ਪੈਨਸ਼ਨ ਮੁਲਾਜਮ ਦਾ ਹੱਕ ਹੈ,ਖੈਰਾਤ ਨਹੀ-ਮਾਨ"
ਬਲਾਚੌਰ,2 ਜਨਵਰੀ ( ): ਪੈਨਸ਼ਨ ਮੁਲਾਜਮ ਦੇ ਬੁਢਾਪੇ ਦਾ ਸਹਾਰਾ ਹੈ,ਕਿਉਕਿ ਮੁਲਾਜਮ ਨੇ ਆਪਣੀ ਜਿੰਦਗੀ ਦੇ ਕੀਮਤੀ ਸਾਲ ਵਿਭਾਗ ਨੂੰ ਸਮਰਪਿਤ ਕੀਤੇ ਹੁੰਦੇ ਹਨ,ਇਹ ਵਿਚਾਰ ਅੱਜ ਪੁਰਾਣੀ ਪੈਂਨਸ਼ਨ ਬਹਾਲੀ ਸੰਘਰਸ਼ ਕਮੇਟੀ ਪੰਜਾਬ ਦੇ ਸੱਦੇ ਤੇ ਹਲਕਾ ਬਲਾਚੌਰ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਵਿਧਾਇਕ ਚੌਧਰੀ ਦਰਸ਼ਨ ਲਾਲ ਮੰਗੂਪੁਰ ਤੋਂ ਐਨ ਪੀ ਐਸ ਮੁਲਾਜ਼ਮਾਂ ਨੇ ਅਪਣੀ ਸਾਲਾਂ ਤੋ ਲਟਕਦੀ ਮੰਗ ਪੁਰਾਣੀ ਪੈਂਨਸ਼ਨ ਬਹਾਲੀ ਸਬੰਧੀ ਸਵਾਲ ਕਰਨ ਮੌਕੇ ਗੁਰਦਿਆਲ ਮਾਨ ਜਿਲ੍ਹਾ ਕਨਵੀਨਰ ਨੇ ਆਖੇ। ਇਸ ਮੌਕੇ ਬਲਾਕ ਆਗੂ ਸੁਭਾਸ ਕੁਮਾਰ ਅਤੇ ਬਲਜਿੰਦਰ ਵਿਰਕ ਨੇ ਬੋਲਦਿਆਂ ਕਿਹਾ ਕਿ ਪਿਛਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੱਤਾਧਿਰ ਦੇ ਆਗੂਆਂ ਵੱਲੋਂ ਪੁਰਾਣੀ ਪੈਂਨਸ਼ਨ ਬਹਾਲ ਕਰਨ ਦਾ ਕੀਤਾ ਵਾਅਦਾ ਕੀਤਾ ਸੀ,ਸਰਕਾਰ ਦੇ ਪੰਜ ਸਾਲ ਬੀਤ ਜਾਣ ਤੋਂ ਬਾਅਦ ਵੀ ਨਿਭਾਇਆ ਨਹੀਂ ਗਿਆ। ਪੁਰਾਣੀ ਪੈਂਨਸ਼ਨ ਬਹਾਲੀ ਸੰਘਰਸ਼ ਕਮੇਟੀ ਇਸ ਮੰਗ ਨੂੰ ਲੈ ਕੇ ਪਿਛਲੇ ਕਈ ਸਾਲਾਂ ਤੋਂ ਸੰਘਰਸ਼ ਕਰ ਰਹੀ ਹੈ। ਅੱਜ ਸੂਬਾ ਭਰ ਵਿੱਚ ਵੱਖ ਵੱਖ ਹਲਕਿਆਂ ਦੇ ਵਿਧਾਇਕਾਂ ਨੂੰ ਇਸ ਜਾਇਜ ਮੰਗ ਨਾ ਮੰਨੇ ਜਾਣ ਤੇ ਸਵਾਲ ਪੁੱਛੇ ਜਾ ਰਹੇ ਹਨ। ਜਿਲਾ ਕਨਵੀਨਰ ਗੁਰਦਿਆਲ ਮਾਨ ਨੇ ਅੱਗੇ ਦੱਸਿਆ ਕਿ ਇਹ ਵਿਧਾਇਕ ਖੁਦ ਸਰਕਾਰ ਦੇ ਕਾਰਜਕਾਲ ਦੇ ਪੰਜ ਸਾਲ ਪੂਰੇ ਹੋਣ ਤੇ ਪੈਂਨਸ਼ਨ ਲੈਣ ਦੇ ਹੱਕਦਾਰ ਹੋ ਗਏ ਹਨ ਪਰ ਇੱਕ ਮੁਲਾਜ਼ਮ ਜੋ ਸਾਰੀ ਉਮਰ ਸਰਕਾਰੀ ਸੇਵਾ ਵਿੱਚ ਲਾਉਂਦਾ ਹੈ ਉਸਨੂੰ ਪੈਂਨਸਨ ਦੀ ਕੋਈ ਗਰੰਟੀ ਨਹੀਂ ਹੈ। ਜਦੋਂ ਕਿ ਮਾਨਯੋਗ ਸੁਪਰੀਮ ਕੋਰਟ ਦਾ ਇਹ ਫੈਸਲਾ ਵੀ ਆ ਚੁੱਕਾ ਹੈ ਕਿ ਸਾਰੀ ਉਮਰ ਕੰਮ ਕਰਨ ਬਦਲੇ ਮਿਲਣ ਵਾਲੀ ਪੈਂਨਸ਼ਨ ਮੁਲਾਜ਼ਮ ਦਾ ਹੱਕ ਹੈ ਕੋਈ ਖੈਰਾਤ ਨਹੀਂ। ਇਸ ਮੰਗ ਨੂੰ ਟਾਲਣ ਲਈ ਸਰਕਾਰ ਨੇ ਵੀਹ ਮਾਰਚ 2019 ਨੂੰ ਰੈਡੀ ਕਮੇਟੀ ਦਾ ਗਠਨ ਕਰਕੇ ਮੰਗ ਨੂੰ ਜਾਣ ਬੁੱਝ ਕੇ ਠੰਡੇ ਬਸਤੇ ਪਾਉਣ ਦੀ ਕੋਝੀ ਕੋਸ਼ਿਸ਼ ਕੀਤੀ ਹੈ। ਤਿੰਨ ਸਾਲ ਬੀਤ ਜਾਣ ਤੋਂ ਬਾਅਦ ਵੀ ਜੇਕਰ ਰੈਡੀ ਕਮੇਟੀ ਵੱਲੋਂ ਰਿਪੋਰਟ ਨਹੀਂ ਦਿੱਤੀ ਜਾਂਦੀ ਤਾਂ ਇਹ ਸਰਕਾਰ ਦੀ ਨਾਕਾਮੀ ਹੈ। ਇਹ ਪਹਿਲੀ ਵਾਰ ਹੈ ਕਿ ਵਿਧਾਇਕਾਂ ਨੂੰ ਵਾਅਦਾ ਨਾ ਨਿਭਾਏ ਜਾਣ ਕਰਕੇ ਸਵਾਲਾਂ ਦੇ ਕਟਹਿਰੇ ਵਿੱਚ ਖੜਾ ਕੀਤਾ ਗਿਆ ਹੈ।ਜੇਕਰ ਸਰਕਾਰ ਚਾਹੇ ਅਜੇ ਵੀ ਐਨ ਪੀ ਐਸ ਵਾਪਸ ਲੈ ਕੇ ਪੁਰਾਣੀ ਪੈਂਨਸ਼ਨ ਬਹਾਲ ਕਰ ਸਕਦੀ ਹੈ ਨਹੀ ਤਾਂ ਆਉਣ ਵਾਲੀਆਂ ਵਿਧਾਨਸਭਾ ਚੋਣਾਂ ਵਿੱਚ ਲੋਕ ਇਹਨਾਂ ਦੇ ਨੁਮਾਇੰਦਿਆਂ ਵੱਲੋਂ ਕੀਤੇ ਕਿਸੇ ਵੀ ਵਾਅਦੇ ਦਾ ਭਰੋਸਾ ਨਹੀਂ ਕਰਨਗੇ। ਇਸ ਮੌਕੇ ਮੁੱਖ ਤੌਰ ਤੇ ਰਵਿੰਦਰ ਨੱਥਾ ਨੰਗਲ,ਸੁਰਜੀਤ ਹੈਪੀ,ਅਸ਼ਵਨੀ ਕੁਮਾਰ,ਰਵੀ,ਨੀਰਜ ਵਿਸਿਸਟ,ਸੁਰਿੰਦਰ ਛੂਛੇਵਾਲ,ਜੁਝਾਰ ਸੰਹੂਗੜਾ,ਰਾਕੇਸ਼ ਭੂੰਬਲਾ,ਸਤਨਾਮ ਧੌਲ,ਰਾਕੇਸ਼ ਰੌੜੀ,ਕਮਲਦੀਪ ਚੌਧਰੀ,ਕਮਲ,ਸੁਰਿੰਦਰ ਸੰਘਾ ਆਦਿ ਹਾਜ਼ਰ ਸਨ।
ਕੈਪਸ਼ਨ:ਐਨ ਪੀ ਐਸ ਤੋਂ ਪੀੜਤ ਮੁਲਾਜਮ ਆਪਣੇ ਸਵਾਲਾਂ ਸੰਬੰਧੀ ਮੰਗ ਪੱਤਰ ਐਮ ਐਲ ਏ ਦੀ ਮਾਰਫਿਤ ਵਰਿੰਦਰ ਪੀ ਏ ਨੂੰ ਸੌਂਪਦੇ ਹੋਏ।