ਆਪਣੀ ਪੋਸਟ ਇਥੇ ਲੱਭੋ

Saturday, 2 April 2022

BIG BREAKING: ਈ.ਪੰਜਾਬ ਪੋਰਟਲ ਤੇ ਛੁੱਟੀਆਂ ( ਅਚਨਚੇਤ ਅਤੇ ਹੋਰ) ਨਾਂ ਅਪਲਾਈ ਕਰਨ ਵਾਲੇ ਮੁਲਾਜ਼ਮ ਹੋਣਗੇ ਡਿਊਟੀ ਤੋਂ ਗੈਰ ਹਾਜ਼ਰ, ਹੁਕਮ ਜਾਰੀ

 ਮੋਹਾਲੀ , 1 ਅਪ੍ਰੈਲ 2022

ਭਗਵੰਤ ਮਾਨ ਸਰਕਾਰ ਬਣਨ ਤੋਂ ਬਾਅਦ ਹਰੇਕ ਵਿਭਾਗ ਵੱਲੋਂ ਕਰਮਚਾਰੀਆਂ ਲਈ ਵੱਖ ਵੱਖ  ਹੁਕਮ ਜਾਰੀ ਕੀਤੇ ਜਾ ਰਹੇ ਹਨ। ਇਹਨਾਂ ਹੁਕਮਾਂ ਵਿੱਚ ਮੁਲਾਜ਼ਮਾਂ ਨੂੰ ਸਮੇਂ ਸਿਰ ਆਉਣ ਤੋਂ ਅਲਾਵਾ ਵੱਖ ਹਦਾਇਤਾਂ ਜਾਰੀ ਕੀਤੀਆਂ ਹਨ। ਅੱਜ  ਜ਼ਿਲ੍ਹਾ ਸਿੱਖਿਆ ਅਫ਼ਸਰ ਅਮ੍ਰਿਤਸਰ ਵਲੋਂ  ਸਮੂਹ ਸਕੂਲ ਮੁੱਖੀਆਂ ਨੂੰ ਹੁਕਮ ਜਾਰੀ ਕੀਤੇ ਹਨ  ਕਿ ਕਿਸੇ ਵੀ ਕਰਮਚਾਰੀ ਨੇ ਜੇਕਰ ਕਿਸੇ ਦਿਨ ਅਚਨਚੇਤ ਛੁੱਟੀ, ਲੰਬੀ ਛੁੱਟੀ ਕਮਾਈ ਛੁੱਟੀ/ਅੱਧੀ ਤਨਖਾਹੀ ਛੁੱਟੀ ਮੈਡੀਕਲ ਛੁੱਟੀ/ਬਿਨਾ ਤਨਖਾਹ ਛੁੱਟੀ ਲੈਣੀ ਹੋਵੈ ਉਹ ਆਪਣੀ ਛੁੱਟੀ ਵਿਭਾਗ ਦੀਆਂ ਹਦਾਇਤਾ ਅਨੁਸਾਰ ਕੇਵਲ ਈ.ਪੰਜਾਬ ਪੋਟਰਲ ਤੇ ਹੀ ਅਪਲਾਈ ਕਰੇਗਾ।

 Also read: 


ਮੈਡੀਕਲ ਛੁੱਟੀ ਸਿਰਫ਼ ਡਾਕਟਰ ਵਲੋਂ ਜਾਰੀ ਸਰਟੀਫੀਕੇਟ ਦੇ ਅਧਾਰ ਤੇ

ਮੈਡੀਕਲ ਛੁੱਟੀ ਲੈਣ ਦੀ ਸੂਰਤ ਵਿਚ ਕਰਮਚਾਰੀ ਡਾਕਟਰ ਵਲੋਂ ਜਾਰੀ ਸਰਟੀਫੀਕੇਟ ਸਹਿਤ ਛੁੱਟੀ ਅਪਲਾਈ ਕਰੇਗਾ।ਇਸ ਉਪਰੰਤ  ਹੀ ਉਸ ਮੁਲਾਜ਼਼ਮ ਦੀ  ਛੁੱਟੀ ਪ੍ਰਵਾਨ ਕੀਤੀ ਜਾਵੇਗੀ। 
Also read: 
ਈ. ਪੰਜਾਬ ਤੇ ਛੁੱਟੀ ਨਾਂ ਅਪਲਾਈ ਕਰਨ ਵਾਲੇ ਮੁਲਾਜ਼ਮ ਗ਼ੈਰਹਾਜ਼ਰ


ਜਾਰੀ ਹੁਕਮਾਂ ਵਿੱਚ ਕਿਹਾ ਗਿਆ ਹੈ (Read here) ਕਿ ਇਹ ਛੁੱਟੀ ਈ.ਪੰਜਾਬ ਪੋਟਰਲ ਤੇ ਅਪਲਾਈ ਨਾ ਕਰਨ ਦੀ ਸੂਰਤ ਵਿਚ ਛੁੱਟੀ ਦੇ ਚਾਹਵਾਨ ਕਰਮਚਾਰੀ ਦੀ ਛੁੱਟੀ ਪ੍ਰਵਾਨ ਨਹੀਂ ਕੀਤੀ ਜਾਵੇਗੀ ਅਤੇ ਉਸ ਨੂੰ ਡਿਊਟੀ ਤੋਂ ਗੈਰ-ਹਾਜ਼ਰ ਸਮਝਿਆ ਜਾਵੇਗਾ। Read official letter here
Also read:


RECENT UPDATES

Today's Highlight