ਸੈਂਟਰਲ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ (CBSE) ਨੇ 12ਵੀਂ ਜਮਾਤ ਲਈ ਟਰਮ-1 ਪ੍ਰੀਖਿਆਵਾਂ ਦੀ ਕਾਰਗੁਜ਼ਾਰੀ ਰਿਪੋਰਟ ਸਕੂਲਾਂ ਨੂੰ ਭੇਜ ਦਿੱਤੀ ਹੈ।
ਪਿਛਲੇ ਸਾਲ, ਸੀਬੀਐਸਈ ਨੇ ਘੋਸ਼ਣਾ ਕੀਤੀ ਸੀ ਕਿ 2022 ਦੀਆਂ ਬੋਰਡ ਪ੍ਰੀਖਿਆਵਾਂ ਦੋ Terms ਵਿੱਚ ਕਰਵਾਈਆਂ ਜਾਣਗੀਆਂ। ਮੁੱਖ ਵਿਸ਼ਿਆਂ ਲਈ ਟਰਮ-1 ਦੀਆਂ ਪ੍ਰੀਖਿਆਵਾਂ ਪਿਛਲੇ ਸਾਲ 30 ਨਵੰਬਰ ਤੋਂ 11 ਦਸੰਬਰ ਦਰਮਿਆਨ ਹੋਈਆਂ ਸਨ।
ਅਧਿਕਾਰੀ ਨੇ ਕਿਹਾ“12ਵੀਂ ਜਮਾਤ ਲਈ ਟਰਮ-1 ਪ੍ਰੀਖਿਆਵਾਂ ਦੀ ਕਾਰਗੁਜ਼ਾਰੀ ਸੀਬੀਐਸਈ ਦੁਆਰਾ ਸਕੂਲਾਂ ਨੂੰ ਦੱਸ ਦਿੱਤੀ ਗਈ ਹੈ। ਸਿਰਫ਼ ਸਿਧਾਂਤਕ ਅੰਕਾਂ ਨੂੰ ਹੀ ਦੱਸਿਆ ਗਿਆ ਹੈ ਕਿਉਂਕਿ ਅੰਦਰੂਨੀ ਮੁਲਾਂਕਣ ਜਾਂ ਪ੍ਰੈਕਟੀਕਲ ਸਕੋਰ ਪਹਿਲਾਂ ਹੀ ਸਕੂਲਾਂ ਕੋਲ ਉਪਲਬਧ ਹਨ, ”\
ਬੋਰਡ ਨੇ ਸ਼ੁੱਕਰਵਾਰ ਨੂੰ ਟਰਮ-2 ਪ੍ਰੀਖਿਆਵਾਂ ਦੀ ਡੇਟ-ਸ਼ੀਟ ਜਾਰੀ ਕੀਤੀ। ਪ੍ਰੀਖਿਆਵਾਂ 26 ਅਪ੍ਰੈਲ ਤੋਂ ਸ਼ੁਰੂ ਹੋਣਗੀਆਂ।
ਬੋਰਡ ਨੇ 12 ਮਾਰਚ ਨੂੰ 10ਵੀਂ ਜਮਾਤ ਦੇ ਪਹਿਲੇ ਟਰਮ ਦੇ ਨਤੀਜੇ ਸਕੂਲਾਂ ਨੂੰ ਦਿੱਤੇ ਸਨ।
CBSE RESULT : https://cbseresults.nic.in/#CBSEResult | CBSE Class 12 Term 1 exam results released.#CBSEClass12 results available with schools only.
— Economic Times (@EconomicTimes) March 19, 2022
Track latest news updates here https://t.co/BAbZweCuni pic.twitter.com/AxCzpuxhmP