ਕੇਂਦਰ ਸਰਕਾਰ ਨੇ ਕਿਹਾ ਕਿ ਪੰਜ ਫ਼ੀਸਦੀ ਤੋਂ ਘੱਟ ਪਾਜ਼ੇਟਿਵਿਟੀ ਦਰ ਵਾਲੇ ਜ਼ਿਲ੍ਹੇ ਸਕੂਲ ਮੁੜ ਖੋਲ੍ਹਣ ਦੀ ਦਿਸ਼ਾ 'ਚ ਅੱਗੇ ਵਧ ਸਕਦੇ ਹਨ ਪਰ ਇਸ ਸਬੰਧ 'ਚ ਫ਼ੈਸਲਾ ਸੂਬਾ ਸਰਕਾਰਾਂ ਨੇ ਕਰਨਾ ਹੈ।
ਨੀਤੀ
ਆਯੋਗ ਮੈਂਬਰ (ਸਿਹਤ) ਨੇ ਕਿਹਾ ਕਿ
ਮਹਾਮਾਰੀ ਦੀ ਸਥਿਤੀ 'ਚ ਸੁਧਾਰ ਆ
ਰਿਹਾ ਹੈ ਤੇ ਨਵੇਂ ਕਰੋਨਾ ਕੇਸਾਂ ਦੀ
ਗਿਣਤੀ 'ਚ ਵੀ ਕਮੀ ਆ ਰਹੀ ਹੈ। ਹੁਣ
ਅਸੀਂ ਸਕੂਲ ਮੁੜ ਖੋਲ੍ਹਣ ਦੀ ਦਿਸ਼ਾ ਵਿੱਚ
ਅੱਗੇ ਵਧ ਸਕਦੇ ਹਾਂ।
ਸ੍ਰੀ ਪੋਲ ਨੇ 3 ਫਰਵਰੀ ਨੂੰ ਪ੍ਰੈੱਸ ਕਾਨਫਰੰਸ ਵਿੱਚ
ਕਿਹਾ,"ਮਹਾਮਾਰੀ ਦੀ ਸਥਿਤੀ ਚ ਸੁਧਾਰ
ਆ ਗਿਆ ਹੈ। ਕੁਝ ਸੂਬਿਆਂ ਤੇ
ਜ਼ਿਲ੍ਹਿਆਂ ਵਿੱਚ ਸਥਿਤੀ ਚਿੰਤਾਜਨਕ ਹੈ
ਪਰ ਸਮੁੱਚੇ ਤੌਰ ਤੇ ਲਾਗ ਦੇ ਫੈਲਾਅ 'ਚ
ਕਮੀ ਆਈ ਹੈ। ਕੁੱਲ 268 ਜ਼ਿਲ੍ਹਿਆਂ
ਵਿੱਚ ਪਾਜ਼ੇਟਿਵਿਟੀ ਦਰ 5 ਫ਼ੀਸਦੀ ਤੋਂ
ਘੱਟ ਹੈ ਤੇ ਸਪੱਸ਼ਟ ਤੌਰ ਤੇ ਇਹ ਜ਼ਿਲ੍ਹੇ
ਗੈਰ-ਕਵਿਡ ਕੇਅਰ ਦੀ ਦਿਸ਼ਾ ਤੇ
ਦੂਜੀਆਂ ਆਰਥਿਕ ਤੇ ਸਕੂਲ ਮੁੜ
ਖੋਲ੍ਹਣ ਜਿਹੀਆਂ ਗਤੀਵਿਧੀਆਂ ਦੀ
ਦਿਸ਼ਾ ਵਿੱਚ ਅੱਗੇ ਵਧ ਸਕਦੇ ਹਨ।
ਸ੍ਰੀ ਪੌਲ ਨੇ ਕਿਹਾ, “ਜ਼ਿਲ੍ਹਾ
ਪ੍ਰਸ਼ਾਸਨਾਂ ਵੱਲੋਂ ਸਕੂਲ ਮੁੜ ਖੋਲ੍ਹਣ ਦਾ
ਫ਼ੈਸਲਾ ਸੂਬਾ ਸਰਕਾਰਾਂ ਨੇ ਕਰਨਾ ਹੈ ਪਰ
ਇਹ ਸਪੱਸ਼ਟ ਹੈ ਕਿ ਅਸੀਂ ਇਹ ਯਕੀਨੀ
ਬਣਾਉਣਾ ਚਾਹਾਂਗੇ ਕਿ ਸਕੂਲ ਪ੍ਰੋਟੋਕੋਲਾਂ
. ਤੇ ਐੱਸਓਪੀਜ਼ ਮੁਤਾਬਕ ਖੁੱਲੂਣ ਤੇ
ਚੱਲਣ ਕਿਉਂਕਿ ਅਜੇ ਵੀ ਅਸੀਂ ਇਸ
'ਮਹਾਮਾਰੀ ਦੇ ਅੱਧਵਾਟੇ ਹੀ ਹਾਂ।