ਅਧਿਆਪਕ ਆਗੂਆਂ ਵੱਲੋਂ ਸਿੱਖਿਆ ਮੰਤਰੀ ਨਾਲ ਵਿਸ਼ੇਸ਼ ਮਿਲਣੀ, ਪੜ੍ਹੋ ਕੀ ਕਿਹਾ ਸਿੱਖਿਆ ਮੰਤਰੀ ਨੇ

 ਅਧਿਆਪਕ ਆਗੂਆਂ ਵੱਲੋਂ ਸਿੱਖਿਆ ਮੰਤਰੀ ਨਾਲ ਵਿਸ਼ੇਸ਼ ਮਿਲਣੀ 



ਰੂਪਨਗਰ 15.4.22


ਅੱਜ ਹਲਕਾ ਵਿਧਾਇਕ ਰੂਪਨਗਰ ਦਿਨੇਸ਼ ਚੱਢਾ ਦੀ ਅਗਵਾਈ ਹੇਠ ਸਿੱਖਿਆ ਮੰਤਰੀ ਪੰਜਾਬ ਮੀਤ ਹੇਅਰ ਨਾਲ ਸਥਾਨਕ ਰੈਸਟ ਹਾਊਸ ਵਿਖੇ ਇਕ ਵਿਸ਼ੇਸ਼ ਮਿਲਣੀ ਕੀਤੀ ਗਈ । ਜਿਸ ਵਿੱਚ ਸਿੱਖਿਆ ਖੇਤਰ ਵਿੱਚ ਵਿਆਪਕ ਸੁਧਾਰਾਂ ਬਾਰੇ ਵਿਸਥਾਰਪੂਰਵਕ ਵਿਚਾਰ ਵਟਾਂਦਰਾ ਕੀਤਾ ਗਿਆ । ਮੀਟਿੰਗ ਵਿੱਚ ਅਧਿਆਪਕ ਵਰਗ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ, ਜਿਵੇਂ ਗ਼ੈਰ ਵਿੱਦਿਅਕ ਕੰਮਾਂ ਅਤੇ ਡਾਕ ਆਦਿ ਵਿੱਚ ਬਰਬਾਦ ਹੁੰਦੇ ਸਮੇਂ ਦਾ ਉਚਿਤ ਹੱਲ ਕੱਢਣ ਦੀ ਅਪੀਲ ਕੀਤੀ ਗਈ ਤਾਂ ਜੋ ਇਹ ਸਮਾਂ ਅਧਿਆਪਕਾਂ ਦੁਆਰਾ ਵਿਦਿਆਰਥੀਆਂ ਦੀ ਪੜ੍ਹਾਈ ਵਿੱਚ ਹੀ ਲਗਾਇਆ ਜਾ ਸਕੇ ।

ALSO READ:


 ਇਸ ਤੋਂ ਇਲਾਵਾ ਸਕੂਲਾਂ ਵਿੱਚ ਅਧਿਆਪਕਾਂ ਦੀ ਘਾਟ ਪੂਰਾ ਕਰਨ ਲਈ ਮਨੁੱਖੀ ਸੰਸਾਧਨਾਂ ਨੂੰ ਵੀ ਤਰਕ ਸੰਗਤ ਬਣਾਉਣ ਤੇ ਜ਼ੋਰ ਦਿੱਤਾ ਗਿਆ।  ਗਰਾਂਟਾਂ ਖਰਚਣ ਵਿੱਚ ਬਰਬਾਦ ਹੁੰਦੇ ਸਮੇਂ ਨੂੰ ਬਚਾਉਣ ਲਈ ਵੀ ਤਰਕਸੰਗਤ ਸੁਝਾਅ ਦਿੱਤੇ ਗਏ ।ਸਿੱਖਿਆ ਮੰਤਰੀ ਅਤੇ ਹਲਕਾ ਵਿਧਾਇਕ ਵੱਲੋਂ ਬਹੁਤ ਵਧੀਆ ਹੁੰਗਾਰਾ ਦਿੱਤਾ ਗਿਆ ਅਤੇ ਭਰੋਸਾ ਦਿਵਾਇਆ ਗਿਆ ਕਿ ਉਹ ਜਲਦੀ ਹੀ ਇਨ੍ਹਾਂ ਸਮੱਸਿਆਵਾਂ ਦਾ ਹੱਲ ਕਰਨਗੇ ਅਤੇ ਭਵਿੱਖ ਵਿਚ ਵੀ ਵਿਦਿਆਰਥੀਆਂ ਦੀ ਪੜ੍ਹਾਈ ਨਾਲ ਜੁੜੀਆਂ ਪੇਸ਼ ਆਉਂਦੀਆਂ ਸਮੱਸਿਆਵਾਂ ਦੇ ਹੱਲ ਲਈ ਉਪਰਾਲੇ ਅਤੇ ਸੁਝਾਅ ਦੇਣ ਲਈ ਪ੍ਰੇਰਿਤ ਕੀਤਾ 



ਇਸ ਮੀਟਿੰਗ ਵਿਚ ਗੈਸਾ ਪ੍ਰਧਾਨ ਰੋਪੜ ਪ੍ਰਿੰਸੀਪਲ ਲੋਕੇਸ਼ ਮੋਹਨ ਸ਼ਰਮਾ ,ਸਾਬਕਾ ਜ਼ਿਲ੍ਹਾ ਸਿੱਖਿਆ ਅਫਸਰ ਰਾਜ ਕੁਮਾਰ ਖੋਸਲਾ , ਗੌਰਮਿੰਟ ਟੀਚਰ ਯੂਨੀਅਨ ਰੋਪੜ ਵੱਲੋਂ ਅਵਨੀਤ ਕੁਮਾਰ ਚੱਢਾ, ਦਵਿੰਦਰ ਸਿੰਘ ਚਨੌਲੀ, ਗੁਰਚਰਨ ਆਲੋਵਾਲ ਅਤੇ ਅਤੁਲ ਬਾਂਸਲ ਵੱਲੋਂ ਭਾਗ ਲਿਆ ਗਿਆ ।

READ  TOP HIGHLIGHTS 

Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends