ਪੰਜਾਬ ਸਕੂਲ
ਸਿੱਖਿਆ ਵਿਭਾਗ ਵਲੋਂ ਭ੍ਰਿਸ਼ਟਾਚਾਰ ਕੇਸ
ਵਿਚ ਸਸਪੈਂਡ ਕੀਤੇ ਗਏ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਅੰਮ੍ਰਿਤਸਰ-2 ਚੰਦਰ ਪ੍ਰਕਾਸ਼
ਸ਼ਰਮਾ ਦੇ ਮਸਲੇ ਵਿਚ ਹੀ ਜਿਲ੍ਹੇ ਦੇ ਤਿੰਨ
ਪ੍ਰਾਇਮਰੀ ਈਟੀਟੀ ਅਤੇ ਐੱਸਐੱਸਏ
ਸਿੱਖਿਅਕਾ ਨੂੰ ਚਾਰਜਸ਼ੀਟ ਕਰ ਦਿੱਤਾ ਹੈ।
ਚਾਰਜਸ਼ੀਟ ਹੋਣ ਵਾਲੀਆਂ ਵਿੱਚ ਸਾਰੀਆਂ ਮਹਿਲਾ ਅਧਿਆਪਕਾਵਾਂ ਹੀ ਹਨ। ਇਨ੍ਹਾਂ
ਵਿਚੋਂ ਇਕ ਐੱਸਐੱਸਏ ਦੇ ਤਹਿਤ ਐੱਸਟੀਆਰ ਅਧਿਆਪਕਾ ਅਤੇ ਦੋ ਅਧਿਆਪਕ ਈਟੀਟੀ ਹੈ।
ਕੀ ਹੈ ਮਾਮਲਾ?
ਚਾਰ ਮਈ 2021 ਨੂੰ ਜਦੋਂ ਕਿ ਸਕੂਲਾਂ ਵਿੱਚ ਸਿਰਫ ਅਧਿਆਪਕਾਂ ਦੀ ਹਾਜ਼ਰੀ ਦੇ ਆਦੇਸ਼ ਸਨ ਤੇ ਵਿਦਿਆਰਥੀਆਂ ਲਈ ਛੁੱਟੀਆਂ ਸਨ ।ਬੀਈਓ ਅੰਮ੍ਰਿਤਸਰ-2 ਚੰਦਰ ਪ੍ਰਕਾਸ਼ ਸ਼ਰਮਾ ਨੇ ਇਹਨਾਂ ਅਧਿਆਪਕਾਵਾਂ ਨੂੰ ਸਕੂਲ ਲੇਟ ਹਾਜ਼ਰ ਫੜੇ ਜਾਣ ਅਤੇ ਲੇਟ ਹਾਜ਼ਰੀ ਦੇ ਕੇਸ ਨੂੰ ਰਫਾ-ਦਫਾ ਕਰਨ ਲਈ ਦਾ ਮਾਮਲਾ ਸੋਸ਼ਲ ਮੀਡੀਆ ਤੇ ਵਾਇਰਲ ਹੋਇਆ ਸੀ।
ਚਾਰਜਸ਼ੀਟ ਵਿਚ ਦੱਸਿਆ ਗਿਆ ਕਿ
ਚਾਰ ਮਈ 2021 ਨੂੰ ਬੀਈਓ ਅੰਮ੍ਰਿਤਸਰ-2
ਚੰਦਰ ਪ੍ਰਕਾਸ਼ ਸ਼ਰਮਾ ਵਲੋਂ ਇਹਨਾਂ ਅਧਿਆਪਕਾਵਾਂ ਨੂੰ ਲੇਟ
ਫੜਿਆ ਗਿਆ ਸੀ। ਤੇ ਇਹਨਾਂ ਅਧਿਆਪਕਾਵਾਂ ਨੇ ਆਪਣੀ ਲੇਟ
ਹਾਜ਼ਰੀ ਦੇ ਕੇਸ ਨੂੰ ਰਫਾ-ਦਫਾ ਕਰਨ ਲਈ
ਸੀਪੀ ਸ਼ਰਮਾ ਨੂੰ 500 ਰੁਪਏ ਰਿਸ਼ਵਤ ਦੇਣ
ਦੇ ਕਾਰਨ ਸਿਵਲ ਸੇਵਾਵਾਂ ਨਿਯਮ
ਦੇ ਤਹਿਤ ਸਜਾ ਦਾ ਭਾਗੀਦਾਰ ਦੱਸਿਆ
ਗਿਆ ਹੈ।
READ MORE ; ਹਰ ਜ਼ਿਲ੍ਹੇ ਦੀ ਕਰੋਨਾ ਅਪਡੇਟ
ਘਰ-ਘਰ ਰੋਜ਼ਗਾਰ ਪੰਜਾਬ ਸਰਕਾਰ ਕਿਥੇ ਕਰ ਰਹੀ ਸਰਕਾਰੀ ਭਰਤੀ ਜਾਨਣ ਲਈ ਕਲਿਕ ਕਰੋ
ਚਾਰਜਸ਼ੀਟ ਹੋਣ ਦੇ 21 ਦਿਨ
ਦੇ ਅੰਦਰ ਡੀਪੀਆਈ ਐਲੀਮੈਂਟਰੀ ਦਫ਼ਤਰ
ਵਿਚ ਚਾਰਜਸ਼ੀਟ ਅਧਿਆਪਕਾਂ ਨੂੰ ਜਵਾਬ
ਦੇਣਾ ਜਰੂਰੀ ਹੋਵੇਗਾ ਨਹੀਂ ਤਾਂ ਚਾਰਜਸ਼ੀਟ
ਅਧਿਆਪਕਾਂ ਨੂੰ ਸਖਤ ਕਾਰਵਾਈ ਤੈਅ ਹੈ।
ਕੀ ਕਹਿਣਾ ਹੈ ਜ਼ਿਲ੍ਹਾ ਸਿੱਖਿਆ ਅਫ਼ਸਰ ਦਾ?
, ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਟਰੀ ਸੁਸ਼ੀਲ ਤੁਲੀ
ਨੇ ਦੱਸਿਆ ਕਿ ਉਨ੍ਹਾਂ ਵਲੋਂ ਇਸ ਮਸਲੇ 'ਤੇ ਅਧਿਆਪਕਾਂ ਦੇ ਨਾਂ ਮੁੱਖ ਦਫਤਰ ਨੇ ਮੰਗੇ ਸਨ।
ਇਹ ਨਾਂ ਡੀਈਓ ਐਲੀਮੈਂਟਰੀ ਦਫ਼ਤਰ ਨੇ
ਭੇਜ ਦਿੱਤੇ ਸਨ। ਹੁਣ ਅੱਗੇ ਦੀ ਕਾਰਵਾਈ
ਚੰਡੀਗੜ ਮੁੱਖ ਦਫਤਰ ਨੇ ਕਰਨੀ ਹੈ। ਉਨ੍ਹਾਂ
ਨੂੰ ਇਸ ਸਬੰਧੀ ਕੋਈ ਜਾਣਕਾਰੀ ਨਹੀਂ ਹੈ।