ਲੁਧਿਆਣਾ ਦੇ ਡੀ. ਈ. ਓ. (ਸੈ ਸਿੱ) ਦਾ ਅਪਮਾਨ ਕਰਨ ਵਾਲੇ ਵਿਅਕਤੀਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ - ਗੈਸਾ ਪ੍ਰਧਾਨ
ਨਵਾਂਸ਼ਹਿਰ 2 ਜਨਵਰੀ (ਹਰਿੰਦਰ ਸਿੰਘ ) ਸਰਕਾਰੀ ਸਕੂਲ ਸਿੱਖਿਆ ਵਿਭਾਗ ਦੇ ਗਜ਼ਟਿਡ ਅਧਿਕਾਰੀਆਂ ਦੀ ਐਸੋਸੀਏਸ਼ਨ ਗੈਸਾ ਸਮੇਤ ਵੱਖ-ਵੱਖ ਅਧਿਆਪਕ ਸੰਗਠਨਾਂ ਅਤੇ ਸਮੁੱਚੇ ਅਧਿਆਪਕ ਭਾਈਚਾਰੇ ਨੇ ਇਕ ਅਵਾਜ਼ ਨਾਲ ਜ਼ਿਲ੍ਹਾ ਸਿੱਖਿਆ ਅਫ਼ਸਰ ਲੁਧਿਆਣਾ ਲਖਵੀਰ ਸਿੰਘ ਸਮਰਾ ਦੇ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਕੀਤੇ ਗਏ ਅਪਮਾਨ ਦੀ ਸਖਤ ਆਲੋਚਨਾ ਕੀਤੀ ਹੈ। ਗੈਸਾ ਪ੍ਰਧਾਨ ਪ੍ਰਿੰਸੀਪਲ ਰਾਜੇਸ਼ ਕੁਮਾਰ ਮੂਸਾਪੁਰ ਨੇ ਇਸ ਘਟਨਾ ਦੀ ਨਿੰਦਾ ਕਰਦਿਆਂ ਸ਼ਰਾਰਤੀ ਅਨਸਰਾਂ ਖਿਲਾਫ਼ ਫੌਰੀ ਤੌਰ ਤੇ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਗੈਸਾ ਪ੍ਰਧਾਨ ਨੇ ਕਿਹਾ ਕਿ ਡੀ. ਈ. ਓ. ਸਮਰਾ ਨਾਲ ਗੈਰਸਮਾਜੀ ਅਨਸਰਾਂ ਵੱਲੋਂ ਕੀਤੀ ਗਈ ਅਪਰਾਧਿਕ ਬਦਸਲੂਕੀ, ਸਰਕਾਰੀ ਕੰਮ ਵਿੱਚ ਵਿਘਨ ਪਾਉਣ ਅਤੇ ਗੈਰ ਸਮਾਜਿਕ ਗਤੀਵਿਧੀ ਨੂੰ ਅੰਜਾਮ ਦੇਣ ਵਾਲਿਆਂ ਤੇ ਕਾਨੂੰਨ ਦੀਆਂ ਸਖ਼ਤ ਤੋਂ ਸਖ਼ਤ ਧਾਰਾਵਾਂ ਤਹਿਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।
- PSEB TERM 02 : ਸਿਲੇਬਸ ਅਤੇ ਪ੍ਰਸ਼ਨ ਪੱਤਰ
- PSEB TERM 01 : (ਲਿੰਕ) ਬੋਰਡ ਪ੍ਰੀਖਿਆਵਾਂ ਦੇ ਨਤੀਜੇ ਦੇਖੋ
- 6th Pay commission: ਪੈਨਸ਼ਨ ਰਿਵੀਜਨ ਲਈ ਵਿੱਤ ਵਿਭਾਗ ਵਲੋਂ ਪੱਤਰ ਜਾਰੀ
- PSTET 2021: SEE ANSWER KEY HERE,
- PSEB TERM 01 BOARD EXAM ANSWER KEY DOWNLOAD HERE
ਇਸ ਬਾਰੇ ਕੁਲਵਿੰਦਰ ਸਿੰਘ ਸਰਾਏ ਜਿਲਾ ਸਿੱਖਿਆ ਅਫਸਰ (ਸੈ ਸਿ) ਤੇ ਉਪ ਜਿਲਾ ਸਿੱਖਿਆ ਅਫਸਰ ਅਮਰੀਕ ਸਿੰਘ ਤੇ ਡੀ ਈ ਓ ਹਰਕਮਲਜੀਤ ਸਿੰਘ (ਐ:ਸਿ:) ਨੇ ਵੀ ਉਕਤ ਘਟਨਾ ਦੀ ਨਿੰਦਾ ਕਰਦਿਆਂ ਕਿਹਾ ਕਿ ਇਸ ਬੇਹੱਦ ਸ਼ਰਮਨਾਕ ਘਟਨਾ ਨੂੰ ਅੰਜਾਮ ਦੇਣ ਵਾਲਿਆਂ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਉਹਨਾਂ ਸਰਕਾਰ ਤੇ ਪ੍ਰਸ਼ਾਸਨ ਤੋਂ ਸੁਰੱਖਿਆ ਦੀ ਮੰਗ ਵੀ ਕੀਤੀ ਹੈ ਤਾਂ ਕਿ ਭਵਿੱਖ ਵਿਚ ਅਜਿਹੀ ਕਰਤੂਤ ਕਰਨ ਵਾਲੇ ਵਿਅਕਤੀਆਂ ਉਤੇ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਤਾਂ ਕਿ ਭਵਿੱਖ ਵਿੱਚ ਕੋਈ ਦੁਬਾਰਾ ਅਜਿਹੀ ਘਟਨਾ ਨੂੰ ਅੰਜਾਮ ਨਾ ਦੇ ਸਕੇ। ਇਸ ਮੌਕੇ 'ਤੇ ਅਮਰਜੀਤ ਸਿੰਘ ਖਟਕੜ ਪ੍ਰਿੰਸੀਪਲ ਮੁਕੰਦਪੁਰ ਤੇ ਜਿਲਾ ਪ੍ਰਧਾਨ ਐਸ ਸੀ /ਬੀ ਸੀ ਮੁਲਾਜ਼ਮ ਯੂਨੀਅਨ ਵਲੋਂ ਇਸ ਕਾਰਵਾਈ ਦੀ ਨਿਖੇਧੀ ਕਰਦਿਆਂ ਸਬੰਧਤ ਜਿਲੇ ਦੇ ਪ੍ਰਸ਼ਾਸਨ ਤੋਂ ਤੁਰੰਤ ਐਕਸ਼ਨ ਲੈਣ ਦੀ ਮੰਗ ਕੀਤੀ ਹੈ। ਇਸ ਮੌਕੇ ਮੈਡਮ ਰਣਜੀਤ ਕੌਰ ਕਰੀਹਾ ਸੀ:ਉਪ ਪ੍ਰਧਾਨ, ਅਰੁਣਾ ਪਾਠਕ ਉਪ ਪ੍ਰਧਾਨ, ਰਜਨੀਸ਼ ਕੁਮਾਰ ਕੈਸ਼ੀਅਰ ਕਮ ਪ੍ਰੈਸ ਸਕੱਤਰ, ਰਾਜਨ ਭਾਰਦਵਾਜ ਜੁਆਂਇੰਟ ਸਕੱਤਰ, ਪਰਮਜੀਤ ਕੌਰ ਉੜਾਪਰ ਤੇ ਵਿਜੇ ਕੁਮਾਰ ਮਾਲੋਵਾਲ ਤੋਂ ਇਲਾਵਾ ਗੈਸਾ ਦੇ ਸਾਰੇ ਅਧਿਕਰੀ ਸ਼ਾਮਲ ਸਨ।