ਵਿਦਿਆਰਥੀਆਂ ਵੱਲੋਂ ਬੜੇ ਹੀ ਉਤਸ਼ਾਹ ਨਾਲ ਦਿੱਤਾ ਮੈਥ ਓਲੰਪੀਆਡ ਦਾ ਪੇਪਰ
ਪਟਿਆਲਾ 22 ਜਨਵਰੀ ( ਅਨੂਪ ) - ਸਿੱਖਿਆ ਵਿਭਾਗ ਪੰਜਾਬ ਵੱਲੋਂ ਕਰਵਾਏ ਜਾ ਰਹੇ ਮੈਥ ਓਲੰਪੀਆਡ ਦੇ ਪੇਪਰ ਨੂੰ ਅੱਜ ਪੰਜਾਬ ਭਰ ਦੇ ਵਿਦਿਆਰਥੀਆਂ ਨੇ ਬੜੇ ਹੀ ਉਤਸ਼ਾਹ ਨਾਲ ਦਿੱਤਾ । ਅੱਜ ਜ਼ਿਲ੍ਹਾ ਪਟਿਆਲਾ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੇ ਇਸ ਪ੍ਰੀਖਿਆ ਨੂੰ ਬੜੇ ਹੀ ਉਤਸ਼ਾਹ ਅਤੇ ਸਫਲਤਾ ਨਾਲ ਨੇਪਰੇ ਚਾੜ੍ਹਿਆ । ਇਸ ਸਬੰਧੀ ਜਾਣਕਾਰੀ ਦਿੰਦਿਆਂ ਹਰਿੰਦਰ ਕੌਰ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਨੇ ਦੱਸਿਆ ਕਿ ਅੱਜ ਦੀ ਇਸ ਪ੍ਰੀਖਿਆ ਲਈ ਸਮੂਹ ਮੈਥ ਬੀ.ਐਮ ਸਹਿਬਾਨ ਅਤੇ ਮੈਥ ਅਧਿਆਪਕਾਂ ਨੇ ਪੂਰੀ ਤਨਦੇਹੀ ਅਤੇ ਸ਼ਿੱਦਤ ਨਾਲ ਇਸ ਪ੍ਰੀਖਿਆ ਨੂੰ ਸਫਲ ਬਣਾਉਣ ਲਈ ਜੋਰ ਲਗਾਇਆ । ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਨੇ ਕਿਹਾ ਕਿ ਅੱਜ ਦੀ ਪ੍ਰੀਖਿਆ ਵਿਚ ਜ਼ਿਲ੍ਹੇ ਦੇ ਛੇਵੀਂ ਜਮਾਤ ਦੇ 15901, ਸਤਵੀਂ ਦੇ 16075, ਅੱਠਵੀਂ ਦੇ 16104, ਨੌਵੀਂ ਦੇ 15450 ਅਤੇ ਦਸਵੀਂ ਸ਼੍ਰੇਣੀ ਦੇ 15465 ਵਿਦਿਆਰਥੀ ਪ੍ਰੀਖਿਆ ਲਈ ਇਨਰੋਲ ਹੋਏ ਅਤੇ ਕੁੱਲ ਵਿਦਿਆਰਥੀਆਂ ਵਿੱਚੋਂ ਸ਼ਤ ਪ੍ਰਤੀਸ਼ਤ ਵਿਦਿਆਰਥੀਆਂ ਨੇ ਆਨਲਾਈਨ ਪ੍ਰੀਖਿਆ ਵਿੱਚ ਹਿੱਸਾ ਲਿਆ । ਉਹਨਾਂ ਕਿਹਾ ਕਿ ਵਿਦਿਆਰਥੀਆਂ ਵਿਚ ਇਸ ਪ੍ਰੀਖਿਆ ਲਈ ਭਾਰੀ ਉਤਸ਼ਾਹ ਦੇਖਣਈ ਨੂੰ ਮਿਲਿਆ । ਡੀ.ਐਮ ਗਣਿਤ ਹਰਸਿਮਰਨਦੀਪ ਸਿੰਘ ਨੇ ਕਿਹਾ ਕਿ ਅੱਜ ਦੀ ਪ੍ਰੀਖਿਆ ਲਈ ਅਧਿਆਪਕ ਸਹਿਬਾਨ ਨੇ ਆਪਣੇ-ਆਪਣੇ ਪੱਧਰ 'ਤੇ ਪੂਰਾ ਜੋਰ ਲਗਾਇਆ । ਬੀ.ਐਮ ਗਣਿਤ ਅਮਰਦੀਪ ਸਿੰਘ ਵਿਰਕ, ਸੁਖਵਿੰਦਰ ਸਿੰਘ, ਅੰਕੁਸ਼ ਮਿੱਤਲ, ਹਿਮਾਂਸ਼ੂ, ਸਮ੍ਰਿਤ ਕਪੂਰ, ਮਨੋਜ ਕੁਮਾਰ, ਰਣਜੋਧ ਸਿੰਘ, ਅਮਨ ਸਿੰਘ, ਦਿਗਵਿਜੇ ਸਿੰਗਲਾ, ਵਿਵੇਕ, ਰਾਕੇਸ਼ ਕੁਮਾਰ, ਸੀਟੂ, ਸੰਕਲਪ ਗੁਪਤਾ, ਕਰਨ ਕੁਮਾਰ ਆਦਿ ਨੇ ਇਸ ਪ੍ਰੀਖਿਆ ਲਈ ਬਹੁਤ ਹੀ ਅਹਿਮ ਭੂਮਿਕਾ ਨਿਭਾਈ। ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸੁਖਵਿੰਦਰ ਖੋਸਲਾ ਜੀ ਨੇ ਸਮੂਹ ਅਧਿਆਪਕ ਸਹਿਬਾਨ ਨੂੰ ਸਫ਼ਲਤਾਪੂਰਵਕ ਪ੍ਰੀਖਿਆ ਨੂੰ ਨੇਪਰੇ ਚੜ੍ਹਾਉਣ ਲਈ ਮੁਬਾਰਕਬਾਦ ਦਿੱਤੀ । ਸਮੂਹ ਬੀ ਐਨ ਓ ਨੇ ਵੀ ਇਸ ਪ੍ਰੀਖਿਆ ਲਈ ਸਵੇਰ ਤੋਂ ਸ਼ਾਮ ਤੱਕ ਪੂਰੀ ਤਨਦੇਹੀ ਨਾਲ ਕੰਮ ਕੀਤਾ ।