Punjab Board Class 10 Punjabi Guess paper 2025

Punjab Board Class 10 Punjabi Guess paper 2025

CLASS 10 PUNJABI A GUESS PAPER

2024-25

ਪੰਜਾਬ ਸਕੂਲ ਸਿੱਖਿਆ ਬੋਰਡ

Punjab Board Class 10 Punjabi Guess paper 2025

PAPER-A

Time Allowed: 3 Hours Maximum Marks: 65

(i) ਪ੍ਰਸ਼ਨ-ਪੱਤਰ ਵਿੱਚ ਕੁੱਲ 10 ਪ੍ਰਸ਼ਨ ਹਨ।

(ii) ਸਾਰੇ ਪ੍ਰਸ਼ਨ ਜ਼ਰੂਰੀ ਹਨ।

1. ਵਸਤੁਨਿਸ਼ਠ ਪ੍ਰਸ਼ਨ : 8+8+4=20

ਭਾਗ-ੳ 4×2=8

  1. (ੳ) ' ਪਵਣੁ ਗੁਰੂ ਪਾਣੀ ਪਿਤਾ' ਸ਼ਬਦ ਵਿੱਚ ਗੁਰੂ ਨਾਨਕ ਦੇਵ ਜੀ ਕਿਨ੍ਹਾਂ ਲੋਕਾਂ ਦੀ ਪ੍ਰਸੰਸਾ ਕਰਦੇ ਹਨ ?

  2. (ਅ) ' ਕੁਮਾਰ ਸੰਭਵ' ਵਿੱਚ ਕਿਸ ਦੀ ਪ੍ਰੇਮ ਮਿਲਣੀ ਦਾ ਜ਼ਿਕਰ ਹੈ ?

  3. (ੲ) ' ਕਾਦਰਯਾਰ ਨੇ' ਕਿੱਸਾ ਪੂਰਨ ਭਗਤ ' ਕਿਸ ਕਾਵਿ-ਰੂਪ ਵਿੱਚ ਲਿਖਿਆ ?

  4. (ਸ) ' ਮੇਰੇ ਵੱਡੇ ਵਡੇਰੇ' ਨਿਬੰਧ ਵਿੱਚ ਬਾਬੇ ਦਾਸ ਨੇ ਕਾਹਦੀ ਲਟੈਣ ਚੁੱਕ ਕੇ ਘਰ ਲਿਆਂਦੀ ?

ਭਾਗ-ਅ 4×2=8

  1. (ਹ) ਸੰਤ ਸਿੰਘ ਸੇਖੋਂ ਦੀ ਇਕਾਂਗੀ' ਦੂਜਾ ਵਿਆਰ' ਕਿਸ ਦਾ ਪ੍ਰਭਾਵਸ਼ਾਲੀ ਚਿੱਤਰ ਪੇਸ਼ ਕਰਦੀ ਹੈ ?

  2. (ਕ) ' ਜਫ਼ਰਨਾਮਾ' ਇਕਾਂਗੀ ਪੜ੍ਹਨ ਤੋਂ ਬਾਅਦ ਸਾਨੂੰ ਇਹ ਗਿਆਨ ਪ੍ਰਾਪਤ ਹੁੰਦਾ ਹੈ ਕਿ ਇੱਕ ਰਾਜਾ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ ?

  3. (ਖ) ' ਬਾਗ਼ੀ ਦੀ ਧੀ' ਕਹਾਣੀ ਦਾ ਸਮਾਂ ਕਿਹੜਾ ਹੈ ?

  4. (ਗ) ' ਧਰਤੀ ਹੇਠਲਾ ਬਲਦ' ਕਹਾਣੀ ਵਿੱਚ ਕਿਹੜੇ ਦੇਸ਼ ਨਾਲ ਲੜਾਈ ਦਾ ਜ਼ਿਕਰ ਹੈ ?

ਭਾਗ-ੲ 2×2=4

  1. (ਘ) ' ਇੱਕ ਹੋਰ ਨਵਾਂ ਸਾਲ ' ਨਾਵਲ ਵਿੱਚ ਤਾਨਪੁਰੇ ਵਾਲੀ ਕੁੜੀ ਦਾ ਜਲੰਧਰ ਰੇਡੀਓ ਸਟੇਸ਼ਨ 'ਤੇ ਸੁਚੱਜੇ ਢੰਗ ਨਾਲ ਪ੍ਰੋਗਰਾਮ ਪੇਸ਼ ਕਰਨਾ ਕੀ ਦਰਸਾਉਂਦਾ ਹੈ ?

  2. (ਙ) ' ਇੱਕ ਹੋਰ ਨਵਾਂ ਸਾਲ' ਨਾਵਲ ਦੇ ਅਧਾਰ 'ਤੇ ਜੇਕਰ ਘਰ ਵਿੱਚ ਗ਼ਰੀਬੀ ਹੋਵੇ ਤਾਂ ਕੀ ਕਰਨਾ ਚਾਹੀਦਾ ਹੈ ?

2. ਹੇਠ ਲਿਖੇ ਕਾਵਿ-ਬੰਦਾਂ ਵਿਚੋਂ ਕਿਸੇ ਇੱਕ ਦੀ ਪ੍ਰਸੰਗ ਸਹਿਤ ਵਿਆਖਿਆ ਲਗ-ਭਗ 150 ਸ਼ਬਦਾਂ ਵਿੱਚ ਲਿਖੋ : 2+3=5

  1. ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧ ਜਗ ਚਾਨਣੁ ਹੋਆ ॥
    ਜਿਉ ਕਰ ਸੂਰਜੁ ਨਿਕਲਿਆ ਤਾਰੇ ਛਪੇ ਅੰਧੇਰੁ ਪਲੋਆ ॥
    ਸਿੰਘ ਬੁਕੇ ਮਿਰਗਾਵਲੀ ਭੰਨੀ ਜਾਇ ਨ ਧੀਰਿ ਧਰੋਆ ॥
    ਜਿਥੇ ਬਾਬਾ ਪੈਰ ਧਰਿ ਪੂਜਾ ਆਸਣੁ ਥਾਪਣਿ ਸੋਆ ॥

  2. ਚੋਟ ਪਈ ਖਰਚਾਮੀ ਦਲਾਂ ਮੁਕਾਬਲਾ ।
    ਘੇਰ ਲਈ ਵਰਿਆਮੀ ਦੁਰਗਾ ਆਇ ਕੈ ।
    ਰਾਕਸ ਵੱਡੇ ਅਲਾਮੀ ਭੱਜ ਨਾ ਜਾਣਦੇ ।

3. ਹੇਠ ਲਿਖੀਆਂ ਕਵਿਤਾਵਾਂ ਵਿੱਚੋਂ ਕਿਸੇ ਇੱਕ ਦਾ ਕੇਂਦਰੀ ਭਾਵ ਲਗ-ਪਗ 40 ਸ਼ਬਦਾਂ ਵਿੱਚ ਲਿਖੋ: 4×1=4

  1. (ੳ) ਗਗਨ ਮੈਂ ਥਾਲੁ (ਸ੍ਰੀ ਗੁਰੂ ਨਾਨਕ ਦੇਵ ਜੀ)

  2. (ਅ) ਮਿਰਜ਼ਾ ਸਾਹਿਬਾਂ (ਪੀਲੂ)

4. ਹੇਠ ਲਿਖੇ ਲੇਖਾਂ ਵਿੱਚੋਂ ਕਿਸੇ ਇੱਕ ਦਾ ਸਾਰ ਲਗ-ਪਗ 150 ਸ਼ਬਦਾਂ ਵਿੱਚ ਲਿਖੋ: 6×1=6

  1. (ੳ) ਘਰ ਦਾ ਪਿਆਰ (ਪ੍ਰਿੰ. ਤੇਜਾ ਸਿੰਘ)

  2. (ਅ) ਤੁਰਨ ਦਾ ਹੁਨਰ (ਨਰਿੰਦਰ ਸਿੰਘ ਕਪੂਰ)

5. ਹੇਠ ਲਿਖੇ ਅਭਿਆਸੀ ਪ੍ਰਸ਼ਨਾਂ ਵਿੱਚੋਂ ਕਿਸੇ ਦੋ ਦੇ ਉੱਤਰ ਆਪਣੀ ਪਾਠ-ਪੁਸਤਕਾਂ ਦੇ ਆਧਾਰ 'ਤੇ ਲਿਖੋ : 2+2=4

  1. (ੳ) ਪੁਰਾਣੇ ਸਮੇਂ ਵਿੱਚ ਭਲਵਾਨ ਕਿਵੇਂ ਪਿੰਡਾਂ ਉੱਤੇ ਫ਼ਤਿਹ ਪ੍ਰਾਪਤ ਕਰਦੇ ਸਨ ?

  2. (ਅ) ' ਲਫ਼ਜ਼ ਦਿਲ ਦੀਆਂ ਦੌਲਤ ਦੀਆਂ ਮੁਹਰਾਂ ਹੁੰਦੇ ਹਨ।' ਇਸ ਕਥਨ ਦੀ ਵਿਆਖਿਆ ਕਰੋ।

  3. (ੲ) ਅਨਾਮਿਕਾ ਤੋਂ ਕੀ ਭਾਵ ਹੈ ? ਇਸ ਬਾਰੇ ਕਿਹੜੀ ਘਟਨਾ ਪ੍ਰਚਲਿਤ ਹੈ ?

  4. (ਸ) ਬਾਬਾ ਰਾਮ ਸਿੰਘ ਨੂੰ ਬਾਬਾ ਕਿਉਂ ਕਿਹਾ ਜਾਂਦਾ ਹੈ ?

6. ਹੇਠ ਲਿਖੀਆਂ ਕਹਾਣੀਆਂ ਵਿੱਚੋਂ ਕਿਸੇ ਇੱਕ ਦਾ ਸਾਰ ਲਗ-ਪਗ 150 ਸ਼ਬਦਾਂ ਵਿੱਚ ਲਿਖੋ : 6×1=6

  1. (ੳ) ਬਾਗ਼ੀ ਦੀ ਧੀ (ਗੁਰਮੁਖ ਸਿੰਘ ਮੁਸਾਫ਼ਿਰ)

  2. (ਅ) ਇੱਕ ਪੈਰ ਘੱਟ ਤੁਰਨਾ (ਅਜੀਤ ਕੌਰ)

7. ਕਹਾਣੀਆਂ ਦੇ ਆਧਾਰ 'ਤੇ ਪੁੱਛੇ ਗਏ ਹੇਠ ਲਿਖੇ ਪ੍ਰਸ਼ਨਾਂ ਵਿੱਚੋਂ ਕਿਸੇ ਦੋ ਦੇ ਉੱਤਰ ਲਿਖੋ : 2+2=4

  1. (ੳ) ਲੇਖਕ ਦੀ ਮਾਸੀ ਦਾ ਸੁਭਾਅ ਕਿਹੋ-ਜਿਹਾ ਸੀ ?

  2. (ਅ) ਬਚਪਨ ਵਿੱਚ ਅਮਰੀਕ ਕਿਹੋ-ਜਿਹੇ ਬਾਪ ਦੀ ਕਲਪਨਾ ਕਰਦਾ ਹੈ ਅਤੇ ਕਿਉਂ ?

  3. (ੲ) ਬੰਮ ਬਹਾਦਰ ਨੇ ਪੈਰਾਂ ਦੇ ਸੰਗਲ ਤੋੜ ਕੇ ਕੀ ਤਬਾਹੀ ਕੀਤੀ ?

  4. (ਸ) ਕਰਮ ਸਿੰਘ ਦੇ ਬਾਪੂ ਨੇ ਮਾਨ ਸਿੰਘ ਤੋਂ ਕਿਹੜੀ ਗੱਲ ਛੁਪਾਈ 'ਤੇ ਕਿਉਂ?

8. ਹੇਠ ਲਿਖੇ ਪਾਤਰਾਂ ਵਿੱਚੋਂ ਕਿਸੇ ਇੱਕ ਪਾਤਰ ਦਾ ਪਾਤਰ-ਚਿਤਰਨ ਲਗ-ਪਗ 125 ਸ਼ਬਦਾਂ ਵਿੱਚ ਲਿਖੋ : 5×1=5

  1. (ੳ) ਹਰਦੇਵ ਬਾਜਵਾ (ਸਮੁੰਦਰੋਂ ਪਾਰ)

  2. (ਅ) ਨਿਹਾਲ ਕੌਰ (ਦੂਜਾ ਵਿਆਹ)

9. ਹੇਠ ਲਿਖੀਆਂ ਵਾਰਤਾਲਾਪਾਂ ਵਿੱਚੋਂ ਕਿਸੇ ਇੱਕ ਵਾਰਤਾਲਾਪ ਦੇ ਪ੍ਰਸ਼ਨਾਂ ਦੇ ਉੱਤਰ ਲਿਖੋ : 2+2+2=6

  1. (ੳ) “ਓ ਗੌਡ ! ਹਮਰਾ ਸਾਥ ਕੈਸਾ ਸ਼ੇਮਫੁਲ ਢੋਕਾ ਹੂਆ। ਆਪ ਪੰਜਾਬੀ ਲੋਕ ਦਾ ਬਰਾਡਰੀ ਯਿਹ ਹੋਟਾ। ਆਪ ਔਰਤ ਕੇ ਘਰ ਮੇਂ ਭੀ ਐਸਾ ਡੀਸੀਵ ਕਰਟਾ ਔਰ ਦੂਸਰਾ ਮੁਲਕ ਮੇਂ ਜਾ ਕੇ ਭੀ ਡੀਸੀਵ ਕਰਟਾ ? ਸ਼ਰਮ ਕਾ ਬਾਟ, ਸੇਮਾ ! ਸ਼ੇਮ।"

    ਪ੍ਰਸ਼ਨ:-

    (ੳ) ਉਪਰੋਕਤ ਸ਼ਬਦ ਕਿਸ ਇਕਾਂਗੀ ਵਿਚੋਂ ਹਨ ਅਤੇ ਇਸ ਇਕਾਂਗੀ ਦਾ ਲੇਖਕ ਕੋਣ ਹੈ ?

    (ਅ) ਮਰਸੀ ਆਪਣੇ ਨਾਲ ਹੋਏ ਕਿਸ ਧੋਖੇ ਦੀ ਗੱਲ ਕਰਦੀ ਹੈ ?

    (ੲ) ਮਰਸੀ 'ਸ਼ਰਮ ਕਾ ਬਾਟ, ਸੈਮ ਸ਼ੇਮ' ਕਿਉਂ ਕਹਿੰਦੀ ਹੈ ?

  2. (ਅ) "ਜਦੋਂ ਬਾਪੂ ਜੀ ਸਿਪਾਹੀ ਭਰਤੀ ਹੋਏ ਤਾਂ ਉਹਨਾਂ ਦਾ ਵਿਆਹ ਹੋਇਆ ਸੀ। ਸਰਦਾਰ ਬਣਨ ਵੇਲੇ ਤੱਕ ਇੱਕ ਮੁੰਡਾ ਤੇ ਤੇ ਇੱਕ ਕੁੜੀ, ਮੈਂ ਤੇ ਭੈਣ ਜੀ, ਹੀ ਪੈਦਾ ਹੋਏ ਤੇ ਬਾਪ ਜੀ ਨੇ ਸ਼ਾਇਦ ਫੌਜੀ ਨੁਕਤੇ ਤੋਂ ਐਨੀ ਕੁ ਸੰਤਾਨ ਨੂੰ ਕਾਫੀ ਨਾ ਸਮਝਿਆ ਤੇ ਦੂਜਾ ਵਿਆਹ ਕਰਵਾ ਲਿਆ।"

    ਪ੍ਰਸ਼ਨ:-

    (ੳ) ਉਪਰੋਕਤ ਸ਼ਬਦ ਕਿਸ ਇਕਾਂਗੀ ਵਿਚੋਂ ਹਨ ਅਤੇ ਇਸ ਇਕਾਂਗੀ ਦਾ ਲੇਖਕ ਕੋਣ ਹੈ ?

    (ਅ) ਬਾਪੂ ਜੀ ਦੇ ਸਰਦਾਰ ਬਣਨ 'ਤੇ ਪਰਿਵਾਰ ਵਿੱਚ ਕੀ ਵਾਧਾ ਹੋਇਆ?

    (ੲ) ਬਾਪੂ ਜੀ ਦੇ ਦੂਜਾ ਵਿਆਹ ਕਰਵਾਉਣ ਪਿੱਛੇ ਉਹਨਾਂ ਦੀ ਕਿਹੜੀ ਸੋਚ ਕੰਮ ਕਰਦੀ ਸੀ ?

10. ਨਾਵਲ ' ਇੱਕ ਹੋਰ ਨਵਾਂ ਸਾਲ ' ਦੇ ਆਧਾਰ 'ਤੇ ਹੇਠ ਲਿਖੇ ਪਾਤਰਾਂ ਵਿਚੋਂ ਕਿਸੇ ਇੱਕ ਦਾ ਪਾਤਰ-ਚਿਤਰਨ ਲਗ-ਪਗ 150 ਸ਼ਬਦਾਂ ਵਿੱਚ ਲਿਖੋ: 5×1=5

  1. (ੳ) ਤਾਰੋ

  2. (ਅ) ਫੁੰਮਣ

  3. (ੲ) ਵਿਦਿਆ

💐🌿Follow us for latest updates 👇👇👇

Featured post

PSEB SEPTEMBER EXAM 2026 : SAMPLE PAPERS ( WITH LATEST BLUE PRINT)

  PSEB September Exam 2026: Class 10, 11 & 12 Sample Papers – All Subjects PSEB September Examination 2026 is approaching, and stud...

RECENT UPDATES

Trends