ਜ਼ਿਲ੍ਹਾ ਸਿੱਖਿਆ ਅਫਸਰ ਵਲੋਂ ਈ ਆਫਿਸ ਲਈ 15 ਲੈਪਟਾਪ ਵੰਡੇ
ਰੂਪਨਗਰ 29 ਮਈ
ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਰਾਜ ਕੁਮਾਰ ਖੋਸਲਾ ਅਤੇ ਜ਼ਿਲ੍ਹਾ ਸਿੱਖਿਆ ਅਫਸਰ ਪ੍ਰਾਇਮਰੀ ਜਰਨੈਲ ਸਿੰਘ ਵਲੋਂ ਈ ਆਫਿਸ ਦਾ ਕੰਮ ਸੁਚਾਰੂ ਰੂਪ ਨਾਲ ਚਲਾਉਣ ਲਈ 15 ਲੈਪਟਾਪ ਵੰਡੇ ਗਏ। ਉਨ੍ਹਾਂ ਦੱਸਿਆ ਕਿ ਸਿੱਖਿਆ ਵਿਭਾਗ ਵੱਲੋ ਪ੍ਰਾਇਮਰੀ ਲਈ 6 ਅਤੇ ਸੈਕੰਡਰੀ ਲਈ 9 ਲੈਪਟਾਪ ਆਏ ਸੀ ਜਿਨ੍ਹਾਂ ਵਿਚ ਇਕ ਡੀ ਈ ਓ ਅਤੇ ਡਿਪਟੀ ਡੀ ਈ ਓ , ਇਕ ਪੜ੍ਹੋ ਪੰਜਾਬ ਦੇ ਕੋਆਰਡੀਨੇਟਰ , ਇਕ ਸਮਰਾਟ ਸਕੂਲਾਂ ਡੀ ਇੰਚਾਰਜ , ਡੀ ਐੱਸ ਐੱਮ ਅਤੇ 4 ਡੀ ਐੱਮ ਨੂੰ ਦਿੱਤੇ ਗਏ ਹੈ । ਉਨ੍ਹਾਂ ਕਿਹਾ ਕਿ ਇਨ੍ਹਾਂ ਲੈਪਟਾਪ ਦਾ ਉਦੇਸ਼ ਭਵਿੱਖ ਵਿਚ ਈ ਆਫ਼ਿਸ ਦੇ ਕੰਮ ਵਿਚ ਤੇਜੀ ਲਿਆਉਣ ਲਈ ਹੈ ਤਾ ਜੋ ਕੰਮ ਨੂੰ ਬਿਨਾ ਦੇਰੀ ਤੋਂ ਮੁਕੰਮਲ ਕੀਤਾ ਜਾ ਸਕੇ ਇਸ ਮੌਕੇ ਉਪ ਜ਼ਿਲ੍ਹਾ ਸਿੱਖਿਆ ਅਫਸਰ ਸੁਰਿੰਦਰ ਪਾਲ ਸਿੰਘ ਤੇ ਚਰਨਜੀਤ ਸਿੰਘ ਸੋਢੀ , ਪ੍ਰਿੰਸੀਪਲ ਵਰਿੰਦਰ ਸ਼ਰਮਾ , ਰਵਿੰਦਰ ਸਿੰਘ ਰੱਬੀ ਜ਼ਿਲ੍ਹਾ ਕੋਆਰਡੀਨੇਟਰ , ਸੰਦੀਪ ਕੌਰ ਆਦਿ ਹਾਜ਼ਰ ਸਨ ।