MASTER TO LECTURER PROMOTION: ਪਦ ਉੱਨਤ ਲੈਕਚਰਾਰਾਂ ਨੂੰ ਸਟੇਸ਼ਨ ਅਲਾਟਮੈਂਟ ਅੱਜ ਤੋਂ,

 

 ਸਿੱਖਿਆ ਵਿਭਾਗ ਵੱਲੋਂ  ਮਿਤੀ 03-01-2022 ਨੂੰ ਜਾਰੀ ਕੀਤੇ ਪਬਲਿਕ ਨੋਟਿਸ ਦੀ ਲਗਾਤਾਰਤਾ ਵਿੱਚ ਲਿਖਿਆ ਗਿਆ ਹੈ ਕਿ ਮਾਸਟਰ/ਮਿਸਟ੍ਰੈਸ ਕਾਡਰ ਦੀ ਮਿਤੀ 19-06-2019 ਨੂੰ ਜਾਰੀ ਕੀਤੀ ਸਾਂਝੀ ਸੀਨੀਆਰਤਾ ਸੂਚੀ ਦੇ ਆਧਾਰ ਤੇ ਮਿਤੀ 01-01-2022 ਰਾਹੀਂ ਮਾਸਟਰ/ਮਿਸਟ੍ਰੈਸ ਕਾਡਰ ਤੋਂ ਬਤੋਰ ਲੈਕਚਰਾਰ ਪੰਜਾਬੀ, ਹਿੰਦੀ, ਹਿਸਟਰੀ, ਮੈਥ, ਇਕਨਾਮਿਕਸ, ਕਮਰਸ, ਕਮਿਸਟਰੀ, ਬਾਇਓਲੋਜੀ, ਫਿਜੀਕਸ ਅਤੇ ਜੋਗਰਾਫੀ ਵਿਸ਼ਿਆਂ ਵਿੱਚ ਆਰਜ਼ੀ ਤੋਰ ਤੇ (provisional) ਪਦ-ਉਨਤੀਆਂ ਕੀਤੀਆਂ ਗਈਆਂ ਸਨ।



 ਇਨ੍ਹਾਂ ਪਦ ਉਨੌਤ ਹੋਏ ਕਰਮਚਾਰੀਆਂ ਨੂੰ ਉਨ੍ਹਾਂ ਦੇ ਸਬੰਧਤ ਵਿਸ਼ਿਆਂ ਵਿੱਚ ਬਤੌਰ ਲੈਕਚਰਾਰ ਤੈਨਾਤੀ ਕਰਨ ਲਈ ਮਿਤੀ 03-01-2022 ਨੂੰ ਪਬਲਿਕ ਨੋਟਿਸ ਜਾਰੀ ਕਰਦੇ ਹੋਏ ਈ-ਪੰਜਾਬ ਦੀ ਸਟਾਫ ਲੋਗ ਇੰਨ ਆਈ.ਡੀ ਵਿੱਚ ਵਿਭਾਗ ਵਲੋਂ ਤਿਆਰ ਕੀਤੇ ਸਾਫਟਵੇਅਰ ਰਾਹੀਂ ਸਟੇਸ਼ਨ ਦੀ ਚੋਣ ਕਰਵਾਈ ਗਈ ਸੀ ਪ੍ਰੰਤੂ ਮਿਤੀ 05-01-2022 ਨੂੰ ਵਿਭਾਗ ਵੱਲੋਂ ਬਤੋਰ ਲੈਕਚਰਾਰਾਂ ਦੀਆਂ ਬਦਲੀਆਂ ਦੇ ਹੁਕਮ ਜਾਰੀ ਕੀਤੇ ਗਏ ਸਨ ਅਤੇ ਉਸ ਉਪਰੰਤ ਹੀ ਚੋਣ ਜਾਬਤਾ ਲਾਗੂ ਹੋਣ ਕਾਰਨ ਪਦ-ਉਨੱਤ ਹੋਏ ਕਰਮਚਾਰੀਆਂ ਨੂੰ ਸਟੇਸ਼ਨ ਅਲਾਟਮੈਂਟ ਦੇ ਹੁਕਮ ਜਾਰੀ ਨਹੀਂ ਕੀਤੇ ਜਾ ਸਕੇ। 


 ਹੁਣ ਇਨ੍ਹਾਂ ਪਦ-ਉਨਤ ਹੋਏ ਕਰਮਚਾਰੀਆਂ ਵੱਲੋਂ ਮੁੜ ਤੋਂ ਮਿਤੀ 25-04-2022 ਤੋਂ ਮਿਤੀ 27-042022 ਤੱਕ ਆਪਣੀ ਈ-ਪੰਜਾਬ ਦੀ ਸਟਾਫ ਲੋਗ ਇੰਨ ਆਈ.ਡੀ ਵਿੱਚ ਵਿਭਾਗ ਵਲੋਂ ਤਿਆਰ ਕੀਤੇ ਸਾਫਟਵੇਅਰ ਰਾਹੀਂ ਸਟੇਸ਼ਨ ਦੀ ਚੋਣ ਕੀਤੀ ਜਾਵੇਗੀ।




Promoted content

Promoted content
नन्हें सपनों की दुनिया ( ਚੈੱਨਲ ਨੂੰ ਸੁਬਸਕ੍ਰਾਇਬ ਕਰੋ )

Featured post

PSEB 8TH ,10TH AND 12TH DATESHEET 2025 TODAY : ਇਸ ਦਿਨ ਜਾਰੀ ਹੋਵੇਗੀ ਬੋਰਡ ਪ੍ਰੀਖਿਆਵਾਂ ਦੀ ਡੇਟ ਸ਼ੀਟ, 19 ਫਰਵਰੀ ਤੋਂ ਪ੍ਰੀਖਿਆਵਾਂ ਸ਼ੁਰੂ

PSEB 8TH ,10TH AND 12TH DATESHEET 2025 : ਸਿੱਖਿਆ ਬੋਰਡ ਨੇ ਕੀਤਾ ਬੋਰਡ ਪ੍ਰੀਖਿਆਵਾਂ ਦਾ ਸ਼ਡਿਊਲ ਜਾਰੀ, 19 ਫਰਵਰੀ ਤੋਂ ਸ਼ੁਰੂ ਹੋਣਗੀਆਂ ਬੋਰਡ ਪ੍ਰੀਖਿਆਵਾਂ   ਪੰ...

RECENT UPDATES

Trends