ਚੰਡੀਗੜ੍ਹ 2 ਮਈ
ਵੱਧਦੀ ਗਰਮੀ ਤੋਂ ਸੂਬਾ ਵਾਸ਼ੀਆਂ ਨੂੰ ਅਗਲੇ 2-3 ਦਿਨਾਂ ਦੌਰਾਨ ਵੱਡੀ ਰਾਹਤ ਮਿੱਲਣ ਦੀ ਆਸ ਹੈ, ਕੱਲ ਤੋਂ ਤਾਜਾ ਪੱਛਮੀ ਸਿਸਟਮ ਅਤੇ ਬੰਗਾਲ ਦੀ ਖਾੜੀ ਤੋਂ ਆ ਰਹੀਆਂ ਨਮ ਪੂਰਬੀ ਹਵਾਵਾਂ ਦੇ ਪ੍ਰਭਾਵ ਸਦਕਾ, ਅਗਲੇ 48 ਘੰਟਿਆਂ ਦੌਰਾਨ ਪੰਜਾਬ ਦੇ ਬਹੁਤੇ ਖੇਤਰਾਂ ਚ ਤੇਜ ਗਰਜ-ਚਮਕ ਵਾਲੇ ਬੱਦਲਾਂ ਨਾਲ ਧੂੜ-ਤੂਫ਼ਾਨ ਉੱਠਣ ਦੀ ਉਮੀਦ ਹੈ, ਦੋ-ਚਾਰ ਥਾਂਈ ਗੜੇਮਾਰੀ ਤੋਂ ਵੀ ਇਨਕਾਰ ਨਹੀਂ।
ਕੱਲ ਦੁਪਿਹਰ ਬਾਅਦ ਤੋਂ ਸੂਬੇ ਚ ਕਿਤੇ-ਕਿਤੇ ਹਲਕੀ ਕਾਰਵਾਈ ਅਤੇ ਪਰਸੋਂ 4 ਮਈ ਨੂੰ ਬਹੁਤੇ ਭਾਗਾਂ ਚ ਧੂੜ-ਹਨੇਰੀ (80-90kph) ਨਾਲ ਹਲਕੇ-ਦਰਮਿਆਨੇ ਮੀਂਹ ਛਰਾਟਿਆਂ ਦੀ ਕਾਰਵਾਈ ਹੋ ਸਕਦੀ ਹੈ। 5 ਮਈ ਨੂੰ ਸੰਘਣੀ ਬੱਦਲਵਾਈ ਅਤੇ ਕਾਰਵਾਈ ਕਾਰਨ ਦਿਨ ਦੇ ਪਾਰੇ ਚ ਵੱਡੀ ਗਿਰਾਵਟ ਦਰਜ ਕੀਤੀ ਜਾਵੇਗੀ, ਸੋ ਨਰਮਾ ਪੱਟੀ ਵਾਲੇ ਕਿਸ਼ਾਨ ਵੀਰ ਨਰਮੇ ਦੀ ਬਿਜਾਈ ਮੌਸਮ ਨੂੰ ਧਿਆਨ ਵਿੱਚ ਰੱਖਕੇ ਕਰਨ, ਜਾਂ 4 ਮਈ ਤੋਂ ਬਾਅਦ ਹੀ ਨਰਮੇ ਦੀ ਬਿਜ਼ਾਈ ਸੁਰੂ ਕਰਨ।