PUNJAB BOARD CLASS 7 PUNJABI GUESS QUESTION PAPER 2025

PUNJAB BOARD CLASS 7 PUNJABI GUESS QUESTION PAPER 2025 

ਪ੍ਰਸ਼ਨ (1)

ਹੇਠ ਲਿਖੇ ਪੈਰੇ ਨੂੰ ਪੜ੍ਹਕੇ ਪ੍ਰਸ਼ਨਾਂ ਦੇ ਸਹੀ ਉੱਤਰ ਲਿਖੇ :- (5)

ਘੜੇ ਦਾ ਪਾਣੀ, ਪੀਣ ਲਈ ਸਾਰਿਆਂ ਨੂੰ ਚੰਗਾ ਲੱਗਦਾ ਰਿਹਾ ਹੈ । ਕਿਹੜੀ ਥਾਂ ਸੀ, ਜਿੱਥੇ ਘੜਾ ਨਾ ਹੋਵੇ । ਘੜੇ ਵਾਂਗ ਹੀ ਪੀਣ ਵਾਲੇ ਪਾਣੀ ਨੂੰ ਸਾਂਭਣ ਲਈ ਮੱਟ, ਘੜੀਆਂ ਅਤੇ ਸੁਰਾਹੀਆਂ ਆਦਿ ਹੁੰਦੇ ਹਨ । ਉਂਞ ਚਾਟੀ, ਬੱਕਰਾ, ਬੱਕਰੀ, ਤੋੜੀ ਵੀ ਘੜੇ ਦੇ ਹੀ ਰੂਪ ਹਨ ਪਰ ਇਹਨਾਂ ਦੀ ਵਰਤੋਂ ਘੱੜੇ ਨਾਲੋਂ ਵੱਖਰੀ ਹੁੰਦੀ ਹੈ । ਘੜੇ ਦਾ ਅਸਲੀ ਮੰਤਵ ਤਾਂ ਪੀਣ ਵਾਲੇ ਪਾਣੀ ਨੂੰ ਸੰਭਾਲਨਾ ਹੈ । ਘੜੇ ਨੂੰ ਸਾਜ਼ ਵਜੋਂ ਵੀ ਵਰਤਿਆ ਜਾਂਦਾ ਹੈ । ਉਂਗਲਾਂ ਵਿੱਚ ਛੱਲੇ ਪਾ ਕੇ ਜਦੋਂ ਕੋਈ ਵਜੇਤਰੀ ਘੜਾ ਵਜਾਉਂਦਾ ਹੈ ਤਾਂ ਇਉਂ ਪ੍ਰਤੀਤ ਹੁੰਦਾ ਹੈ, ਜਿਵੇਂ ਘੜਾ ਗੱਲਾ ਕਰ ਰਿਹਾ ਹੋਵੇ । ਘਰਾਂ ਵਿੱਚ ਖ਼ੁਸ਼ੀਦੇ ਸਮਾਗਮਾਂ ਸਮੇਂ ਮੁਟਿਆਰਾਂ ਘੜੇ ਦੇ ਤਾਲ 'ਤੇ ਗੀਤ ਗਾਉਂਦੀਆਂ ਹਨ । ਪਹਿਲੇ ਸਮਿਆਂ ਵਿੱਚ ਜਦੋਂ ਖੂਹ ਵੀ ਆਮ ਨਹੀਂ ਸਨ ਹੁੰਦੇ ਤਾਂ ਲੋਕਾਂ ਨੂੰ ਰੋਕਿਆਂ, ਤਲਾਬਾਂ ਆਦਿ ਦੇ ਪਾਣੀਆਂ 'ਤੇ ਹੀ ਗੁਜ਼ਾਰਾ ਕਰਨਾ ਪੈਂਦਾ ਸੀ । ਉਸ ਵੇਲੇ ਇਹ ਘੜੇ ਹੀ ਸਨ ਜਿਨ੍ਹਾਂ ਦੀ ਵਰਤੋਂ ਨਾਲ ਪਾਣੀ ਸ਼ੁੱਧ ਕਰਕੇ ਪੀਣ ਦੇ ਯੋਗ ਬਣਾਇਆ ਜਾਂਦਾ ਸੀ । ਵਿਦਿਆਰਥੀ ਚੰਗੀ ਤਰ੍ਹਾਂ ਜਾਣਦੇ ਹਨ ਕਿ ਘੜਿਆਂ ਵਿੱਚ ਰੇਤ ਤੇ ਕੱਚਾ ਕੋਲਾ ਪਾ ਕੇ ਵੀ ਪਾਣੀ ਸਾਫ਼ ਕੀਤਾ ਜਾਂਦਾ ਹੈ । ਪੂਜਾ-ਪਾਠ ਸਮੇਂ ਘੜੇ ਦੇ ਪਾਣੀ ਨੂੰ ਲੋਕ 'ਕੁੱਭਦਾ ਜਲ' ਕਹਿੰਦੇ ਹਨ । ਸ਼ਰਧਾਲੂ ਇਸ ਪਾਵਨ ਜਲ ਨੂੰ ਅੰਮ੍ਰਿਤ ਸਮਝ ਕੇ ਪੀਂਦੇ ਹਨ ਤੇ ਇਹ ਪਰੰਪਰਾ ਅੱਜ ਵੀ ਜਾਰੀ ਹੈ ।

  1. ਘੜੇ ਵਿੱਚ ਕੀ ਪਾ ਕੇ ਪਾਣੀ ਨੂੰ ਸਾਫ਼ ਕੀਤਾ ਜਾਂਦਾ ਹੈ?

    (ੳ) ਕੱਚਾ ਕੋਲਾ (ਅ) ਰੇਤ (ੲ) (ੳ) ਅਤੇ (ਅ) ਦੋਵੇਂ (ਸ) ਉਪਰੋਕਤ ਵਿੱਚ ਕੋਈ ਨਹੀਂ ।


  2. ਘੜੇ ਦੇ ਹੋਰ ਰੂਪ ਕਿਹੜੇ-ਕਿਹੜ ਹਨ?

    (ੳ) ਬੱਕਰੀ (ਅ) ਉਪਰੋਕਤ ਸਾਰੇ! (ੲ) ਬੱਕਰਾ (ਸ) ਚਾਟੀ


  3. ਘਰਾਂ ਵਿੱਚ ਖ਼ੁਸ਼ੀ ਦੇ ਸਮਾਗਮਾਂ ਸਮੇਂ ਮੁਟਿਆਰਾਂ ਕਿਸ ਦੇ ਤਾਲ 'ਤੇ ਗੀਤ ਗਾਉਂਦੀਆਂ ਹਨ?

    (ੳ) ਬੰਨੇ ਦੇ (ਅ) ਗਾਗਰ ਦੇ (ੲ) ਉਪਰੋਕਤ ਸਾਰੇ (ਸ) ਚਾਟੀ ਦੇ


  4. ਪਾਣੀ ਸੰਭਾਲਨ ਤੋਂ ਇਲਾਵਾ ਘੜਾ ਹੋਰ ਕਿਸ ਕੰਮ ਲਈ ਵਰਤਿਆ ਜਾਂਦਾ ਹੈ?

    (ੳ) ਗੀਤ ਗਾਉਣ ਦਾ (ਅ) ਪੁਜਾ-ਪਾਠ ਦੇ (ੲ) ਉਪਰੋਕਤ ਸਾਰੇ (ਸ) ਸਾਜ਼ ਵਜੋਂ ਵਜਾਉਣ ਦੇ


  5. ਘੜੇ ਦਾ ਅਸਲੀ ਮੰਤਵ ਕੀ ਹੈ?

    (ੳ) ਪੂਜਾ-ਪਾਠ ਕਰਨਾ (ਅ) ਉਪਰੋਕਤ ਵਿੱਚੋਂ ਕੋਈ ਨਹੀਂ । (ੲ) ਪਾਣੀ ਸੰਭਾਲਨਾ (ਸ) ਸਾਜ਼ ਵਜਾਉਣਾ

ਪ੍ਰਸ਼ਨ (2)

ਹੇਠ ਲਿਖੇ ਪੈਰੇ ਨੂੰ ਪੜ੍ਹ ਕੇ ਦਿੱਤੇ ਪ੍ਰਸ਼ਨਾਂ ਦੇ ਉੱਤਰ ਦਿਉ :- (1x5=5)

ਬੰਦਾ ਬਹਾਦਰ ਦਾ ਜਨਮ 27 ਅਕਤੂਬਰ, 1670 ਈ: ਵਿੱਚ ਪੁਣਛ ਜ਼ਿਲ੍ਹੇ ਦੇ ਰਾਜਰੀ ਨਾਂ ਦੇ ਪਿੰਡ ਵਿੱਚ ਹੋਇਆ । ਬੰਦਾ ਬਹਾਦਰ ਦਾ ਬਚਪਨ ਦਾ ਨਾਂ ਲਛਮਣ ਦੇਵ ਸੀ । ਉਸ ਦਾ ਪਿਤਾ ਰਾਮਦੇਵ ਇੱਕ ਗ਼ਰੀਬ ਕਿਰਸਾਣ ਸੀ । ਉਹ ਆਪਣੇ ਪਿਤਾ ਨਾਲ ਖੇਤੀ ਦੇ ਕੰਮ ਵਿੱਚ ਹੱਥ ਵਟਾਉਂਦਾ ਸੀ । ਜਦ ਵੀ ਵਿਹਲ ਮਿਲਦੀ ਉਹ ਤੀਰ-ਕਮਾਨ ਚੁੱਕਦਾ ਅਤੇ ਸ਼ਿਕਾਰ ਖੇਡਣ ਚਲਾ ਜਾਂਦਾ । ਉਹ ਇੱਕ ਚੰਗਾ ਨਿਸ਼ਾਨੇਬਾਜ਼ ਸੀ । ਉਸ ਨੂੰ ਤਲਵਾਰ, ਤੀਰ-ਕਮਾਨ ਆਦਿ ਸਸ਼ਤਰ ਚਲਾਉਣ ਦਾ ਚੰਗਾ ਅਭਿਆਸ ਸੀ । ਉਹ ਬਚਪਨ ਤੋਂ ਹੀ ਦਲੋਰ ਸੀ । ਪੰਦਰਾਂ ਕੁ ਸਾਲਾਂ ਦੀ ਉਮਰ ਵਿੱਚ ਉਸ ਦੇ ਜੀਵਨ ਵਿੱਚ ਇੱਕ ਅਜਿਹੀ ਘਟਨਾ ਵਾਪਰੀ, ਜਿਸ ਨੇ ਉਹਦਾ ਜੀਵਨ ਹੀ ਬਦਲ ਕੇ ਰੱਖ ਦਿੱਤਾ । ਉਹ ਇੱਕ ਨਦੀ ਦੇ ਕਿਨਾਰੇ ਸ਼ਿਕਾਰ ਖੇ ਡ ਰਿਹਾ ਸੀ ਕਿ ਸਾਹਮਣਿਓ ਇੱਕ ਹਿਰਨੀ ਲੰਘੀ । ਲਛਮਣ ਦੇਵ ਨੇ ਝੱਟ ਇੱਕ ਸ਼ੁਕਦਾ ਤੀਰ ਛੱਡਿਆ । ਹਿਰਨ ਬੁਰੀ ਤਰ੍ਹਾਂ ਜ਼ਖ਼ਮੀ ਹੋ ਕੇ ਉਸ ਦੀਆਂ ਅੱਖਾਂ ਸਾਹਮਣੇ ਤੜਫ-ਤੜਫ ਕੇ ਮਰ ਈ । ਨਾਲ ਹੀ ਉਸਦੇ ਛਲਣੀ ਹੋਏ ਪੇਟ ਵਿੱਚੋਂ ਦੇ ਬੱਚੇ ਨਿਕਲੇ । ਉਹ ਵੀ ਉਸ ਦੀਆਂ ਅੱਖਾਂ ਸਾਹਮਣੇ ਦਮ ਤੋੜ ਗਏ । ਇਸ ਘਟਨਾ ਦਾ ਲਛਮਣ ਦੇਵ ਦੇ ਮਨ ਉੱਤੇ ਡੂੰਘਾ ਅਸਰ ਪਿਆ । ਉਸ ਨੇ ਤੀਰ-ਕਮਾਨ ਨਦੀ ਵਿੱਚ ਵਗਾਹ ਮਾਰੇ ਤੇ ਫੈਸਲਾ ਕੀਤਾ ਕਿ ਉਹ ਅੱਗੇ ਤੋਂ ਕਿਸੇ ਜੀਵ ਨੂੰ ਨਹੀਂ ਮਾਰੇਗਾ । ਇਸ ਘਟਨਾ ਤੋਂ ਪਿੱਛੋਂ ਲਛਮਣ ਦੇਵ ਉਦਾਸ ਰਹਿਣ ਲੱਗ ਪਿਆ । ਉਸ ਦਾ ਕੋਈ ਕੰਮ-ਧੰਦਾ ਕਰਨ ਨੂੰ ਜੀਅ ਨਾ ਕਰਦਾ । ਫਿਰ ਉਹ ਇੱਕ ਬਰਾਗੀ ਸਾਧੂ ਬਣ ਗਿਆ ਤੇ ਆਪਣਾ ਨਾਂ ਮਾਧੋ ਦਾਸ ਰੱਖ ਲਿਆ । ਤਦ ਉਹ ਘੁੰਮਦਾ-ਘੁਮਾਉਂਦਾ ਦੱਖਣੀ ਭਾਰਤ ਦੀ ਪ੍ਰਸਿੱਧ ਨਦੀ ਗੋਦਾਵਰੀ ਦੇ ਕਿਨਾਰੇ ਪੁੱਜ ਗਿਆ ।

  1. ਹਿਰਨੀ ਵਾਲੀ ਘਟਨਾ ਪਿੱਛੋਂ ਬੰਦਾ ਬਹਾਦਰ ਨੇ ਆਪਣਾ ਕੀ ਨਾਂ ਰੱਖਿਆ?

    (ੳ) ਮਾਧੋ ਦਾਸ (ਅ) ਬੰਦਾ ਬਰਾਗੀ (ੲ) ਰਾਮਦੇਵ (ਸ) ਲਛਮਣ ਦੇਵ


  2. ਬੰਦਾ ਬਹਾਦਰ ਨੂੰ ਕਿਸ ਦਾ ਅਭਿਆਸ ਸੀ?

    (ੳ) ਖੇਤੀ ਦਾ (ਅ) ਪੜ੍ਹਾਉਣ ਦਾ (ੲ) ਸ਼ਸਤਰ ਚਲਾਉਣ ਦਾ (ਸ) ਹਿਰਨੀ ਦੇ ਬੰਦੇ


  3. ਹਿਰਨੀ ਵਾਲੀ ਘਟਨਾ ਪਿੱਛ ਬੰਦਾ ਬਹਾਦਰ ਵਿੱਚ ਕੀ ਤਬਦੀਲੀ ਆਈ?

    (ੳ) ਸੂਰਬੀਰ ਬਣ ਗਿਆ (ਅ) ਖੇਤੀ ਕਰਨ ਲੱਗ ਪਿਆ (ੲ) ਬਰਾਗੀ ਬਣ ਗਿਆ (ਸ) ਆਪਣਾ ਕੰਮ-ਧੰਦਾ ਕਰਨ ਲੱਗ ਪਿਆ ।


  4. ਉਸ ਨੇ ਨਦੀ ਵਿੱਚ ਕੀ ਵਗਾਹ ਮਾਰਿਆ?

    (ੳ) ਤੀਰ-ਕਮਾਨ (ਅ) ਬੰਦੇ (ੲ) ਤਲਵਾਰ (ਸ) ਹਿਰਨੀ


  5. ਬੰਦਾ ਬਹਾਦਰ ਦਾ ਬਚਪਨ ਵਿੱਚ ਕੀ ਨਾਂ ਸੀ?

    (ੳ) ਬੰਦਾ ਬਹਾਦਰ (ਅ) ਲਛਮਣ ਦੇਵ (ੲ) ਮਾਧੋ ਦਾਸ (ਸ)ਰਾਮਦੇਵ 

ਪ੍ਰਸ਼ਨ (3)

ਹੇਠ ਲਿਖੇ ਬਹੁ-ਵਿਕਲਪੀ ਪ੍ਰਸ਼ਨਾਂ ਦੇ ਸਹੀ ਉੱਤਰ ਲਿਖੇ :- (1x5=5)

  1. ‘ਟਕੇ ਵਰਗਾ ਜਵਾਬ ਦੇਣਾ’ ਮੁਹਾਵਰੇ ਦਾ ਅਰਥ ਦੱਸੋ।

    (ੳ) ਮਦਦ ਕਰਨਾ (ਅ) ਨਫਰਤ ਕਰਨਾ (ੲ) ਚਲਾਕੀ ਕਰਨਾ (ਸ) ਇਨਕਾਰ ਕਰਨਾ

  2. ਹੇਠ ਲਿਖੇ ਸ਼ਬਦਾਂ ਵਿੱਚੋਂ ਪੜਨਾਂਵ ਸ਼ਬਦ ਦੱਸੋ ।

    (ੳ) ਨਾਂ-ਬਦਲਣ ਦਾ (ਅ) ਬੰਦਾ ਬਹਾਦਰ (ੲ) ਰੱਖ ਲਿਆ (ਸ) ਇਹਨਾਂ

  3. ‘ਘੜੇ ਦਾ ਅਸਲੀ ਮੰਤਵ ਤਾਂ ਪੀਣ ਵਾਲੇ ਪਾਣੀ ਨੂੰ ਸੰਭਾਲਨਾ ਹੈ। ਵਾਕ ਵਿੱਚ ਕਿਰਿਆ ਸ਼ਬਦ ਚੁਣੇ ।

    (ੳ) ਤਾਂ (ਅ) ਮੰਤਵ (ੲ) ਪਾਣੀ (ਸ) ਸੰਭਾਲਨਾ


  4. ਹੇਠ ਲਿਖੇ ਸ਼ਬਦਾਂ ਵਿੱਚੋਂ 'ਦੁਬਿੰਦੀ-ਡੈਬ' ਵਿਸ਼ਰਾਮ ਚਿੰਨ੍ਹ ਕਿਹੜਾ ਹੈ?

    (ੳ) । (ਅ) ? (ੲ) ! (ਸ) :


  5. ਨਾਂਵ ਕਿੰਨੀ ਪ੍ਰਕਾਰ ਦੇ ਹੁੰਦੇ ਹਨ?

    (ੳ) ਚਾਰ (ਅ) ਦੋ (ੲ) ਤਿੰਨ (ਸ) ਇੱਕ

ਪ੍ਰਸ਼ਨ 4. ਹੇਠ ਲਿਖੇ ਵਸਤੁਨਿਸ਼ਠ ਪ੍ਰਸ਼ਨਾਂ ਦੇ ਉੱਤਰ ਲਿਖੋ - (5)

  1. ਪੰਜਾਬੀ ਵਰਨਮਾਲਾ ਦੇ ਕੁੱਲ ਕਿੰਨੇ ਅੱਖਰ ਹਨ?
  2. ਵਿਸ਼ੇਸ਼ਣ ਕਿੰਨੇ ਪ੍ਰਕਾਰ ਦੇ ਹੁੰਦੇ ਹਨ?
  3. ਪੰਜਾਬੀ ਭਾਸ਼ਾ ਵਿੱਚ ਸਵਰ ਅੱਖਰ ਕਿਹੜੇ-ਕਿਹੜੇ ਹਨ?
  4. ਪੰਜਾਬੀ ਭਾਸ਼ਾ ਦੀ ਲਿਪੀ ਕਿਹੜੀ ਹੈ?
  5. ਸੰਬੰਧਕ ਕਿੰਨੇ ਪ੍ਰਕਾਰ ਦੀ ਹੁੰਦੀ ਹੈ?

ਪ੍ਰਸ਼ਨ 5. ਹੇਠ ਲਿਖੇ ਵਾਕ ਪੜ੍ਹ ਕੇ ਖਾਲੀ ਥਾਵਾਂ ਭਰੋ (5)

  1. ਡਾਕਟਰ ਬਾਰੇ ਪੰਜਾਬੀ ਕਾਵਿ-ਧਾਰਾ ਡੈਸ਼ ਹੈ। (ਕਿੱਸਾ/ਸੂਫੀ)
  2. ਪੰਜਾਬੀ ਵਿੱਚ ਅਨੁਨਾਸਿਕੀ ਵਿਅੰਜਨਾਂ ਦੀ ਗਿਣਤੀ ਡੈਸ਼ ਹੁੰਦੇ ਹਨ? (ਚਾਰ/ਪੰਜ)
  3. ਕਵਿਤਾ ਲਿਖਣ ਵਾਲੇ ਨੂੰ ਡੈਸ਼ ਕਹਿੰਦੇ ਹਨ। (ਕਵੀ/ਲੇਖਕ)
  4. ਵਿਆਕਰਨ ਡੈਸ਼ ਪ੍ਰਕਾਰ ਦੀ ਹੁੰਦੀ ਹੈ । (ਦੋ/ਚਾਰ)
  5. ਜਿਹੜੇ ਪੁਰਖ ਨਾਲ ਗੱਲ ਕੀਤੀ ਜਾਵੇ ਡੈਸ਼ ਪੁਰਖ ਹੁੰਦਾ ਹੈ । (ਪਹਿਲਾ/ਦੂਜਾ)

ਪ੍ਰਸ਼ਨ 6. ਸਹੀ ਮਿਲਾਨ ਕਰੋ:- (6)

ਬੱਦਲ ਫਸਲਾਂ
ਪੂਰਨ ਚੰਦ ਝੂਟੇ
ਕਿਸਾਨ ਪੂਰਨਮਾਸ਼ੀ
ਬਾਗ ਕਹਾਣੀਆਂ

ਪ੍ਰਸ਼ਨ 7. ਸਤਰ੍ਹਾਂ ਦੇ ਭਾਵ-ਅਰਥ ਕਰੋ:- (4)

  1. ਇੱਕ ਸਿਆਣੀ ਨੱਬੇ ਲੱਭੋ,

    ਅੱਗੇ ਪਿੱਛੇ ਸੱਜੇ-ਖੱਬੇ ।

    ਨਾ ਪੈਸਾ, ਨਾ ਦਾਜ-ਦਹੇਜ,

    ਜਾਤ-ਪਾਤ ਤੋਂ ਕਰਾਂ ਗੁਰੇਜ਼ ।


  2. ਕਦੇ ਪਿੱਠੂ ਦੀ ਖੇਡ ਰਚਾਵਣ,

    ਗੇਂਦ ਮਾਰ ਕੇ ਪਿੱਠੂ ਢਾਵਣ ।

    ਅੰਨ੍ਹਾ ਝੋਟਾ ਬਣ-ਬਣ ਭੱਜਣ,

    ਪੀਚ ਖੇਡ ਕੇ ਕਦੇ ਨਾ ਰੱਜਣ ।

ਪ੍ਰਸ਼ਨ 8. ਪਾਠ-ਪੁਸਤਕ ਆਧਾਰਿਤ ਕਿਸੇ ਪੰਜ ਪ੍ਰਸ਼ਨਾਂ ਦੇ ਉੱਤਰ ਦਿਉ - (2-5=10)

  1. ਲੇਖਕ ਆਪਣੇ ਮਾਲੀ ਤਰਲੋਚਨ ਤੋਂ ਕਿਉਂ ਦੁਖੀ ਸੀ?
  2. ਪਿੰਡ ਵਾਲੀਆਂ ਨੇ ਪਾਣੀ ਦੀ ਘਾਟ ਪਰੀ ਕਰਨ ਲਈ ਕੀ ਫ਼ੈਸਲਾ ਕੀਤਾ?
  3. ਸੁਮਨ ਤੋਤੇ ਨੂੰ ਹੀ ਕਿਉਂ ਖ਼ਰੀਦਣਾ ਚਾਹੁੰਦੀ ਸੀ?
  4. ਸਰੀਰਕ ਪੱਖੋਂ ਦਾਦੀ ਜੀ ਕਿਸ ਤਰ੍ਹਾਂ ਦੇ ਸਨ?
  5. ਸੁਰਿੰਦਰ ਕੌਰ ਦਾ ਜਨਮ ਕਦੋਂ ਅਤੇ ਕਿੱਥੇ ਹੋਇਆ?
  6. ਘੜੇ ਦੇ ਹੋਰ ਕਿਹੜੇ-ਕਿਹੜੇ ਰੂਪ ਹਨ?

ਪ੍ਰਸ਼ਨ 9. ਕੋਈ ਪੰਜ ਮੁਹਾਵਰਿਆਂ/ਸ਼ਬਦਾਂ ਨੂੰ ਵਾਕਾਂ ਵਿੱਚ ਵਰਤੋਂ :- (2-5=10)

  1. ਤੀਰ ਹੋ ਜਾਣਾ
  2. ਟਕੇ ਵਰਗਾ ਜਵਾਬ ਦੇਣਾ
  3. ਕਲਾਕਾਰ
  4. ਘੋੜੇ ਵੇਚ ਕੇ ਸੌਣਾ
  5. ਸ਼ਾਮਲਾਟ
  6. ਖੇਡ ਖੀਰ ਹੋਣਾ
  7. ਅਕਾਸ਼
  8. ਗਲ ਪਣਾ

ਪ੍ਰਸ਼ਨ 10. ਦੁੱਧ ਵਿੱਚ ਥੋੜ੍ਹਾ ਪਾਣੀ ਮਿਲਾ ਦਿਓ। ਵਾਕ ਵਿੱਚ ਕਿਹੜਾ ਵਿਸ਼ੇਸ਼ਣ ਸ਼ਬਦ ਹੈ? (2)

ਪ੍ਰਸ਼ਨ 11. ਕਿਸੇ ਇੱਕ ਵਿਸ਼ੇ 'ਤੇ ਲੇਖ ਲਿਖੋ:- (10)

  • ਦਿਵਾਲੀ
  • ਮੇਰੇ ਮਾਤਾ ਜੀ
  • ਸ੍ਰੀ ਗੁਰੂ ਨਾਨਕ ਦੇਵ ਜੀ
  • ਅੱਖੀਂ ਡਿੱਠਾ ਮੇਲਾ
  • ਛੱਬੀ ਜਨਵਰੀ

ਪ੍ਰਸ਼ਨ 12. ਪੋਸਟ ਮਾਸਟਰ ਨੂੰ ਡਾਕੀਏ ਦੀ ਸ਼ਿਕਾਇਤ ਸੰਬੰਧੀ ਬਿਨੈ-ਪੱਤਰ ਲਿਖੇ ।

ਜਾਂ

ਆਪਣੇ ਸਕੂਲ ਦੇ ਮੁੱਖ ਅਧਿਆਪਕ ਜੀ ਜ਼ਰੂਰੀ ਕੰਮ ਦੀ ਛੁੱਟੀ ਲੈਣ ਲਈ ਬਿਨੈ-ਪੱਤਰ ਲਿਖੋ । (8)

ਪ੍ਰਸ਼ਨ 13. ਹੇਠ ਲਿਖੇ ਡੱਬਿਆਂ ਵਿੱਚੋਂ ਕੋਈ ਅੱਠ ਸਾਰਥਕ ਸ਼ਬਦਾਂ ਨੂੰ ਚੁਣੋ । (1x8=4)

ਕਾ ਰਾ ਕਾ ਕੀ
ਹਾ
ਸਿ ਹਾ
ਹਿ ਮਾ ਲਾ ਗਿ
ਨੀ
ਤੀ

ਪ੍ਰਸ਼ਨ 14. ਕਿਰਿਆ ਜਾਂ ਵਿਸ਼ੇਸ਼ਣ ਦੀ ਪਰਿਭਾਸ਼ਾ ਲਿਖੋ । (2)

💐🌿Follow us for latest updates 👇👇👇

RECENT UPDATES

Trends