ਸਰਟੀਫ਼ਿਕੇਟਾਂ ਦੀ ਹਾਰਡ ਕਾਪੀ ਦੀ ਫੀਸ 100 ਰੁਪਏ ਦੀਆਂ ਖਬਰਾਂ ਬੇਬੁਨਿਆਦ : ਪੀਐਸਈਬੀ ਚੇਅਰਮੈਨ

 PSEB DIGI LOCKER CERTIFICATE FEES 

PSEB NOTIFICATION FOR HARD COPY CERTIFICATE FEES

HOW TO DOWNLOAD DIGI LOCKER CERTIFICATE


ਮੋਹਾਲੀ, 9 ਅਪ੍ਰੈਲ 2022 

ਪੰਜਾਬ ਸਕੂਲ ਸਿੱਖਿਆ ਬੋਰਡ ( PSEB ) ਵਲੋਂ ਲਈਆਂ ਜਾਂਦੀਆਂਂ   ਬੋਰਡ  ਪ੍ਰੀਖਿਆਵਾਂ ਦੇ ਸਰਟੀਫਿਕੇਟਾਂ ਦੀ ਹਾਰਡ ਕਾਪੀ ਦੀ ਫ਼ੀਸ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਫੈਲ ਰਹੀਆਂ ਅਫ਼ਵਾਹਾਂ ਨੂੰ ਸਿੱਖਿਆ ਬੋਰਡ ਦੇ ਚੇਅਰਮੈਨ ਡਾ. ਯੋਗਰਾਜ ਨੇ  ਬੇਬੁਨਿਆਦ ਦੱਸਿਆ। 



 ਉਹਨਾਂ ਨੇ ਕਿਹਾ  ਕਿ ਸਿੱਖਿਆ ਬੋਰਡ ਵਲੋਂ ਮਾਰਚ 2022 ਤੋਂ ਬੋਰਡ ਦੀਆਂ ਸਾਲਾਨਾ ਪ੍ਰੀਖਿਆ ਦੇਣ ਵਾਲੇ ਪ੍ਰੀਖਿਆਰਥੀਆਂ ਨੂੰ ਪ੍ਰੀਖਿਆ ਫਾਰਮ ਦੇ ਨਾਲ ਹੀ ਹਾਰਡ ਕਾਪੀ ਲੈਣ ਸੰਬੰਧੀ ਆਪਸ਼ਨ ਦਿੱਤੀ ਗਈ ਸੀ।  

 ਚੇਅਰਮੈਨ ਨੇ ਦੱਸਿਆ ਕਿ ਸਾਲ 2018 ਵਿਚ   ਕੇਂਦਰ ਸਰਕਾਰ ਨੇ  ਇਕ ਪੱਤਰ ਜਾਰੀ ਕੀਤਾ ਅਤੇ   ਕਿਹਾ  ਸੀ ਕਿ ਪ੍ਰੀਖਿਆਰਥੀਆਂ ਨੂੰ ਹਾਰਡ ਕਾਪੀ ਦੇਣ ਦੀ ਬਜਾਏ ਡੀਜੀ ਲਾਕਰ ਚ ਸਰਟੀਫਿਕੇਟ ਉਪਲੱਬਧ ਕਰਵਾਏ ਜਾਣ। ਕੇਂਦਰ ਸਰਕਾਰ ਦੇ ਇਸ ਪੱਤਰ ਨੂੰ ਪੰਜਾਬ ਸਰਕਾਰ ਵਲੋਂ ਪ੍ਰਵਾਨ ਕਰ ਲਿਆ ਗਿਆ ਅਤੇ ਇਸ ਤੋਂ ਬਾਅਦ ਸਿੱਖਿਆ ਬੋਰਡ ਵਲੋਂ ਪ੍ਰੀਖਿਆਰਥੀਆਂ ਨੂੰ ਡਿਜੀ ਲਾਕਰ ਤੇ ਸਰਟੀਫਿਕੇਟ ਉਪਲੱਭਧ ਕਰਵਾਉਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ।





ਡੀ. ਜੀ. ਲਾਕਰ ਵਾਲੇ ਸਰਟੀਫਿਕੇਟ ਦੀ ਮਾਨਤਾ , ਹਾਰਡ ਕਾਪੀ ਵਾਲੇ ਸਰਟੀਫਿਕੇਟ ਦੇ ਬਰਾਬਰ ( VALIDITY OF DIGI LOCKER CERTIFICATE IS EQUAL TO HARD COPY CERTIFICATE)

 ਚੇਅਰਮੈਨ ਡਾ. ਯੋਗਰਾਜ ਨੇ ਦੱਸਿਆ ਕਿ ਕੇਂਦਰ ਸਰਕਾਰ ਵਲੋਂ ਜਾਰੀ ਹੁਕਮਾਂ ਅਨੁਸਾਰ ਡੀ. ਜੀ. ਲਾਕਰ ਵਾਲੇ ਸਰਟੀਫਿਕੇਟ ਦੀ ਮਾਨਤਾ ਵੀ ਉਨੀ ਹੀ ਹੈ ਜਿੰਨੀ ਹਾਰਡ ਕਾਪੀ ਵਾਲੇ ਸਰਟੀਫਿਕੇਟ ਦੀ ਹੈ। ਕੋਈ ਵੀ ਵਿਦਿਆਰਥੀ ਡੀ ਲਾਕਰ ਵਿਚੋਂ ਸਰਟੀਫਿਕੇਟ ਦੀ ਮੁਫ਼ਤ ਕਾਪੀ ਪ੍ਰਿੰਟ ਕਰ ਸਕਦਾ ਹੈ।

ਹਾਰਡ ਕਾਪੀ ਦੀ ਫੀਸ 100 ਰੁਪਏ ਵਾਰੇ ਕੋਈ ਨੋਟੀਫਿਕੇਸ਼ਨ ਨਹੀਂ ( NO NOTIFICATION FOR 100RS FEES OF HARD COPY OF CERTIFICATE )

 ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵਲੋਂ ਹਾਰਡ ਕਾਪੀ ਦੀ ਫ਼ੀਸ 100 ਰੁਪਏ ਕਰਨ ਸੰਬੰਧੀ ਸੋਸ਼ਲ ਮੀਡੀਆ 'ਤੇ ਚੱਲ ਰਹੀਆਂ ਖਬਰਾਂ ਵਾਰੇ  ਉਨ੍ਹਾਂ ਕਿਹਾ ਇਸ ਸੰਬੰਧੀ ਪੰਜਾਬ ਸਰਕਾਰ ਦਾ ਅਜੇ ਤੱਕ ਕੋਈ ਵੀ ਨੋਟੀਫ਼ਿਕੇਸ਼ਨ ਬੋਰਡ ਨੂੰ ਪ੍ਰਾਪਤ ਨਹੀਂ ਹੋਇਆ।

Promoted content

Promoted content
नन्हें सपनों की दुनिया ( ਚੈੱਨਲ ਨੂੰ ਸੁਬਸਕ੍ਰਾਇਬ ਕਰੋ )

Featured post

HOLIDAY ANNOUNCED: ਪੰਜਾਬ ਸਰਕਾਰ ਨੇ ਸ਼੍ਰੀ ਗੁਰੂ ਰਾਮਦਾਸ ਜੀ ਦੇ ਗੁਰਪੂਰਬ ਮੌਕੇ ਸਥਾਨਕ ਛੁੱਟੀ ਦਾ ਐਲਾਨ ਕੀਤਾ

 ਪੰਜਾਬ ਸਰਕਾਰ ਨੇ ਸ਼੍ਰੀ ਗੁਰੂ ਰਾਮਦਾਸ ਜੀ ਦੇ ਗੁਰਪੂਰਬ ਮੌਕੇ ਸਥਾਨਕ ਛੁੱਟੀ ਦਾ ਐਲਾਨ ਕੀਤਾ ਅੰਮ੍ਰਿਤਸਰ, 16 ਅਕਤੂਬਰ 2024 ( ਜਾਬਸ ਆਫ ਟੁਡੇ) ਪੰਜਾਬ ਸਰਕਾਰ ਨੇ ਸ਼੍ਰੀ...

RECENT UPDATES

Trends