ਚੰਡੀਗੜ੍ਹ 18 ਮਾਰਚ ,2022
ਸਿੱਖਿਆ ਵਿਭਾਗ ਪੰਜਾਬ ਵੱਲੋਂ 8 ਅਪ੍ਰੈਲ 2021 ਨੂੰ ਅਧਿਆਪਕਾਂ ਦੀਆਂ ਬਦਲੀਆਂ ਕੀਤੀਆਂ ਗਈਆਂ ਸਨ। ਲੇਕਿਨ ਇਹ ਆਨਲਾਈਨ ਕੀਤੀਆਂ ਬਦਲੀਆਂ ਅੱਜ ਤੱਕ ਵੀ ਲਾਗੂ ਨਹੀਂ ਹੋਈਆਂ। ਸਿੱਖਿਆ ਵਿਭਾਗ ਵੱਲੋਂ ਇਸ ਸਬੰਧੀ ਵੱਖਰੇ ਵੱਖਰੇ ਪੱਤਰ ਜਾਰੀ ਕੀਤੇ ਗਏ ਸਨ। ਜਿਨ੍ਹਾਂ ਵਿੱਚ ਬਦਲੀਆਂ ਲਾਗੂ ਨਾਂ ਹੋਣ ਦਾ ਕਾਰਨ ਭਾਰਤ ਸਰਕਾਰ ਵਲੋਂ National
Achivement Survey-2021 ਦੀ ਤਿਆਰੀ, ਸਲਾਨਾ ਪ੍ਰੀਖਿਆਵਾਂ ਦੀ ਤਿਆਰੀ ਅਤੇ ਪ੍ਰਾਇਮਰੀ ਸਕੂਲਾਂ ਵਿੱਚ ਕਾਫੀ ਅਧਿਆਪਕਾਂ
ਦੀ ਘਾਟ ਆਦਿ ਸਨ , ਲੇਕਿਨ ਮੁੱਖ ਕਾਰਨ ਪ੍ਰਾਇਮਰੀ ਅਧਿਆਪਕਾਂ ਦੀ ਨਵੀਂ ਨਿਯੁਕਤੀ ਤੇ ਮਾਨਯੋਗ ਪੰਜਾਬ ਅਤੇ ਹਰਿਆਣਾ
ਹਾਈ ਕੋਰਟ ਵਲੋ ਰੋਕ ਲਗਾਈ ਗਈ ਸਨ , ਜਿਸ ਕਾਰਨ ਨਵੀਆਂ ਨਿਯੁਕਤੀਆਂ ਲੰਬਿਤ ਹਨ।
ਮਿਤੀ 3 ਸਤੰਬਰ 2021 ਨੂੰ ਸਿੱਖਿਆ ਵਿਭਾਗ ਵੱਲੋਂ ਜਾਰੀ ਪੱਤਰ ਅਨੁਸਾਰ ਇਹ ਬਦਲੀਆਂ ਹੁਣ 1 ਅਪ੍ਰੈਲ 2022 ਨੂੰ ਲਾਗੂ ਹੋਣਗੀਆਂ । ਪ੍ਰੰਤੂ ਪ੍ਰਾਇਮਰੀ ਅਧਿਆਪਕਾਂ ਦੀ ਨਵੀਂ ਨਿਯੁਕਤੀ ਤੇ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਲੋਂ ਲਗਾਈ ਗਈ ਰੋਕ ਸਬੰਧੀ ਕੇਸ ਹਾਲੇ ਤੱਕ ਪੈੰਡਿਗ ਹੈ।
Also read:
- TEACHER TRANSFER POLICY 2019: ਆਨਲਾਈਨ ਬਦਲੀਆਂ ਵਿੱਚ ਇੰਝ ਬਣੇਗੀ ਮੈਰਿਟ
ਇਸ ਸਬੰਧੀ ਪੰਜਾਬ ਸਰਕਾਰ ਸਿੱਖਿਆ ਵਿਭਾਗ ਵੱਲੋਂ ਕੀ ਫੈਸਲਾ ਕੀਤਾ ਜਾਵੇਗਾ, ਇਹ ਆਉਣ ਵਾਲੇ ਦਿਨਾਂ ਵਿੱਚ ਹੀ ਪਤਾ ਲੱਗੇਗਾ।