ਗੈਰਹਾਜ਼ਰ ਵਿਦਿਆਰਥੀਆਂ ਦੇ ਨਤੀਜੇ ਟਰਮ-2 ਆਧਾਰ 'ਤੇ ਹੋਣਗੇ ਜਾਰੀ
ਚੰਡੀਗੜ੍ਹ, 4 ਫਰਵਰੀ
ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ
(CBSE) ਦੇ 10ਵੀਂ ਤੇ 12ਵੀਂ
ਜਮਾਤ ਦੇ ਟਰਮ-1 ਦੀਆਂ ਪ੍ਰੀਖਿਆਵਾਂ
ਵਿਚ ਗੈਰਹਾਜ਼ਰ ਵਿਦਿਆਰਥੀਆਂ ਦੇ
ਨਤੀਜੇ ਟਰਮ-2 ਦੀ ਪ੍ਰੀਖਿਆਵਾਂ ਤੇ
ਅੰਦਰੂਨੀ ਮੁਲਾਂਕਣ ਦੇ ਆਧਾਰ ਤੇ
ਐਲਾਨੇ ਜਾਣਗੇ।
ਬੋਰਡ ਨੇ ਇਸ ਸਬੰਧੀ
ਮਾਡਰੇਟ ਪਾਲਿਸੀ ਜਾਰੀ ਕੀਤੀ ਹੈ ਜਿਸ
ਅਨੁਸਾਰ ਟਰਮ-1 ਦੀ ਪ੍ਰੀਖਿਆ ਨਾ ਦੇਣ
ਵਾਲੇ ਵਿਦਿਆਰਥੀਆਂ ਦਾ ਇਸ ਮਹੀਨੇ
ਐਲਾਨਿਆ ਜਾਣ ਵਾਲਾ ਨਤੀਜਾ
ਗੈਰਹਾਜ਼ਰ ਮਾਰਕ ਕਰ ਕੇ ਜਾਰੀ ਕੀਤਾ
ਜਾਵੇਗਾ।
ਬੋਰਡ ਨੇ ਦੱਸਿਆ ਕਿ ਇਸ
ਵਾਰ ਕਿਸੇ ਵੀ ਵਿਦਿਆਰਥੀ ਦੇ ਨਤੀਜੇ
ਵਿਚ ਫੇਲ੍ਹ ਜਾਂ ਪਾਸ ਨਹੀਂ ਲਿਖਿਆ
ਜਾਵੇਗਾ। ਬੋਰਡ ਦੇ ਮੁਹਾਲੀ ਦਫ਼ਤਰ ਦੇ
ਅਧਿਕਾਰੀ ਅਨੁਸਾਰ ਟਰਮ-1 ਦੀ
ਪ੍ਰੀਖਿਆ ਵਿਚ ਵੱਡੀ ਗਿਣਤੀ
ਵਿਦਿਆਰਥੀ ਗੈਰਹਾਜ਼ਰ ਰਹੇ ਹਨ।
ਉਨ੍ਹਾਂ ਦੇ ਨਤੀਜੇ ਟਰਮ-2 ਵਿਚ ਹਾਸਲ
ਕੀਤੇ ਅੰਕਾਂ ਤੇ ਅੰਦਰੂਨੀ ਮੁਲਾਂਕਣ ਰਾਹੀਂ
ਹਾਸਲ ਕੀਤੇ ਅੰਕਾਂ ਦੇ ਆਧਾਰ 'ਤੇ
ਜਾਰੀ ਕੀਤੇ ਜਾਣਗੇ।
ਨਤੀਜਾ ਜਾਰੀ ਹੋਣ ਦੀ ਹਾਲੇ ਕੋਈ
ਅਧਿਕਾਰਤ ਸੂਚਨਾ ਨਹੀਂ ਮਿਲੀ ਪਰ ਕਰੋਨਾ
ਕਾਰਨ ਨਤੀਜੇ ਪ੍ਰਭਾਵਿਤ ਹੋਏ ਹਨ।