Monday, 24 May 2021

ਡੀਸੀ ਵਲੋਂ ਹਸਪਤਾਲ ਤੇ FIR ਦਰਜ, ਕਰੋਨਾ ਮਰੀਜ ਤੋਂ ਓਵਰ ਚਾਰਜ ਦੇ ਦੇਸ਼

*ਡੀਸੀ ਲੁਧਿਆਣਾ ਵਲੋਂ ਹਸਪਤਾਲ ਤੇ FIR ਦਰਜ, ਕਰੋਨਾ ਮਰੀਜ ਤੋਂ ਓਵਰ ਚਾਰਜ ਦੇ ਦੇਸ਼*

ਜਾਣਕਾਰੀ ਮੁਤਾਬਿਕ ਡੀਸੀ ਲੁਧਿਆਣਾ ਨੂੰ ਯਮੁਨਾਨਗਰ ਦੇ ਵਸਨੀਕ ਸਾਗਰ ਵਰਮਾ ਨੇ ਲਿਖਤੀ ਸ਼ਿਕਾਇਤ ਦਿੱਤੀ ਸੀ ਕਿ ਉਨ੍ਹਾਂ ਦੇ ਪਿਤਾ ਅਸ਼ਵਨੀ ਵਰਮਾ ਜੋ ਕਿ ਕੋਰੋਨਾ ਮਰੀਜ਼ ਸਨ, ਉਨ੍ਹਾਂ ਨੂੰ ਇਲਾਜ ਲਈ ਖੰਨਾ ਦੇ ਜੈਨ ਮਲਟੀ ਸਪੈਸ਼ਲਿਟੀ ਹਸਪਤਾਲ ਦਾਖਿਲ ਕਰਵਾਇਆ ਗਿਆ ਸੀ। ਜੈਨ ਹਸਪਤਾਲ ਵਲੋਂ 2 ਮਈ ਤੋਂ ਲੈ ਕੇ 14 ਮਈ ਨੂੰ ਮਰੀਜ਼ ਸ਼ਿਫ਼ਟ ਕੀਤੇ ਜਾਣ ਤੱਕ 8 ਲੱਖ 45 ਹਜ਼ਾਰ 62 ਰੁਪੈ ਦਾ ਬਿੱਲ ਮੰਗਿਆ ਗਿਆ। ਸ਼ਿਕਾਇਤਕਰਤਾ ਮੁਤਾਬਿਕ ਉਸ ਨੇ ਘਰ ਦੇ ਗਹਿਣੇ ਵੇਚ ਕੇ 4 ਲੱਖ 8 ਹਜ਼ਾਰ 70 ਰੁਪੈ ਜਮਾ ਕਰਵਾ ਦਿੱਤੇ,ਹਸਪਤਾਲ ਵਲੋਂ ਬਾਕੀ ਦੇ 4 ਲੱਖ 36 ਹਜ਼ਾਰ 742 ਰੁਪੈ ਜਮਾ ਕਰਵਾਉਣ ਲਈ ਕਿਹਾ ਗਿਆ।

: ਕਰੋਨਾ ਨਾਲ 9 ਮੌਤਾਂ ਅਤੇ 241 ਕਰੋਨਾ ਪਾਜ਼ਿਟਿਵ

 

ਤਰਨ ਤਾਰਨ: ਜ਼ਿਲ੍ਹੇ ਵਿੱਚ ਹੁਣ ਤੱਕ 1,23,499 ਵਿਅਕਤੀਆਂ ਨੂੰ ਲਗਾਈ ਗਈ ਕੋਵਿਡ-19 ਸਬੰਧੀ ਵੈਕਸੀਨ

 

ਦਫ਼ਤਰ ਜ਼ਿਲਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ

ਜ਼ਿਲੇ ਦੇ ਵੱਖ-ਵੱਖ ਸਰਕਾਰੀ ਹਸਪਤਾਲਾਂ ’ਚ ਕੋਵਿਡ-19 ਦੀ ਜਾਂਚ ਲਈ ਲਏ ਗਏ 1117 ਸੈਂਪਲ ਹੋਰ-ਡਿਪਟੀ ਕਮਿਸ਼ਨਰ

ਜ਼ਿਲ੍ਹੇ ਵਿੱਚ ਹੁਣ ਤੱਕ 1,23,499 ਵਿਅਕਤੀਆਂ ਨੂੰ ਲਗਾਈ ਗਈ ਕੋਵਿਡ-19 ਸਬੰਧੀ ਵੈਕਸੀਨ

ਤਰਨ ਤਾਰਨ, 24 ਮਈ :

ਕੋਵਿਡ-19 ਮਹਾਂਮਾਰੀ ਦਾ ਸ਼ਿਕਾਰ ਹੋ ਚੁੱਕੇ ਲੋਕਾਂ ਦਾ ਜਲਦੀ ਪਤਾ ਲਾਉਣ ਲਈ ਜ਼ਿਲ੍ਹੇ ਵਿੱਚ ਟੈਸਟਿੰਗ ‘ਚ ਤੇਜ਼ੀ ਲਿਆਂਦੀ ਗਈ ਹੈ।ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਕੁਲਵੰਤ ਸਿੰਘ ਨੇ ਦੱਸਿਆ ਕਿ ਜ਼ਿਲੇ ਦੇ ਵੱਖ-ਵੱਖ ਸਰਕਾਰੀ ਹਸਪਤਾਲਾਂ ’ਚ ਕੋਵਿਡ-19 ਦੀ ਜਾਂਚ ਲਈ ਅੱਜ 1117 ਸੈਂਪਲ ਹੋਰ ਲਏ ਗਏ ਹਨ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲੇ ਦੇ ਵੱਖ-ਵੱਖ ਸਰਕਾਰੀ ਹਸਪਤਾਲਾਂ ’ਚ ਅੱਜ ਕੀਤੇ ਗਏ 414 ਰੈਪਿਡ ਐਂਟੀਜਨ ਟੈਸਟਾਂ ਵਿੱਚੋਂ 12 ਦੀ ਰਿਪੋਰਟ ਪਾਜ਼ੇਟਿਵ ਆਈ ਹੈ ਅਤੇ 402 ਦੀ ਰਿਪੋਰਟ ਨੈਗੇਟਿਵ ਪਾਈ ਗਈ ਹੈ।

ਉਹਨਾਂ ਦੱਸਿਆ ਕਿ ਜ਼ਿਲਾ ਤਰਨ ਤਾਰਨ ਵਿੱਚ ਕੋਵਿਡ-19 ਦੀ ਜਾਂਚ ਲਈ ਹੁਣ ਤੱਕ ਆਰ. ਟੀ. ਪੀ. ਸੀ. ਆਰ., ਰੈਪਿਡ ਐਂਟੀਜਨ ਤੇ ਟਰੂਨੈੱਟ ਵਿਧੀ ਰਾਹੀਂ 2,47,763 ਵਿਅਕਤੀਆਂ ਦੇ ਸੈਂਪਲ ਲਏ ਗਏ ਹਨ, ਜਿੰਨਾਂ ਵਿਚੋਂ 2,40,345 ਵਿਅਕਤੀਆਂ ਦੀ ਰਿਪੋਰਟ ਨੈਗੇਟਿਵ ਆਈ ਹੈ ਅਤੇ 703 ਦੀ ਰਿਪੋਰਟ ਆਉਣੀ ਬਾਕੀ ਹੈ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਜ਼ਿਲ੍ਹਾ ਤਰਨ ਤਾਰਨ ਵਿੱਚ ਹੁਣ ਤੱਕ 1,23,499 ਵਿਅਕਤੀਆਂ ਨੂੰ ਕੋਵਿਡ-19 ਸਬੰਧੀ ਵੈਕਸੀਨ ਦੀ ਡੋਜ਼ ਲਗਾਈ ਜਾ ਚੁੱਕੀ ਹੈ ।ਉਹਨਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹਨ ਇਸ ਭਿਆਨਕ ਮਹਾਂਮਾਰੀ ‘ਤੇ ਕਾਬੂ ਪਾਉਣ ਲਈ ਵੈਕਸੀਨ ਜ਼ਰੂਰ ਲਗਵਾਉਣ।

ਪੰਜਾਬ ਦੇ ਹਰ ਜ਼ਿਲ੍ਹੇ ਦੀ ਅਪਡੇਟ ਦੇਖਣ ਲਈ ਕਲਿਕ ਕਰੋ

ਉਹਨਾਂ ਦੱਸਿਆ ਕਿ ਜ਼ਿਲਾ ਤਰਨ ਤਾਰਨ ਵਿੱਚ ਹੁਣ ਤੱਕ 7190 ਵਿਅਕਤੀ ਕੋਵਿਡ-19 ਤੋਂ ਪੀੜਤ ਪਾਏ ਗਏ ਹਨ।ਉਹਨਾਂ ਦੱਸਿਆ ਕਿ ਹੁਣ ਤੱਕ ਕਰੋਨਾ ਵਾਇਰਸ ਤੋਂ ਪੀੜਤ 6248 ਵਿਅਕਤੀ ਕੋਰੋਨਾ ਵਾਇਰਸ ਨੂੰ ਮਾਤ ਦਿੰਦਿਆਂ ਸਿਹਤਯਾਬੀ ਹਾਸਲ ਕਰ ਚੁੱਕੇ ਹਨ ।

ਜ਼ਿਲਾ ਤਰਨ ਤਾਰਨ ਵਿੱਚ ਇਸ ਸਮੇਂ ਕੋਵਿਡ-19 ਦੇ 653 ਐਕਟਿਵ ਕੇਸ ਹਨ, ਜਿੰਨਾਂ ਵਿੱਚੋਂ 405 ਵਿਅਕਤੀਆਂ ਨੂੰ ਘਰਾਂ ਚ ਇਕਾਂਤਵਾਸ ਕੀਤਾ ਗਿਆ ਹੈ ਅਤੇ 20 ਵਿਅਕਤੀ ਇਲਾਜ ਲਈ ਹੋਰ ਜ਼ਿਲਿਆਂ ਵਿੱਚ ਦਾਖਲ ਹਨ।ਇਸ ਤੋਂ ਇਲਾਵਾ 10 ਮਰੀਜ਼ਾਂ ਨੂੰ ਗੂਰੂ ਨਾਨਕ ਦੇਵ ਹਸਪਤਾਲ ਅੰਮ੍ਰਿਤਸਰ ਲਈ ਰੈਫ਼ਰ ਕੀਤਾ ਗਿਆ ਹੈ ਅਤੇ 06 ਮਰੀਜ਼ ਗੁਰੂ ਨਾਨਕ ਦੇਵ ਸੁਪਰ ਸਪੈਸ਼ਿਲਟੀ ਹਸਪਤਾਲ ਤਰਨ ਤਾਰਨ ਵਿਖੇ ਇਲਾਜ ਅਧੀਨ ਹਨ।

ਉਹਨਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਕਰੋਨਾ ਵਾਇਰਸ ਦੇ ਵਧ ਰਹੇ ਕੇਸਾਂ ਕਰਕੇ ਉਹ ਕੋਵਿਡ-19 ਮਹਾਂਮਾਰੀ ਪ੍ਰਤੀ ਸਿਹਤ ਵਿਭਾਗ ਵੱਲੋਂ ਜਾਰੀ ਸਾਵਧਾਨੀਆਂ ਨੂੰ ਜ਼ਰੂਰ ਅਪਣਾਉਣ ਅਤੇ ਮਾਸਕ ਪਹਿਨਣ, ਹੱਥਾਂ ਨੂੰ ਵਾਰ-ਵਾਰ ਸਾਫ਼ ਕਰਨ ਅਤੇ 2 ਗਜ਼ ਦੀ ਸਮਾਜਿਕ ਦੂਰੀ ਨੂੰ ਬਣਾਏ ਰੱਖਣ।

---------------

ਰੂਪਨਗਰ: ਕਰੋਨਾ ਨਾਲ 4 ਮੌਤਾਂ ਅਤੇ 96 ਕਰੋਨਾ ਪਾਜ਼ਿਟਿਵ

ਪੰਜਾਬ ਦੇ ਹਰ ਜ਼ਿਲ੍ਹੇ ਦੀ ਅਪਡੇਟ ਦੇਖਣ ਲਈ ਕਲਿਕ ਕਰੋ

ਹੁਸ਼ਿਆਰਪੁਰ: ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹੇ ’ਚ ਹੁਣ ਤੱਕ ਬਲੈਕ ਫੰਗਸ ਦਾ ਕੋਈ ਮਾਮਲਾ ਨਹੀਂ ਹੋਇਆ ਰਿਪੋਰਟ

 ਬਲੈਕ ਫੰਗਸ ਦੀ ਰੋਕਥਾਮ ਨੂੰ ਲੈ ਕੇ ਜ਼ਿਲ੍ਹੇ ’ਚ ਫੈਲਾਈ ਜਾ ਰਹੀ ਹੈ ਜਾਗਰੂਕਤਾ : ਅਪਨੀਤ ਰਿਆਤ

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹੇ ’ਚ ਹੁਣ ਤੱਕ ਬਲੈਕ ਫੰਗਸ ਦਾ ਕੋਈ ਮਾਮਲਾ ਨਹੀਂ ਹੋਇਆ ਰਿਪੋਰਟ

ਬਲੈਕ ਫੰਗਸ ਦੀ ਰੋਕਥਾਮ ਦੇ ਲਈ ਜ਼ਿਲ੍ਹੇ ਦੇ ਹਸਪਤਾਲਾਂ ਨੂੰ ਜਾਰੀ ਕੀਤੀਆਂ ਗਈਆਂ ਹਨ ਗਾਈਡਨਾਈਨਸ

ਕਿਹਾ, ਸੈਲਫ ਮੈਡੀਕੇਸ਼ਨ ਨਾ ਕਰਨ ਲੋਕ, ਲੱਛਣ ਦਿਖਣ ’ਤੇ ਡਾਟਕਰ ਨਾਲ ਕਰਨ ਸੰਪਰਕ

ਜ਼ਿਲ੍ਹੇ ’ਚ ਰੈਗੁਲੇਟਿਡ ਤਰੀਕੇ ਨਾਲ ਦਿੱਤੀਆਂ ਜਾ ਰਹੀਆਂ ਹਨ ਬਲੈਕ ਫੰਗਸ ਦੀਆਂ ਦਵਾਈਆਂ

ਜ਼ਿਆਦਾ ਸਮੇਂ ਤੱਕ ਗੰਦਾ ਮਾਸਕ ਪਹਿਨਣ ਨਾਲ ਵੀ ਇੰਫੈਕਸ਼ਨ ਦਾ ਵੱਧਦਾ ਰਹਿੰਦਾ ਹੈ ਖਤਰਾ

ਹੁਸ਼ਿਆਰਪੁਰ, 24 ਮਈ : ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਬਲੈਕ ਫੰਗਸ ਤੋਂ ਬਚਾਅ ਨੂੰ ਲੈ ਕੇ ਜਾਗਰੂਕਤਾ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਹੁਣ ਤੱਕ ਇਸ ਬੀਮਾਰੀ ਨੂੰ ਲੈ ਕੇ ਜ਼ਿਲ੍ਹੇ ਦੇ ਸਰਕਾਰੀ ਅਤੇ ਪ੍ਰਾਈਵੇਅ ਹਸਪਤਾਲਾਂ ਵਿੱਚ ਕੋਈ ਮਾਮਲਾ ਰਿਪੋਰਟ ਨਹੀਂ ਹੋਇਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਬਲੈਕ ਫੰਗਸ ਨੂੰ ਨੂੰ ਮਹਾਂਮਾਰੀ ਘੋਸ਼ਿਤ ਕਰ ਦਿੱਤਾ ਗਿਆ ਹੈ ਅਤੇ ਇਸ ਸਬੰਧ ਵਿੱਚ ਜ਼ਿਲ੍ਹੇ ਦੇ ਸਾਰੇ ਹਸਪਤਾਲਾਂ ਨੂੰ ਇਸਦੇ ਬਚਾਅ ਸਬੰਧੀ ਅਪਣਾਈਆਂ ਜਾਣ ਵਾਲੀਆਂ ਸਾਵਧਾਨੀਆਂ ਨੂੰ ਗੰਭੀਰਤਾ ਨਾਲ ਅਪਣਾਉਣ ਦੇ ਨਿਰਦੇਸ਼ ਦੇ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਜੇਕਰ ਸਮੇਂ ’ਤੇ ਮਰੀਜ ਡਾਕਟਰ ਨਾਲ ਸੰਪਰਕ ਕਰਕੇ ਇਸਦਾ ਇਲਾਜ ਕਰਵਾ ਲਵੇ ਤਾਂ ਇਸ ਬੀਮਾਰੀ ਦਾ ਇਲਾਜ ਸੰਭਵ ਹੈ। ਉਨ੍ਹਾਂ ਕਿਹਾ ਕਿ ਇਹ ਬੀਮਾਰੀ ਉਨ੍ਹਾਂ ਮਰੀਜ਼ਾਂ ਨੂੰ ਵੱਧ ਪ੍ਰਭਾਵਿਤ ਕਰਦੀ ਹੈ ਜਿਸ ਦੀ ਰੋਗਾਂ ਨਾਲ ਲੜਨ ਦੀ ਤਾਕਤ ਘੱਟ ਹੁੰਦੀ ਹੈ ਪਰ ਕੁਝ ਸਾਵਧਾਨੀਆਂ ਅਪਣਾ ਕੇ ਇਸ ਬੀਮਾਰੀ ਤੋਂ ਬਚਿਆ ਜਾ ਸਕਦਾ ਹੈ।

ਪੰਜਾਬ ਦੇ ਹਰ ਜ਼ਿਲ੍ਹੇ ਦੀ ਅਪਡੇਟ ਦੇਖਣ ਲਈ ਕਲਿਕ ਕਰੋ

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਬਲੈਕ ਫੰਗਸ ਦੇ ਫੈਲਾਅ ਨੂੰ ਰੋਕਣ ਦੇ ਲਈ ਹਸਪਤਾਲਾਂ ਵਿੱਚ ਸਾਫ ਸਫਾਈ ਦਾ ਧਿਆਨ ਰੱਖਣਾ ਅਤੇ ਸਮੇਂ-ਸਮੇਂ ’ਤੇ ਮਰੀਜ਼ਾਂ ਦਾ ਮਾਸਕ ਬਦਲਣ ਦੀ ਹਦਾਇਤ ਦਿੱਤੀ ਗਈ ਹੈ। ਇਸ ਤੋਂ ਇਲਾਵਾ ਆਕਸੀਜਨ ਨੂੰ ਸਾਫ ਸੁਥਰੇ ਵਾਤਾਵਰਣ ਵਿੱਚ ਰੱਖਣ ਅਤੇ ਆਕਸੀਜਨ ਕੰਸਨਟੇਟਰ ਦਾ ਪਾਣੀ ਸਮੇਂ-ਸਮੇਂ ’ਤੇ ਬਦਲਣ ਦੇ ਨਿਰਦੇਸ਼ ਵੀ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਉਨ੍ਹਾਂ ਸਾਰੇ ਹਸਪਤਾਲਾਂ ਵਿੱਚ ਜਿਥੇ ਕੋਵਿਡ ਮਰੀਜ਼ਾਂ ਦਾ ਇਲਾਜ ਕੀਤਾ ਜਾ ਰਹਿਾ ਹੈ ਇਹ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਕੋਵਿਡ ਮਰੀਜ਼ ਜਦੋਂ ਠੀਕ ਹੋ ਕੇ ਘਰ ਜਾਂਦਾ ਹੈ ਤਾਂ ਉਸਨੂੰ ਅਤੇ ਉਸਦੇ ਪਰਿਵਾਰ ਨੂੰ ਬਲੈਕ ਫੰਗਸ ਤੋਂ ਬਚਣ ਸਬੰਧੀ ਸਾਵਧਾਨੀਆਂ ਦੇ ਬਾਰੇ ਵਿੱਚ ਦੱਸਿਆ ਜਾਵੇ।

ਅਪਨੀਤ ਰਿਆਤ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਬਲੈਕ ਫੰਗਸ ਦੀ ਇਨਫੈਕਸ਼ਨ ਕਿਸੇ ਨੂੰ ਵੀ ਹੋ ਸਕਦੀ ਹੈ ਚਾਹੇ ਉਹ ਕੋਵਿਡ ਮਰੀਜ਼ ਹੋਵੇ ਜਾਂ ਨਹੀਂ। ਉਨ੍ਹਾਂ ਕਿਹਾ ਕਿ ਕੋਵਿਡ ਮਰੀਜ਼ਾਂ ਨੂੰ ਇਸ ਇਨਫੈਕਸ਼ਨ ਹੋਣ ਦਾ ਵੱਧ ਖਤਰਾ ਰਹਿੰਦਾ ਹੈ ਕਿਉਂਕਿ ਉਨ੍ਹਾਂ ਵਿੱਚ ਸਟੇਰੋਇਡ ਦਾ ਲੈਵਲ ਵੱਧ ਜਾਂਦਾ ਹੈ ਅਤੇ ਉਨ੍ਹਾਂ ਦੀ ਰੋਗਾਂ ਨਾਲ ਲਗਨ ਦੀ ਸ਼ਕਤੀ ਕਮਜ਼ੋਰ ਹੁੰਦੀ ਹੈ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਹਿਕਾ ਕਿ ਉਹ ਜ਼ਿਆਦਾ ਦੇਰ ਤੱਕ ਇਕ ਹੀ ਮਾਸਕ ਨਾ ਪਹਿਨਣ ਅਤੇ ਸਮੇਂ-ਸਮੇਂ ’ਤੇ ਇਸ ਨੂੰ ਬਦਲਦੇ ਰਹਿਣ। ਬਲੈਕ ਫੰਗਸ ਦੀਆਂ ਦਵਾਈਆਂ ਦੀ ਉਪਲਬਧਤਾ ਦੇ ਬਾਰੇ ਵਿੱਚ ਦੱਸਦਿਆਂ ਹੋਇਆ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸਦੀ ਉਪਲਬਧਤਾ ਸੂਬੇ ਦੇ ਕੋਲ ਹੈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਕੋਵਿਡ ਦੇ ਮਰੀਜ਼ਾਂ ਦੇ ਲਈ ਰੈਮੇਡੇਸਿਵਰ ਨੂੰ ਕੰਟਰੋਲ ਤਰੀਕੇ ਨਾਲ ਪ੍ਰੀਸਕ੍ਰਿਪਸ਼ਨ ਦੇ ਆਧਾਰ ’ਤੇ ਇਸ਼ੂ ਕੀਤਾ ਜਾਂਦਾ ਹੈ, ਉਸੇ ਤਰ੍ਹਾਂ ਬਲੈਕ ਫੰਗਸ ਦੀਆਂ ਦਵਾਈਆਂ ਵੀ ਪ੍ਰੀਕ੍ਰਿਪਸ਼ਨ ਦੇ ਆਧਾਰ ’ਤੇ ਇਸ਼ੂ ਕੀਤੀਆਂ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਦਵਾਈਆਂ ਦੀ ਕੋਈ ਕਮੀ ਨਹੀਂ ਬਲਕਿ ਇਸ ਨੂੰ ਰੇਗੁਲੇਟਿਡ ਤਰੀਕੇ ਨਾਲ ਦਿੱਤਾ ਜਾਵੇਗਾ।

ਬਲੈਕ ਫੰਗਸ ਦੇ ਲੱਛਣ ਅਤੇ ਬਚਾਅ ਦੇ ਲਈ ਕੀ ਕੀਤਾ ਜਾਵੇ ਅਤੇ ਕੀ ਨਾ ਕੀਤਾ ਜਾਵੇ

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਚੇਹਰੇ ਵਿੱਚ ਦਰਦ ਜਾਂ ਸੋਜ, ਨੱਕ ਬੰਦ ਹੋਣਾ ਹੈ ਨੱਕ ਤੋਂ ਭੂਰਾ ਪਾਣੀ ਨਿਕਲਣਾ, ਦੰਦਾਂ ਵਿੱਚ ਦਰਦ ਜਾਂ ਦੰਦਾਂ ਦਾ ਢੀਲਾ ਪੈਣਾ, ਅੱਖਾਂ ਵਿੱਚ ਲਾਲੀ, ਦਰਜ ਜਾਂ ਸੋਜ, ਬੁਖਾਰ ਅਤੇ ਸਾਹ ਵਿੱਚ ਦਿਕਤ, ਸਿਰ ਦਰਦ ਧੁੰਦਲਾ ਜਾਂ ਦੋ-ਦੋ ਨਜ਼ਰ ਆਉਣਾ ਬਲੈਕ ਫੰਗਸ ਦੇ ਲੱਛਣ ਹਨ। ਉਨ੍ਹਾਂ ਹਿਕਾ ਕਿ ਇਹ ਲੱਛਣ ਦਿਖਣ ’ਤੇ ਤੁਰੰਦ ਨਜ਼ਦੀਕੀ ਸਰਕਾਰੀ ਹਸਪਤਾਲ ਵਿੱਚ ਨੱਕ, ਕੰਨ ਅਤੇ ਗਲਾ, ਮੈਡੀਸਨ, ਛਾਤੀ ਰੋਗਾਂ ਦੇ ਮਾਹਰ ਜਾਂ ਪਲਾਸਟਿਕ ਸਰਜਨ ਨਾਲ ਸੰਪਰਕ ਕਰਕੇ ਜਾਂਚ ਕਰਵਾਈ ਜਾਵੇ। ਉਨ੍ਹਾਂ ਕਿਹਾ ਕਿ ਸੂਗਰ ਦੇ ਗੰਭੀਰ ਰੋਗੀਆਂ, ਘੱਟ ਇਮਿਊਨਿਟੀ ਵਾਲੇ ਵਿਅਕਤੀਆਂ (ਐਚ.ਆਈ.ਵੀ, ਕੈਂਸਰ ਆਦਿ ਤੋਂ ਪੀੜਤ), ਸਟੋਰੋਅਡ, ਇਮਿਊਨੋਮੋਡੂਲੇਟਰਾ ਨਾਲ ਕੋਵਿਡ-19 ਤੋਂ ਠੀਕ ਹੋਏ ਵਿਅਕਤੀ, ਲੰਮੇ ਸਮੇਂ ਤੋਂ ਆਕਸੀਜਨ ’ਤੇ ਰਹਿਣ ਵਾਲੇ ਮਰੀਜ ਨੂੰ ਇਸ ਬਲੈਕ ਫੰਗਸ ਹੋਣ ਦਾ ਵੱਧ ਖਤਰਾ ਰਹਿੰਦਾ ਹੈ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕੋਵਿਡ ਮਰੀਜ਼ਾਂ ਖਾਸਕਰ ਉਨ੍ਹਾਂ ਮਰੀਜ਼ਾਂ ਨੂੰ ਜਿਸ ਨੂੰ ਡਾਇਬਿਟੀਜ਼ ਹੁੰਦੀ ਹੈ ਜਾਂ ਜਿਸ ਨੂੰ ਵੱਧ ਸਟੇਰੋਅਡ ਦੇਣੇ ਪੈ ਰਹੇ ਹਨ ਉਨ੍ਹਾਂ ਵਿੱਚ ਇਹ ਬੀਮਾਰੀ ਪਾਈ ਜਾ ਰਹੀ ਹੈ। ਕਿਉਂਕਿ ਉਨ੍ਹਾਂ ਦੀਆਂ ਬੀਮਾਰੀਆਂ ਨਾਲ ਲੜਨ ਦੀ ਸ਼ਕਤੀ ਘੱਟ ਹੋ ਜਾਂਦੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਸੈਲਫ ਮੈਡੀਕੇਸ਼ਨ ਨਾ ਕਰਨ ਅਤੇ ਨਾ ਹੀ ਆਪਣੇ ਆਪ ਸਟੋਰਾਅਡ ਲੈਣ। ਉਨ੍ਹਾਂ ਕਿਹਾ ਕਿ ਜੇਕਰ ਕੋਈ ਮਰੀਜ਼ ਡਾਕਟਰ ਦੇ ਕੋਲ ਜਾਂਦਾ ਹੈ ਅਤੇ ਉਸ ਨੂੰ ਸ਼ੂਗਰ ਦੀ ਬੀਮਾਰੀ ਹੈ ਤਾਂ ਉਹ ਡਾਕਟਰ ਨੂੰ ਆਪਣੀ ਪੂਰੀ ਹਿਸਟਰੀ ਦੇਣ। ਉਨ੍ਹਾਂ ਕਿਹਾ ਕਿ ਕਿਉਂਕਿ ਸ਼ੂਗਰ ਦਾ ਲੈਵਲ ਕੰਟਰੋਲ ਕਰਨਾ ਬਹੁਤ ਜ਼ਰੂਰੀ ਹੈ, ਇਸ ਲਈ ਡਾਕਟਰ ਆਪਣੇ ਹਿਸਾਬ ਨਾਲ ਮਰੀਜ਼ ਨੂੰ ਦਵਾਈ ਦਿੱਦਾ ਹੈ।

PANJAB UNIVERSITY EXTENDED DATES FOR SUBMISSION OF EXAMINATION FORMS

 


ਅੰਮਿ੍ਰਤਸਰ: 13 ਵਿਅਕਤੀੀਆਂਂ ਦੀ ਮੌਤ,340 ਲੋਕਾਂ ਦੀ ਰਿਪੋਰਟ ਆਈ ਕਰੋਨਾ ਪਾਜੀਟਿਵ

 

ਕੋਰੋਨਾ ਤੋਂ ਮੁਕਤ ਹੋਏ 398 ਵਿਅਕਤੀ ਪਰਤੇ ਆਪਣੇ ਘਰਾਂ ਨੂੰ

--- ਅੱਜ 340 ਲੋਕਾਂ ਦੀ ਰਿਪੋਰਟ ਆਈ ਕਰੋਨਾ ਪਾਜੀਟਿਵ

----ਜਿਲਾ ਅੰਮਿ੍ਰਤਸਰ ਵਿੱਚ ਕੁਲ ਐਕਟਿਵ ਕੇਸ 4050

ਅੰਮਿ੍ਰਤਸਰ, 24 ਮਈ --- ਜਿਲਾ ਅੰਮਿ੍ਰਤਸਰ ਵਿੱਚ ਅੱਜ 340 ਲੋਕਾਂ ਦੀ ਮੈਡੀਕਲ ਰਿਪੋਰਟ ਕਰੋਨਾ ਪਾਜੀਟਿਵ ਆਈ ਹੈ ਅਤੇ 398 ਲੋਕ ਸਿਹਤਯਾਬ ਹੋ ਕੇ ਆਪਣੇ ਘਰਾਂ ਨੂੰ ਪਰਤੇ ਹਨ ਅਤੇ ਹੁਣ ਤੱਕ ਕੁਲ 37767 ਵਿਅਕਤੀ ਕਰੋਨਾ ਤੋਂ ਮੁਕਤ ਹੋ ਗਏ ਹਨ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ. ਚਰਨਜੀਤ ਸਿੰਘ ਸਿਵਲ ਸਰਜਨ ਨੇ ਦੱਸਿਆ ਕਿ ਇਸ ਸਮੇਂ ਜਿਲੇ ਵਿੱਚ 4050 ਐਕਟਿਵ ਕੇਸ ਹਨ। ਉਨਾ ਦੱਸਿਆ ਕਿ ਹੁਣ ਤੱਕ 1357 ਲੋਕਾਂ ਦੀ ਕਰੋਨਾ ਪਾਜੀਟਿਵ ਹੋਣ ਨਾਲ ਮੋਤ ਹੋ ਚੁੱਕੀ ਹੈ। ਉਨਾਂ ਦੱਸਿਆ ਕਿ ਅੱਜ 13 ਵਿਅਕਤੀੀਆਂਂ ਦੀ ਮੌਤ ਹੋਈ ਹੈ।

ਪੰਜਾਬ ਦੇ ਹਰ ਜ਼ਿਲ੍ਹੇ ਦੀ ਅਪਡੇਟ ਦੇਖਣ ਲਈ ਕਲਿਕ ਕਰੋ

ਗਰਮੀ ਦੀਆਂ ਛੁੱਟੀਆਂ ਵਿੱਚ ਅਧਿਆਪਕਾਂ ਨੂੰ ਨਵੀਆਂ ਹਦਾਇਤਾਂ ਜਾਰੀ

ਸਿੱਖਿਆ ਵਿਭਾਗ ਵੱਲੋਂ  ਗਰਮੀਆਂ ਦੀਆਂ ਛੁੱਟੀਆਂ ਕੀਤੀਆਂ ਗਈਆਂ ਹਨ । ਜ਼ਿਲ੍ਹਾ ਸਿੱਖਿਆ ਅਫ਼ਸਰ ਵਲੋਂ ਛੁੱਟੀਆਂ ਦੌਰਾਨ  ਅਧਿਆਪਕਾਂ ਨੂੰ ਹੇਠ ਲਿਖੀ ਹਦਾਇਤਾਂ ਦਾ ਪਾਲਣ ਕਰਨ ਲਈ ਕਿਹਾ ਗਿਆ ਹੈ। 

 ਕੋਵਿਡ19 ਤੋਂ ਬਚਾਓ ਸਬੰਧੀ ਸਮੇਂ-ਸਮੇਂ ਜਾਰੀ ਕੀਤੀ ਜਾਂਦੀਆਂ ਸਾਰੀਆਂ ਹਦਾਇਤਾਂ ਦੀ ਪਾਲਣਾ ਕੀਤੀ ਜਾਵੇ ਅਤੇ ਸਕੂਲ ਵਿਦਿਆਰਥੀਆਂ ਨਾਲ ਰਾਬਤਾ ਕਾਇਮ ਰੱਖਿਆ ਜਾਵੇ । ਸਿੱਖਿਆ ਦਾ ਮਿਆਰ ਉੱਚਾ ਚੁੱਕਣ ਲਈ ਅਤੇ ਸਕੂਲ ਇਨਫਰਾਸਟਰਕਚਰ ਨੂੰ ਵਧੀਆ ਬਨਾਉਣ ਲਈ ਵਿਭਾਗ ਵੱਲੋਂ ਦਿਨ ਰਾਤ ਉਪਰਾਲੇ ਕੀਤੇ ਜਾ ਰਹੇ ਹਨ ਜਿਸ ਤਹਿਤ ਬਹੁਤ ਸਾਰੇ ਸਕੂਲਾਂ ਵਿੱਚ ਸਿਵਲ ਵਰਕਸ ਦੇ ਕੰਮ ਚਲ ਰਹੇ ਹਨ। ਸਮੂਹ ਸਕੂਲ ਮੁੱਖੀ ਇਸ ਗੱਲ ਨੂੰ ਯਕੀਨੀ ਬਨਾਉਣਗੇ ਕਿ ਉਹ ਕੰਮ ਸੁਚਾਰੂ ਰੂਪ ਨਾਲ ਸਮੇਂ ਸਿਰ ਮੁਕੰਮਲ ਕੀਤੇ ਜਾਣ ॥ 


ਵਿਦਿਆਰਥੀਆਂ ਦੀ ਦਾਖਲਾ ਮੁਹਿੰਮ ਵੱਖ-ਵੱਖ ਸੰਚਾਰ ਸਾਧਨਾਂ ਰਾਹੀਂ, ਮੀਡ-ਡੇ ਮੀਲ ਵਰਕਰਾਂ ਆਂਗਣਵਾੜੀ ਵਰਕਰਾਂ, ਪਿੰਡ ਦੀ ਪੰਚਾਇਤ ਆਦਿ ਦੀ ਮਦਦ ਨਾਲ ਜਾਰੀ ਰੱਖੀ ਜਾਵੇ । 


ਸਕੂਲਾਂ ਦਾ ਕੀਮਤੀ ਸਾਮਾਨ ਜਿਵੇਂ ਕਿ ਪ੍ਰੋਜੈਕਟਰ, ਐਲ.ਈ.ਡੀ, ਗੈਸ ਸਿਲੰਡਰ ਆਦਿ ਨੂੰ ਸੁਰੱਖਿਅਤ ਤੇਰੀਕੇ ਨਾਲ ਰੱਖਣਾ ਯਕੀਨੀ ਬਣਾਇਆ ਜਾਵੇ ।


 ਕੋਈ ਵੀ ਕਰਮਚਾਰੀ ਸ਼ਟੇਸਨ ਲੀਵ ਦੀ ਪ੍ਰਵਾਨਗੀ ਤੋਂ ਬਿਨਾਂ ਸ਼ਟੇਸ਼ਨ ਨਹੀਂ ਛੱਡੇਗਾ ਅਤੇ ਛੁੱਟੀਆਂ ਦੌਰਾਨ ਆਪਣਾ ਪਤਾ ਅਤੇ ਮੋਬਾਇਲ ਨੰਬਰ ਬੀ.ਪੀ.ਈ.ਓ ਦਫਤਰ ਵਿਖੇ ਦੱਸਣਗੇ ਕਿਸੇ ਵੀ ਕਰਮਚਾਰੀ ਨੂੰ ਕਿਸੇ ਵੀ ਸਮੇਂ ਸੰਪਰਕ ਕੀਤਾ ਜਾ ਸਕਦਾ ।

ਸਮੂਹ ਕਰਮਚਾਰੀ ਛੁੱਟੀਆਂ ਦੌਰਾਨ ਆਉਣ ਵਾਲੀ ਸਾਰੀ ਵਿਭਾਗੀ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਕਰਨਾ ਯਕੀਨੀ ਬਨਾਉਣਗੇ ।

 

हिमाचल प्रदेश में कोरोना कर्फ्यू 31 मई तक बढ़ा

 हिमाचल प्रदेश में कोरोना कर्फ्यू 31 मई तक बढ़ा दिया गया है। कोरोना कर्फ्यू के नियमों में कोई ढील नहीं दी गई है। कर्फ्यू मौजूदा नियमों के अनुसार ही लागू रहेगा।मंत्रिमंडल बैठक की अध्यक्षता मुख्यमंत्री जयराम ठाकुर ने की यह फैसला सोमवार दोपहर को शिमला में बैठक में लिया गया। ।इस से पहले हिमाचल प्रदेश में 26 मई तक कोरोना कर्फ्यू लागू किया गया था। इसके तहत पूरे प्रदेश में धारा 144 लागू की गई है। शहरी आवास मंत्री सुरेश भारद्वाज ने प्रेस वार्ता में बताया कि 31 मई तक प्रदेश में पहले की तरह व्यवस्था लागू रहेगी। आवश्यक वस्तुओं की दुकानें पहले की तरह तीन घंटे के लिए ही खुलेंगी। । 

ਕਪੂਰਥਲਾ: ਜ਼ਿਲ੍ਹਾ ਮੈਜਿਸਟਰੇਟ ਵੱਲੋਂ ਦੁਕਾਨਾਂ ਖੋਲਣ ਦੀ ਨਵੀਂ ਸਮਾਂ ਸਾਰਣੀ ਜਾਰੀ

 

ਜ਼ਿਲ੍ਹਾ ਮੈਜਿਸਟਰੇਟ ਵੱਲੋਂ ਦੁਕਾਨਾਂ ਖੋਲਣ ਦੀ ਨਵੀਂ ਸਮਾਂ ਸਾਰਣੀ ਜਾਰੀ ਕੀਤੀ ਹੈ।
ਪੰਜਾਬ ਦੇ ਹਰ ਜ਼ਿਲ੍ਹੇ ਦੀ ਅਪਡੇਟ ਦੇਖਣ ਲਈ ਕਲਿਕ ਕਰੋ

5ਵੀਂ ਸ਼੍ਰੇਣੀ ਦਾ ਨਤੀਜਾ ਐਲਾਨਿਆ 25 ਮਈ ਨੂੰ ਆਨ ਲਾਈਨ ਦੇਖ ਸਕਣਗੇ ਵਿਦਿਆਰਥੀ

5ਵੀਂ ਸ਼੍ਰੇਣੀ ਦਾ ਨਤੀਜਾ ਐਲਾਨਿਆ 25 ਮਈ ਨੂੰ ਆਨ ਲਾਈਨ ਦੇਖ ਸਕਣਗੇ ਵਿਦਿਆਰਥੀ।

 ਇਹ ਨਤੀਜਾ pseb.ac.in 'ਤੇ ਵੇਖਿਆ ਜਾ ਸਕਦਾ ਹੈ। ਵਿਦਿਆਰਥੀ ਭਲਕੇ ਆਪਣਾ ਨਤੀਜਾ ਦੇਖ ਸਕਣਗੇ

ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 5ਵੀਂ ਸ਼੍ਰੇਣੀ ਦੀ ਸਲਾਨਾ ਪ੍ਰੀਖਿਆ ਦਾ ਨਤੀਜਾ ਐਲਾਨਿਆ

ਪੰਜਾਬ ਸਕੂਲ ਸਿੱਖਿਆ ਬੋਰਡ ਨੇ  17 ਮਈ  ਸੋਮਵਾਰ ਨੂੰ 8ਵੀਂ ਤੇ 10ਵੀਂ ਕਲਾਸ ਦੇ ਨਤੀਜਿਆਂ ਦਾ ਐਲਾਨ ਕਰਨ ਤੋਂ ਬਾਅਦ ਅੱਜ 5ਵੀਂ ਸ਼੍ਰੇਣੀ ਦੀ ਸਲਾਨਾ ਪ੍ਰੀਖਿਆ ਮਾਰਚ 2021 ਦਾ ਨਤੀਜਾ ਅੱਜ ਐਲਾਨ ਦਿੱਤਾ ਹੈ। 

5ਵੀਂ ਸ਼੍ਰੇਣੀ ਦੇ ਨਤੀਜਿਆਂ ਦੀ  ਜਾਣਕਾਰੀ ਦਿੰਦਿਆਂ ਪੰਜਾਬ ਸਕੂਲ ਸਿੱਖਿਆ ਬੋਰਡ ਚੇਅਰਮੈਨ ਡਾ. ਯੋਗਰਾਜ ਨੇ ਦੱਸਿਆ ਕਿ 5 ਵੀਂ ਸ਼੍ਰੇਣੀ ਦੇ ਕੁਲ 3,14,472 ਪ੍ਰੀਖਿਆਰਥੀਆਂ ਨੇ ਪ੍ਰੀਖਿਆ ਦਿੱਤੀ ਸੀ, ਜਿਨ੍ਹਾਂ ਵਿਚੋਂ 313712 ਪ੍ਰੀਖਿਆਰਥੀ ਪਾਸ ਹੋਏ।
 5 ਵੀਂ ਸ਼੍ਰੇਣੀ ਦਾ ਪਾਸ ਫ਼ੀਸਦੀ 99.76 ਰਿਹਾ । ਉਨ੍ਹਾਂ ਦੱਸਿਆ ਕਿ ਲੜਕੀਆਂ ਦਾ ਪਾਸ ਫ਼ੀਸਦੀ 99.80 ਰਿਹਾ ਜਦਕਿ ਲੜਕਿਆਂ ਦਾ ਪਾਸ ਫ਼ੀਸਦੀ 99.73 ਰਿਹਾ।

ਬੋਰਡ ਦੇ ਚੇਅਰਮੈਨ ਡਾ. ਯੋਗਰਾਜ ਨੇ ਦੱਸਿਆ ਕਿ ਪੰਜਵੀਂ ਜਮਾਤ ਨਾਲ ਸਬੰਧਤ 4 ਵਿਸ਼ਿਆਂ ਦੀਆਂ ਪ੍ਰੀਖਿਆਵਾਂ ਲੈ ਲਈਆਂ ਗਈਆਂ ਸਨ ਤੇ ਇਨ੍ਹਾਂ ਵਿਚ ਪ੍ਰਾਪਤ ਅੰਕਾਂ ਦੇ ਆਧਾਰ 'ਤੇ ਹੀ ਨਤੀਜਾ ਐਲਾਨਿਆ ਗਿਆ ਹੈ। ਕੋਰੋਨਾ ਮਹਾਮਾਰੀ ਕਾਰਨ ਸਵਾਗਤ ਜ਼ਿੰਦਗੀ ਤੇ ਗਣਿਤ ਦਾ ਪੇਪਰ ਨਹੀਂ ਹੋ ਸਕਿਆ ਸੀ। 

ਹਾਈਕੋਰਟ ਨੇ ਬਦਲੀਆਂ ਦੇ ਕੇਸ ਨੂੰ ਕੀਤਾ ਡਿਸਮਿਸ


ਹਾਈਕੋਰਟ ਨੇ ਬਦਲੀਆਂ ਦੇ ਕੇਸ ਨੂੰ ਕੀਤਾ ਡਿਸਮਿਸ

ਅੱਜ ਬਦਲੀਆਂ ਸਬੰਧੀ ਇੱਕ ਕੇਸ ਦੀ ਸੁਣਵਾਈ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ  ਹੋਈ।ਅਦਾਲਤ ਨੇ ਬਦਲੀਆਂ ਸਬੰਧੀ ਪਟੀਸ਼ਨ ਨੰਬਰ 9928 ਦੀ ਸੁਣਵਾਈ ਕਰਦਿਆਂ ਡਿਸਮਿਸ ਕਰ ਦਿੱਤਾ। ਬਦਲੀਆਂ ਸਬੰਧੀ 3 ਹੋਰ ਕੇਸ ਅਦਾਲਤ ਵਿੱਚ ਚੱਲ ਰਹੇ ਹਨ ਉਨ੍ਹਾਂ ਦੀ ਸੁਣਵਾਈ ਅਗਸਤ ਮਹੀਨੇ ਹੋਵੇਗੀ।

ਅਧਿਆਪਕਾਂ ਦੀਆਂ ਬਦਲੀਆਂ 25 ਮਈ ਤਕ ਫਿਲਹਾਲ ਲਾਗੂ ਨਹੀਂ ਹੋ ਸਕੀਆਂ ਹਨ।

 ਹੋਰ ਵੇਰਵੇ ਆਉਣੇ ਬਾਕੀ ਹਨ visit again for latest updates www.pb.jobsoftoday.in


PUNJAB EDUCATIONAL NEWS READ HERE 

ਬਲਾਕ ਨੋਡਲ ਅਫ਼ਸਰ (BNO) ਨੂੰ ਪੜਤਾਲੀਆ ਅਫਸਰ ਨਾ ਲਗਾਇਆ ਜਾਵੇ: ਸਿੱਖਿਆ ਸਕੱਤਰ

ਫਿਰੋਜ਼ਪੁਰ: 4 ਮੌਤਾਂ, 123 ਕਰੋਨਾ ਪਾਜ਼ਿਟਿਵ

ਪੰਜਾਬ ਦੇ ਹਰ ਜ਼ਿਲ੍ਹੇ ਦੀ ਅਪਡੇਟ ਦੇਖਣ ਲਈ ਕਲਿਕ ਕਰੋ

BREAKING: ਰਾਮਦੇਵ ਦੀ ਪਤੰਜਲੀ ਦੇ ਡੇਅਰੀ ਕਾਰੋਬਾਰ ਦੇ ਮੁਖੀ ਸੁਨੀਲ ਬਾਂਸਲ ਦੀ ਕਰੋਨਾ ਨਾਲ ਮੌਤ

 

Sunil Bansal, who headed the dairy business of Yoga guru Ramdev’s Patanjali Ayurved, died last week due to Covid-related complications. Aged 57, he died on 19 May after suffering from “severe lung damage and brain haemorrhage” due to Covid-19 and related complications, ThePrint learnt from his colleagues.

ਟੀਚਿਂਗ ਅਤੇ ਨਾਨ ਟੀਚਿਂਗ ਸਟਾਫ ਦੇ ਏਸੀਪੀ ਕੇਸਾਂ ਦੇ ਨਿਪਟਾਰੇ ਲਈ ਹਦਾਇਤਾਂਹੁਣ ਸੇਵਾ ਮੁਕਤ ਹੋਏ ਅਧਿਆਪਕ ਵੀ ਪੜ੍ਹਾਉਣਗੇ, ਸਰਕਾਰੀ ਸਕੂਲਾਂ ਵਿੱਚ

ਪੰਜਵੀਂ ਜਮਾਤ ਦਾ ਨਤੀਜਾ ਅੱਜ 2:30 ਵਜੇ ਬਾਅਦ ਦੁਪਿਹਰ ਕੀਤਾ ਜਾਵੇਗਾ ਘੋਸ਼ਿਤ

 ਪੰਜਵੀਂ ਜਮਾਤ ਦਾ ਨਤੀਜਾ 2:30 ਵਜੇ ਬਾਅਦ ਦੁਪਿਹਰ ਘੋਸ਼ਿਤ ਕੀਤਾ ਜਾਵੇਗਾ।ਪੰਜਵੀੰ ਜਮਾਤ ਦਾ ਨਤੀਜਾ ਚੇਅਰਮੈਨ, ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਵਰਚੁਅਲ ਮੀਟਿੰਗ ਰਾਹੀਂ ਐਲਾਨਿਆ ਜਾਵੇਗਾ 

ਛੁੱਟੀਆਂ ਵਿੱਚ ਕੰਮ ਕਰਵਾਉਣ ਖਿਲਾਫ ਅਧਿਆਪਕਾਂ 'ਚ ਰੋਸ

  


ਭਾਵੇਂ ਪੰਜਾਬ ਸਰਕਾਰ ਵੱਲੋਂ ਸਕੂਲਾਂ ਵਿੱਚ ਭਲਕੇ 24 ਮਈ ਤੋਂ 23 ਜੂਨ ਤੱਕ ਗਰਮੀ ਦੀਆਂ ਛੁੱਟੀਆਂ ਦਾ ਐਲਾਨ ਕਰ ਕੀਤਾ ਗਿਆ ਹੈ, ਪਰ ਡੈਮੋਕਰੇਟਿਕ ਟੀਚਰਜ਼ ਫਰੰਟ ਪੰਜਾਬ ਦਾ ਸ਼ਿਕਵਾ ਹੈ। ਕਿ ਛੁੱਟੀਆਂ ਦੌਰਾਨ ਵੀ ਸਿੱਖਿਆ ਵਿਭਾਗ ਨੇ ਅਧਿਆਪਕਾਂ ਨੂੰ ਵੱਖ-ਵੱਖ ਕੰਮਾਂ ਵਿੱਚ ਨਿਰੰਤਰ ਵਿਅਸਥ ਰੱਖਿਆ ਜਾ ਰਿਹਾ ਹੈ। ਅਜਿਹੇ ਸਿਰਜੇ ਜਾ ਰਹੇ ਮਾਹੌਲ ਤੋਂ ਅਧਿਆਪਕਾਂ 'ਚ ਜਿੱਥੇ ਰੋਸ ਦੀ ਲਹਿਰ ਹੈ, ਉੱਥੇ ਅਧਿਆਪਕਾਂ ਨੇ ਮੰਗ ਕੀਤੀ ਕਿ ਗੈਰ-ਵਾਜਿਬ ਕੰਮਾਂ ਤੋਂ ਛੁੱਟੀਆਂ ਦੌਰਾਨ ਉਨ੍ਹਾਂ ਨੂੰ ਛੁਟਕਾਰਾ ਮਿਲਣਾ ਚਾਹੀਦਾ ਹੈ। 


ਮਾਹੌਲ ਤੋਂ ਪੀੜਤ ਅਧਿਆਪਕ ਜਥੇਬੰਦੀ ਦਾ ਕਹਿਣਾ ਹੈ ਕਿ ਅਧਿਆਪਕਾਂ-ਵਿਦਿਆਰਥੀਆਂ ਨੂੰ ਚੌਵੀ ਘੰਟੇ ਮਾਨਸਿਕ ਦਬਾਅ ਅਧੀਨ ਰੱਖਣ ਲਈ ਜਾਣੇ ਜਾਂਦੇ ਸਿੱਖਿਆ ਵਿਭਾਗ ਨੇ ਅਧਿਆਪਕਾਂ ਦੇ ਵੋਕੇਸ਼ਨ ਸਟਾਫ ਹੋਣ ਦੇ ਬਾਵਜੂਦ, ਗਰਮੀ ਦੀਆਂ ਛੁੱਟੀਆਂ ਦੌਰਾਨ ਵੀ ਅਧਿਆਪਕਾਂ ਨੂੰ 24 ਤੋਂ 31 ਮਈ ਤਕ ਪ੍ਰਾਇਮਰੀ ‘ਚ ਮਾਪੇ- ਅਧਿਆਪਕ ਰਾਬਤਾ ਮੁਹਿੰਮ (ਫੋਨ ਕਾਲ ਰਾਹੀਂ, ਕਈ ਪ੍ਰਕਾਰ ਦੇ ਆਨਲਾਈਨ ਮੁਕਾਬਲੇ, ਵਰਚੂਅਲ ਮੀਟਿੰਗਾਂ, ਗੂਗਲ ਪ੍ਰੋਫਾਰਮੇ ਭਰਨ, ਆਨਲਾਈਨ ਸਿੱਖਿਆ ਦੇਣ ਆਦਿ ਜਿਹੇ ਕਈ ਪ੍ਰਕਾਰ ਦੇ ਕੰਮਾਂ ਵਿੱਚ ਨਿਰੰਤਰ ਵਿਅਸਥ ਰੱਖਣ ਦੇ ਜਿਹੜੇ ਸਪੱਸ਼ਟ ਸੰਕੇਤ ਦਿੱਤੇ ਹਨ। 


ਡੈਮੋਕਰੇਟਿਕ ਟੀਚਰਜ਼ ਫਰੰਟ ਪੰਜਾਬ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਜਨਰਲ ਸਕੱਤਰ ਮੁਕੇਸ਼ ਕੁਮਾਰ, ਵਿੱਤ ਸਕੱਤਰ ਅਸ਼ਵਨੀ ਅਵਸਥੀ ਅਤੇ ਮੀਤ ਪ੍ਰਧਾਨ ਗੁਰਮੀਤ ਸੁਖਪੁਰ, ਰਾਜੀਵ ਬਰਨਾਲਾ, ਗੁਰਪਿਆਰ ਕੋਟਲੀ ਅਤੇ ਰਘਵੀਰ ਭਵਾਨੀਗੜ੍ਹ ਨੇ ਇਸ ਮਾਮਲੇ ਵਿੱਚ ਸਖ਼ਤ ਨੋਟਿਸ ਲੈਂਦਿਆਂ ਕਿਹਾ ਕਿ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਦੇ ਆਪਾ ਵਿਰੋਧੀ ਅਤੇ ਮਸ਼ੀਨੀ ਫੈਸਲਿਆਂ ਵਿਚਕਾਰ ਅਧਿਆਪਕ ਵਰਗ ਖੁਦ ਨੂੰ ਪਿਸਦਾ ਹੋਇਆ ਮਹਿਸੂਸ ਕਰ ਰਿਹਾ ਹੈ। ਡੀਟੀਐੱਫ ਆਗੂਆਂ ਨੇ ਅਜਿਹੇ ਗੈਰ-ਵਾਜਬ ਫ਼ੈਸਲਿਆਂ ਤੇ ਰੋਕ ਲਗਾਉਣ ਦੀ ਮੰਗ ਵੀ ਕੀਤੀ।

ਛੁੱਟੀਆਂ ਵਿੱਚ ਕੰਮ ਕਰਵਾਉਣ ਖਿਲਾਫ ਅਧਿਆਪਕਾਂ 'ਚ ਰੋਸ

 


ਭਾਵੇਂ ਪੰਜਾਬ ਸਰਕਾਰ ਵੱਲੋਂ ਸਕੂਲਾਂ ਵਿੱਚ ਭਲਕੇ 24 ਮਈ ਤੋਂ 23 ਜੂਨ ਤੱਕ ਗਰਮੀ ਦੀਆਂ ਛੁੱਟੀਆਂ ਦਾ ਐਲਾਨ ਕਰ ਕੀਤਾ ਗਿਆ ਹੈ, ਪਰ ਡੈਮੋਕਰੇਟਿਕ ਟੀਚਰਜ਼ ਫਰੰਟ ਪੰਜਾਬ ਦਾ ਸ਼ਿਕਵਾ ਹੈ। ਕਿ ਛੁੱਟੀਆਂ ਦੌਰਾਨ ਵੀ ਸਿੱਖਿਆ ਵਿਭਾਗ ਨੇ ਅਧਿਆਪਕਾਂ ਨੂੰ ਵੱਖ-ਵੱਖ ਕੰਮਾਂ ਵਿੱਚ ਨਿਰੰਤਰ ਵਿਅਸਥ ਰੱਖਿਆ ਜਾ ਰਿਹਾ ਹੈ। ਅਜਿਹੇ ਸਿਰਜੇ ਜਾ ਰਹੇ ਮਾਹੌਲ ਤੋਂ ਅਧਿਆਪਕਾਂ 'ਚ ਜਿੱਥੇ ਰੋਸ ਦੀ ਲਹਿਰ ਹੈ, ਉੱਥੇ ਅਧਿਆਪਕਾਂ ਨੇ ਮੰਗ ਕੀਤੀ ਕਿ ਗੈਰ-ਵਾਜਿਬ ਕੰਮਾਂ ਤੋਂ ਛੁੱਟੀਆਂ ਦੌਰਾਨ ਉਨ੍ਹਾਂ ਨੂੰ ਛੁਟਕਾਰਾ ਮਿਲਣਾ ਚਾਹੀਦਾ ਹੈ। 

ਮਾਹੌਲ ਤੋਂ ਪੀੜਤ ਅਧਿਆਪਕ ਜਥੇਬੰਦੀ ਦਾ ਕਹਿਣਾ ਹੈ ਕਿ ਅਧਿਆਪਕਾਂ-ਵਿਦਿਆਰਥੀਆਂ ਨੂੰ ਚੌਵੀ ਘੰਟੇ ਮਾਨਸਿਕ ਦਬਾਅ ਅਧੀਨ ਰੱਖਣ ਲਈ ਜਾਣੇ ਜਾਂਦੇ ਸਿੱਖਿਆ ਵਿਭਾਗ ਨੇ ਅਧਿਆਪਕਾਂ ਦੇ ਵੋਕੇਸ਼ਨ ਸਟਾਫ ਹੋਣ ਦੇ ਬਾਵਜੂਦ, ਗਰਮੀ ਦੀਆਂ ਛੁੱਟੀਆਂ ਦੌਰਾਨ ਵੀ ਅਧਿਆਪਕਾਂ ਨੂੰ 24 ਤੋਂ 31 ਮਈ ਤਕ ਪ੍ਰਾਇਮਰੀ ‘ਚ ਮਾਪੇ- ਅਧਿਆਪਕ ਰਾਬਤਾ ਮੁਹਿੰਮ (ਫੋਨ ਕਾਲ ਰਾਹੀਂ, ਕਈ ਪ੍ਰਕਾਰ ਦੇ ਆਨਲਾਈਨ ਮੁਕਾਬਲੇ, ਵਰਚੂਅਲ ਮੀਟਿੰਗਾਂ, ਗੂਗਲ ਪ੍ਰੋਫਾਰਮੇ ਭਰਨ, ਆਨਲਾਈਨ ਸਿੱਖਿਆ ਦੇਣ ਆਦਿ ਜਿਹੇ ਕਈ ਪ੍ਰਕਾਰ ਦੇ ਕੰਮਾਂ ਵਿੱਚ ਨਿਰੰਤਰ ਵਿਅਸਥ ਰੱਖਣ ਦੇ ਜਿਹੜੇ ਸਪੱਸ਼ਟ ਸੰਕੇਤ ਦਿੱਤੇ ਹਨ। 

ਡੈਮੋਕਰੇਟਿਕ ਟੀਚਰਜ਼ ਫਰੰਟ ਪੰਜਾਬ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਜਨਰਲ ਸਕੱਤਰ ਮੁਕੇਸ਼ ਕੁਮਾਰ, ਵਿੱਤ ਸਕੱਤਰ ਅਸ਼ਵਨੀ ਅਵਸਥੀ ਅਤੇ ਮੀਤ ਪ੍ਰਧਾਨ ਗੁਰਮੀਤ ਸੁਖਪੁਰ, ਰਾਜੀਵ ਬਰਨਾਲਾ, ਗੁਰਪਿਆਰ ਕੋਟਲੀ ਅਤੇ ਰਘਵੀਰ ਭਵਾਨੀਗੜ੍ਹ ਨੇ ਇਸ ਮਾਮਲੇ ਵਿੱਚ ਸਖ਼ਤ ਨੋਟਿਸ ਲੈਂਦਿਆਂ ਕਿਹਾ ਕਿ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਦੇ ਆਪਾ ਵਿਰੋਧੀ ਅਤੇ ਮਸ਼ੀਨੀ ਫੈਸਲਿਆਂ ਵਿਚਕਾਰ ਅਧਿਆਪਕ ਵਰਗ ਖੁਦ ਨੂੰ ਪਿਸਦਾ ਹੋਇਆ ਮਹਿਸੂਸ ਕਰ ਰਿਹਾ ਹੈ। ਡੀਟੀਐੱਫ ਆਗੂਆਂ ਨੇ ਅਜਿਹੇ ਗੈਰ-ਵਾਜਬ ਫ਼ੈਸਲਿਆਂ ਤੇ ਰੋਕ ਲਗਾਉਣ ਦੀ ਮੰਗ ਵੀ ਕੀਤੀ।

RECENT UPDATES

Today's Highlight