6635 ETT RECRUITMENT :6635 ਪੋਸਟਾਂ ਸੰਬੰਧੀ ਜਲਦੀ ਮਿਲਣਗੇ ਆਡਰ,ਅਧਿਆਪਕ ਆਗੂ ਹਰਪਾਲ ਕੌਰ ਨੇ ਚੰਡੀਗੜ੍ਹ ਲਾਏ ਡੇਰੇ

 6635 ਪੋਸਟਾਂ ਸੰਬੰਧੀ ਜਲਦੀ ਮਿਲਣਗੇ ਆਡਰ,ਅਧਿਆਪਕ ਆਗੂ ਹਰਪਾਲ ਕੌਰ ਨੇ ਚੰਡੀਗੜ੍ਹ ਲਾਏ ਡੇਰੇ


ਹਰਪਾਲ ਕੌਰ ਨੇ ਪਹਿਲਾ ਵੀ ਵੱਖ ਵੱਖ ਭਰਤੀਆਂ ਲਈ ਕੀਤੇ ਸਨ,ਵੱਡੇ ਯਤਨ,ਪੰਜਾਬ ਭਰ ਦੇ ਅਧਿਆਪਕ ਕਰ ਰਹੇ ਨੇ,ਉਨ੍ਹਾਂ ਦਾ ਧੰਨਵਾਦ


ਚੰਡੀਗੜ੍ਹ 20 ਮਈ (ਹਰਦੀਪ ਸਿੰਘ ਸਿੱਧੂ) 6635 ਈ ਟੀ ਟੀ ਅਧਿਆਪਕਾਂ ਨੂੰ ਜਲਦੀ ਆਡਰ ਮਿਲਣਗੇ, ਇਸ ਗੱਲ ਦਾ ਦਾਅਵਾ ਈ ਟੀ ਟੀ ਅਧਿਆਪਕ ਯੂਨੀਅਨ ਪੰਜਾਬ ਦੀ ਸ੍ਰਪ੍ਰਸਤ ਹਰਪਾਲ ਕੌਰ ਨੇ ਕੀਤਾ ਹੈ,ਉਨ੍ਹਾਂ ਨੇ ਪਿਛਲੇ ਕਈ ਦਿਨਾਂ ਤੋਂ ਚੰਡੀਗੜ੍ਹ ਵਿਖੇ ਡੇਰੇ ਲਾਏ ਹੋਏ ਹਨ। ਉਨ੍ਹਾਂ ਨੇ ਸਪੀਕਰ ਕੁਲਤਾਰ ਸਿੰਘ ਸਿੱਧਵਾਂ ਨਾਲ ਲੰਬੀ ਮੀਟਿੰਗ ਕੀਤੀ ,ਭਰਤੀ ਸੈੱਲ ਦੇ ਅਧਿਕਾਰੀ ਹਰਪ੍ਰੀਤ ਸਿੰਘ ਅਤੇ ਹੋਰਨਾਂ ਸਿੱਖਿਆ ਅਧਿਕਾਰੀਆਂ ਨੂੰ ਲਗਾਤਾਰ ਮਿਲ ਰਹੇ ਹਨ। ਇਨ੍ਹਾਂ ਮੀਟਿੰਗਾਂ ਤਹਿਤ ਸਿੱਧਵਾਂ ਨੇ ਲੋੜੀਂਦੀ ਕਾਰਵਾਈ ਲਈ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੂੰ ਅਧਿਆਪਕ ਆਗੂ ਹਰਪਾਲ ਕੌਰ ਵੱਲ੍ਹੋਂ ਦਿੱਤਾ ਲੋੜੀਂਦਾ ਮੰਗ ਪੱਤਰ ਵੀ ਭੇਜਿਆ ਅਤੇ ਸਬੰਧਤ ਅਧਿਕਾਰੀਆਂ ਨਾਲ ਗੱਲਬਾਤ ਵੀ ਕੀਤੀ। 




ਜਿੰਨਾਂ ਵੱਲ੍ਹੋਂ ਇਹ ਭਰੋਸਾ ਦਿਵਾਇਆ ਗਿਆ ਕਿ ਅਧਿਆਪਕਾਂ ਨੂੰ ਜਲਦੀ ਆਡਰ ਮਿਲਣਗੇ। ਅਧਿਆਪਕ ਆਗੂ ਹਰਪਾਲ ਕੌਰ ਨੇ ਕਿਹਾ ਕਿ ਵਰਤਮਾਨ ਸਮੇਂ ਦੌਰਾਨ ਜਿਥੇ ਸਰਕਾਰੀ ਸਕੂਲਾਂ ਵਿੱਚ ਅਧਿਆਪਕਾਂ ਦੀਆਂ ਅਸਾਮੀਆਂ ਵੱਡੀ ਗਿਣਤੀ ਵਿੱਚ ਖਾਲੀ ਹਨ,ਉਥੇ ਹੀ ਬੇਰੁਜ਼ਗਾਰ ਅਧਿਆਪਕ ਪਿਛਲੇ ਲੰਮੇ ਸਮੇਂ ਤੋ ਇਸ ਭਰਤੀ ਨੂੰ ਉਡੀਕ ਰਹੇ ਹਨ,ਉਨ੍ਹਾਂ ਨੇ ਆਪਣੀ ਸਾਰੀ ਪ੍ਰੀਕਿਰਿਆ ਨੂੰ ਪੂਰਾ ਕੀਤਾ ਹੋਇਆ ਹੈ। 

Also read: ਸਿੱਖਿਆ ਬੋਰਡ ਵੱਲੋਂ 10 ਵੀਂ ਜਮਾਤ ਦਾ ਸੋਧਿਆ ਨਤੀਜਾ ਕੀਤਾ ਘੋਸ਼ਿਤ ,ਕਰੋ ਡਾਊਨਲੋਡ


ਇਥੇ ਜ਼ਿਕਰਯੋਗ ਹੈ ਕਿ ਹਰਪਾਲ ਕੌਰ ਨੇ ਕਾਂਗਰਸ ਸਰਕਾਰ ਦੌਰਾਨ ਵੀ ਕੱਚੇ ਅਧਿਆਪਕਾਂ ਨੂੰ ਪੱਕੇ ਕਰਵਾਉਣ,ਵੱਖ ਵੱਖ ਤਰ੍ਹਾਂ ਦੀਆਂ ਭਰਤੀਆਂ, ਬੈਕਲਾਗ ਤਹਿਤ ਹੈੱਡ ਟੀਚਰ ਤੋਂ ਸੈਂਟਰ ਹੈੱਡ ਟੀਚਰ ਅਤੇ ਅਧਿਆਪਕਾਂ ਦੇ ਹੋਰਨਾਂ ਅਹਿਮ ਮਸਲਿਆਂ ਨੂੰ ਗੰਭੀਰਤਾ ਨਾਲ ਉਠਾਇਆ ਸੀ।ਚੰਡੀਗੜ੍ਹ ਵਿਖੇ ਵੱਖ ਵੱਖ ਮੀਟਿੰਗਾਂ ਦੌਰਾਨ ਅਧਿਆਪਕ ਆਗੂ ਇੰਦਰਜੀਤ ਸਿੰਘ,6635 ਭਰਤੀ ਐਕਸ਼ਨ ਕਮੇਟੀ ਪੰਜਾਬ ਦੇ ਪ੍ਰਧਾਨ ਮਨਿੰਦਰਜੀਤ ਸਿੰਘ ਅਤੇ ਹੋਰ ਆਗੂ ਹਾਜ਼ਰ ਸਨ।

ਸਰਕਾਰੀ ਨੌਕਰੀਆਂ 2022, ਦੇਖੋ ਇਥੇ

Name of post/ total posts Online application starts/ last date Official notification/ Link for application
ਜਲ ਸਰੋਤ ਵਿਭਾਗ ਭਰਤੀ 2022  16 May 2022/ 16 June 2022 Click here
ETT RECRUITMENT 2022 [ 5594 POSTS] May 2022/ June 2022 Clerk here
HEAD CONSTABLE RECRUITMENT 835  17 May 2022/  June 2022 Click here

💐🌿Follow us for latest updates 👇👇👇

Featured post

Holiday Declared: ਮੰਗਲਵਾਰ ਦੀ ਸਰਕਾਰੀ ਛੁੱਟੀ ਦਾ ਐਲਾਨ

11 ਨਵੰਬਰ ਨੂੰ ਤਰਨ ਤਾਰਨ ਵਿਧਾਨ ਸਭਾ ਉਪਚੋਣ ਮੌਕੇ ਤਨਖਾਹ ਸਮੇਤ ਛੁੱਟੀ ਦਾ ਐਲਾਨ ਤਰਨ ਤਾਰਨ, 11 ਨਵੰਬਰ 2025  ( ਜਾਬਸ ਆਫ ਟੁਡੇ) — ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਦੰ...

RECENT UPDATES

Trends