ਮੋਹਾਲੀ, 4 ਫਰਵਰੀ
ਰਾਜ ਵਿੱਚ ਕੋਵਿਡ-19 ਦੇ ਵੱਧ ਰਹੇ ਫੈਲਾਅ ਦੇ ਮੱਦੇਨਜ਼ਰ ਪੰਜਾਬ ਰਾਜ ਵਿੱਚ ਸਥਿਤ ਸਮੂਹ ਸਰਕਾਰੀ/ਸਰਕਾਰੀ ਸਹਾਇਤਾ ਪ੍ਰਾਪਤ, ਪ੍ਰਾਈਵੇਟ, ਅਨਏਡਿਡ ਅਤੇ ਮਾਨਤਾ ਪ੍ਰਾਪਤ ਸਕੂਲ ਮਿਤੀ 08-02- -2022 ਤੱਕ ਬੰਦ ਰੱਖਣ ਸਬੰਧੀ ਹਦਾਇਤਾਂ ਜਾਰੀ ਕਰਦੇ ਹੋਏ ਸਿੱਖਿਆ ਵਿਭਾਗ ਵੱਲੋਂ ਲਿਖਿਆ ਗਿਆ ਸੀ ਕਿ ਸਮੂਹ ਟੀਚਿੰਗ ਅਤੇ ਨਾਨ-ਟੀਚਿੰਗ ਅਮਲਾ ਆਮ ਦਿਨਾਂ ਵਾਂਗ ਆਪਣੀਆਂ ਸੰਸਥਾਵਾਂ ਵਿੱਚ ਹਾਜ਼ਰ ਰਹੇਗਾਾ ।ਸਲਾਨਾ ਪ੍ਰੀਖਿਆ ਦੇ
ਮੱਦੇਨਜ਼ਰ ਵਿਦਿਆਰਥੀਆਂ ਦੀ ਪੜ੍ਹਾਈ ਜਾਰੀ ਰੱਖਣ ਲਈ ਟੀਚਿੰਗ ਸਟਾਫ ਸਕੂਲ ਵਿਖੇ ਉਪਲਬਧ ਟੀਚਿੰਗ
ਲਰਨਿੰਗ ਏਡਜ਼ ਜਿਵੇਂ ਕਿ ਪ੍ਰੋਜੈਕਟਰ, ਕੰਪਿਊਟਰ ਆਦਿ ਦੀ ਸਹਾਇਤਾ ਨਾਲ ਆਨਲਾਈਨ ਕਲਾਸਾਂ ਲੈਣਗੇ।
- SCHOOL REOPENING: ਕੇਂਦਰ ਨੇ ਸਕੂਲਾਂ ਨੂੰ ਮੁੜ ਖੋਲ੍ਹਣ ਦੇ ਦਿਸ਼ਾ-ਨਿਰਦੇਸ਼ਾਂ ਵਿੱਚ ਕੀਤਾ ਵੱਡਾ ਬਦਲਾਅ
ਇਸ ਤੋਂ ਇਲਾਵਾ ਸਮੂਹ ਅਧਿਆਪਕ ਵਿਦਿਆਰਥੀਆਂ ਨੂੰ ਪੰਜਾਬ ਐਜੂਕੇਅਰ ਐਪ ਦੀ ਵਰਤੋਂ ਕਰਨ ਲਈ
ਪ੍ਰੇਰਿਤ ਕਰਨਗੇ।
ਇਸ ਸਬੰਧੀ ਲਿਖਿਆ ਜਾਂਦਾ ਹੈ ਕਿ ਦਿਵਯਾਂਗ ਕਰਮਚਾਰੀਆਂ ਅਤੇ ਗਰਭਵਤੀ ਕਰਮਚਾਰਣ ਔਰਤਾਂ ਨੂੰ
ਹਾਜਰ ਹੋਣ ਤੋਂ ਛੋਟ ਹੋਵੇਗੀ, ਪ੍ਰੰਤੂ ਉਹ ਆਪਣਾ ਸਾਰਾ ਕੰਮ ਘਰ ਤੋਂ ਨਿਪਟਾਉਣਗੇ।
ਜਾਰੀ ਹੁਕਮਾਂ ਵਿੱਚ ਕਿਹਾ ਗਿਆ( download here) ਹੈ ਕਿ ਕੋਵਿਡ-19 ਸਬੰਧੀ ਭਾਰਤ ਸਰਕਾਰ , ਪੰਜਾਬ ਸਰਕਾਰ/ਸਿਹਤ ਵਿਭਾਗ ਵੱਲੋਂ ਸਮੇਂ ਸਮੇਂ ਸਿਰ ਜਾਰੀ ਕੀਤੀਆਂ
ਹਦਾਇਤਾਂ/ਗਾਈਡਲਾਈਨਜ਼ ਦੀ ਪਾਲਣਾ ਕਰਨੀ ਯਕੀਨੀ ਬਣਾਇਆ ਜਾਵੇ।