ਰਾਜਪੁਰਾ ਵਿਖੇ ਚੋਣ ਰਿਹਰਸਲ ਕੋਵਿਡ ਦੀਆਂ ਹਦਾਇਤਾਂ ਅਨੁਸਾਰ ਕਰਵਾਈ – ਸੰਜੀਵ ਕੁਮਾਰ ਐੱਸ.ਡੀ.ਐੱਮ. ਰਾਜਪੁਰਾ
ਕਰਮਚਾਰੀਆਂ ਲਈ ਟੀਕਾਕਰਨ ਦੀ ਸੁਵਿਧਾ, ਸੈਨੀਟਾਈਜ਼ਰ ਅਤੇ ਮੁਫਤ ਮਾਸਕ ਦੀ ਉਪਲਬਧਤਾ ਦੇ ਪੁਖਤਾ ਪ੍ਰਬੰਧ
ਰਾਜਪੁਰਾ 22 ਜਨਵਰੀ (ਅਨੂਪ )
ਡਿਪਟੀ ਕਮਿਸ਼ਨਰ –ਕਮ-ਜ਼ਿਲ੍ਹਾ ਚੋਣ ਅਫ਼ਸਰ ਪਟਿਆਲਾ ਦੀਆਂ ਹਦਾਇਤਾਂ ਅਨੁਸਾਰ ਰਾਜਪੁਰਾ ਵਿਖੇ ਸੰਜੀਵ ਕੁਮਾਰ ਰਿਟਰਨਿੰਗ ਅਫ਼ਸਰ ਵਿਧਾਨ ਸਭਾ ਹਲਕਾ ਰਾਜਪੁਰਾ-111 ਦੀ ਦੇਖ-ਰੇਖ ਵਿੱਚ ਚੋਣ ਡਿਊਟੀ 'ਤੇ ਲਗਾਏ ਕਰਮਚਾਰੀਆਂ ਦੀ ਚੋਣ ਰਿਹਰਸਲ ਸਥਾਨਕ ਪਟੇਲ ਮੈਮੋਰੀਅਲ ਨੈਸ਼ਨਲ ਕਾਲਜ ਦੇ ਕੈਂਪਸ ਵਿੱਚ ਮਾਈਕਰੋ ਟੀਮਾਂ ਬਣਾ ਕੇ ਕਰਵਾਈ ਗਈ।
ਰਿਹਰਸਲ ਵਾਲੇ ਸਥਾਨ 'ਤੇ ਪ੍ਰਸ਼ਾਸ਼ਨ ਵੱਲੋਂ ਕਰਮਚਾਰੀਆਂ ਨੂੰ ਮੁਫ਼ਤ ਮਾਸਕ ਉਪਲਬਧ ਕਰਵਾਏ ਗਏ ਅਤੇ ਸੈਨੀਟਾਈਜ਼ੇਸ਼ਨ ਦਾ ਪੁਖਤਾ ਪ੍ਰਬੰਧ ਕੀਤਾ ਗਿਆ। ਕਰਮਚਾਰੀਆਂ ਦੀ ਹਾਜ਼ਰੀ ਅਤੇ ਸਿਖਲਾਈ ਲਈ ਕਰਮਚਾਰੀਆਂ ਨੂੰ ਛੋਟੇ ਗਰੁੱਪਾਂ ਵਿੱਚ ਵੰਡਿਆ ਗਿਆ ਅਤੇ ਹਦਾਇਤਾਂ ਅਨੁਸਾਰ ਲਾਜ਼ਮੀ ਦੂਰੀ ਬਣਾਈ ਰੱਖਣ ਲਈ ਸੀਟਿੰਗ ਪਲਾਨ ਤਿਆਰ ਕੀਤਾ ਗਿਆ।
ਕਰਮਚਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ ਚੋਣਾਂ ਲੋਕਤੰਤਰ ਦਾ ਆਧਾਰ ਹਨ ਅਤੇ ਇਸ ਲਈ ਭਾਰਤ ਚੋਣ ਕਮਿਸ਼ਨ ਵੱਲੋਂ ਮਿਲੀਆਂ ਹਦਾਇਤਾਂ ਦੀ ਪਾਲਣਾ ਹਿੱਤ ਸਭ ਤੋਂ ਪਹਿਲਾਂ ਕਰਮਚਾਰੀਆਂ ਦੀ ਸੁਰੱਖਿਆ ਦਾ ਧਿਆਨ ਪ੍ਰਸ਼ਾਸ਼ਨ ਨੇ ਸੁਨਿਸ਼ਚਿਤ ਕੀਤਾ ਹੈ। ਇਸ ਲਈ ਜਿਹੜੇ ਕਰਮਚਾਰੀਆਂ ਦਾ ਦੋ ਡੋਜ਼ ਦਾ ਟੀਕਾਕਰਨ ਨਹੀਂ ਹੋਇਆ ਜਾਂ ਬੂਸਟਰ ਡੋਜ਼ ਲਗਾਉਣ ਲਈ ਵਿਸ਼ੇਸ਼ ਟੀਮਾਂ ਵੀ ਤਾਇਨਾਤ ਕੀਤੀਆਂ ਗਈਆਂ ਹਨ। ਉਹਨਾਂ ਸਮੂਹ ਕਰਮਚਾਰੀਆਂ ਨੂੰ ਆਪਸੀ ਦੂਰੀ ਬਣਾ ਕੇ ਰੱਖਣ, ਮਾਸਕ ਨਾਲ ਮੂੰਹ ਢਕ ਕੇ ਰੱਖਣ ਅਤੇ ਹੋਰ ਲੋੜੀਂਦੀਆਂ ਹਦਾਇਤਾਂ ਦਾ ਧਿਆਨ ਰੱਖਣ ਲਈ ਵੀ ਪ੍ਰੇਰਿਤ ਕੀਤਾ।
ਚੋਣ ਪ੍ਰਕਿਰਿਆ ਨੂੰ ਸਫ਼ਲ ਬਣਾਉਣ ਲਈ ਪ੍ਰੀਜ਼ਾਇਡਿੰਗ ਅਫ਼ਸਰ, ਸਹਾਇਕ ਪ੍ਰੀਜ਼ਾਇਡਿੰਗ ਅਫ਼ਸਰ ਅਤੇ ਪੋਲਿੰਗ ਅਫ਼ਸਰਾਂ ਦੀ ਡਿਊਟੀ ਨਿਭਾਉਣ ਵਾਲੇ ਕਰਮਚਾਰੀਆਂ ਲਈ ਵਿਸ਼ੇਸ਼ ਤੌਰ 'ਤੇ ਪ੍ਰੋਜੈਕਟਰਾਂ ਰਾਹੀ ਸਿਖਲਾਈ ਦੇਣ ਦਾ ਪ੍ਰਬੰਧੀ ਵੀ ਕੀਤਾ ਗਿਆ ਸੀ। ਇਸ ਮੌਕੇ ਘੱਟ ਤੋਂ ਘੱਟ 2 ਗਜ਼ ਦੀ ਦੂਰੀ 'ਤੇ ਕੁਰਸੀਆਂ ਲਗਾ ਕੇ ਸਿਖਲਾਈ ਦਿੱਤੀ ਗਈ। ਇਸ ਮੌਕੇ ਮਿਰਦੁਲ ਬਾਂਸਲ, ਸੁਮਿਤ ਕੁਮਾਰ, ਡਾ. ਰਜਿੰਦਰ ਸੈਣੀ, ਸੰਜੀਵ ਵਰਮਾ, ਮੇਜਰ ਸਿੰਘ, ਗੁਰਿੰਦਰ ਸਿੰਘ, ਗੁਰਸੇਵ ਸਿੰਘ ਅਤੇ ਹੋਰ ਕਰਮਚਾਰੀ ਵੀ ਹਾਜ਼ਰ ਰਹੇ