ਪੁਰਾਣੀ ਪੈਂਨਸ਼ਨ ਬਹਾਲੀ ਦੀ ਮੰਗ ਨੂੰ ਲੈ ਕੇ ਐਨ ਪੀ ਐਸ ਮੁਲਾਜ਼ਮਾ ਵਿਧਾਇਕ ਤੋਂ ਮੰਗੇ ਜਵਾਬ

 "ਪੁਰਾਣੀ ਪੈਂਨਸ਼ਨ ਬਹਾਲੀ ਦੀ ਮੰਗ ਨੂੰ ਲੈ ਕੇ ਐਨ ਪੀ ਐਸ ਮੁਲਾਜ਼ਮਾ ਵਿਧਾਇਕ ਤੋਂ ਮੰਗੇ ਜਵਾਬ"


ਨਵਾਂ ਸ਼ਹਿਰ,2 ਜਨਵਰੀ ( ਮਾਨ) ਅੱਜ ਪੁਰਾਣੀ ਪੈਂਨਸ਼ਨ ਬਹਾਲੀ ਸੰਘਰਸ਼ ਕਮੇਟੀ ਪੰਜਾਬ ਦੇ ਸੱਦੇ ਤੇ ਹਲਕਾ ਨਵਾਂ ਸ਼ਹਿਰ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਵਿਧਾਇਕ ਅੰਗਦ ਸਿੰਘ ਤੋਂ ਐਨ ਪੀ ਐਸ ਮੁਲਾਜ਼ਮਾਂ ਨੇ ਅਪਣੀ ਸਾਲਾਂ ਤੋ ਲਟਕਦੀ ਮੰਗ ਪੁਰਾਣੀ ਪੈਂਨਸ਼ਨ ਬਹਾਲੀ ਸਬੰਧੀ ਸਵਾਲ ਕੀਤੇ ਗਏ।ਜਿਲ੍ਹਾ ਕਨਵੀਨਰ ਗੁਰਦਿਆਲ ਮਾਨ ਅਤੇ ਜਿਲ੍ਹਾ ਆਗੂ ਜੁਝਾਰ ਸੰਹੂਗੜਾ ਨੇ ਬੋਲਦਿਆਂ ਕਿਹਾ ਕਿ ਪਿਛਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੱਤਾਧਿਰ ਦੇ ਆਗੂਆਂ ਵੱਲੋਂ ਪੁਰਾਣੀ ਪੈਂਨਸ਼ਨ ਬਹਾਲ ਕਰਨ ਦਾ ਕੀਤਾ ਵਾਅਦਾ ਕੀਤਾ ਸੀ,ਸਰਕਾਰ ਦੇ ਪੰਜ ਸਾਲ ਬੀਤ ਜਾਣ ਤੋਂ ਬਾਅਦ ਵੀ ਨਿਭਾਇਆ ਨਹੀਂ ਗਿਆ। ਪੁਰਾਣੀ ਪੈਂਨਸ਼ਨ ਬਹਾਲੀ ਸੰਘਰਸ਼ ਕਮੇਟੀ ਇਸ ਮੰਗ ਨੂੰ ਲੈ ਕੇ ਪਿਛਲੇ ਕਈ ਸਾਲਾਂ ਤੋਂ ਸੰਘਰਸ਼ ਕਰ ਰਹੀ ਹੈ। ਅੱਜ ਸੂਬਾ ਭਰ ਵਿੱਚ ਵੱਖ ਵੱਖ ਹਲਕਿਆਂ ਦੇ ਵਿਧਾਇਕਾਂ ਨੂੰ ਇਸ ਜਾਇਜ ਮੰਗ ਨਾ ਮੰਨੇ ਜਾਣ ਤੇ ਸਵਾਲ ਪੁੱਛੇ ਜਾ ਰਹੇ ਹਨ। 




ਜਿਲਾ ਕਨਵੀਨਰ ਗੁਰਦਿਆਲ ਮਾਨ ਅਤੇ ਓਮਕਾਰ ਸ਼ੀਹਮਾਰ ਨੇ ਅੱਗੇ ਦੱਸਿਆ ਕਿ ਇਹ ਵਿਧਾਇਕ ਖੁਦ ਸਰਕਾਰ ਦੇ ਕਾਰਜਕਾਲ ਦੇ ਪੰਜ ਸਾਲ ਪੂਰੇ ਹੋਣ ਤੇ ਪੈਂਨਸ਼ਨ ਲੈਣ ਦੇ ਹੱਕਦਾਰ ਹੋ ਗਏ ਹਨ ਪਰ ਇੱਕ ਮੁਲਾਜ਼ਮ ਜੋ ਸਾਰੀ ਉਮਰ ਸਰਕਾਰੀ ਸੇਵਾ ਵਿੱਚ ਲਾਉਂਦਾ ਹੈ ਉਸਨੂੰ ਪੈਂਨਸਨ ਦੀ ਕੋਈ ਗਰੰਟੀ ਨਹੀਂ ਹੈ। ਜਦੋਂ ਕਿ ਮਾਨਯੋਗ ਸੁਪਰੀਮ ਕੋਰਟ ਦਾ ਇਹ ਫੈਸਲਾ ਵੀ ਆ ਚੁੱਕਾ ਹੈ ਕਿ ਸਾਰੀ ਉਮਰ ਕੰਮ ਕਰਨ ਬਦਲੇ ਮਿਲਣ ਵਾਲੀ ਪੈਂਨਸ਼ਨ ਮੁਲਾਜ਼ਮ ਦਾ ਹੱਕ ਹੈ ਕੋਈ ਖੈਰਾਤ ਨਹੀਂ। ਇਸ ਮੰਗ ਨੂੰ ਟਾਲਣ ਲਈ ਸਰਕਾਰ ਨੇ ਵੀਹ ਮਾਰਚ 2019 ਨੂੰ ਰੈਡੀ ਕਮੇਟੀ ਦਾ ਗਠਨ ਕਰਕੇ ਮੰਗ ਨੂੰ ਜਾਣ ਬੁੱਝ ਕੇ ਠੰਡੇ ਬਸਤੇ ਪਾਉਣ ਦੀ ਕੋਝੀ ਕੋਸ਼ਿਸ਼ ਕੀਤੀ ਹੈ। ਤਿੰਨ ਸਾਲ ਬੀਤ ਜਾਣ ਤੋਂ ਬਾਅਦ ਵੀ ਜੇਕਰ ਰੈਡੀ ਕਮੇਟੀ ਵੱਲੋਂ ਰਿਪੋਰਟ ਨਹੀਂ ਦਿੱਤੀ ਜਾਂਦੀ ਤਾਂ ਇਹ ਸਰਕਾਰ ਦੀ ਨਾਕਾਮੀ ਹੈ। ਇਹ ਪਹਿਲੀ ਵਾਰ ਹੈ ਕਿ ਵਿਧਾਇਕਾਂ ਨੂੰ ਵਾਅਦਾ ਨਾ ਨਿਭਾਏ ਜਾਣ ਕਰਕੇ ਸਵਾਲਾਂ ਦੇ ਕਟਹਿਰੇ ਵਿੱਚ ਖੜਾ ਕੀਤਾ ਗਿਆ ਹੈ।ਜੇਕਰ ਸਰਕਾਰ ਚਾਹੇ ਅਜੇ ਵੀ ਐਨ ਪੀ ਐਸ ਵਾਪਸ ਲੈ ਕੇ ਪੁਰਾਣੀ ਪੈਂਨਸ਼ਨ ਬਹਾਲ ਕਰ ਸਕਦੀ ਹੈ ਨਹੀ ਤਾਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਲੋਕ ਇਹਨਾਂ ਦੇ ਨੁਮਾਇੰਦਿਆਂ ਵੱਲੋਂ ਕੀਤੇ ਕਿਸੇ ਵੀ ਵਾਅਦੇ ਦਾ ਭਰੋਸਾ ਨਹੀਂ ਕਰਨਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਦੀਸ਼ ਸਿੰਘ,ਹਰਪ੍ਰੀਤ ਬੰਗਾ,ਅਸ਼ੋਕ ਪਠਲਾਵਾ,ਬਲਵੀਰ ਕਰਨਾਣਾ,ਗੁਰਮੀਤ ਰਾਹੋ,ਪਵਨ ਕੁਮਾਰ,ਰੇਸ਼ਮ ਅਲਾਚੌਰ,ਭੁਪਿੰਦਰ ਮੁਕੰਦਪੁਰ,ਲਾਲ ਸਿੰਘ,ਜਸਵੰਤ ਸਿੰਘ ਸੋਨਾ,ਹਰੀ ਦਾਸ,ਨੀਲ ਕਮਲ,ਸੈਲੀ ਜੈਰਥ,ਬਲਵਿੰਦਰ ਕੌਰ ਕਰਿਆਮ,ਚੰਚਲ ਬਾਲਾ,ਬਲਵਿੰਦਰ ਰਵਿਦਾਸ ਨਗਰ,ਮਨਜੀਤ ਕੌਰ,ਕੁਲਵਿੰਦਰ ਕੌਰ,ਜਸਵੀਰ ਕੌਰ 

ਆਦਿ ਨੇਵੀ ਸੰਬੋਧਨ ਕੀਤਾ। 

ਕੈਪਸ਼ਨ:ਐਨ ਪੀ ਐਸ ਤੋਂ ਪੀੜਤ ਮੁਲਾਜਮ ਆਪਣੇ ਸਵਾਲਾਂ ਸੰਬੰਧੀ ਮੰਗ ਪੱਤਰ ਅੰਗਦ ਸਿੰਘਐਮ ਐਲ ਏ ਨੂੰ ਸੌਂਪਦੇ ਹੋਏ।

Featured post

PRE BOARD DATESHEET REVISED: ਪ੍ਰੀ-ਬੋਰਡ/ਟਰਮ ਪ੍ਰੀਖਿਆ-2 ਦੀਆਂ ਤਾਰੀਖਾਂ 'ਚ ਤਬਦੀਲੀ

ਪ੍ਰੀ-ਬੋਰਡ/ਟਰਮ ਪ੍ਰੀਖਿਆ-2 ਦੀਆਂ ਤਾਰੀਖਾਂ 'ਚ ਤਬਦੀਲੀ ਚੰਡੀਗੜ੍ਹ, 16 ਜਨਵਰੀ: ਸਿੱਖਿਆ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਹੁਕਮਾਂ ਅਨੁਸਾਰ ਸੂਬੇ ਦੇ ਸਾਰੇ ਸਕੂਲਾਂ ਵ...

RECENT UPDATES

Trends