ਰਾਮਪੁਰਾ ਫੂਲ 18 ਮਾਰਚ 2022:
ਸਿਵਲ ਹਸਪਤਾਲ ਰਾਮਪੁਰਾ ਫੂਲ ਦੇ ਸਮੂਹ ਸਟਾਫ਼ ਵਲੋਂ ਸੀਨੀਅਰ ਮੈਡੀਕਲ ਅਫਸਰ ਨੂੰ ਲਿਖੇ ਪੱਤਰ ਵਿੱਚ ਕਿਹਾ ਗਿਆ ਹੈ।
ਕਿ ਸਾਰਾ ਸਟਾਫ ਸਹਿਮਿਆ ਹੋਇਆ ਅਸੁਰੱਖਿਅਤ ਮਹਿਸੂਸ ਕਰ ਰਿਹਾ ਹੈ। ਇਸ ਲਈ ਆਪਣੀ ਡਿਊਟੀਆਂ ਨੂੰ ਸਰਕਾਰ ਦੇ
ਨਿਯਮਾਂ ਮੁਤਾਬਕ ਨਿਭਾਉਣ ਲਈ ਸਾਨੂੰ ਪੁਲਿਸ ਮੁਲਾਜਮਾਂ ਦੀ ਲੋੜ ਹੈ।
ALSO READ:
- IAS KRISHAN KUMAR: ਸਾਬਕਾ ਸਿੱਖਿਆ ਸਕੱਤਰ ਦੇ ਮੁੜ ਸਿੱਖਿਆ ਵਿਭਾਗ ਵਿੱਚ ਆਉਣ ਦੇ ਚਰਚੇ
ਕੀ ਹੈ ਮਾਮਲਾ?
ਸਿਵਲ ਹਸਪਤਾਲ ਰਾਮਪੁਰਾ ਫੂਲ ਦੇ ਸਮੂਹ ਸਟਾਫ਼ ਵਲੋਂ ਲਿਖੇ ਪੱਤਰ ਵਿੱਚ ਕਿਹਾ ਗਿਆ ਹੈ ਕਿ ਸਿਵਲ ਹਸਪਤਾਲ ਵਿੱਚ ਕੰਮ
ਕਰ ਰਹੇ ਅਧਿਕਾਰੀਆਂ/ ਕਰਮਚਾਰੀਆਂ ਦੇ ਨਾਲ ਨਵੀਂ ਬਣੀ ਸਰਕਾਰ ( AAP) ਦੇ ਨਾਮ ਤੇ ਪਬਲਿਕ ਵਲੋਂ ਬਿਨਾਂ ਕਿਸੇ ਵਜ਼ਾ ਤੋਂ ਦੁਰ-ਵਿਵਹਾਰ ਕੀਤਾ
ਜਾ ਰਿਹਾ ਹੈ।
ਉਨਾਂ ਲਿਖਿਆ ਕਿ ਮਿਤੀ 16 ਮਾਰਚ ਨੂੰ ਡਿਊਟੀ ਤੇ ਤੈਨਾਤ ਮੁਲਾਜ਼ਮਾਂ ਨਾਲ ਗਲਤ ਸ਼ਬਦਾਵਲੀ ਅਤੇ
ਪਰਿਵਾਰਕ ਮੈਂਬਰਾਂ ਨੂੰ ਵੀ ਗਾਲੀ-ਗਲੋਚ ਕੀਤੀ ਗਈ । ਉਨਾਂ ਅੱਗੇ ਕਿਹਾ ਦਵਾਈ ਹਸਪਤਾਲ ਵਿੱਚ ਉਪਲਵਧ ਨਾਂ ਹੋਣ ਤੇ ਮਰੀਜ ਨੇ ਨਵੀਂ ਬਣੀ ਸਰਕਾਰ (ਆਮ ਆਦਮੀ
ਪਾਰਟੀ ) ਦੇ ਨਾਮ ਤੇ ਧਮਕੀ ਦਿੱਤੀ ਗਈ ਅਤੇ ਗਲਤ ਸ਼ਬਦਾਵਲੀ ਦੀ ਵਰਤੋਂ ਕੀਤੀ ਗਈ।
- PWRDA RECRUITMENT : APPLY SOON
- ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਵੱਲੋਂ ਭਰਤੀ ਕਰੋ ਅਪਲਾਈ
- PSEB BOARD RE EXAM : ਸਿੱਖਿਆ ਬੋਰਡ ਵੱਲੋਂ ਪ੍ਰੀਖਿਆਵਾਂ ਲਈ ਡੇਟ ਸੀਟ ਜਾਰੀ
ਸ਼ੋਸਲ ਮੀਡੀਆ ਤੇ ਵਾਇਰਲ ਹੋ ਰਹੇ ਪੱਤਰ ਵਿੱਚ ਸਮੂਹ ਸਟਾਫ਼ ਵਲੋਂ ਸੀਨੀਅਰ ਮੈਡੀਕਲ ਅਫ਼ਸਰ ਨੂੰ ਲਿਖਿਆ ਗਿਆ ਕਿ
ਇਹਨਾਂ ਨਿੰਦਣਯੋਗ ਘਟਨਾਵਾਂ ਨੂੰ ਰੋਕਣ ਲਈ ਕਦਮ ਚੁੱਕੇ ਜਾਣ, ਨਹੀਂ ਤਾਂ ਸਮੂਹ ਅਧਿਕਾਰੀ/ ਕਰਮਚਾਰੀ ਸਰਕਾਰ
ਵਿਰੁਧ ਸੰਘਰਸ਼ ਕਰਨ ਲਈ ਮਜਬੂਰ ਹੋਣਗੇ।