
ਪੰਜਾਬ ਸਰਕਾਰ ਦੇ ਅਧੀਨ ਆਉਂਦੇ ਸਮੂਹ ਵਿਭਾਗਾਂ ਦੇ ਅਧਿਕਾਰੀਆਂ/
ਕਰਮਚਾਰੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹਨਾਂ ਵੱਲੋਂ ਅਵੇਲ ਕੀਤੀ ਜਾਣ ਵਾਲੀ ਹਰ ਪ੍ਰਕਾਰ ਦੀ ਛੁੱਟੀ
iHRMS ਦੁਆਰਾ ਹੀ ਅਪਲਾਈ ਕੀਤੀ ਜਾਵੇ ਅਤੇ ਅਧਿਕਾਰੀ/ਕਰਮਚਾਰੀ ਵੱਲੋਂ ਅਵੇਲ ਕੀਤੀ ਜਾਣ ਵਾਲੀ ਇਤਫਾਕਿਆ ਛੁੱਟੀ/ਕਮਾਈ ਛੁੱਟੀ ਮੈਡੀਕਲ ਛੁੱਟੀ./ਐਲ.ਟੀ.ਸੀ. ਸਬੰਧੀ ਛੁੱਟੀ ਨੂੰiHRMS ਦੁਆਰਾ ਹੀ ਪ੍ਰਵਾਨ ਕੀਤਾ ਜਾਵੇ।
ਇਹ ਹੁਕਮ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਗਏ ਹਨ।
ਜਾਰੀ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਜੇਕਰ ਪ੍ਰਵਾਨ ਕਰਤਾ ਅਧਿਕਾਰੀ ਵੱਲੋਂ ਬਿਨ੍ਹਾਂ iHRMS ਦੇ ਕਿਸੇ ਹੋਰ ਵਿਧੀ ਰਾਹੀਂ (Manually) ਅਪਲਾਈ ਕੀਤੀ ਛੁੱਟੀ ਨੂੰ ਪ੍ਰਵਾਨ ਕੀਤਾ ਜਾਂਦਾ ਹੈ ਤਾਂ ਇਸ ਸਬੰਧੀ ਜ਼ਿੰਮੇਵਾਰੀਪ੍ਰਵਾਨਕਰਤਾ ਅਧਿਕਾਰੀ ਦੀ ਹੋਵੇਗੀ।
ਯਾਨੀ ਹੁਣ ਹਰੇਕ ਸਰਕਾਰੀ ਮੁਲਾਜ਼ਮਾਂ ਲਈ ਆਨਲਾਈਨ ਛੁੱਟੀ ਅਪਲਾਈ ਕਰਨਾ ਲਾਜ਼ਮੀ ਕੀਤਾ ਗਿਆ ਹੈ। ਆਫਲਾਈਨ ਛੁੱਟੀਆਂ ਮੰਜ਼ੂਰ ਨਹੀਂ ਕੀਤੀਆਂ ਜਾਣਗੀਆਂ।