PUNJAB BOARD CLASS 10 PUNJABI A 1 MARKS IMPORTANT QUESTIONS 2025
( POETRY SECTION) ਕਵਿਤਾ ਭਾਗ
- ਪ੍ਰਸ਼ਨ - ਕਿਸ ਦੇ ਪ੍ਰਗਟ ਹੋਣ ਨਾਲ ਸੰਸਾਰ ਤੋਂ ਅਗਿਆਨਤਾ ਦਾ ਹਨੇਰਾ ਮਿਟ ਗਿਆ ਤੇ ਗਿਆਨ ਦਾ ਚਾਨਣ ਹੋ ਗਿਆ?
ਉੱਤਰ - ਗੁਰੂ ਨਾਨਕ ਦੇਵ ਜੀ - ਪ੍ਰਸ਼ਨ - ਗੁਰੂ ਨਾਨਕ ਦੇਵ ਜੀ ਕਿਸ ਯੁਗ ਵਿੱਚ ਪ੍ਰਗਟ ਹੋਏ?
ਉੱਤਰ - ਕਲਯੁਗ - ਪ੍ਰਸ਼ਨ - ਗੁਰੂ ਗੋਬਿੰਦ ਸਿੰਘ ਜੀ/ਸ਼ਾਹ ਮੁਹੰਮਦ ਕਿਸ ਕਾਵਿ-ਧਾਰਾ ਦੇ ਕਵੀ ਹਨ?
ਉੱਤਰ - ਬੀਰ ਕਾਵਿ-ਧਾਰਾ - ਪ੍ਰਸ਼ਨ - ਕਾਦਰਯਾਰ ਨੇ ਕਿਹੜਾ ਪ੍ਰਸਿੱਧ ਕਿੱਸਾ ਲਿਖਿਆ?
ਉੱਤਰ - ਕਿੱਸਾ ਪੂਰਨ ਭਗਤ - ਪ੍ਰਸ਼ਨ - ‘ਜੰਗਨਾਮਾ ਸਿੰਘਾਂ ਤੇ ਫਿਰੰਗੀਆਂ’ ਕਿਸ ਕਵੀ ਦੀ ਰਚਨਾ ਹੈ?
ਉੱਤਰ - ਸ਼ਾਹ ਮੁਹੰਮਦ - ਪ੍ਰਸ਼ਨ - ‘ਜੰਗ ਦਾ ਹਾਲ' ਕਵਿਤਾ ਵਿੱਚ ਕਿਹੜੀ ਥਾਂ ਦਾ ਜ਼ਿਕਰ ਹੈ?
ਉੱਤਰ - ਫੇਰੂ ਸ਼ਹਿਰ ਦਾ - ਪ੍ਰਸ਼ਨ - ਗੁਰੂ ਅੰਗਦ ਦੇਵ ਜੀ ਕਿਸ ਕਾਵਿ ਧਾਰਾ ਨਾਲ ਸੰਬੰਧਿਤ ਹਨ?
ਉੱਤਰ - ਗੁਰਮਤ ਕਾਵਿ ਧਾਰਾ ਨਾਲ ਸੰਬੰਧਿਤ ਹਨ - ਪ੍ਰਸ਼ਨ - ਗੁਰੂ ਨਾਨਕ ਦੇਵ ਜੀ ਨੇ ਕਿਹੜੇ ਧਰਮ ਦੀ ਨੀਂਹ ਰੱਖੀ?
ਉੱਤਰ - ਸਿੱਖ - ਪ੍ਰਸ਼ਨ - ਗੁਰੂ ਨਾਨਕ ਦੇਵ ਜੀ/ਗੁਰੂ ਅਮਰਦਾਸ ਜੀ/ਗੁਰੂ ਅਰਜਨ ਦੇਵ ਜੀ/ਭਾਈ ਗੁਰਦਾਸ ਕਿਸ ਕਾਵਿ-ਧਾਰਾ ਦੇ ਕਵੀ ਹਨ?
ਉੱਤਰ - ਗੁਰਮਤਿ ਕਾਵਿ-ਧਾਰਾ - ਪ੍ਰਸ਼ਨ - ਗੁਰਮਤਿ ਕਾਵਿ ਦੇ ਪਹਿਲੇ ਮੋਢੀ ਕੌਣ ਸਨ?
ਉੱਤਰ - ਗੁਰੂ ਨਾਨਕ ਦੇਵ ਜੀ - ਪ੍ਰਸ਼ਨ - ਗੁਰੂ ਅਮਰਦਾਸ ਜੀ ਦੀ ਬਾਣੀ ਕਿਹੜੀ ਹੈ?
ਉੱਤਰ - 'ਅਨੰਦ ਭਇਆ ਮੇਰੀ ਮਾਏ' - ਪ੍ਰਸ਼ਨ - ਭਾਈ ਗੁਰਦਾਸ ਜੀ ਦੀ ਕਿਸੇ ਇੱਕ ਕਵਿਤਾ ਦਾ ਨਾਂ ਲਿਖੋ।
ਉੱਤਰ - ਸਤਿਗੁਰ ਨਾਨਕ ਪ੍ਰਗਟਿਆ - ਪ੍ਰਸ਼ਨ - ਧਰਤੀ ਨੂੰ ਕਿਸ ਦਾ ਭਾਰ ਲੱਗਦਾ ਹੈ?
ਉੱਤਰ - ਅਕ੍ਰਿਤਘਣਾਂ ਦਾ - ਪ੍ਰਸ਼ਨ - ਪੰਜਾਬੀ ਸੂਫ਼ੀ-ਕਾਵਿ ਦਾ ਮੋਢੀ ਕੌਣ ਹੈ?
ਉੱਤਰ - ਸ਼ੇਖ਼ ਫ਼ਰੀਦ ਜੀ - ਪ੍ਰਸ਼ਨ - ਫ਼ਰੀਦ ਜੀ ਮਨੁੱਖ ਨੂੰ ਕਿਸੇ ਦੇ ਔਗੁਣ ਫੋਲਣ ਤੋਂ ਪਹਿਲਾਂ ਕਿਧਰ ਦੇਖਣ ਲਈ ਕਹਿੰਦੇ ਹਨ?
ਉੱਤਰ - ਆਪਣੇ ਔਗੁਣਾਂ ਵੱਲ - ਪ੍ਰਸ਼ਨ - ਸ਼ੇਖ਼ ਫ਼ਰੀਦ ਜੀ ਕਿਸ ਧਾਰਾ ਦੇ ਮੋਢੀ ਕਵੀ ਹਨ?
ਉੱਤਰ - ਸੂਫ਼ੀ ਕਾਵਿ-ਧਾਰਾ - ਪ੍ਰਸ਼ਨ - ਸ਼ੇਖ਼ ਫ਼ਰੀਦ ਜੀ ਦਾ ਜਨਮ ਕਦੋਂ ਹੋਇਆ?
ਉੱਤਰ - 1173 ਈ: - ਪ੍ਰਸ਼ਨ - ਸ਼ਾਹ ਹੁਸੈਨ ਨੇ 'ਹਾਲ ਦਾ ਮਹਿਰਮ' ਕਿਸਨੂੰ ਕਿਹਾ ਹੈ?
ਉੱਤਰ - ਰੱਬ ਨੂੰ - ਪ੍ਰਸ਼ਨ - ਬੁੱਲ੍ਹੇ ਸ਼ਾਹ ਦਾ ਮਹਿਰਮ ਯਾਰ ਕੌਣ ਹੈ?
ਉੱਤਰ - ਰੱਬ - ਪ੍ਰਸ਼ਨ - ਰੰਗੜ ਨਾਲੋਂ ਚੰਗਾ ਕਿਸ ਨੂੰ ਕਿਹਾ ਗਿਆ ਹੈ?
ਉੱਤਰ - ਖਿੰਗਰ ਨੂੰ - ਪ੍ਰਸ਼ਨ - ‘ਸਾਹਿਤ-ਮਾਲਾ’ ਪਾਠ-ਪੁਸਤਕ ਵਿੱਚ ਸ਼ਾਮਲ ਪੀਲੂ ਦੀ ਰਚਨਾ ਦਾ ਨਾਂ ਲਿਖੋ।
ਉੱਤਰ - 'ਮਿਰਜ਼ਾ-ਸਾਹਿਬਾਂ’ - ਪ੍ਰਸ਼ਨ - ਮਿਰਜ਼ੇ ਦੀ ਮਾਂ ਦਾ ਨਾਂ ਕੀ ਸੀ?
ਉੱਤਰ - ਸਾਹਿਬਾਂ - ਪ੍ਰਸ਼ਨ - ਮਿਰਜ਼ੇ ਦੇ ਬਾਪ ਦਾ ਨਾਂ ਕੀ ਸੀ?
ਉੱਤਰ - ਬਿੰਝਲ - ਪ੍ਰਸ਼ਨ - ਬਾਣੀਏ ਨੇ ਸਾਹਿਬਾਂ ਨੂੰ ਤੇਲ ਦੇ ਭੁਲੇਖੇ ਕੀ ਦੇ ਦਿੱਤਾ?
ਉੱਤਰ - ਸ਼ਹਿਦ - ਪ੍ਰਸ਼ਨ - ਮਿਰਜ਼ੇ ਨੂੰ ਕਾਹਦਾ ਹੰਕਾਰ ਸੀ?
ਉੱਤਰ - ਆਪਣੀ ਤਾਕਤ ਦਾ - ਪ੍ਰਸ਼ਨ - ਮਿਰਜ਼ੇ ਦੇ ਤਰਕਸ਼ ਵਿੱਚ ਕਿੰਨੇ ਤੀਰ ਸਨ?
ਉੱਤਰ - ਤਿੰਨ ਸੌ - ਪ੍ਰਸ਼ਨ - ਭਰਾਵਾਂ ਨੇ ਰਾਂਝੇ ਨੂੰ ਕਿਹੋ-ਜਿਹੀ ਜ਼ਮੀਨ ਦਿੱਤੀ?
ਉੱਤਰ - ਬੰਜਰ - ਪ੍ਰਸ਼ਨ - ਹਾਸ਼ਮ ਨੇ ਕਿਹੜਾ ਪ੍ਰਸਿੱਧ ਕਿੱਸਾ ਲਿਖਿਆ?
ਉੱਤਰ - 'ਕਿੱਸਾ ਸੱਸੀ ਪੁੰਨੂੰ' - ਪ੍ਰਸ਼ਨ - ਪੂਰਨ ਦਾ ਜਨਮ ਕਿੱਥੇ ਹੋਇਆ?
ਉੱਤਰ - ਸਿਆਲਕੋਟ ਵਿੱਚ - ਪ੍ਰਸ਼ਨ - ਇੱਛਰਾਂ ਕੌਣ ਸੀ?
ਉੱਤਰ - ਪੂਰਨ ਦੀ ਮਾਂ - ਪ੍ਰਸ਼ਨ - ਲੂਣਾ ਪੂਰਨ ਦੀ ਕੀ ਲੱਗਦੀ ਸੀ?
ਉੱਤਰ - ਮਤਰੇਈ ਮਾਂ - ਪ੍ਰਸ਼ਨ - ਪੂਰਨ ਨੇ ਪਹਿਲਾਂ ਇੱਛਰਾਂ ਨੂੰ ਆਪਣੇ ਆਪ ਨੂੰ ਕਿਸ ਦਾ ਪੁੱਤਰ ਦੱਸਿਆ?
ਉੱਤਰ - ਨਾਥ ਦਾ - ਪ੍ਰਸ਼ਨ - ਗੁਰੂ ਗੋਬਿੰਦ ਸਿੰਘ ਜੀ ਦੀ ਪ੍ਰਸਿੱਧ ਰਚਨਾ ਕਿਹੜੀ ਹੈ?
ਉੱਤਰ - ਚੰਡੀ ਦੀ ਵਾਰ - ਪ੍ਰਸ਼ਨ - 'ਸੋ ਕਿਉ ਮੰਦਾ ਆਖੀਐ' ਸ਼ਬਦ ਵਿੱਚ ਕਿਸ ਦੀ ਮਹਾਨਤਾ ਦੱਸੀ ਗਈ ਹੈ?
ਉੱਤਰ - ਇਸਤਰੀ ਦੀ - ਪ੍ਰਸ਼ਨ - ‘ਗਗਨ ਮੈ ਥਾਲੁ' ਬਾਣੀ ਵਿੱਚ ਕਿਸ ਦੀ ਆਰਤੀ ਉਤਾਰੀ ਜਾ ਰਹੀ ਹੈ?
ਉੱਤਰ - ਭਵਖੰਡਨਾ ਦੀ - ਪ੍ਰਸ਼ਨ - ‘ਗਗਨ ਮੈ ਥਾਲੁ' ਸ਼ਬਦ ਵਿੱਚ ਭਵਖੰਡਨਾ ਦੀ ਆਰਤੀ ਕੌਣ ਉਤਾਰ ਰਿਹਾ ਹੈ?
ਉੱਤਰ - ਸਾਰੀ ਕੁਦਰਤ - ਪ੍ਰਸ਼ਨ - ਗੁਰੂ ਅਰਜਨ ਦੇਵ ਜੀ ਸਿੱਖਾਂ ਦੇ ਕਿੰਨਵੇਂ ਗੁਰੂ ਸਨ?
ਉੱਤਰ - ਪੰਜਵੇਂ - ਪ੍ਰਸ਼ਨ - ਵਿਕਾਰਾਂ ਦਾ ਔਖਾ ਘੋਲ ਕਿਸ ਤਰ੍ਹਾਂ ਜਿੱਤਿਆ ਗਿਆ ਹੈ?
ਉੱਤਰ - ਗੁਰੂ ਦੀ ਕਿਰਪਾ ਨਾਲ - ਪ੍ਰਸ਼ਨ - ‘ਚੰਡੀ ਦੀ ਵਾਰ' ਦੀ ਨਾਇਕਾ ਕੌਣ ਹੈ?
ਉੱਤਰ - ਦੁਰਗਾ ਦੇਵੀ - ਪ੍ਰਸ਼ਨ - ‘ਚੰਡੀ ਦੀ ਵਾਰ’ ਦੀ ਰਚਨਾ ਕਿਸਨੇ ਕੀਤੀ ਹੈ?
ਉੱਤਰ - ਗੁਰੂ ਗੋਬਿੰਦ ਸਿੰਘ ਜੀ - ਪ੍ਰਸ਼ਨ - ‘ਪਵਣੁ ਗੁਰੂ ਪਾਣੀ ਪਿਤਾ'/ 'ਸੋ ਕਿਉ ਮੰਦਾ ਆਖੀਐ'/ 'ਗਗਨ ਮੈ ਥਾਲੁ' ਬਾਣੀ ਕਿਸ ਦੀ ਰਚਨਾ ਹੈ?
ਉੱਤਰ - ਗੁਰੂ ਨਾਨਕ ਦੇਵ ਜੀ - ਪ੍ਰਸ਼ਨ - ਬਾਬਾ ਫ਼ਰੀਦ ਜੀ ਅਨੁਸਾਰ ਰੱਬ ਕਿੱਥੇ ਵਸਦਾ ਹੈ?
ਉੱਤਰ - ਹਿਰਦੇ ਵਿੱਚ - ਪ੍ਰਸ਼ਨ - ਬਾਬਾ ਫ਼ਰੀਦ ਜੀ ਅਨੁਸਾਰ ਸਭ ਤੋਂ ਮਿੱਠੀ ਚੀਜ਼ ਕਿਹੜੀ ਹੈ?
ਉੱਤਰ - ਰੱਬ ਦਾ ਨਾਮ - ਪ੍ਰਸ਼ਨ - ਫ਼ਰੀਦ ਜੀ ਕਿਸੇ ਨਾਲ ਕਿਹੋ-ਜਿਹਾ ਬੋਲ ਬੋਲਣ ਤੋਂ ਵਰਜਦੇ ਹਨ?
ਉੱਤਰ - ਫਿੱਕਾ - ਪ੍ਰਸ਼ਨ - ਫ਼ਰੀਦ ਜੀ ਅਨੁਸਾਰ ਸਭ ਦੇ ਹਿਰਦਿਆਂ ਵਿੱਚ ਕੌਣ ਵਸਦਾ ਹੈ?
ਉੱਤਰ - ਸੱਚਾ ਰੱਬ