PSTET 2021ANSWER KEY: ਕਦੋਂ ਆਵੇਗੀ ਆੰਸਰ-ਕੀ, ਪ੍ਰੀਖਿਆ ਕੰਟਰੋਲਰ ਵਲੋਂ ਦਿੱਤੀ ਜਾਣਕਾਰੀ

 PSTET OFFICIAL ANSWER KEY 2021 


ਸਿੱਖਿਆ ਵਿਭਾਗ ਨੇ ਪੀ-ਟੈਂਟ ( PSTET 2021) ਪ੍ਰੀਖਿਆ ਦੇ ਚੁੱਕੇ ਉਮੀਦਵਾਰਾਂ ਨੂੰ ਲਿਖਤ ਰੂਪ ਵਿਚ 30 ਦਸੰਬਰ ਤੋਂ।   2 ਜਨਵਰੀ ਅੱਜ ਤਕ ਇਤਰਾਜ਼ ਮੰਗ ਲਏ ਗਏ ਸਨ ਪਰ ਹਾਲੇ ਤਕ ਵਿਭਾਗ ਵੱਲੋਂ ਉੱਤਰ ਕੁੰਜੀ ਜਾਰੀ ਨਹੀਂ ਕੀਤੀ ਗਈ ਹੈ, ਇਸ ਕਾਰਨ ਪੀ-ਟੈਟ ਦੀ ਪ੍ਰੀਖਿਆ 'ਚ ਸ਼ਾਮਲ ਹੋਏ ਉਮੀਦਵਾਰ ਪ੍ਰੇਸ਼ਾਨ ਹੋਏ ਹਨ। 

ਇਹ ਵੀ ਪੜ੍ਹੋ:

ਜ਼ਿਲ੍ਹਾ ਸਿੱਖਿਆ ਅਫ਼ਸਰ ਦਾ ਅਪਮਾਨ ਕਰਨ ਵਾਲਿਆਂ ਵਿਰੁੱਧ ਵੱਡੀ ਕਾਰਵਾਈ 

ਸਫ਼ਾਈ ਸੇਵਕਾਂ ਦੀ ਭਰਤੀ, ਕਾਉਂਸਲਿੰਗ ਸ਼ਡਿਊਲ , ਮੈਰਿਟ ਸੂਚੀ ਦੇਖੋ ਇਥੇ


 ਸਿੱਖਿਆ ਵਿਭਾਗ ਪੰਜਾਬ ਵੱਲੋਂ 24 ਦਸੰਬਰ 2021 ਨੂੰ ਪੀ-ਟੈਂਟ ਦੀ ਪ੍ਰੀਖਿਆ ਲਈ ਗਈ ਸੀ, ਜਿਸ ਵਿਚ ਲੱਖ ਤੋਂ ਵੱਧ ਉਮੀਦਵਾਰਾਂ ਨੇ ਭਾਗ ਲਿਆ ਸੀ। ਵਿਭਾਗ ਨੇ 28 ਦਸੰਬਰ 2021 ਨੂੰ ਪੱਤਰ ਜਾਰੀ ਕਰਕੇ ਲਿਖਿਆ ਸੀ ਕਿ ਪੰਜਾਬ ਰਾਜ ਅਧਿਆਪਕ ਯੋਗਤਾ ਪ੍ਰੀਖਿਆ ਸਬੰਧੀ ਇਤਰਾਜ਼ 30 ਦਸੰਬਰ 2021 ਤੋਂ 2 ਜਨਵਰੀ 2022 ਤਕ ਦਿੱਤੇ ਜਾਣੇ ਸਨ। ਇਸ ਲਈ ਵਿਭਾਗ ਨੇ ਬਕਾਇਦਾ ਜਨਰਲ ਵਰਗ ਲਈ ਪ੍ਰਤੀ ਪ੍ਰਸ਼ਨ ਇਤਰਾਜ਼ ਫੀਸ 450, ਅਨੁਸੂਚਿਤ ਜਾਤੀ ਵਰਗਲਈ ਪ੍ਰਤੀ ਪ੍ਰਸ਼ਨ ਪੱਤਰ ਫੀਸ 300 ਰੁਪਏ ਫੀਸ ਨਿਰਧਾਰਤ ਕਰਦਿਆਂ ਸਾਬਕਾ ਫੌਜੀਆਂ ਲਈ ਇਤਰਾਜ਼ਾਂ ਸਬੰਧੀ ਪੂਰੀ ਫੀਸ ਮੁਆਫ ਕੀਤੀ ਸੀ। ਉਮੀਦਵਾਰ ਹਰ ਰੋਜ਼ ਸਿੱਖਿਆ ਵਿਭਾਗ ਦੀ ਵੈਬਸਾਈਟ ਤੇ ਜਾ ਕੇ ਆੰਸਰ ਕੀ ਚੈਕ  ਕਰਦੇ ਹਨ, ਪ੍ਰੰਤੂ ਉਨ੍ਹਾਂ ਨੂੰ ਨਮੋਸ਼ੀ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ। 

ਇਹ ਵੀ ਪੜ੍ਹੋ:

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਨੌਜਵਾਨਾਂ ਲਈ ਨੌਕਰੀਆਂ ਦਾ ਵੱਡਾ ਐਲਾਨ 

PSEB TERM 2: ਸਿੱਖਿਆ ਬੋਰਡ ਵੱਲੋਂ ਦੂਜੀ ਟਰਮ ਲਈ ਸਿਲੇਬਸ ਅਤੇ ਮਾਡਲ ਪ੍ਰਸ਼ਨ ਪੱਤਰ ਡਾਊਨਲੋਡ ਕਰੋ ਇਥੇ 

PSEB TERM 1 : Link for pseb term 1 result 


 ਹੜਤਾਲ ਕਾਰਨ ਹੋਈ ਹੈ ਦੇਰ : ਪ੍ਰੀਖਿਆ ਕੰਟਰੋਲਰ

ਪੰਜਾਬ ਸਕੂਲ ਸਿੱਖਿਆ ਬੋਰਡ ਦੇ ਪ੍ਰੀਖਿਆ ਕੰਟਰੋਲਰ ਜਨਕ ਰਾਜ ਮਹਿਰੋਕ ਨੇ ਕਿਹਾ ਕਿ ਸਿੱਖਿਆ ਵਿਭਾਗ ਦੇ ਮੁੱਖ ਦਫਤਰ ਵਿਚ ਸਟਾਫ ਦੀ ਹੜਤਾਲ ਕਾਰਨ ਪੰਜਾਬ ਰਾਜ ਅਧਿਆਪਕ ਯੋਗਤਾ ਪ੍ਰੀਖਿਆ ਦੀ ਉੱਤਰ ਕੁੰਜੀ ਜਾਰੀ ਨਹੀਂ ਹੋ ਸਕੀ ਹੈ।

ਕਦੋਂ ਜਾਰੀ ਹੋਵੇਗੀ ਆੰਸਰ ਕੀ?

 ਪੰਜਾਬ ਸਕੂਲ ਸਿੱਖਿਆ ਬੋਰਡ ਦੇ ਪ੍ਰੀਖਿਆ ਕੰਟਰੋਲਰ ਜਨਕ ਰਾਜ ਮਹਿਰੋਕ ਨੇ ਕਿਹਾ ਕਿ ਹੜਤਾਲ ਖ਼ਤਮ ਹੋਣ ਉਪਰੰਤ ਉੱਤਰ ਕੁੰਜੀ ਜਾਰੀ ਕਰ ਕੇ ਉਮੀਦਵਾਰਾਂ ਨੂੰ ਹੋ ਰਹੀ ਸਮੱਸਿਆ ਦਾ ਹੱਲ ਕਰ ਦਿੱਤਾ ਜਾਵੇਗਾ ਤਾਂ ਕਿ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।

Also read:

💐🌿Follow us for latest updates 👇👇👇

Featured post

Punjab School Holidays announced in January 2026

Punjab Government Office / School Holidays in January 2026 – Complete List Punjab Government Office / School Holidays in...

RECENT UPDATES

Trends