ਪ੍ਰਾਇਮਰੀ ਅਧਿਆਪਕਾਂ ਦੀਆਂ ਤਨਖਾਹਾਂ ਜਾਰੀ ਕਰਨ ਅਤੇ ਸਕੂਲਾਂ ਵਿੱਚ ਅਧਿਆਪਕਾਂ ਦੀ ਭਰਤੀ ਸਬੰਧੀ ਹਲਕਾ ਵਿਧਾਇਕ ਨੂੰ ਦਿੱਤਾ ਮੰਗ ਪੱਤਰ:ਅਮਨਦੀਪ ਸ਼ਰਮਾ

 ਪ੍ਰਾਇਮਰੀ ਅਧਿਆਪਕਾਂ ਦੀਆਂ ਤਨਖਾਹਾਂ ਜਾਰੀ ਕਰਨ ਅਤੇ ਸਕੂਲਾਂ ਵਿੱਚ ਅਧਿਆਪਕਾਂ ਦੀ ਭਰਤੀ ਸਬੰਧੀ ਹਲਕਾ ਵਿਧਾਇਕ ਨੂੰ ਦਿੱਤਾ ਮੰਗ ਪੱਤਰ:ਅਮਨਦੀਪ ਸ਼ਰਮਾ

     ਸੁਪਰੀਮ ਕੋਰਟ ਵੱਲੋਂ ਵੀ ਰਾਜ ਸਰਕਾਰਾਂ ਨੂੰ ਆਪਣੇ ਫ਼ੈਸਲੇ ਲਾਗੂ ਕਰਨ ਲਈ ਕਿਹਾ:ਸੁਖਵਿੰਦਰ ਸਿੰਗਲਾ ਬਰੇਟਾ।

ਭਰਤੀ ਨਾ ਹੋਣ ਕਾਰਨ ਰੁਕੀਆਂ ਪਈਆਂ ਹਨ ਪ੍ਰਾਇਮਰੀ ਅਧਿਆਪਕਾਂ ਦੀਆਂ ਤਰੱਕੀਆਂ ਅਤੇ ਬਦਲੀਆਂ:ਰਾਕੇਸ਼ ਕੁਮਾਰ ਬਰੇਟਾ।  

ਬੁਢਲਾਡਾ, 18 ਮਾਰਚ 2022


     ਪਿਛਲੇ ਲੰਮੇ ਸਮੇਂ ਤੋਂ ਪ੍ਰਾਇਮਰੀ ਅਧਿਆਪਕਾਂ ਦੀਆਂ ਰੁਕੀਆ ਪਈਆ ਤਨਖਾਹਾਂ,ਸਕੂਲਾਂ ਵਿੱਚ ਬੰਦ ਪਈ ਅਧਿਆਪਕਾਂ ਦੀ ਭਰਤੀ ਸ਼ੁਰੂ ਕਰਨ ਸਬੰਧੀ ਮੁੱਖ  ਜਥੇਬੰਦੀ 17 ਮਾਰਚ ਤੋਂ 25 ਮਾਰਚ ਤੱਕ ਪੰਜਾਬ ਭਰ ਦੇ ਵਿਧਾਇਕਾ ਨੂੰ ਮੰਗ ਪੱਤਰ ਦੇਣ ਦੇ ਪ੍ਰੋਗਰਾਮ ਤਹਿਤ ਅੱਜ ਹਲਕਾ ਬੁਢਲਾਡਾ ਦੇ ਹਲਕਾ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਜੀ ਨੂੰ ਮਿਲਿਆ। 




ਮੁੱਖ ਅਧਿਆਪਕ  ਜਥੇਬੰਦੀ ਪੰਜਾਬ ਦੇ ਸੂਬਾ ਪ੍ਰਧਾਨ ਅਮਨਦੀਪ ਸ਼ਰਮਾ, ਰਾਕੇਸ ਕੁਮਾਰ ਬਰੇਟਾ, ਸੂਬਾ ਕਮੇਟੀ ਆਗੂ ਸੁਖਵਿੰਦਰ ਸਿੰਗਲਾ ਬਰੇਟਾ ਨੇ ਕਿਹਾ ਕਿ ਪ੍ਰਾਇਮਰੀ ਸਕੂਲਾਂ ਵਿੱਚ ਵੱਡੇ ਪੱਧਰ ਤੇ ਅਧਿਆਪਕਾਂ ਦੀ ਘਾਟ ਹੈ। ਉਨ੍ਹਾਂ ਕਿਹਾ ਕਿ ਪ੍ਰਾਇਮਰੀ ਕਾਡਰ ਦੀਆਂ 6635 ਪੋਸਟਾ ਦੀ 30 ਮਾਰਚ ਹਾਈ ਕੋਰਟ ਦੀ ਤਰੀਕ ਹੈ । ਜਿਸ ਉਪਰੰਤ ਭਰਤੀ ਸ਼ੁਰੂ ਕਰਵਾਉਣ ਸਬੰਧੀ, ਸਕੂਲਾਂ ਵਿੱਚ ਬੇਲੋੜੀ ਦਾਖਿਲ ਅੰਦਾਜੀ ਖਤਮ ਕਰਨ, ਪਾਰਟ ਟਾਇਮ ਸਵੀਪਰ ਦਾ ਬਜਟ ਜਾਰੀ ਕਰਨ ਆਦਿ ਮਸਲਿਆ ਤੇ ਗੱਲਬਾਤ ਕੀਤੀ।

ਹਲਕਾ ਵਿਧਾਇਕ ਨੇ ਸਾਰੇ ਮਸਲੇ ਹੱਲ ਕਰਨ ਦੀ ਗੱਲ ਰੱਖੀ।

     ਇਸ ਸਮੇ ਬਾਲਕ ਬਰੇਟਾ ਦੇ ਪ੍ਰਧਾਨ ਦੀਪਕ ਬਖਸੀਵਾਲਾ, ਸਟੇਟ ਆਗੂ ਗੁਰਜੰਟ ਸਿੰਘ ਬੱਛੋਆਣਾ, ਗੁਰਸੰਤ ਸਿੰਘ ਬੱਛੋਆਣਾ, ਵਿਨੋਦ ਡਸਕਾ, ਰਿੰਕੂ ਕਾਠ, ਜਗਦੀਪ ਕੁਮ‍ਾਰ ਆਲਮਪੁਰ ਬੋਦਲਾ, ਜਗਦੀਪ ਵਰਮਾ ਆਦਿ ਹਾਜਰ ਸਨ।

Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends