ਸਿੱਖਿਆ ਵਿਭਾਗ ਵੱਲੋਂ ਸਕੂਲ ਮੁੱਖੀਆਂ ਨੂੰ ਚੰਡੀਗੜ੍ਹ ਬੁਲਾ ਕੇ ਖਜ਼ਲ-ਖੁਆਰ ਕਰਨਾ ਮੰਦ ਭਾਗਾ


    ਸਿੱਖਿਆ ਵਿਭਾਗ ਵੱਲੋਂ ਸਕੂਲ ਮੁੱਖੀਆਂ ਨੂੰ ਚੰਡੀਗੜ੍ਹ ਬੁਲਾ ਕੇ ਖਜ਼ਲ-ਖੁਆਰ ਕਰਨਾ ਮੰਦ ਭਾਗਾ 




ਜੁਆਇੰਟ ਐਕਸ਼ਨ ਕਮੇਟੀ ਪੰਜਾਬ ਐਜੂਕੇਸ਼ਨ ਸਰਵਸਿਸ ਦੇ ਸੂਬਾ ਕਨਵੀਨਰਾਂ ਸੁਖਵਿੰਦਰ ਸਿੰਘ, ਦੀਪਇੰਦਰਪਾਲ ਸਿੰਘ, ਤੋਤਾ ਸਿੰਘ ਅਤੇ ਸ਼ੰਕਰ ਚੋਧਰੀ ਵੱਲੋਂ 10 ਮਈ 2022 ਨੂੰ ਲੁਧਿਆਣਾ ਵਿਖੇ ਮੁੱਖ ਮੰਤਰੀ ਪੰਜਾਬ ਜੀ ਵੱਲੋਂ ਕੀਤੀ ਗਈ ਮੀਟਿੰਗ ਵਿੱਚ ਵਾਇਰਲ ਹੋਈ ਵੀਡਿਓ ਤੋਂ ਬਾਅਦ ਸਕੂਲ ਮੁੱਖੀਆਂ ਨੂੰ ਨੋਟਿਸ ਜਾਰੀ ਕਰਕੇ ਚੰਡੀਗੜ੍ਹ ਬੁਲਾਉਣ ਦੀ ਸਿੱਖਿਆ ਵਿਭਾਗ ਦੀ ਕਾਰਵਾਈ ਦੀ ਸਖਤ ਸ਼ਬਦਾ ਵਿੱਚ ਨਿਖੇਧੀ ਕੀਤੀ ਹੈ। ਉਹਨਾਂ ਕਿਹਾ ਕਿ ਉਸ ਮੀਟਿੰਗ ਵਿੱਚ ਲਗਭਗ 3000 ਸਕੂਲ ਮੁੱਖੀ ਸੱਦੇ ਗਏ ਸਨ। ਏਨੀ ਵੱਡੀ ਗਿਣਤੀ ਲਈ ਕੀਤੇ ਪ੍ਰਬੰਧ ਨਾ ਕਾਫੀ ਸਨ ਅਤੇ ਪ੍ਰਬੰਧਾ ਵਿੱਚ ਹੋਈ ਕੁਤਾਹੀ ਨੂੰ ਸਕੂਲ ਮੁੱਖੀਆਂ ਸਿਰ ਮੜਿਆ ਜਾ ਰਿਹਾ ਹੈ। ਜਦੋ ਕਿ ਕਈ ਅਧਿਕਾਰੀ ਬਿਨ੍ਹਾ ਖਾਣਾ ਖਾਦੇ ਹੀ ਵਾਪਿਸ ਪਰਤ ਗਏ। ਜਦੋ ਕਿ ਉਹ 5-5 ਘੰਟਿਆਂ ਦਾ ਸ਼ਫਰ ਕਰਕੇ ਪਹੁੰਚੇ ਸਨ। 

Also read: ਸਿੱਖਿਆ ਬੋਰਡ ਵੱਲੋਂ  10 ਵੀਂ ਜਮਾਤ ਦੇ ਨਤੀਜੇ ਵਿੱਚ ਗਲਤੀ, ਸੋਧਿਆ ਨਤੀਜਾ ਕੀਤਾ ਜਾਰੀ 

ਫਾਜ਼ਿਲਕਾ ਅਤੇ ਗੁਰਦਾਸਪੁਰ ਵਰਗੇ ਦੂਰ-ਦੁਰਾਡੇ ਵਾਲੇ ਜਿਲ੍ਹਿਆਂ ਨੂੰ ਇਕੱਠਿਆ ਇੱਕ ਬਲਾਕ ਅਲਾਟ ਕੀਤਾ ਗਿਆ ਅਤੇ ਜ਼ਲਦੀ ਵਿੱਚ ਅਜਿਹੇ ਸਮਾਗਮਾਂ ਵਿੱਚ ਖਾਣ-ਪੀਣ ਦੇ ਸਥਾਨਾ ਤੇ ਭੀੜ੍ਹ ਹੋਣਾ ਕੁਦਰਤੀ ਗੱਲ ਹੈ ਅਜਿਹੇ ਵਿੱਚ ਪਲੇਟਾ ਲੈ ਰਹੇ ਪ੍ਰਿੰਸੀਪਲਾਂ ਨੇ ਅਜਿਹਾ ਕੋਈ ਕਸੂਰ ਜਾ ਕੁਤਾਹੀ ਨਹੀ ਕੀਤੀ ਕਿ ਜਿਸ ਕਾਰਨ ਉਹਨਾ ਨੂੰ ਚੰਡੀਗੜ੍ਹ ਸੱਦ ਕੇ ਮਾਨਸਿਕ ਤੋਰ ਤੇ ਪ੍ਰੇਸ਼ਾਨ ਅਤੇ ਖਜਲ-ਖੁਆਰ ਕੀਤਾ ਜਾਵੇ ਅਤੇ ਅਹਿਮ ਸਮੇਂ ਵਿੱਚ ਸਕੂਲ ਮੁੱਖੀਆਂ ਨੂੰ ਸਕੂਲਾਂ ਤੋਂ ਬਾਹਰ ਕੱਢਿਆ ਜਾ ਰਿਹਾ ਹੈ। ਕਿਸੇ ਸ਼ਰਾਰਤੀ ਅਨਸਰ ਵੱਲੋਂ ਸ਼ੋਸਲ ਮੀਡੀਆ ਤੇ ਵੀਡਿਓ ਵਾਇਰਲ ਕਰਨ ਕਰਕੇ ਪਹਿਲਾ ਹੀ ਉਹ ਮਾਨਸਿਕ ਪੀੜਾ ਝੱਲ ਰਹੇ ਹਨ। ਵੈਸੇ ਵੀ ਖਾਣਾ ਖਾਣਾ ਕਿਸੇ ਵਿਅਕਤੀ ਦਾ ਨਿੱਜੀ ਮਾਮਲਾ ਹੈ।  ਸਿਖਿਆ ਵਿਭਾਗ ਵੱਲੋਂ ਪ੍ਰਿੰਸੀਪਲਾਂ ਨੂੰ ਖਜਲ-ਖੁਆਰ ਕਰਨ ਦੀ ਥਾਂ ਨਿੱਜੀ ਮਸਲਿਆ ਦੀ ਵੀਡਿਓ ਬਣਾ ਕੇ ਸ਼ੋਸ਼ਲ ਮੀਡੀਆਂ ਤੇ ਵਾਇਰਲ ਕਰਕੇ ਪ੍ਰਿੰਸੀਪਲਾਂ ਦਾ ਅਕਸ ਖਰਾਬ ਕਰਨ ਅਤੇ ਮਾਨਸਿਕ ਪ੍ਰੇਸ਼ਾਨੀ ਦੇਣ ਵਾਲੇ ਅਨਸਰਾਂ ਦੀ ਭਾਲ ਕਰਕੇ ਉਹਨਾ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ। ਜੇਕਰ ਵਿਭਾਗ ਵੱਲੋਂ ਸਕੂਲ ਮੁੱਖੀਆਂ ਨੂੰ ਖਜਲ-ਖੁਆਰ ਕਰਨਾ ਤੁਰੰਤ ਬੰਦ ਨਾ ਕੀਤਾ ਗਿਆ ਤਾਂ ਸਰਕਾਰ ਦੇ ਖਿਲਾਫ ਐਕਸ਼ਨ ਅਰੰਭੇ ਜਾਣਗੇ।


                  
    

💐🌿Follow us for latest updates 👇👇👇

Featured post

Holiday Declared: ਮੰਗਲਵਾਰ ਦੀ ਸਰਕਾਰੀ ਛੁੱਟੀ ਦਾ ਐਲਾਨ

11 ਨਵੰਬਰ ਨੂੰ ਤਰਨ ਤਾਰਨ ਵਿਧਾਨ ਸਭਾ ਉਪਚੋਣ ਮੌਕੇ ਤਨਖਾਹ ਸਮੇਤ ਛੁੱਟੀ ਦਾ ਐਲਾਨ ਤਰਨ ਤਾਰਨ, 11 ਨਵੰਬਰ 2025  ( ਜਾਬਸ ਆਫ ਟੁਡੇ) — ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਦੰ...

RECENT UPDATES

Trends