Saturday, 29 May 2021

ਸ੍ਰੀ ਮੁਕਤਸਰ ਸਾਹਿਬ: ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਜ਼ਿਲਾ ਪ੍ਰਸ਼ਾਸਨ ਨੇ ਆਪਣੇ ਹੁਕਮਾਂ ਵਿੱਚ 10 ਜੂਨ ਤੱਕ ਕੀਤਾ ਵਾਧਾ

 ਦਫਤਰ ਜ਼ਿਲਾ ਲੋਕ ਅਫਸਰ, ਸ੍ਰੀ ਮੁਕਤਸਰ ਸਾਹਿਬ

ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਜ਼ਿਲਾ ਪ੍ਰਸ਼ਾਸਨ ਨੇ ਆਪਣੇ ਹੁਕਮਾਂ ਵਿੱਚ 10 ਜੂਨ ਤੱਕ ਕੀਤਾ ਵਾਧਾ

ਸ੍ਰੀ ਮੁਕਤਸਰ ਸਾਹਿਬ 29 ਮਈ

ਸ੍ਰੀ ਰਾਜੇਸ਼ ਤਿ੍ਰਪਾਠੀ ਵਧੀਕ ਜ਼ਿਲਾ ਮੈਜਿਸਟਰੇਟ ਸ੍ਰੀ ਮੁਕਤਸਰ ਸਾਹਿਬ ਨੇ ਪੰਜਾਬ ਸਰਕਾਰ ਵਲੋਂ ਪਹਿਲਾਂ ਜਾਰੀ ਕੀਤੇ ਗਏ ਹੁਕਮਾਂ ਦੀ ਪਾਲਣਾ ਕਰਦੇ ਹੋਏ ਜ਼ਿਲੇ ਵਿੱਚ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਜ਼ਿਲਾ ਮੈਜਿਸਟਰੇਟ ਵਲੋਂ ਲਗਾਈ ਪਾਬੰਦੀਆਂ ਨੂੰ 10 ਜੂਨ 2021 ਤੱਕ ਵਾਧਾ ਕਰਨ ਦੇ ਹੁਕਮ ਜਾਰੀ ਕੀਤੇ ਹਨ।  ਇਹਨਾਂ ਹੁਕਮਾਂ ਅਨੁਸਾਰ ਜਿਲਾ ਸ੍ਰੀ ਮੁਕਤਸਰ ਸਾਹਿਬ ਵਿੱਚ ਹਰ ਪ੍ਰਕਾਰ ਦੀਆਂ ਦੁਕਾਨਾਂ ਸੋਮਵਾਰ ਤੋਂ ਸੁੱਕਰਵਾਰ ਤੱਕ ਸਵੇਰੇ 9.00 ਵਜੇ ਤੋਂ ਬਾਅਦ ਦੁਪਹਿਰ 03:00 ਵਜੇ ਤੱਕ ਖੁੱਲੀਆਂ ਰਹਿਣਗੀਆਂ ਪ੍ਰੰਤੂ ਸਨੀਵਾਰ ਅਤੇ ਐਤਵਾਰ ਦੁਕਾਨਾਂ ਖੋਲਣ ਤੇ ਪੂਰਨ ਪਾਬੰਦੀ ਰਹੇਗੀ।

       ਸਨੀਵਾਰ ਅਤੇ ਐਤਵਾਰ ਦੌਰਾਨ ਵੀ ਦੁੱਧ, ਡੇਅਰੀ, ਦਵਾਈਆਂ ਦੀਆਂ ਦੁਕਾਨਾਂ ਅਤੇ ਪੀਣ ਵਾਲੇ ਪਾਣੀ ਦੀ ਸਪਲਾਈ, ਪੈਟਰੋਲ ਪੰਪ , ਸਬਜੀ ਦੀਆਂ ਰੇਹੜੀਆਂ ਨੂੰ ਹਫਤੇ ਦੇ ਸਾਰੇ ਦਿਨ ਖੋਲਣ ਦੀ ਪ੍ਰਵਾਨਗੀ ਜਾਰੀ ਕੀਤੀ ਗਈ ਹੈ।

     ਸਾਰੇ ਬਾਰ ਸਿਨੇਮਾ ਹਾਲ, ਜਿੰਮ, ਹੇਅਰ ਸੈਲੂਨ, ਹੇਅਰ ਸਪਾ, ਸਵੀਮਿੰਗ ਪੂਲ, ਕੋਚਿੰਗ ਸੈਂਟਰ ਅਤੇ ਸਪੋਰਟਸ ਕੰਪਲੈਸ ਤੋਂ ਇਲਾਵਾ ਆਦਿ ਸਾਰੇ ਰੈਸਟੋਰੈਂਟ ਸਮੇਤ ਹੋਟਲਾਂ ਦੇ ਅੰਦਰ ਵਾਲੇ ਰੈਸਟੋਰੈਂਟ), ਕੇਵੇ, ਕੋਫੀ ਸਾਪ, ਫਾਸਟ ਫੂਡ ਦੀਆਂ ਦੁਕਾਨਾਂ, ਢਾਬੇ ਆਦਿ ਬੈਠ ਕੇ ਖਾਣ ਲਈ ਬੰਦ ਰਹਿਣਗੇ ਜਦਕਿ ਰਾਤ 9 ਵਜੇ ਤੱਕ ਹੋਮ ਡਿਲਵਰੀ ਦੀ ਪ੍ਰਵਾਨਗੀ ਹੋਵੇਗੀ।

                                   ਜਿਲੇ ਵਿੱਚ ਦੂਸਰੇ ਰਾਜ ਤੋਂ ਹਵਾਈ, ਜੇਲ ਜਾਂ ਸੜਕ ਮਾਧਿਅਮ ਰਾਹੀਂ ਆਉਣ ਵਾਲੇ ਵਿਅਕਤੀਆਂ

ਨੂੰ 72 ਘੰਟੇ ਪੁਰਾਣੀ ਕਰੋਨਾ ਵਾਇਰਸ ਦੀ ਨੈਗਟਿਵ ਰਿਪੋਰਟ ਦਿਖਾਉਣੀ ਲਾਜਮੀ ਹੋਵੇਗੀ ਜਾਂ ਵੈਕਸਿਨ ਸਰਟੀਫਿਕੇਟ (ਘੱਟ ਤੋਂ

ਘੱਟ ਪਹਿਲੀ ਝੱਜ) ਜੋ ਕਿ 2 ਹਫਤੇ ਪਹਿਲਾਂ ਲਗਵਾਇਆ ਗਿਆ ਹੋਵੇ ਦਿਖਾਉਣਾ ਲਾਜਮੀ ਹੋਵੇਗਾ।

                                 ਸਾਰੇ ਸਰਕਾਰੀ ਦਫਤਰ ਅਤੇ ਬੈਂਕ 50 ਪ੍ਰਤੀਸਤ ਸਟਾਫ ਦੀ ਸਮਰੱਥਾ ਨਾਲ ਖੁੱਲਣਗੇ। ਕੇਵਲ ਉਹੀ ਦਫਤਰਾਂ ਦੇ ਕਰਮਚਾਰੀ ਪੂਰੀ ਗਿਣਤੀ ਵਿੱਚ ਆਉਣਗੇ ਜਿਨਾਂ ਦਾ ਸਬੰਧ ਕਰੋਨਾ ਵਾਇਰਸ ਦੀ ਰੋਕਥਾਮ ਲਈ ਕੀਤੇ ਜਾ ਰਹੇ ਪ੍ਰਬੰਧਾਂ ਨਾਲ ਹੋਵੇਗਾ।

ਵਿਆਹ ਸਮਾਗਮਾਂ/ਮਰਗ ਅਤੇ ਅੰਤਮ ਅਰਦਾਸ ਸਮਾਗਮਾਂ ਵਿੱਚ 10 ਵਿਅਕਤੀਆਂ ਤੋਂ ਵੱਧ ਵਿਅਕਤੀਆਂ ਦੇ ਇਕੱਠ ਤੇ ਪਾਬੰਦੀ ਹੋਵੇਗੀ। ਜੇਕਰ ਕਿਸੇ ਵੱਲੋਂ ਪਹਿਲਾਂ ਹੀ ਪ੍ਰਵਾਨਗੀ ਪ੍ਰਾਪਤ ਕੀਤੀ ਜਾ ਚੁੱਕੀ ਹੈ ਤਾਂ ਉਸ ਤੇ ਵੀ ਇਹ ਹਦਾਇਤਾਂ ਲਾਗੂ ਹੋਣਗੀਆਂ।

                               ਫਲਾਂ ਤੇ ਸਬਜੀਆਂ ਦੀ ਮੰਡੀ ਵਿੱਚ ਸਮਾਜਿਕ ਦੂਰੀ ਅਤੇ ਕਰੋਨਾ ਨਿਯਮਾਂ ਦੀ ਸਖਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇ। ਕੇਵਲ ਰੇਹੜੀ ਵਾਲੇ ਹੀ ਸਬਜੀ ਖਰੀਦ ਸਕਣਗੇ, ਰਿਟੇਲ ਦੀ ਖਰੀਦ ਦੀ ਆਗਿਆ ਨਹੀਂ ਹੋਵੇਗੀ। ਮੰਡੀ ਵਿੱਚ ਇੱਕ ਸਮੇਂ-ਇੱਕ ਜਗਾ ਚਾਰ ਤੋਂ ਵੱਧ ਰੇਹੜੀ ਵਾਲੇ ਇਕੱਠੇ ਨਹੀਂ ਹੋਣਗੇ।

                             ਹਰ ਪ੍ਰਕਾਰ ਦੇ ਧਾਰਮਿਕ ਸਥਾਨ ਜਿਵੇਂ ਗੁਰਦੁਆਰੇ, ਮੰਦਰ, ਮਸਜਿਦ ਅਤੇ ਚਰਚ ਆਦਿ ਸਾਮ 6 ਵਜੇ ਤੱਕ ਹੀ ਖੁੱਲੇ ਰਹਿਣਗੇ ਪ੍ਰੰਤੂ ਧਾਰਮਿਕ ਸਥਾਨਾਂ ਤੇ 10 ਤੋਂ ਵੱਧ ਸਰਧਾਲੂਆਂ ਦੇ ਇਕੱਠ ਕਰਨ ਤੇ ਪਾਬੰਦੀ ਹੋਵੇਗੀ।

                             ਰੋਜਾਨਾ ਨਾਈਟ ਕਰਫਿਊ ਸਾਮ 6 ਵਜੇ ਤੋਂ ਸਵੇਰੇ 5 ਵਜੇ ਤੱਕ ਹੋਵੇਗਾ ਜਦਕਿ ਵੀਕੈਂਡ ਕਰਫਿਊ ਹਰ ਸੁੱਕਰਵਾਰ ਸਾਮ 06:00 ਵਜੇ ਤੋਂ ਸੋਮਵਾਰ ਸਵੇਰੇ 05:00 ਵਜੇ ਤੱਕ ਹੋਵੇਗਾ ਅਤੇ ਇਸ ਦੌਰਾਨ ਮੈਡੀਕਲ ਐਮਰਜੈਂਸੀ ਅਤੇ ਕਰਫਿਊ ਪਾਸ ਤੋਂ ਇਲਾਵਾ ਹਰ ਪ੍ਰਕਾਰ ਦੇ ਵਹੀਕਲਾਂ ਦੀ ਮੂਵਮੈਂਟ ਦੀ ਪਾਬੰਦੀ ਹੋਵੇਗੀ।

                              ਪਬਲਿਕ ਟਰਾਂਸਪੋਰਟ (ਬੱਸਾਂ/ਟੈਕਸੀਆਂ/ਆਟੋ) ਵਿੱਚ ਡਰਾਈਵਰ/ਕੰਡਕਟਰ/ਕਲੀਨਰ ਤੋਂ ਇਲਾਵਾ 50 ਪ੍ਰਤੀਸਤ ਸਮਰੱਥਾ ਤੇ ਸਵਾਰੀਆਂ ਨੂੰ ਬਿਠਾਉਣ ਦੀ ਆਗਿਆ ਹੋਵੇਗੀ।

                               ਹਰ ਪ੍ਰਕਾਰ ਦੇ ਹਫਤਾਵਰੀ ਬਜਾਰ/ਮਾਰਕਿਟਾਂ ਬੰਦ ਰਹਿਣਗੀਆਂ। ਹਰ ਪ੍ਰਕਾਰ ਦੀ ਸਮਾਜਿਕ, ਸਭਿਆਚਾਰਕ, ਖੇਡਾਂ ਨਾਲ ਸਬੰਧਤ ਇਕੱਠਾਂ/ਪ੍ਰੋਗਰਾਮਾਂ ਤੇ ਪਾਬੰਦੀ ਰਹੇਗੀ। ਇਸ ਤੋਂ ਇਲਾਵਾ ਹਰ ਪ੍ਰਕਾਰ ਦੇ ਸਰਕਾਰੀ ਪ੍ਰੋਗਰਾਮ ਜਿਵੇਂ ਉਦਘਾਟਨ, ਨੀਂਹ ਪੱਥਰ ਰੱਖਣ ਆਦਿ ਦੀ ਨਿਮਨ ਹਸਤਾਖਰ ਦੀ ਪੂਰਵ ਪ੍ਰਵਾਨਗੀ ਤੋਂ ਬਿਨਾਂ ਕਰਵਾਏ ਜਾਣ ਤੇ ਪਾਬੰਦੀ ਹੋਵੇਗੀ।

                             ਜਿਲੇ ਵਿੱਚ ਹਰ ਪ੍ਰਕਾਰ ਦੀਆਂ ਰਾਜਨੀਤਿਕ ਰੈਲੀਆਂ ਤੇ ਮੁਕੰਮਲ ਪਾਬੰਦੀ ਹੋਵੇਗੀ। ਜੇਕਰ ਇਨਾਂ

ਹੁਕਮਾਂ ਦੀ ਉਲੰਘਣਾ ਕਰਦੇ ਹੋਏ ਰਾਜਨੀਤਿਕ ਇਕੱਠ ਕੀਤਾ ਜਾਂਦਾ ਹੈ ਤਾਂ ਪ੍ਰਬੰਧਕ ਅਤੇ ਇਕੱਠ ਵਿੱਚ ਸਾਮਲ ਹੋਣ ਵਾਲੇ ਲੋਕਾਂ

ਦੇ ਖਿਲਾਫ ਐਫ.ਆਈ.ਆਰ. ਰਜਿਸਟਰ ਕੀਤੀ ਜਾਵੇਗੀ। ਇਸ ਤੋਂ ਇਲਾਵਾ ਜਗਾ ਦੇ ਮਾਲਕ ਅਤੇ ਟੈਂਟ ਮਾਲਕ ਦੇ ਖਿਲਾਫ

ਡਿਜਾਸਟਰ ਮੈਨੇਜਮੈਂਟ ਐਕਟ ਅਤੇ ਐਪੀਡੈਮਿਕ ਡਿਸੀਜ ਐਕਟ ਤਹਿਤ ਕਾਰਵਾਈ ਕੀਤੀ ਜਾਵੇਗੀ ਅਤੇ ਸਬੰਧਤ ਜਗਾ ਨੂੰ

ਤਿੰਨ ਮਹੀਨੇ ਲਈ ਸੀਲ ਕੀਤਾ ਜਾਵੇਗਾ।

                                  ਜਿਹੜੇ ਵਿਅਕਤੀਆਂ ਵੱਲੋਂ ਕਿਤੇ ਵੀ ਵੱਡੇ ਇਕੱਠ (ਧਾਰਮਿਕ/ਰਾਜਨੀਤਿਕ/ਸਮਾਜਿਕ) ਇਕੱਠ ਵਿੱਚ ਸਾਮਲ ਹੋਏ ਹੋਣਗੇ, ਉਨਾਂ ਨੂੰ 5 ਦਿਨ ਲਈ ਘਰੇਲੂ ਇਕਾਂਤਵਾਸ ਹੋਣਾ ਲਾਜਮੀ ਹੋਵੇਗਾ ਅਤੇ ਉਨਾਂ ਦਾ ਨਿਯਮਾਂ ਅਨੁਸਾਰ ਟੈਸਟ ਕੀਤਾ ਜਾਣਾ ਜਰੂਰੀ ਹੋਵੇਗਾ।

                               ਹਰ ਪ੍ਰਕਾਰ ਦੇ ਵਿੱਦਿਅਕ ਅਦਾਰੇ ਜਿਵੇਂ ਸਕੂਲ, ਕਾਲਜ ਆਦਿ ਬੰਦ ਰਹਿਣਗੇ ਅਤੇ ਸਾਰਾ ਟੀਚਿੰਗ/ਨਾਨ ਟੀਚਿੰਗ ਸਟਾਫ ਵੀ ਹਾਜਰ ਨਹੀਂ ਹੋਵੇਗਾ ਪ੍ਰੰਤੂ ਸਰਕਾਰੀ ਸਕੂਲਾਂ ਦਾ ਟੀਚਿੰਗ ਅਤੇ ਨਾਨ ਟੀਚਿੰਗ ਸਟਾਫ ਜਿਨਾਂ ਦੀ ਡਿਊਟੀ ਕੋਵਿਡ-19 ਦੀ ਰੋਕਥਾਮ ਸਬੰਧੀ ਪ੍ਰਬੰਧਾਂ ਤੇ ਲਗਾਈ ਹੈ, ਉਹ ਸਟਾਫ ਡਿਊਟੀ ਤੇ ਹਾਜਰ ਰਹੇਗਾ। ਸਾਰੇ ਮੈਡੀਕਲ ਤੇ ਨਰਸਿੰਗ ਕਾਲਜ ਖੁੱਲੇ ਰਹਿਣਗੇ।

                                 ਹਰ ਪ੍ਰਕਾਰ ਦੀਆਂ ਭਰਤੀ ਪ੍ਰੀਖਿਆਵਾਂ ਮੁਅੱਤਲ ਰਹਿਣਗੀਆਂ ਪ੍ਰੰਤੂ ਕੋਵਿੜ-19 ਦੀ ਰੋਕਥਾਮ ਲਈ ਕੀਤੇ ਜਾਣ ਵਾਲੇ ਪ੍ਰਬੰਧਾਂ ਹਿਤ ਸਟਾਫ/ਮੈਨ ਪਾਵਰ ਲਈ ਲਈਆਂ ਜਾਣ ਵਾਲੀਆਂ ਭਾਰਤੀ ਪ੍ਰੀਖਿਆਵਾਂ ਦੀ ਆਗਿਆ ਹੋਵੇਗੀ।

                               ਹਰ ਪ੍ਰਕਾਰ ਦੇ ਪ੍ਰਾਈਵੇਟ ਦਫਤਰ ਸਮੇਤ ਸਰਵਿਸ ਇੰਡਸਟਰੀ ਦੇ ਦਫਤਰ ਜਿਵੇਂ ਆਰਕੀਟੈਕਟ, ਚਾਰਟਡ ਅਕਾਊਂਟੈਂਟ ਆਦਿ ਨੂੰ ਕੇਵਲ ‘ਘਰ ਤੋਂ ਕੰਮ ਦੀ ਹੀ ਆਗਿਆ ਹੋਵੇਗੀ।

                                 ਨਾਨ-ਬੈਂਕਿੰਗ ਫਾਈਨੈਂਸਲ ਅਦਾਰੇ ਜਿਹੜੇ ਰੋਜ ਨਗਦੀ ਦੇ ਲੈਣ-ਦੇਣ ਸਬੰਧੀ ਝੀਲ ਕਰਦੇ ਹਨ, ਉਹ ਅਦਾਰੇ 50 ਪ੍ਰਤੀਸਤ ਸਟਾਫ ਦੀ ਹਾਜਰੀ ਨਾਲ ਕੰਮ ਕਰ ਸਕਣਗੇ।

                                  ਸਰਕਾਰੀ ਦਫਤਰਾਂ ਵਿੱਚ ਸਿਕਾਇਤਾਂ ਦਾ ਨਿਪਟਾਰਾ ਆਨਲਾਈਨ/ਵਰਚੂਅਲ ਮਾਧਿਅਮ ਰਾਹੀਂ ਹੀ ਕੀਤਾ ਜਾਵੇਗਾ ਅਤੇ ਪਬਲਿਕ ਡੀਲਿੰਗ ਕੇਵਲ ਜਰੂਰੀ,ਐਮਰਜੰਸੀ ਸਥਿਤੀ ਵਿੱਚ ਹੀ ਕੀਤੀ ਜਾਵੇ। ਰੈਵਿਨਿਊ ਵਿਭਾਗ ਵਿੱਚ ਵਸੀਕੇ ਰਜਿਸਟਰ ਅਤੇ ਜਮੀਨ ਦੀ ਵੇਚ ਵੱਟ ਲਈ ਰਜਿਸਟ੍ਰੇਸਨ ਦੌਰਾਨ ਘੱਟ ਤੋਂ ਘੱਟ ਮੁਲਾਕਾਤ ਕੀਤੀ ਜਾਵੇੇ। ਉਕਤ ਗਤੀਵਿਧੀਆਂ ਦੌਰਾਨ ਦੁਕਾਨਦਾਰ ਹੇਠ ਲਿਖੇ ਕੇਵਿਡ ਪ੍ਰੋਟੋਕੋਲ ਦੀ ਸਖਤੀ ਨਾਲ ਪਾਲਣਾ ਯਕੀਨੀ ਬਣਾਉਣਗੇ

                                    ਹੁਕਮਾਂ ਅਨੁਸਾਰ ਦੁਕਾਨਾਂ ਦੇ ਦਰਵਾਜੇ/ਸਟਰ/ਖਿੜਕੀਆਂ ਪੂਰੀ ਤਰਾਂ ਖੁੱਲੇ ਰੱਖੇ ਜਾਣ ਤਾਂ ਜੋ ਦੁਕਾਨ ਹਵਾਦਾਰ ਰਹੇ। ਦੁਕਾਨ ਵਿੱਚ ਕੰਮ ਕਰਨ ਵਾਲੇ ਵਿਅਕਤੀ ਜਾਂ ਕਰਮਚਾਰੀ ਹਰ ਸਮੇਂ ਮਾਸਕ ਪਹਿਨ ਕੇ ਰੱਖਣਗੇ ਅਤੇ ਦੁਕਾਨਦਾਰ ਇਹ ਵੀ ਯਕੀਨੀ ਬਨਾਉਣਗੇ ਕਿ ਦੁਕਾਨ ਵਿੱਚ ਦਾਖਲ ਹੋਣ ਵਾਲੇ ਵਿਅਕਤੀ ਨੇ ਆਪਣੇ ਮੂੰਹ ਤੇ ਮਾਸਕ ਜਰੂਰ ਲਗਾਇਆ ਹੋਵੇ ਅਤੇ ਦੁਕਾਨਦਾਰ ਵਲੋਂ ਦੁਕਾਨ ਦੇ ਬਾਹਰ ਸੈਨੇਟਾਈਜਰ ਜਾਂ ਹੈਡਵਾਸ ਦਾ ਪ੍ਰਬੰਧ ਜਰੂਰ ਕੀਤਾ ਹੋਵੇ ਅਤੇ ਦੁਕਾਨ ਵਿੱਚ ਇੱਕੋ ਸਮੇੲ ਪੰਜ ਤੋਂ ਵੱਧ ਗਾਹਕਾਂ ਦਾ ਇਕੱਠ ਨਾ ਕੀਤਾ ਜਾਵੇ ਅਤੇ ਆਪਸੀ ਦੂਰੀ 6 ਫੁੱਟ ਦੀ ਜਰੂਰੀ ਰੱਖੀ ਜਾਵੇ।

                                  ਹੁਕਮਾਂ ਅਨੁਸਾਰ ਸੈਲੂਨ ਵਿੱਚ ਇੱਕ ਸਮੇਂ ਇੱਕ ਹੀ ਗਾਹਕ ਅੰਦਰ ਦਾਖਲ ਹੋਣ ਦੀ ਪ੍ਰਵਾਨਗੀ ਹੋਵੇਗੀ।

ਸੈਲੂਨ ਵਿੱਚ ਕਟਿੰਗ ਕਰਨ ਵਾਲੇ ਵਿਅਕਤੀ ਵਲੋਂ ਹਰ ਸਮੇਂ ਡਬਲ ਮਾਸਕ ਪਹਿਨਿਆ ਹੋਣਾ ਲਾਜ਼ਮੀ ਹੋਵੇਗਾ ਅਤੇ ਉਸ ਵਲੋਂ ਆਪਣੇ ਹੱਥ ਸਮੇਂ ਸਮੇਂ ਤੇ ਸਾਬਣ ਨਾਲ ਧੋਣੇ ਜਾਂ ਸੈਨੀਟਾਈਜ ਕੀਤੇ ਜਾਣੇ ਜਰੂਰੀ ਹੋਣਗੇ।

ਸੈਲੂਨ ਵਿੱਚ ਏ.ਸੀ ਚਲਾਉਣ ਤੇ ਪਾਬੰਦੀ ਹੋਵੇਗੀ ਅਤੇ ਸੈਲੂਨ ਦੇ ਦਰਵਾਜੇ ਖੋਲ ਕੇ ਰੱਖੇ ਜਾਣਗੇ ਅਤੇ ਐਗਜ਼ਾਸਟ ਫੈਨ ਚਲਾਏ ਜਾਣੇ ਯਕੀਨੀ ਬਣਾਏ ਜਾਣ।

ਜਦੋਂ ਇੱਕ ਗਾਹਕ ਸੈਲੂਨ ਤੋਂ ਬਾਹਰ ਜਾਵੇਗਾ, ਉਸਤੋਂ ਬਾਅਦ ਹੀ ਦੂਸਰੇ ਗਾਹਕ ਨੂੰ ਅੰਦਰ ਆਉਣ ਦੀ ਆਗਿਆ ਹੋਵੇਗੀ ਅਤੇ ਉਸ ਤੋਂ ਪਹਿਲਾਂ ਕੁਰਸੀ ਅਤੇ ਸਾਰੇ ਸੰਦਾਂ ਜਿਵੇਂ ਕੈਂਚੀਆਂ, ਕੰਘੇ ਅਤੇ ਬਰਸ਼ ਆਦਿ ਨੂੰ ਸੈਨੇਟਾਈਜ਼ ਕੀਤਾ ਹੋਣਾ ਜਰੂਰੀ ਹੈ।

RECENT UPDATES

Today's Highlight

DATESHEET : TERM - 1 ਪ੍ਰੀਖਿਆਵਾਂ ਲਈ ਡੇਟਸ਼ੀਟ ਜਾਰੀ, ਕਰੋ ਡਾਊਨਲੋਡ

  ਪੰਜਾਬ ਸਕੂਲ ਸਿੱਖਿਆ ਬੋਰਡ (ਡੇਟਸ਼ੀਟ ਟਰਮ-1 ਪ੍ਰੀਖਿਆ ਦਸੰਬਰ 2021) ਪੰਜਾਬ ਸਕੂਲ ਸਿੱਖਿਆ ਬੋਰਡ ਦੀ ਬਾਰਵੀਂ ਅਤੇ ਦਸਵੀਂ ਸ਼੍ਰੇਣੀ ਟਰਮ-1 ਪ੍ਰੀਖਿਆ ਦਸੰਬਰ 2021...