ਈ ਟੀ ਟੀ ਟੀਚਰਜ਼ ਯੂਨੀਅਨ ਨੇ ਪੰਜਾਬ ਭਰ ਚ ਡਿਪਟੀ ਕਮਿਸ਼ਨਰ ਦਫਤਰਾਂ ਅੱਗੇ ਕੀਤਾ ਰੋਸ ਪ੍ਰਦਰਸ਼ਨ ਕਰਨ ਦਾ ਐਲਾਨ

 ਤਿੰਨ ਮਹੀਨਿਆਂ ਤੋਂ ਅਧਿਆਪਕਾਂ ਨੂੰ ਤਨਖਾਹਾਂ ਨਾ ਮਿਲਣ ਕਾਰਨ ਬੈਂਕਾਂ ਦੇ ਨੋਟਿਸਾਂ ਚ ਘਿਰਨ ਲੱਗੇ


ਈ ਟੀ ਟੀ ਟੀਚਰਜ਼ ਯੂਨੀਅਨ ਨੇ ਪੰਜਾਬ ਭਰ ਚ ਡਿਪਟੀ ਕਮਿਸ਼ਨਰ ਦਫਤਰਾਂ ਅੱਗੇ ਕੀਤਾ ਰੋਸ ਪ੍ਰਦਰਸ਼ਨ ਕਰਨ ਦਾ ਐਲਾਨ


ਬਠਿੰਡਾ 24 ਮਾਰਚ(ਪੱਤਰ ਪ੍ਰੇਰਕ) ਪੰਜਾਬ ਦੇ ਅਧਿਆਪਕਾਂ ਨੂੰ ਤਿੰਨ ਮਹੀਨਿਆਂ ਤੋਂ ਤਨਖਾਹਾਂ ਨਾ ਮਿਲਣ ਕਾਰਨ ਰੋਸ ਫੈਲਣ ਲੱਗ ਲੱਗਿਆ ਹੈ। ਮਹੀਨੇਵਾਰ ਤਨਖਾਹਾਂ ਨਾਲ ਬੱਝੇ ਅਧਿਆਪਕਾਂ ਦੀਆਂ ਤਨਖਾਹਾਂ ਚ ਹੋਈ ਕਈ ਮਹੀਨਿਆਂ ਦੀ ਦੇਰੀ ਨੇ ਉਨ੍ਹਾਂ ਦੀਆਂ ਦੇਣੀਆਂ ਦੇ ਗਣਿਤ ਨੂੰ ਵੀ ਵਿਗਾੜ ਦਿੱਤਾ ਹੈ। ਅਨੇਕਾਂ ਅਧਿਆਪਕਾਂ ਨੂੰ ਲਏ ਲੋਨ ਬਦਲੇ ਬੈਂਕ ਅਧਿਕਾਰੀਆਂ ਦੇ ਨੋਟਿਸ ਆਉਣ ਲੱਗੇ ਨੇ।



ਈ ਟੀ ਟੀ ਟੀਚਰਜ਼ ਯੂਨੀਅਨ ਪੰਜਾਬ ਨੇ ਇਸ ਦੇ ਰੋਸ ਵਜੋਂ ਆਮ ਆਦਮੀ ਪਾਰਟੀ ਦੀ ਨਵੀਂ ਸਰਕਾਰ ਵਿਰੁੱਧ ਮੋਰਚਾ ਖੋਲਦਿਆਂ 26 ਮਾਰਚ ਨੂੰ ਛੁੱਟੀ ਤੋਂ ਬਾਅਦ ਰਾਜ ਭਰ ਚ ਡਿਪਟੀ ਕਮਿਸ਼ਨਰ ਦਫਤਰਾਂ ਅੱਗੇ ਰੋਸ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਹੈ।

ਜਥੇਬੰਦੀ ਦੇ ਸੂਬਾ ਪ੍ਰਧਾਨ ਜਗਸੀਰ ਸਹੋਤਾ,ਜਨਰਲ ਸਕੱਤਰ ਹਰਦੀਪ ਸਿੰਘ ਸਿੱਧੂ ਨੇ ਕਿਹਾ ਕਿ ਆਪ ਦੀ ਸਰਕਾਰ ਵੱਲ੍ਹੋਂ ਵੀ ਸਹੁੰ ਚੁੱਕਿਆ ਹਫਤੇ ਤੋਂ ਵੱਧ ਦਾ ਸਮਾਂ ਹੋ ਗਿਆ ਹੈ,ਪਰ ਇਸ ਦੇ ਬਾਵਜੂਦ ਵੀ ਸਰਕਾਰ ਵੱਲ੍ਹੋਂ ਮੁਲਾਜ਼ਮਾਂ ਦੇ ਇਸ ਵੱਡੇ ਮਸਲੇ ਵੱਲ ਗੰਭੀਰਤਾ ਨਹੀਂ ਦਿਖਾਈ ਗਈ। ਉਨ੍ਹਾਂ ਕਿਹਾ ਕਿ ਬੇਸ਼ੱਕ ਸਰਕਾਰ ਨਵੀਂ ਸੀ,ਪਰ ਸਰਕਾਰ ਦੇ ਵਿੱਤ ਵਿਭਾਗ ਦੇ ਉਚ ਅਧਿਕਾਰੀ ਇਸ ਸਭ ਮਸਲੇ ਤੋਂ ਜਾਣੂ ਸਨ। ਆਗੂਆਂ ਨੇ ਇਹ ਵੀ ਮੰਗ ਕੀਤੀ ਕਿ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਵਾਉਂਦਿਆਂ ਸੰਬੰਧਿਤ ਅਧਿਕਾਰੀਆਂ ਵਿਰੁੱਧ ਸਖਤ ਕਰਵਾਈ ਕੀਤੀ ਜਾਵੇ।

ਅਧਿਆਪਕਾਂ ਦੇ ਹੱਕੀ ਸੰਘਰਸ਼ ਦੌਰਾਨ ਮਰਨ ਵਰਤ 'ਤੇ ਬੈਠਣ ਵਾਲੇ ਅਧਿਆਪਕ ਆਗੂ ਲਖਵੀਰ ਸਿੰਘ ਬੋਹਾ ਦਾ ਕਹਿਣਾ ਹੈ ਕਿ ਤਿੰਨ ਮਹੀਨਿਆਂ ਤੋਂ ਅਧਿਆਪਕਾਂ ਨੂੰ ਤਨਖਾਹਾਂ ਨਾ ਮਿਲਣ ਕਾਰਨ ਹੁਣ ਦੁਕਾਨਦਾਰ ਨਿੱਤ ਦਿਨ ਦੀ ਉਧਾਰ ਦੇਣ ਤੋਂ ਵੀ ਅੱਕਣ ਲੱਗੇ ਨੇ,ਬੈਂਕਾਂ ਤੋਂ ਘਰਾਂ, ਕਾਰਾਂ ਅਤੇ ਹੋਰਨਾਂ ਕਾਰਜਾਂ ਲਈ ਲਏ ਲੋਨ ਦੀਆਂ ਕਿਸ਼ਤਾਂ ਟੁੱਟਣ ਕਾਰਨ ਵਿਆਜ ਤੇ ਪੈਨਲਟੀਆਂ ਲੱਗ ਰਹੀਆਂ ਹਨ,ਨਾਲ ਹੀ ਬੈਂਕ ਅਧਿਕਾਰੀਆਂ ਵੱਲ੍ਹੋਂ ਨੋਟਿਸ ਆਉਣੇ ਵੀ ਸ਼ੁਰੂ ਹੋ ਗਏ ਹਨ, ਅਧਿਆਪਕਾਂ ਨੂੰ ਡਫਾਲਟਰ ਘੋਸ਼ਿਤ ਕਰਨ ਦੇ ਨਾਲ ਨਾਲ ਹੀ ਉਨ੍ਹਾਂ ਦਾ ਭਵਿੱਖ ਲਈ ਇਹ ਖਰਾਬ ਸਿੱਬਲ ਸਕੋਰਰ ਵੀ ਅਨੇਕਾਂ ਦਿੱਕਤਾਂ ਪੈਦਾ ਕਰੇਗਾ।

ਉਧਰ ਐੱਚ ਟੀ,ਸੀ ਐੱਚ ਟੀ ਅਧਿਆਪਕ ਯੂਨੀਅਨ ਪੰਜਾਬ ਦੇ ਆਗੂ ਅਮਨਦੀਪ ਸ਼ਰਮਾਂ ਦਾ ਕਹਿਣਾ ਹੈ ਕਿ ਉਹ ਜਥੇਬੰਦੀ ਵੱਲ੍ਹੋਂ ਪੰਜਾਬ ਭਰ ਚ ਵੱਖ ਵੱਖ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ ਮੰਗ ਪੱਤਰ ਦੇ ਚੁੱਕੀ ਹੈ,ਪਰ ਇਸ ਦੇ ਬਾਵਜੂਦ ਉਨ੍ਹਾਂ ਦੇ ਖਾਤਿਆਂ ਨੂੰ ਰੰਗ ਭਾਗ ਨਹੀਂ ਲੱਗੇ।

ਅਧਿਆਪਕ ਆਗੂ ਰਾਜੇਸ਼ ਬੁਢਲਾਡਾ ਦਾ ਕਹਿਣਾ ਕਿ ਇਨ੍ਹਾਂ ਦਿਨਾਂ ਦੌਰਾਨ ਬੱਚਿਆਂ ਦੇ ਨਵੇਂ ਦਾਖਲਿਆਂ ਲਈ ਵੀ ਪੈਸਿਆਂ ਦੀ ਲੋੜ ਹੁੰਦੀ ਹੈ ਅਤੇ ਹੋਰਨਾਂ ਕੰਮਾਂ ਕਾਰਾਂ ਲਈ ਤਨਖਾਹਾਂ ਨਾਲ ਬੱਝੇ ਮੁਲਾਜ਼ਮਾਂ ਦੀਆਂ ਸਮੱਸਿਆਵਾਂ ਹੋਰ ਵਧ ਜਾਂਦੀਆਂ ਹਨ।

Featured post

PSEB 8th Result 2024 BREAKING NEWS: 8 ਵੀਂ ਜਮਾਤ ਦਾ ਨਤੀਜਾ ਇਸ ਦਿਨ

PSEB 8th Result 2024 : DIRECT LINK Punjab Board Class 8th result 2024  :  ਸਮੂਹ ਸਕੂਲ ਮੁੱਖੀਆਂ ਨੂੰ ਸੂਚਿਤ ਕੀਤਾ ਗਿਆ ਹੈ ਕਿ ਅੱਠਵੀਂ ਦੇ ਪ੍ਰੀਖਿਆਰਥੀਆਂ...

RECENT UPDATES

Trends