ਸਟੇਸ਼ਨ ਚੋਣ ਕਰਨ ਦੀ ਵਿਧੀ ਹੇਠ ਲਿਖੇ ਅਨੁਸਾਰ ਹੈ- ਪਦ ਉਨੰਤ ਕਰਮਚਾਰੀ ਆਪਣੀ Staff Login ID ਵਿੱਚ ਲਾਗਿਨ ਕਰਨ ਉਪਰੰਤ ਉਹ ਸਟੇਸ਼ਨ ਚੋਣ (Station Choice) ਦੇ ਲਿੰਕ ਤੇ ਕਲਿਕ ਕਰਨਗੇ।
ਸਟੇਸ਼ਨ ਚੋਣ (Station Choice) ਦੇ ਲਿੰਕ ਤੇ ਕਲਿਕ ਕਰਨ ਤੇ ਖਾਲੀ ਸਟੇਸ਼ਨਾਂ ਦੀ ਲਿਸਟ ਦਿਖਾਈ
ਦੋਵੇਗੀ।
ਸਾਰੇ ਕਰਮਚਾਰੀਆਂ ਨੂੰ ਆਪਣੇ ਵਿਸ਼ੇ ਨਾਲ ਸਬੰਧਤ ਆਪਣੀ ਪ੍ਰਾਥਮਿਕਤਾ ਅਨੁਸਾਰ ਵੱਧ ਤੋਂ ਵੱਧ ਸਟੇਸ਼ਨ
ਚੋਣ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।
ਜੇਕਰ ਕਿਸੇ ਕਰਮਚਾਰੀ ਵਲੋਂ ਪ੍ਰਾਥਮਿਕਤਾ ਅਨੁਸਾਰ ਚੋਣ ਕੀਤੇ
ਗਏ ਸਾਰੇ ਸਟੇਸ਼ਨਾਂ ਦੀ ਕਿਸੇ ਨਾ ਕਿਸੇ ਹੋਰ ਸੀਨੀਅਰ ਕਰਮਚਾਰੀਆਂ ਵੱਲੋਂ ਚੋਣ ਕਰ ਲਈ ਜਾਂਦੀ ਹੈ ਤਾਂ
ਉਸ ਸਥਿਤੀ ਵਿੱਚ ਵਿਭਾਗ ਵੱਲੋਂ ਕਰਮਚਾਰੀ ਨੂੰ ਆਪਣੇ ਪੱਧਰ ਤੇ ਸਟੇਸ਼ਨ ਅਲਾਟ ਕਰ ਦਿੱਤਾ ਜਾਵੇਗਾ।
ਸਟੇਸ਼ਨ ਸਿਲੈਕਟ ਕਰਨ ਉਪਰੰਤ ਸਬਮਿਟ (Submit ਬਟਨ ਕਲਿਕ ਕਰਨਗੇ ।
ਇੱਥੇ ਇਹ ਵੀ ਸਪਸ਼ੱਟ ਕੀਤਾ ਜਾਂਦਾ ਹੈ ਕਿ ਜੇਕਰ ਕੋਈ ਕਰਮਚਾਰੀ ਸਟੇਸ਼ਨ ਦੀ ਚੋਣ ਨਹੀਂ ਕਰਦਾ ਤਾਂ
ਵਿਭਾਗ ਵੱਲੋਂ ਆਪਣੇ ਪਧੱਰ ਤੇ ਸਟੇਸ਼ਨ ਅਲਾਟ ਕਰ ਦਿੱਤਾ ਜਾਵੇਗਾ।