PSEB CLASS 10 PUNJABI A IMPORTANT QUESTIONS ( VARTAK )
ਪ੍ਰਸ਼ਨ - ਕਾਲੀਦਾਸ ਦੇ ਕਿੰਨੇ ਨਾਟਕ ਪ੍ਰਸਿੱਧ ਹਨ?
ਉੱਤਰ - ਚਾਰ
ਪ੍ਰਸ਼ਨ - ਗਰੀਬ ਤੋਂ ਗਰੀਬ ਕੂਕਾ ਵੀ ਆਪਣੇ ਗੁਆਂਢੀਆਂ ਤੋਂ ਕਿਸ ਗੱਲ ਵਿੱਚ ਵੱਖਰਾ ਦਿਸਦਾ ਹੈ?
ਉੱਤਰ - ਸਫ਼ਾਈ ਵਿੱਚ
ਪ੍ਰਸ਼ਨ - ਬਾਬਾ ਰਾਮ ਸਿੰਘ ਜੀ ਦਾ ਦੇਹਾਂਤ ਕਦੋਂ ਹੋਇਆ?
ਉੱਤਰ - 1885 ਈ: ਵਿੱਚ
ਪ੍ਰਸ਼ਨ - ਲੇਖਕ ਗੁਰਦਿੱਤ ਸਿੰਘ ਦੇ ਨਾਂ ਨਾਲ ਕਿਹੜਾ ਸ਼ਬਦ ਜੁੜਿਆ ਹੋਇਆ ਸੀ?
ਉੱਤਰ - ਗਿਆਨੀ
ਪ੍ਰਸ਼ਨ - ਬਾਬਿਆਂ ਦੀ ਭੈਣ ਕਿੱਥੇ ਵਿਆਹੀ ਹੋਈ ਸੀ?
ਉੱਤਰ - ਚੜਿਕ
ਪ੍ਰਸ਼ਨ - ਤੁਰਨ ਨਾਲ ਮਨ ਵਿੱਚ ਕੀ ਉਪਜਦਾ ਹੈ?
ਉੱਤਰ - ਸ਼ਾਂਤੀ ਤੇ ਸ੍ਵੈ-ਵਿਸ਼ਵਾਸ
ਪ੍ਰਸ਼ਨ - ਬਾਬਾ ਰਾਮ ਸਿੰਘ ਦੇ ਪੈਰੋਕਾਰ ਕੀ ਅਖਵਾਉਂਦੇ ਸਨ?
ਉੱਤਰ - ਕੂਕੇ
ਪ੍ਰਸ਼ਨ - ਬਾਬਿਆਂ ਨੇ ਕੀ ਚਟਮ ਕੀਤਾ?
ਉੱਤਰ - ਪ੍ਰਸ਼ਾਦ ਦਾ ਕੜਾਹਾ
ਪ੍ਰਸ਼ਨ - ਪੱਛਮ ਵਾਲਿਆਂ ਨੇ ਕਾਲੀਦਾਸ ਬਾਰੇ ਕੀ ਕਿਹਾ?
ਉੱਤਰ - ਹਿੰਦੁਸਤਾਨ ਦਾ ਸ਼ੈਕਸਪੀਅਰ
ਪ੍ਰਸ਼ਨ - ਚੌਧਰੀ ਚੜ੍ਹਤ ਸਿੰਘ ਪਿੰਡ ਦੀ ਲਾਜ ਬਚਾਉਣ ਲਈ ਕਿਸ ਕੋਲ ਗਿਆ?
ਉੱਤਰ - ਬਾਬੇ ਪੁਨੂੰ ਕੋਲ
ਪ੍ਰਸ਼ਨ - ਹਲਕੇ-ਫੁਲਕੇ ਹੋਣ ਦਾ ਹੁਨਰ ਕਿਹੜਾ ਹੈ?
ਉੱਤਰ - ਤੁਰਨਾ
ਪ੍ਰਸ਼ਨ - ਅਮੀਰ ਘਰਾਂ ਵਿੱਚ ਕਿਨ੍ਹਾਂ ਦੀ ਸਿਹਤ ਠੀਕ ਹੁੰਦੀ ਹੈ?
ਉੱਤਰ - ਨੌਕਰਾਂ ਦੀ
ਪ੍ਰਸ਼ਨ - ‘ਮਹਾਂਕਵੀ ਕਾਲੀਦਾਸ' ਲੇਖ ਕਿਸ ਦਾ ਲਿਖਿਆ ਹੋਇਆ ਹੈ?
ਉੱਤਰ - ਪਿਆਰਾ ਸਿੰਘ ਪਦਮ
ਪ੍ਰਸ਼ਨ - ਬਾਬਾ ਰਾਮ ਸਿੰਘ ਜੀ ਨੂੰ ਦੇਸ਼-ਨਿਕਾਲਾ ਦੇ ਕੇ ਕਿੱਥੇ ਭੇਜਿਆ ਗਿਆ?
ਉੱਤਰ - ਰੰਗੂਨ ਵਿੱਚ
ਪ੍ਰਸ਼ਨ - ਗੁਰਬਖ਼ਸ਼ ਸਿੰਘ ਅਨੁਸਾਰ ਸਿਆਣੇ ਤੇ ਦਿਲਚਸਪ ਲੋਕ ਕੌਣ ਹੁੰਦੇ ਹਨ?
ਉੱਤਰ - ਅੰਨ੍ਹੇ
ਪ੍ਰਸ਼ਨ - ਅਸਲੀ ਧਾਰਮਿਕ ਜੀਵਨ ਦੀ ਨੀਂਹ ਕਿੱਥੋਂ ਦੀ ਰਹਿਣੀ-ਬਹਿਣੀ ਵਿੱਚ ਰੱਖੀ ਜਾ ਸਕਦੀ ਹੈ?
ਉੱਤਰ - ਘਰ ਦੀ
ਪ੍ਰਸ਼ਨ - ਸੁਕਰਾਤ ਨੇ ਸ਼ਰਬਤ ਵਾਂਗ ਕੀ ਪੀਤਾ?
ਉੱਤਰ - ਜ਼ਹਿਰ ਦਾ ਪਿਆਲਾ
ਪ੍ਰਸ਼ਨ - ਮਨੁੱਖ ਦੇ ਪਿਆਰ ਦੀਆਂ ਸੱਧਰਾਂ ਕਿੱਥੇ ਪਲਦੀਆਂ ਹਨ?
ਉੱਤਰ - ਘਰ ਵਿੱਚ
ਪ੍ਰਸ਼ਨ - ਗੁਰੂ ਨਾਨਕ ਦੇਵ ਜੀ ਦਾ ਸਾਥੀ ਕੌਣ ਸੀ?
ਉੱਤਰ - ਭਾਈ ਮਰਦਾਨਾ
ਪ੍ਰਸ਼ਨ - ਗੁਰਬਖ਼ਸ਼ ਸਿੰਘ ਅਨੁਸਾਰ ਜਵਾਨੀ ਤੇ ਬੁਢਾਪੇ ਨਾਲੋਂ ਕੀਮਤੀ ਸਮਾਂ ਕਿਹੜਾ ਹੈ?
ਉੱਤਰ - ਬਚਪਨ
ਪ੍ਰਸ਼ਨ - ਮਰਦਾਨਾ ਕਿੱਥੋਂ ਦਾ ਰਹਿਣ ਵਾਲਾ ਸੀ?
ਉੱਤਰ - ਰਾਏ ਭੋਏ ਦੀ ਤਲਵੰਡੀ ਦਾ
ਪ੍ਰਸ਼ਨ - ਰਬਾਬ ਦਾ ਨਾਂ ਕੀ ਸੀ?
ਉੱਤਰ - ਫਰਹਿੰਦਾ
ਪ੍ਰਸ਼ਨ - ਗੁਰਬਖ਼ਸ਼ ਸਿੰਘ ਜ਼ਿੰਦਗੀ ਦਾ ਅਸਲ ਸੋਨਾ ਕਿਸਨੂੰ ਕਹਿੰਦਾ ਹੈ?
ਉੱਤਰ - ਅਕਲ ਨੂੰ
ਪ੍ਰਸ਼ਨ - ‘ਰਬਾਬ ਮੰਗਾਉਣ ਦਾ ਵਿਰਤਾਂਤ’ ਸਾਖੀ ਦਾ ਲੇਖਕ ਕੌਣ ਹੈ?
ਉੱਤਰ - ਗਿ: ਦਿੱਤ ਸਿੰਘ
ਪ੍ਰਸ਼ਨ - ਸਿੱਖਾਂ ਦੀ ਅਰਦਾਸ ਵਿੱਚ ਕਿਸ ਚੀਜ਼ ਦੀ ਮੰਗ ਹੁੰਦੀ ਹੈ?
ਉੱਤਰ - ਸਰਬੱਤ ਦੇ ਭਲੇ ਦੀ
ਪ੍ਰਸ਼ਨ - ਬਾਬਾ ਰਾਮ ਸਿੰਘ ਦਾ ਜਨਮ ਕਦੋਂ ਹੋਇਆ?
ਉੱਤਰ - 1816 ਈ: ਵਿੱਚ
ਪ੍ਰਸ਼ਨ - ਕਿਹੜੇ ਧਰਮ ਵਿੱਚ ਅਰਦਾਸ ਦੀ ਖ਼ਾਸ ਅਹਿਮੀਅਤ ਹੈ?
ਉੱਤਰ - ਸਿੱਖ ਧਰਮ ਵਿੱਚ
ਪ੍ਰਸ਼ਨ - ‘ਘਰ ਦਾ ਪਿਆਰ' ਲੇਖ ਦਾ ਲੇਖਕ ਕੌਣ ਹੈ?
ਉੱਤਰ - ਪ੍ਰਿੰ:ਤੇਜਾ ਸਿੰਘ
ਪ੍ਰਸ਼ਨ - ‘ਪ੍ਰਾਰਥਨਾ’ ਨਿਬੰਧ ਦਾ ਲੇਖਕ ਕੌਣ ਹੈ?
ਉੱਤਰ - ਡਾ:ਬਲਵੀਰ ਸਿੰਘ
ਪ੍ਰਸ਼ਨ - ਜਵਾਨੀ ਵਿੱਚ ਸਾਰੇ ਜਹਾਨ ਨੂੰ ਗਾਹ ਕੇ ਕਿੱਥੇ ਮੁੜਨ ਨੂੰ ਜੀ ਕਰਦਾ ਹੈ?
ਉੱਤਰ - ਘਰ
ਪ੍ਰਸ਼ਨ - ‘ਰਬਾਬ ਮੰਗਾਉਣ ਦਾ ਵਿਰਤਾਂਤ’ ਲੇਖ ਵਿੱਚ ਬੀਬੀ ਕੌਣ ਹੈ?
ਉੱਤਰ - ਗੁਰੂ ਜੀ ਦੀ ਭੈਣ
ਪ੍ਰਸ਼ਨ - ਗੁਰਬਖ਼ਸ਼ ਸਿੰਘ ਨੇ ਕਿਹੜਾ ਮਾਸਿਕ ਪੱਤਰ ਜਾਰੀ ਕੀਤਾ?
ਉੱਤਰ - ਪ੍ਰੀਤਲੜੀ
ਪ੍ਰਸ਼ਨ - ਲੋਕ ਮਰਦਾਨੇ ਨੂੰ ਕੀ ਕਹਿ ਰਹੇ ਸਨ?
ਉੱਤਰ - ਕੁਰਾਹੀਏ ਦਾ ਡੂਮ
ਪ੍ਰਸ਼ਨ - ਸਾਡੀ ਬੋਲੀ ਕਿਹੜੀ ਹੁੰਦੀ ਹੈ?
ਉੱਤਰ - ਸਾਡੀ ਮਾਂ ਦੀ ਬੋਲੀ
ਪ੍ਰਸ਼ਨ - ਅਰਦਾਸ ਦੀ ਜ਼ਰੂਰਤ ਕਦੋਂ ਹੁੰਦੀ ਹੈ?
ਉੱਤਰ - ਹਰ ਸੰਸਾਰਕ ਮੌਕੇ ਉੱਪਰ
ਪ੍ਰਸ਼ਨ - ਸਮਾਜ ਤੇ ਦੇਸ਼ ਦਾ ਪਿਆਰ ਕਿੱਥੋਂ ਪੈਦਾ ਹੁੰਦਾ ਹੈ?
ਉੱਤਰ - ਘਰ ਦੇ ਪਿਆਰ ਤੋਂ
ਪ੍ਰਸ਼ਨ - ਬਾਬਾ ਰਾਮ ਸਿੰਘ ਦਾ ਹਜ਼ਰੋਂ ਵਿੱਚ ਕਿਸ ਮਹਾਂਪੁਰਖ ਨਾਲ ਮੇਲ ਹੋਇਆ?
ਉੱਤਰ - ਬਾਬਾ ਬਾਲਕ ਸਿੰਘ ਨਾਲ
ਪ੍ਰਸ਼ਨ - ‘ਸਾਹਿਤ ਮਾਲਾ' ਪੁਸਤਕ ਵਿੱਚ ਦਰਜ ਪ੍ਰਿੰ: ਤੇਜਾ ਸਿੰਘ ਦੇ ਲੇਖ ਦਾ ਨਾਂ ਲਿਖੋ।
ਉੱਤਰ - ਘਰ ਦਾ ਪਿਆਰ
ਪ੍ਰਸ਼ਨ - ਗੁਰਬਖ਼ਸ਼ ਸਿੰਘ ਦਾ ਲਿਖਿਆ ਕਿਹੜਾ ਲੇਖ ‘ਵੰਨਗੀ’ ਪੁਸਤਕ ਵਿੱਚ ਸ਼ਾਮਲ ਹੈ?
ਉੱਤਰ - ਬੋਲੀ
ਪ੍ਰਸ਼ਨ - ‘ਬਾਬਾ ਰਾਮ ਸਿੰਘ ਕੂਕਾ’ ਲੇਖ ਕਿਸ ਦੀ ਰਚਨਾ ਹੈ?
ਉੱਤਰ - ਸ: ਕਪੂਰ ਸਿੰਘ
PUNJAB BOARD CLASS 10 PUNJABI A IMPORTANT QUESTIONS ਵਨੰਗੀ
ਪ੍ਰਸ਼ਨ - ਵਰਿਆਮ ਸਿੰਘ ਸੰਧੂ ਦੀ ਲਿਖੀ ਹੋਈ ਕਹਾਣੀ ਕਿਹੜੀ ਹੈ?
ਉੱਤਰ - ਅੰਗ-ਸੰਗ
ਪ੍ਰਸ਼ਨ - ‘ਕੁਲਫ਼ੀ' ਕਹਾਣੀ ਦੀ ਘਟਨਾ ਕਿਹੜੇ ਮਹੀਨੇ ਵਿੱਚ ਵਾਪਰਦੀ ਹੈ?
ਉੱਤਰ - ਜੂਨ ਵਿੱਚ
ਪ੍ਰਸ਼ਨ - ਕਰਮ ਸਿੰਘ ਦਾ ਪਿੰਡ ਠੱਠੀਖਾਰਾ ਕਿੱਥੇ ਹੈ?
ਉੱਤਰ - ਮਾਝੇ ਵਿੱਚ ਅੰਮ੍ਰਿਤਸਰ ਦੇ ਕੋਲ
ਪ੍ਰਸ਼ਨ - ‘ਮੜ੍ਹੀਆਂ ਤੋਂ ਦੂਰ' ਕਹਾਣੀ ਦਾ ਲੇਖਕ ਕੌਣ ਹੈ?
ਉੱਤਰ - ਰਘੁਬੀਰ ਢੰਡ
ਪ੍ਰਸ਼ਨ - ‘ਅੰਗ-ਸੰਗ’ ਕਹਾਣੀ ਦੀਆਂ ਘਟਨਾਵਾਂ ਕਿਹੋ-ਜਿਹੀ ਰਾਤ ਵਿੱਚ ਵਾਪਰਦੀਆਂ ਹਨ?
ਉੱਤਰ - ਹਨੇਰੀ ਰਾਤ ਵਿੱਚ
ਪ੍ਰਸ਼ਨ - ਬੰਮ ਬਹਾਦਰ ਮਹਾਰਾਣੀ ਨੂੰ ਸਲਾਮੀ ਕਿਸ ਤਰ੍ਹਾਂ ਦਿੰਦਾ ਸੀ?
ਉੱਤਰ - ਸੁੰਡ ਚੁੱਕ ਕੇ
ਪ੍ਰਸ਼ਨ - ਇੱਕ ਦਿਨ ਰਸ਼ੀਦ ਨੇ ਮੁੰਡੇ ਨੂੰ ਦਸ ਰੁਪਏ ਕਾਹਦੇ ਲਈ ਦਿੱਤੇ?
ਉੱਤਰ - ਪਤੰਗ ਖਰੀਦਣ ਲਈ
ਪ੍ਰਸ਼ਨ - ਰਸ਼ੀਦ ਨੌਕਰੀ ਛੱਡ ਕੇ ਕਿੱਥੇ ਆ ਗਿਆ?
ਉੱਤਰ - ਪਿੰਡ
ਪ੍ਰਸ਼ਨ - ਰਸ਼ੀਦ ਕਿਸ ਸ਼ਹਿਰ ਵਿੱਚ ਨੌਕਰੀ ਕਰਦਾ ਸੀ?
ਉੱਤਰ - ਦਿੱਲੀ
ਪ੍ਰਸ਼ਨ - ਰਸ਼ੀਦ ਦੇ ਪੁੱਤਰ ਦਾ ਕੀ ਨਾਂ ਸੀ?
ਉੱਤਰ - ਅਸਲਮ
ਪ੍ਰਸ਼ਨ - ਅਸਲਮ ਕਿੱਥੇ ਰਹਿੰਦਾ ਸੀ?
ਉੱਤਰ - ਅਮਰੀਕਾ ਵਿੱਚ
ਪ੍ਰਸ਼ਨ - ਰਸ਼ੀਦ ਦੀ ਪਤਨੀ ਦਾ ਨਾਂ ਕੀ ਸੀ?
ਉੱਤਰ - ਫ਼ਰੀਦਾ
ਪ੍ਰਸ਼ਨ - ‘ਇੱਕ ਪੈਰ ਘੱਟ ਤੁਰਨਾ’ ਕਹਾਣੀ ਦੀ ਲੇਖਿਕਾ ਅਜੀਤ ਕੌਰ ਹੈ? ਇਹ ਕਥਨ ਸਹੀ ਹੈ ਜਾਂ ਗਲਤ?
ਉੱਤਰ - ਸਹੀ
ਪ੍ਰਸ਼ਨ - ਰਸ਼ੀਦ ਨੇ ਘਰ ਦੇ ਆਸ-ਪਾਸ ਕਾਹਦੇ ਪੌਦੇ ਲਗਵਾਏ?
ਉੱਤਰ – ਗੁਲਾਬ ਦੇ
ਪ੍ਰਸ਼ਨ - ਅਜੀਤ ਕੌਰ ਦੀ ਲਿਖੀ ਹੋਈ ਕਹਾਣੀ ਕਿਹੜੀ ਹੈ?
ਉੱਤਰ - ਇੱਕ ਪੈਰ ਘੱਟ ਤੁਰਨਾ
ਪ੍ਰਸ਼ਨ - ਰਸ਼ੀਦ ਦੇ ਕਿੰਨੇ ਬੱਚੇ ਬਚੇ ਸਨ?
ਉੱਤਰ - ਇੱਕ
ਪ੍ਰਸ਼ਨ - ਰਸ਼ੀਦ ਦੀ ਜਦੋਂ ਮੌਤ ਹੋਈ, ਤਾਂ ਉਹ ਕੀ ਕਰ ਰਿਹਾ ਸੀ?
ਉੱਤਰ - ਪਤੰਗ ਹੁਲਾਰ ਰਿਹਾ ਸੀ
ਪ੍ਰਸ਼ਨ - ‘ਇੱਕ ਪੈਰ ਘੱਟ ਤੁਰਨਾ’ ਕਹਾਣੀ ਦਾ ਮੁੱਖ ਪਾਤਰ ਕੌਣ ਹੈ?
ਉੱਤਰ - ਰਸ਼ੀਦ
ਪ੍ਰਸ਼ਨ - ‘ਇੱਕ ਪੈਰ ਘੱਟ ਤੁਰਨਾ' ਕਹਾਣੀ ਕਿਸ ਦੀ ਰਚਨਾ ਹੈ?
ਉੱਤਰ - ਅਜੀਤ ਕੌਰ
ਪ੍ਰਸ਼ਨ - ਰਘੁਬੀਰ ਢੰਡ ਦੀ ਲਿਖੀ ਹੋਈ ਕਹਾਣੀ ਕਿਹੜੀ ਹੈ?
ਉੱਤਰ - ਮੜ੍ਹੀਆਂ ਤੋਂ ਦੂਰ
ਪ੍ਰਸ਼ਨ - ਬਲਵੰਤ ਰਾਏ ਦੀ ਪਤਨੀ ਦਾ ਨਾਂ ਕੀ ਸੀ?
ਉੱਤਰ - ਬਿੰਦੂ
ਪ੍ਰਸ਼ਨ - ‘ਬੰਮ ਬਹਾਦਰ' ਕਹਾਣੀ ਦੇ ਕਿਸੇ ਇੱਕ ਪਾਤਰ ਦਾ ਨਾਂ ਲਿਖੋ।
ਉੱਤਰ - ਮਾਤਾਦੀਨ
ਪ੍ਰਸ਼ਨ - ‘ਮੜ੍ਹੀਆਂ ਤੋਂ ਦੂਰ' ਕਹਾਣੀ ਦਾ ਮੁੱਖ ਪਾਤਰ ਕੌਣ ਹੈ?
ਉੱਤਰ - ਮਾਸੀ
ਪ੍ਰਸ਼ਨ - ਮਾਸੀ ਨੇ ਮੰਦਰ ਵਿੱਚ ਕੀ ਕੀਤਾ?
ਉੱਤਰ - ਭਜਨ ਗਾਏ
ਪ੍ਰਸ਼ਨ - ‘ਬਾਗੀ ਦੀ ਧੀ' ਕਹਾਣੀ ਦੇ ਕਿਸੇ ਦੋ ਪਾਤਰਾਂ ਦੇ ਨਾਂ ਲਿਖੋ।
ਉੱਤਰ - ਕਿਸ਼ਨ ਸਿੰਘ, ਲਾਜ
ਪ੍ਰਸ਼ਨ - ਅਮਰੀਕ ਸਿੰਘ ਦੀ ਸੋਚਣੀ ਅਨੁਸਾਰ ਪਿਓ ਕਿਹੋ-ਜਿਹੇ ਹੋਣੇ ਚਾਹੀਦੇ ਹਨ?
ਉੱਤਰ - ਧੌਲੀ ਦਾੜ੍ਹੀ ਵਾਲੇ
ਪ੍ਰਸ਼ਨ - ਮਾਸੀ ਕਿਹੜੇ ਦੇਸ਼ ਵਿੱਚ ਗਈ ਸੀ?
ਉੱਤਰ - ਇੰਗਲੈਂਡ ਵਿੱਚ
ਪ੍ਰਸ਼ਨ - ਬਲਵੰਤ ਰਾਏ ਨੂੰ ਇੰਗਲੈਂਡ ਵਿੱਚ ਰਹਿੰਦਿਆਂ ਕਿੰਨੇ ਸਾਲ ਹੋ ਗਏ ਸਨ?
ਉੱਤਰ - ਪੰਝੀ
ਪ੍ਰਸ਼ਨ - ਖੱਦਰੋਪਸ ਬੀਬੀ ਕੌਣ ਸੀ?
ਉੱਤਰ - ਸ਼ਰਨ ਕੌਰ
ਪ੍ਰਸ਼ਨ - ਗੁਰਮੁਖ ਸਿੰਘ ਮੁਸਾਫ਼ਿਰ ਦੀ ਲਿਖੀ ਕਹਾਣੀ ਕਿਹੜੀ ਹੈ?
ਉੱਤਰ - ਬਾਗੀ ਦੀ ਧੀ
ਪ੍ਰਸ਼ਨ - ਪ੍ਰਿੰ:ਸੁਜਾਨ ਸਿੰਘ ਦੀ ਕਹਾਣੀ ਦਾ ਨਾਂ ਲਿਖੋ।
ਉੱਤਰ - ਕੁਲਫ਼ੀ
ਪ੍ਰਸ਼ਨ - ਮਾਸੀ ਦਾ ਕੱਦ ਕਿੰਨਾ ਸੀ?
ਉੱਤਰ - ਪੰਜ ਫੁੱਟ ਚਾਰ ਇੰਚ
ਪ੍ਰਸ਼ਨ - ਮਾਸੀ ਪਾਕਿਸਤਾਨੋਂ ਕਿਸ ਥਾਂ ਤੋਂ ਆਈ ਸੀ?
ਉੱਤਰ - ਰਾਵਲਪਿੰਡੀ ਤੋਂ
ਪ੍ਰਸ਼ਨ - ‘ਧਰਤੀ ਹੇਠਲਾ ਬਲਦ’ ਕਹਾਣੀ ਦੇ ਕਿਸ ਪਾਤਰ ਦੀ ਜੀਭ ਵਿੱਚ ਬਹੁਤਾ ਰਸ ਸੀ?
ਉੱਤਰ - ਕਰਮ ਸਿੰਘ ਦੀ
ਪ੍ਰਸ਼ਨ - ਅਮਰੀਕ ਸਿੰਘ ਦੇ ਕਿੰਨੇ ਪੁੱਤਰ ਹਨ?
ਉੱਤਰ - ਦੋ ਪੁੱਤਰ
ਪ੍ਰਸ਼ਨ - ਵਰਿਆਮ ਸਿੰਘ ਸੰਧੂ ਕੌਣ ਹੈ?
ਉੱਤਰ - ਕਹਾਣੀਕਾਰ
ਪ੍ਰਸ਼ਨ - ‘ਅੰਗ-ਸੰਗ' ਕਹਾਣੀ ਦਾ ਲੇਖਕ ਕੌਣ ਹੈ?
ਉੱਤਰ - ਵਰਿਆਮ ਸਿੰਘ ਸੰਧੂ
ਪ੍ਰਸ਼ਨ - ਬਲਵੰਤ ਰਾਏ ਕਿਹੜੇ ਦਿਨ ਨੂੰ ਆਪਣੇ ਲਈ ਸੁਰਗ ਸਮਝਦਾ ਸੀ?
ਉੱਤਰ - ਐਤਵਾਰ ਨੂੰ
ਪ੍ਰਸ਼ਨ - ਵੀਰਾਂ ਵਾਰੀ ਕਿਸ਼ਨ ਸਿੰਘ ਦੀ ਕੀ ਲੱਗਦੀ ਸੀ?
ਉੱਤਰ - ਭੈਣ
ਪ੍ਰਸ਼ਨ - ‘ਕੁਲਫ਼ੀ' ਕਹਾਣੀ ਦੇ ਕਿਸੇ ਇੱਕ ਪਾਤਰ ਦਾ ਨਾਂ ਲਿਖੋ।
ਉੱਤਰ - ਪ੍ਰਿੰ:ਸੁਜਾਨ ਸਿੰਘ
ਪ੍ਰਸ਼ਨ - ਪ੍ਰਿੰ:ਸੁਜਾਨ ਸਿੰਘ ਕੌਣ ਹੈ?
ਉੱਤਰ - ਕਹਾਣੀਕਾਰ
ਪ੍ਰਸ਼ਨ - ‘ਕੁਲਫ਼ੀ' ਕਹਾਣੀ ਦਾ ਲੇਖਕ ਕੌਣ ਹੈ?
ਉੱਤਰ - ਪ੍ਰਿੰ:ਸੁਜਾਨ ਸਿੰਘ
ਪ੍ਰਸ਼ਨ - ‘ਧਰਤੀ ਹੇਠਲਾ ਬਲਦ’ ਕਹਾਣੀ ਦੇ ਦੋ ਪਾਤਰਾਂ ਦੇ ਨਾਂ ਲਿਖੋ।
ਉੱਤਰ - ਮਾਨ ਸਿੰਘ, ਕਰਮ ਸਿੰਘ ਦਾ ਬਾਪੂ
PUNJAB BOARD CLASS 10 PUNJABI A , IMPORTANT QUESTIONS ( STORY )
ਪ੍ਰਸ਼ਨ - ‘ਦੂਜਾ ਵਿਆਹ' ਇਕਾਂਗੀ ਦੇ ਲੇਖਕ ਕੌਣ ਹੈ?
ਉੱਤਰ - ਪ੍ਰਿੰ:ਸੰਤ ਸਿੰਘ ਸੇਖੋਂ
ਪ੍ਰਸ਼ਨ - ‘ਨਾਇਕ’ ਇਕਾਂਗੀ ਵਿੱਚ ਪਿਤਾ ਕਿੰਨੇ ਰੂਪਾਂ ਵਿੱਚ ਪੇਸ਼ ਹੁੰਦਾ ਹੈ?
ਉੱਤਰ - ਤਿੰਨ
ਪ੍ਰਸ਼ਨ - ‘ਬੰਬ ਕੇਸ’ ਇਕਾਂਗੀ ਦਾ ਲੇਖਕ ਕੌਣ ਹੈ?
ਉੱਤਰ - ਬਲਵੰਤ ਗਾਰਗੀ
ਪ੍ਰਸ਼ਨ - ਨਿਹਾਲ ਕੌਰ ਆਪਣੀ ਨੂੰਹ ਨੂੰ ਕਿਸ ਗੱਲ ਦਾ ਡਰਾਵਾ ਦਿੰਦੀ ਹੈ?
ਉੱਤਰ - ਆਪਣੇ ਪੁੱਤਰ ਦਾ ਦੂਜਾ ਵਿਆਹ ਕਰਨ ਦਾ
ਪ੍ਰਸ਼ਨ - ਗੁਰਸ਼ਰਨ ਸਿੰਘ ਦਾ ਲਿਖਿਆ ਹੋਇਆ ਇਕਾਂਗੀ ਕਿਹੜਾ ਹੈ?
ਉੱਤਰ - ਨਾਇਕ
ਪ੍ਰਸ਼ਨ - ਔਰੰਗਜ਼ੇਬ ਨੂੰ ‘ਜ਼ਫ਼ਰਨਾਮਾ’ ਕਿਸ ਨੇ ਲਿਖਿਆ?
ਉੱਤਰ - ਗੁਰੂ ਗੋਬਿੰਦ ਸਿੰਘ ਜੀ ਨੇ
ਪ੍ਰਸ਼ਨ - ‘ਸਮੁੰਦਰੋਂ ਪਾਰ' ਇਕਾਂਗੀ ਵਿੱਚ ਕਿਹੜਾ ਪਾਤਰ ਘਟੀਆ ਆਚਰਨ ਦਾ ਮਾਲਕ ਹੈ?
ਉੱਤਰ - ਹਰਦੇਵ ਬਾਜਵਾ
ਪ੍ਰਸ਼ਨ - ਔਰੰਗਜ਼ੇਬ ਦੀ ਜ਼ਮੀਰ (ਆਤਮਾ) ਕੀ ਪੜ੍ਹ ਕੇ ਕੰਬ ਗਈ?
ਉੱਤਰ - ਗੁਰੂ ਜੀ ਦਾ ਜ਼ਫ਼ਰਨਾਮਾ
ਪ੍ਰਸ਼ਨ - ਬਲਵੰਤ ਗਾਰਗੀ ਦੇ ਲਿਖੇ ਇਕਾਂਗੀ ਦਾ ਨਾਂ ਲਿਖੋ।
ਉੱਤਰ - ਬੰਬ ਕੇਸ
ਪ੍ਰਸ਼ਨ - ਹਰਦੇਵ ਬਾਜਵੇ ਦੇ ਛੋਟੇ ਭਰਾ ਦਾ ਨਾਂ ਕੀ ਹੈ?
ਉੱਤਰ - ਸੁਖਦੇਵ ਬਾਜਵਾ
ਪ੍ਰਸ਼ਨ - ਗੁਰੂ ਤੇਗ਼ ਬਹਾਦਰ ਜੀ ਦੇ ਕਤਲ ਦਾ ਹੁਕਮ ਕਿਸ ਨੇ ਦਿੱਤਾ ਸੀ?
ਉੱਤਰ - ਔਰੰਗਜ਼ੇਬ ਨੇ
ਪ੍ਰਸ਼ਨ - ਵਜ਼ੀਰਾ ਵੀਰਾਂ ਵਾਲੀ ਦਾ ਕੀ ਲੱਗਦਾ ਹੈ?
ਉੱਤਰ - ਪੁੱਤਰ
ਪ੍ਰਸ਼ਨ - ਔਰੰਗਜ਼ੇਬ ਦੀ ਬੇਗ਼ਮ ਦਾ ਨਾਂ ਕੀ ਸੀ?
ਉੱਤਰ - ਬੇਗ਼ਮ ਉਦੈਪੁਰੀ
ਪ੍ਰਸ਼ਨ - ਜ਼ੀਨਮ-ਉਨ-ਨਿਸਾ ਔਰੰਗਜ਼ੇਬ ਦੀ ਕੀ ਲੱਗਦੀ ਸੀ?
ਉੱਤਰ - ਬੇਟੀ
ਪ੍ਰਸ਼ਨ - ਪਿਤਾ ਤੇ ਪੁੱਤਰ ਤੋਂ ਇਲਾਵਾ ‘ਨਾਇਕ’ ਇਕਾਂਗੀ ਵਿੱਚ ਹੋਰ ਕਿਹੜਾ ਪਾਤਰ ਹੈ?
ਉੱਤਰ - ਸੂਤਰਧਾਰ
ਪ੍ਰਸ਼ਨ - ਨਿਹਾਲ ਕੌਰ/ਸੁਖਦੇਵ ਸਿੰਘ/ਮਨਜੀਤ/ਸੁਖਦੇਵ ਕੌਰ/ਗੁਰਦਿੱਤ ਸਿੰਘ/ਗੋਗੀ ਕਿਸ ਇਕਾਂਗੀ ਦੇ ਪਾਤਰ ਹਨ?
ਉੱਤਰ - ਦੂਜਾ ਵਿਆਹ
ਪ੍ਰਸ਼ਨ - ‘ਸਮੁੰਦਰੋਂ ਪਾਰ' ਇਕਾਂਗੀ ਅਨੁਸਾਰ ਬਲਵੰਤ ਢਿੱਲੋਂ ਹਰਦੇਵ ਦਾ ਕੀ ਲੱਗਦਾ ਸੀ?
ਉੱਤਰ - ਸੁਹੇਲਾ ਦੋਸਤ
ਪ੍ਰਸ਼ਨ - ਪਿਤਾ ਪੁੱਤਰ ਨੂੰ ਕਿੰਨੀ ਸਜ਼ਾ ਦਿੰਦਾ ਹੈ?
ਉੱਤਰ - ਇੱਕ ਸਾਲ ਕੈਦ
ਪ੍ਰਸ਼ਨ - ‘ਇੱਕ ਨੌਜਵਾਨ ਪੁੱਤਰ’ ਕਿਸ ਇਕਾਂਗੀ ਦਾ ਮੁੱਖ ਪਾਤਰ ਹੈ?
ਉੱਤਰ - ਨਾਇਕ।
ਪ੍ਰਸ਼ਨ - ਵਜ਼ੀਰਾ ਘਰੋਂ ਕਿਹੜੇ ਸੰਦ ਲੈ ਕੇ ਗਿਆ ਸੀ?
ਉੱਤਰ - ਤੇਸਾ ਤੇ ਆਰੀ
ਪ੍ਰਸ਼ਨ - ਨੀਟੂ ਕਿਸ ਦਾ ਬੱਚਾ ਹੈ?
ਉੱਤਰ - ਹਰਦੇਵ ਬਾਜਵੇ ਅਤੇ ਸ਼ਰਨਜੀਤ ਦਾ
ਪ੍ਰਸ਼ਨ - ਗੁਰੂ ਗੋਬਿੰਦ ਸਿੰਘ ਜੀ ਦਾ ਖ਼ਤ ਲੈ ਕੇ ਔਰਗੰਜ਼ੇਬ ਕੋਲ ਕੌਣ ਪਹੁੰਚਿਆ ਸੀ?
ਉੱਤਰ - ਭਾਈ ਦਯਾ ਸਿੰਘ
ਪ੍ਰਸ਼ਨ - ‘ਜ਼ਫ਼ਰਨਾਮਾ' ਇਕਾਂਗੀ ਦੇ ਮੁੱਖ ਪਾਤਰ ਦਾ ਨਾਂ ਲਿਖੋ।
ਉੱਤਰ - ਔਰੰਗਜ਼ੇਬ
ਪ੍ਰਸ਼ਨ - ‘ਨਾਇਕ’ ਇਕਾਂਗੀ ਦੇ ਕਿਸੇ ਇੱਕ ਪਾਤਰ ਦਾ ਨਾਂ ਲਿਖੋ।
ਉੱਤਰ - ਸੁਖਦੇਵ ਸਿੰਘ
ਪ੍ਰਸ਼ਨ - ਬਾਬਰ ਨੇ ਕਿਸ ਅੱਗੇ ਸਿਰ ਝੁਕਾਇਆ ਸੀ?
ਉੱਤਰ - ਗੁਰੂ ਨਾਨਕ ਦੇਵ ਜੀ ਅੱਗੇ
ਪ੍ਰਸ਼ਨ - ‘ਜ਼ਫ਼ਰਨਾਮਾ' ਇਕਾਂਗੀ ਕਿਸ ਦੀ ਰਚਨਾ ਹੈ?
ਉੱਤਰ - ਡਾ:ਹਰਚਰਨ ਸਿੰਘ
ਪ੍ਰਸ਼ਨ - ‘ਜ਼ਫ਼ਰਨਾਮਾ ਇਕਾਂਗੀ ਦੇ ਕਿੰਨੇ ਪਾਤਰ ਹਨ?
ਉੱਤਰ - ਪੰਜ
ਪ੍ਰਸ਼ਨ - ਇਕਾਂਗੀ ਦੇ ਅੰਤ ਵਿੱਚ ਪਿਤਾ ਤੇ ਪੁੱਤਰ ਦੀ ਮੁਲਾਕਾਤ ਕਿੱਥੇ ਹੁੰਦੀ ਹੈ?
ਉੱਤਰ - ਜ਼ੇਲ੍ਹ ਵਿੱਚ
ਪ੍ਰਸ਼ਨ - ‘ਮੁਗ਼ਲ ਤਖ਼ਤੋ-ਤਾਜ ਲਈ ਤੇਰੇ ਵਿੱਚ ਖ਼ਾਨਾਜੰਗੀ ਸ਼ੁਰੂ ਹੋ ਚੁੱਕੀ ਹੈ।’ ਇਸ ਕਥਨ ਵਿਚਲੀ ਖਾਲੀ ਥਾਂ ਵਿੱਚ ਸਹੀ ਸ਼ਬਦ ਚੁਣ ਕੇ ਭਰੋ।
ਉੱਤਰ - ਬੇਟਿਆਂ